Body Donation Punjab: ਛਿੰਦੋ ਦੇਵੀ ਇੰਸਾਂ ਦੇ ਮ੍ਰਿਤਕ ਸਰੀਰ ’ਤੇ ਹੋਣਗੀਆਂ ਮੈਡੀਕਲ ਖੋਜਾਂ

ਪਰਿਵਾਰ ਨੇ ਮਾਤਾ ਛਿੰਦੋ ਦੇਵੀ ਇੰਸਾਂ ਦਾ ਮ੍ਰਿਤਕ ਸਰੀਰ ਕੀਤਾ ਨਵੀਆਂ ਮੈਡੀਕਲ ਖੋਜਾਂ ਲਈ ਦਾਨ

Satinder Mathur  Picture
Published On

Body-DonationBody-Donation-Punjabਬਲਾਕ ਮਲੋਟ ’ਚ ਸਾਲ 2026 ’ਚ ਹੋਇਆ ਤੀਸਰਾ ਹੋਇਆ ਸਰੀਰਦਾਨ

Body Donation Punjab: (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਦਾਨੇਵਾਲਾ ਨਿਵਾਸੀ ਸੇਵਾਦਾਰ ਮਾਤਾ ਛਿੰਦੋ ਦੇਵੀ ਇੰਸਾਂ (62 ਸਾਲ) ਧਰਮਪਤਨੀ ਅਮਰਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਜੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ ਮਾਤਾ ਜੀ ਦਾ ਮ੍ਰਿਤਕ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਈ ਸਾਧ-ਸੰਗਤ ਨੇ ਅੰਤਿਮ ਸ਼ਵ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਤਾ ਛਿੰਦੋ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਪਤਵੰਤਿਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮ੍ਰਿਤਕ ਸਰੀਰ ਗੰਗਾਸ਼ੀਲ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਮਾਂਡਾ, ਬਰੇਲੀ ਨਰੋਤਮ ਨਾਗਪਲਾ (ਉਤਰ ਪ੍ਰਦੇਸ਼) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। 

Body-Donation
ਮਲੋਟ: ਸੱਚਖੰਡਵਾਸੀ ਮਾਤਾ ਛਿੰਦੋ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਦਿੰਦੀਆਂ ਧੀਆਂ।

ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਬਲਿਹਾਰ ਸਿੰਘ ਇੰਸਾਂ, ਖੁਸ਼ਕਰਨ ਸਿੰਘ ਇੰਸਾਂ, ਵੀਰਪਾਲ ਕੌਰ ਇੰਸਾਂ, ਬੇਅੰਤ ਕੌਰ ਇੰਸਾਂ, ਗੁਰਲਾਲ ਸਿੰਘ, ਬਿੰਦਰ ਸਿੰਘ ਇੰਸਾਂ, ਜੋਗਿੰਦਰ ਸਿੰਘ, ਗੁਰਦਾਸ ਸਿੰਘ, ਕੁਲਦੀਪ ਕੌਰ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ, ਘੁਮਿਆਰਾ ਖੇੜਾ ਦੇ ਪ੍ਰੇਮੀ ਸੇਵਕ ਗੋਰਾ ਸਿੰਘ ਇੰਸਾਂ, ਜੋਨ 6 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਭੈਣਾਂ ਕਮਲ ਕੌਰ ਇੰਸਾਂ, ਗੁੱਡੀ ਇੰਸਾਂ, ਰਜਨੀ ਇੰਸਾਂ, ਊਸ਼ਾਂ ਇੰਸਾਂ, ਸੇਵਾਦਾਰ ਸਵਿੱਤਰੀ ਇੰਸਾਂ, ਸੁਨੀਤਾ ਇੰਸਾਂ, ਰੀਟਾ ਗਾਬਾ ਇੰਸਾਂ ਤੋਂ ਇਲਾਵਾ ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ ਅਤੁਲ ਇੰਸਾਂ, ਅਨਮੋਲ ਇੰਸਾਂ, ਸ਼ੁਭਮ ਇੰਸਾਂ ਤੋਂ ਇਲਾਵਾ ਸੇਵਾਦਾਰ ਪ੍ਰੇਮ ਚਾਵਲਾ ਇੰਸਾਂ, ਬ੍ਰਿਜ ਲਾਲ ਇੰਸਾਂ, ਵੀਰਪਾਲ ਇੰਸਾਂ, ਬਲਰਾਜ ਸਿੰਘ ਇੰਸਾਂ, ਬਾਬੂ ਰਾਮ, ਰਾਮ ੇਵਕ, ਦੇਸ ਰਾਜ, ਅੰਗਰੇਜ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸਾਧ-ਸੰਗਤ ਨੂੰ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸਨ ਮਾਤਾ ਛਿੰਦੋ ਦੇਵੀ ਇੰਸਾਂ

ਆਪ ਜੀ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਸੱਚਖੰਡਵਾਸੀ ਮਾਤਾ ਛਿੰਦੋ ਦੇਵੀ ਇੰਸਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸਨ ਅਤੇ ਜਿੱਥੇ ਮਾਤਾ ਜੀ ਨੇ ਆਪਣੀ ਰਹਿੰਦੀ ਜ਼ਿੰਦਗੀ ਤੱਕ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਉਥੇ ਦੇਹਾਂਤ ਉਪਰੰਤ ਵੀ ਸਰੀਰਦਾਨ ਕਰਕੇ ਮਾਨਵਤਾ ’ਤੇ ਵੱਡਾ ਪਰਉਪਕਾਰ ਕੀਤਾ ਹੈ।

ਸਾਲ 2026 ’ਚ ਹੋਏ ਸਰੀਰਦਾਨ

ਜਿੱਥੇ ਹੁਣ ਤੱਕ ਬਲਾਕ ਮਲੋਟ ਵਿੱਚ 61 ਸਰੀਰਦਾਨ ਹੋ ਚੁੱਕੇ ਹਨ ਉਥੇ ਸਾਲ 2026 ’ਚ 5 ਜਨਵਰੀ ਨੂੰ ਸ਼੍ਰੀ ਮੰਗਤ ਰਾਏ ਇੰਸਾਂ (63 ਸਾਲ) ਪੁੱਤਰ ਸ਼੍ਰੀ ਬਾਬੂ ਰਾਮ ਨਿਵਾਸੀ ਟੀਚਰ ਕਲੋਨੀ, ਮਲੋਟ ਅਤੇ 11 ਮਾਰਚ ਨੂੰ ਪਿੰਡ ਝੌਰੜ ਦੇ ਸੇਵਾਦਾਰ ਲਾਭ ਸਿੰਘ ਇੰਸਾਂ (87 ਸਾਲ) ਪੁੱਤਰ ਸ਼੍ਰੀ ਇਲਮਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਸੀ ਅਤੇ ਤੀਸਰਾ ਸਰੀਰਦਾਨ ਅੱਜ 13 ਅਪ੍ਰੈਲ ਨੂੰ ਮਾਤਾ ਛਿੰਦੋ ਦੇਵੀ ਇੰਸਾਂ ਪਿੰਡ ਦਾਨੇਵਾਲਾ ਦਾ ਸਰੀਰਦਾਨ ਹੋਇਆ।

About The Author

Related Posts