PBKS vs DC: ਪੰਜਾਬ ਨੇ ਆਈਪੀਐਲ ਦਾ ਸਭ ਤੋਂ ਵੱਡਾ ਟੀਚਾ ਕੀਤਾ ਹਾਸਲ, ਬਣਾਇਆ ਵੱਖਰਾ ਰਿਕਾਰਡ

ਦਿੱਲੀ ਨੂੰ ਪੰਜਾਬ ਨੇ 6 ਵਿਕਟਾਂ ਨਾਲ ਹਰਾਇਆ

Khushdeep Singh Picture
Published On

PBKS vs DC: ਸਪੋਰਟਸ ਡੈਸਕ। ਪੰਜਾਬ ਕਿੰਗਜ਼ ਨੇ ਆਈਪੀਐਲ 2026 ’ਚ ਆਪਣੀ ਲਗਾਤਾਰ 7ਵੀਂ ਜਿੱਤ ਦਰਜ ਕੀਤੀ। ਟੀਮ ਨੇ ਐਤਵਾਰ ਨੂੰ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ’ਤੇ 264 ਦੌੜਾਂ ਬਣਾਈਆਂ। ਜਵਾਬ ’ਚ, ਪੰਜਾਬ ਨੇ 18.5 ਓਵਰਾਂ ’ਚ 4 ਵਿਕਟਾਂ ਦੇ ਨੁਕਸਾਨ ’ਤੇ 265 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਹ ਆਈਪੀਐਲ ਇਤਿਹਾਸ ’ਚ ਸਭ ਤੋਂ ਵੱਧ ਸਫਲ ਦੌੜਾਂ ਦਾ ਪਿੱਛਾ ਹੈ। ਦਿੱਲੀ ਦੇ ਕੇਐਲ ਰਾਹੁਲ ਨੇ ਅਜੇਤੂ ਸੈਂਕੜਾ ਲਾਇਆ। ਉਸਨੇ 152 ਦੌੜਾਂ ਬਣਾਈਆਂ। ਇਹ ਆਈਪੀਐਲ ’ਚ ਕਿਸੇ ਭਾਰਤੀ ਵੱਲੋਂ ਸਭ ਤੋਂ ਜ਼ਿਆਦਾ ਸਕੋਰ ਹੈ। ਪਿਛਲਾ ਰਿਕਾਰਡ ਅਭਿਸ਼ੇਕ ਸ਼ਰਮਾ ਦੇ ਨਾਂਅ ਸੀ। ਉਨ੍ਹਾਂ ਨੇ ਪਿਛਲੇ ਸੀਜ਼ਨ ’ਚ ਪੰਜਾਬ ਵਿਰੁੱਧ 141 ਦੌੜਾਂ ਦੀ ਪਾਰੀ ਖੇਡੀ। ਦਿੱਲੀ ਲਈ ਨਿਤੀਸ਼ ਰਾਣਾ ਨੇ 91 ਦੌੜਾਂ ਬਣਾਈਆਂ। ਰਾਹੁਲ ਤੇ ਰਾਣਾ ਨੇ ਦੂਜੀ ਵਿਕਟ ਲਈ 220 ਦੌੜਾਂ ਦੀ ਸਾਂਝੇਦਾਰੀ ਕੀਤੀ।

PBKS vs DC
PBKS vs DC: ਪੰਜਾਬ ਨੇ ਆਈਪੀਐਲ ਦਾ ਸਭ ਤੋਂ ਵੱਡਾ ਟੀਚਾ ਕੀਤਾ ਹਾਸਲ, ਬਣਾਇਆ ਵੱਖਰਾ ਰਿਕਾਰਡ

About The Author

Related Posts