Faridkot News: ਲੁੱਟ ਦੀ ਯੋਜਨਾ ਫੇਲ, 9 ਮੁਲਜ਼ਮ ਕਾਬੂ

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ

Khushdeep Singh Picture
Published On

Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਸੁਖਪਾਲ ਸਿੰਘ ਇੰਚਾਰਜ ਚੌਕੀ ਗੋਲੇਵਾਲਾ ਵੱਲੋਂ ਚੈਕਿੰਗ ਦੇ ਆਧਾਰ ’ਤੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪੱਪੂ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਉਰਫ ਮੰਨੂ, ਹਰਪ੍ਰੀਤ ਸਿੰਘ ਉਰਫ ਮੋਟਾ ਤੇ ਅਕਾਸ਼ਦੀਪ ਸਿੰਘ ਜੋ ਪੈਟਰੋਲ ਪੰਪਾਂ ਦੇ ਮਾਲਕਾਂ, ਕਰਿਦਿੰਆ ਤੇ ਰਾਹਗੀਰਾਂ ਪਾਸੋ ਲੁੱਟ-ਖੋਹ ਕਰਦੇ ਹਨ ਤੇ ਜੋ ਪੁਲ ਡਰੇਨ ਪਾਸ ਬੰਦ ਪਈ ਫੈਕਟਰੀ ਦੀ ਬੈਕ ਸਾਈਡ ’ਚ ਲੁੱਕ-ਛਿਪ ਕੇ ਬੈਠੇ ਹਨ ਤੇ ਆਉਣ ਜਾਣ ਵਾਲੇ ਰਾਹਗੀਰਾਂ ਪਾਸੋ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ।

ਜਿਸ ’ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ ਮੌਕੇ ’ਤੇ 1 ਲੋਹੇ ਦੀ ਪਾਈਪ, 2 ਕੁਹਾੜੀਆ, 1 ਟੋਕਾ ਲੱਗੀ ਲੋਹੇ ਦੀ ਪਾਈਪ ਤੇ 1 ਕਾਪਾ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 120 ਅਧੀਨ ਧਾਰਾ 310 (4), 310 (5), 111(3) ਬੀਐਨਐਸ ਦਰਜ ਰਜਿਸਟਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦਾ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਇਨ੍ਹਾਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਤੇ ਹੋਰ ਸੰਗੀਨ ਧਾਰਾਵਾ ਤਹਿਤ 3 ਮਾਮਲੇ ਦਰਜ ਰਜਿਸਟਰ ਹਨ।

Read Also :  ਪੰਜਾਬ ਨੇ ਆਈਪੀਐਲ ਦਾ ਸਭ ਤੋਂ ਵੱਡਾ ਟੀਚਾ ਕੀਤਾ ਹਾਸਲ, ਬਣਾਇਆ ਵੱਖਰਾ ਰਿਕਾਰਡ

ਦੂਸਰਾ ਮਾਮਲਾ ਥਾਣਾ ਸਾਦਿਕ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਬੇਅੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਭਰੋਸੇਯੋਗ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਜਗਦੇਵ ਸਿੰਘ, ਹੈਪੀ ਸਿੰਘ, ਲਵਜੀਤ ਸਿੰਘ ਤੇ ਅਕਾਸ਼ਦੀਪ ਸਿੰਘ ਨੂੰ ਜੰਡ ਸਾਹਿਬ ਤੇ ਮਰਾੜ ਨੂੰ ਜਾਦੇ ਰਸਤੇ ਪਾਸੋ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦ ਇਹ ਇਕੱਠੇ ਹੋ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਮੌਕੇ ਪਰ 1 ਕ੍ਰਿਪਾਨ, 1 ਲੋਹੇ ਦੀ ਗੰਡਾਸੀ ਤੇ 1 ਖੰਡਾ ਬਰਾਮਦ ਕੀਤਾ। ਇਸ ਸਬੰਧੀ ਥਾਣਾ ਸਾਦਿਕ ਵਿਖੇ ਮੁਕੱਦਮਾ ਨੰਬਰ 85 ਅਧੀਨ ਧਾਰਾ 111(3), 313 ਬੀਐਨਐਸ ਦਰਜ ਰਜਿਸਟਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News

Faridkot News
Faridkot News: ਲੁੱਟ ਦੀ ਯੋਜਨਾ ਫੇਲ, 9 ਮੁਲਜ਼ਮ ਕਾਬੂ

About The Author

Related Posts