ਕਸ਼ਮੀਰ ‘ਚ ਆਈਐੱਸ ਨੇ ਲਾਏ ਪਾਕਿਸਤਾਨ ਜਿੰਦਾਬਾਦ ਦੇ ਧਮਕੀ ਭਰੇ ਪੋਸਟਰ

ਕਸ਼ਮੀਰੀ ਪੰਡਤੋ, ਇੱਥੋਂ ਭੱਜ ਜਾਓ ਨਹੀਂ ਤਾਂ ਮੌਤ ਲਈ ਤਿਆਰ ਰਹੋ
ਸ੍ਰੀਨਗਰ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕਸ਼ਮੀਰੀ ਪੰਡਤਾਂ ਨੂੰ ਧਮਕੀ ਦੇਣ ਵਾਲੇ ਪੋਸਟਰ ਵੇਖੇ ਗਏ। ਅੰਗਰੇਜ਼ੀ ‘ਚ ਲੱਗੇ ਇਨ੍ਹਾਂ ਪੋਸਟਰਾਂ ‘ਤੇ ਇਨ੍ਹਾਂ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਵੱਲੋਂ ਜਾਰੀ ਕੀਤਾ ਦੱਸਿਆ ਜਾ ਰਿਹਾ ਹੈ,ਜਿਸ ਇਲਾਕੇ ‘ਚ ਪੋਸਟਰ ਲੱਗੇ ਹਨ ਉਹ ਕਸ਼ਮੀਰੀ ਪੰਡਿਤ ਬਹੁਤ ਇਲਾਕਾ ਹੈ। ਪੋਸਟਰ ‘ਚ ਪਾਕਿਸਤਾਨ ਜਿੰਦਾਬਾਦ, ਇਸਲਾਮਿਕਸਟੇਟ ਜਿੰਦਾਬਾਦ ਵਰਗੇ ਨਾਅਰੇ ਲਿਖੇ ਹੋਏ ਹਨ। ਪੋਸਟਰ ‘ਚ ਸਾਰੇ ਕਸ਼ਮੀਰੀ ਪੰਡਿਤਾਂ ਨੂੰ ਮੁਜਾਹਿਰ/ਆਰਐੱਸਐੱਸ ਦਾ ਏਜੰਟ ਦੱਸਦਿਆਂ ਉਨ੍ਹਾਂ ਨੂੰ ਇੱਥੋਂ ਚਲੇ ਜਾਣ ਜਾਂ ਮੌਤ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।