ਹਵਾਈ ਫੌਜ ਦਾ ਜਾਸੂਸੀ ਜਹਾਜ ਜੈਸਲਮੇਰ ਨੇੜੇ ਕ੍ਰੈਸ਼

Plane Crash in Jaisalmer

Plane Crash in Jaisalmer: ਜੈਸਲਮੇਰ। ਭਾਰਤੀ ਹਵਾਈ ਫੌਜ ਦਾ ਇੱਕ ਰਿਮੋਟਲੀ ਪਾਇਲਟ ਜਹਾਜ਼ ਅੱਜ ਜੈਸਲਮੇਰ ਨੇੜੇ ਇੱਕ ਰੁਟੀਲ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਭਾਰਤੀ ਹਵਾਈ ਫੌਜ ਦੀ ਇੱਕ ਕੋਰਟ ਆਫ਼ ਇਨਕੁਆਇਰੀ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਹਵਾਈ ਫੌਜ ਨੇ ਦਿੱਤੀ ਹੈ।

ਹਵਾਈ ਸੈਨਾ ਦਾ ਇਹ ਜਾਸੂਸੀ ਜਹਾਜ਼ ਜੈਸਲਮੇਰ ਦੇ ਖੂਹੜੀ ਥਾਣਾ ਖੇਤਰ ਦੇ ਪਿਥਲਾ ਪਿੰਡ ਦੇ ਕੋਲ ਕ੍ਰੈਸ਼ ਹੋ ਗਿਆ, ਜਿਸ ਕਾਰਨ ਹਲਚਲ ਮੱਚ ਗਈ। ਹਾਦਸੇ ਦੀ ਸੂਚਨਾ ਮਿਲਦੇ ਹਲ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹਵਾਈ ਫੌਜ ਦੇ ਅਧਿਕਾਰੀ ਮੌਕੇ ’ਤੇ ਰਵਾਨਾ ਹੋ ਗਏ। ਹਾਲਾਂਕਿ, ਜਹਾਜ਼ ਦੇ ਮਲਬੇ ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਕਾਬੂ ਕਰ ਲਿਆ। (Plane Crash in Jaisalmer)

Also Read : Lok Sabha Election 2024: ਲੋਕ ਸਭਾ ਚੋਣਾਂ ਸਬੰਧੀ ਆਪ ਨੇਤਾ ਸੰਜੇ ਸਿੰਘ ਨੇ ਕੀਤਾ ਵੱਡਾ ਖੁਲਾਸਾ!

ਦਰਅਸਲ ਇਹ ਟੋਹੀ ਜਹਾਜ਼ ਮਾਨਵ ਰਹਿਤ ਹੈ ਜੋ ਅਸਮਾਨ ਤੋਂ ਜਾਸੂਸੀ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ। ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਜਾਸੂਸੀ ਜਹਾਜ਼ ਵੀ ਕਹਿ ਦਿੱਤਾ ਜਾਦਾ ਹੈ। ਥਾਣਾ ਖੂਹੜੀ ਦੇ ਐੱਸਐੱਚਓ ਨੇ ਮੌਕੇ ’ਤੇ ਪਹੁੰਚ ਕੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। (Plane Crash in Jaisalmer)

LEAVE A REPLY

Please enter your comment!
Please enter your name here