ਰਾਮ-ਨਾਮ ਜਪਣ ਨਾਲ ਮਿਲਦੈ ਦੋਵਾਂ ਜਹਾਨਾਂ ‘ਚ ਸੁਖ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਚੱਲਦੇ-ਫਿਰਦੇ, ਬੈਠਕੇ, ਲੇਟਕੇ ਜਿੰਨੇ ਵੀ ਸੁਆਸ ਅੱਲ੍ਹਾ, ਰਾਮ ਦੀ ਯਾਦ ਵਿੱਚ ਲਾਉਂਦਾ ਹੈ, ਉਹ ਬੇਸ਼ਕੀਮਤੀ ਸੁਆਸ ਬਣ ਜਾਂਦੇ ਹਨ ਇਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਤੁਹਾਨੂੰ ਸੁਖ ਮਿਲਦਾ ਹੈ ਅਗਲੇ ਜਹਾਨ ਵਿਚ ਵੀ ਪਰਮਾਨੰਦ ਮਿਲਦਾ ਹੈ ਅਤੇ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਹੋ ਜਾਂਦੀ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਕੀਮਤੀ ਸੁਆਸਾਂ ਨੂੰ ਬੇਕਾਰ ਨਹੀਂ ਕਰਨਾ ਚਾਹੀਦਾ ਦੁਨੀਆਦਾਰੀ, ਵਿਸ਼ੇ-ਵਿਕਾਰ, ਭੌਤਿਕਤਾਵਾਦ ਵਿਚ ਲੱਗ ਕੇ ਅੱਜ ਇਨਸਾਨ ਸੁਆਸਾਂ ਦੀ ਕਦਰ, ਕੀਮਤ ਭੁੱਲ ਰਿਹਾ ਹੈ। (Saint Dr MSG)

ਇੱਕ ਦਿਨ ਇਨ੍ਹਾਂ ਸੁਆਸਾਂ ਦੀ ਕਦਰ ਯਾਦ ਆਵੇਗੀ ਪਰ ਉਸ ਸਮੇਂ ਸੁਆਸ ਨਹੀਂ ਹੋਣਗੇ ਇਨਸਾਨ ਨੂੰ ਆਪਣੇ ਆਖ਼ਰੀ ਸਮੇਂ ਵਿਚ ਓਮ, ਹਰੀ, ਅੱਲ੍ਹਾ, ਪਰਮਾਤਮਾ ਯਾਦ ਆਉਂਦਾ ਹੈ ਅਤੇ ਸੋਚਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇੰਜ ਹੀ ਕਿਉਂ ਬਰਬਾਦ ਕਰ ਦਿੱਤੀ? ਦੁਨੀਆਂ ਦੇ ਝਮੇਲਿਆਂ ਵਿਚ ਕਿਉਂ ਉਲਝਿਆ ਰਿਹਾ? ਮਾਲਕ ਦੀ ਭਗਤੀ-ਇਬਾਦਤ ਕਿਉਂ ਨਹੀਂ ਕੀਤੀ? ਇਹ ਸਭ ਸਵਾਲ ਉਸਦੇ ਦਿਮਾਗ ਵਿਚ ਆਉਂਦੇ ਹਨ ਕਿਉਂਕਿ ਰਾਮ-ਨਾਮ ਵਿਚ ਜੋ ਸਵਾਦ, ਲੱਜ਼ਤ ਹੈ ਉਹ ਬਾਜ਼ਾਰ ‘ਚੋਂ ਖ਼ਰੀਦੀ ਨਹੀਂ ਜਾ ਸਕਦੀ ਰਾਮ-ਨਾਮ ਦੇ ਸਵਾਦ, ਲੱਜ਼ਤ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸ਼ਹਿਦ ਜਾਂ ਰਸਗੁੱਲੇ ਦਾ ਸਵਾਦ ਉਦੋਂ ਤੱਕ ਰਹਿੰਦਾ ਹੈ। (Saint Dr MSG)

ਇਹ ਵੀ ਪੜ੍ਹੋ : ਪਰਮਾਤਮਾ ਦੀ ਚਰਚਾ ਕਰਨ ਵਾਲੇ ਹੁੰਦੇ ਹਨ ਭਾਗਾਂ ਵਾਲੇ : Saint Dr MSG

ਜਦੋਂ ਤੱਕ ਉਹ ਤੁਹਾਡੀ ਜੀਭ ਦੇ ਸੰਪਰਕ ਵਿਚ ਰਹਿੰਦਾ ਹੈ ਇਸ ਤਰ੍ਹਾਂ ਜੀਭ ਦਾ ਸਵਾਦ ਸਿਰਫ਼ ਪਲ ਭਰ ਦਾ ਹੁੰਦਾ ਹੈ ਪਰ ਰਾਮ-ਨਾਮ ਦਾ ਸਵਾਦ ਜੇਕਰ ਇੱਕ ਵਾਰ ਚੜ੍ਹ ਜਾਵੇ ਤਾਂ ਦੋਵਾਂ ਜਹਾਨਾਂ ਵਿਚ ਨਹੀਂ ਉੱਤਰਦਾ ਇਨਸਾਨ ਜੇਕਰ ਓਮ, ਹਰੀ, ਅੱਲ੍ਹਾ ਦਾ ਨਾਮ ਜਪੇ ਤਾਂ ਯਕੀਨਨ ਉਸਨੂੰ ਪਰਮਾਨੰਦ ਮਿਲਦਾ ਹੈ ਅਤੇ ਉਸ ਪਰਮਾਨੰਦ ਨਾਲ ਉਹ ਬੇਇੰਤਹਾ ਖੁਸ਼ੀਆਂ ਦਾ ਸਵਾਮੀ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆਂ ਵਿਚ ਸਵਾਸ ਲੈ ਕੇ ਓਮ, ਹਰੀ, ਅੱਲ੍ਹਾ ਦੇ ਨਾਮ ਰੂਪੀ ਹੀਰੇ, ਜਵਾਹਰਾਤ ਦਾ ਵਪਾਰ ਕਰਨ ਲਈ ਆਇਆ ਸੀ ਪਰ ਦੁਨਿਆਵੀ ਸਾਜੋ-ਸਾਮਾਨ, ਬਾਲ-ਬੱਚਿਆਂ ਵਿਚ, ਖਾਣ-ਪੀਣ ਵਿਚ ਇੰਨਾ ਮਸਤ ਹੋ ਗਿਆ ਹੈ।

ਕਿ ਆਪਣੇ ਅੱਲ੍ਹਾ, ਰਾਮ ਨੂੰ ਭੁੱਲ ਗਿਆ ਮਨ ਦਾ ਗੁਲਾਮ ਬਣ ਕੇ ਇਨਸਾਨ ਭਰਮਾਂ ਵਿਚ ਪੈ ਜਾਂਦਾ ਹੈ ਮਨ ਦੇ ਗੁਲਾਮ ਲੋਕ ਸਿਰਫ਼ ਆਪਸੀ ਪਿਆਰ ਤੱਕ ਹੀ ਸੀਮਿਤ ਰਹਿ ਜਾਂਦੇ ਹਨ ਅਤੇ ਅੱਲ੍ਹਾ, ਰਾਮ ਦੇ ਨਾਮ ਦੇ ਅਨੰਦ, ਖੁਸ਼ਬੂ, ਪਰਮਾਨੰਦ ਤੋਂ ਵਾਂਝੇ ਰਹਿ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਇਹ ਨਹੀਂ ਕਹਿੰਦੇ ਕਿ ਆਪਸੀ ਪਿਆਰ ਨਾ ਕਰੋ ਪਰ ਇਸ ਪਿਆਰ ਦੀ ਵੀ ਇੱਕ ਹੱਦ, ਸੀਮਾ ਹੁੰਦੀ ਹੈ, ਬੇਗਰਜ਼, ਨਿਹਸਵਾਰਥ ਪਿਆਰ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਜੇਕਰ ਬੇਇੰਤਹਾ, ਬੇਹੱਦ ਜਿਸਦੀ ਕੋਈ ਹੱਦ ਨਹੀਂ ਹੁੰਦੀ, ਉਹ ਪਿਆਰ ਕਰਨਾ ਹੈ ਤਾਂ ਆਪਣੇ ਓਮ, ਹਰੀ, ਅੱਲ੍ਹਾ, ਰਾਮ ਨਾਲ ਕਰਨਾ ਚਾਹੀਦਾ ਹੈ। (Saint Dr MSG)

ਕਿਉਂਕਿ ਦੁਨਿਆਵੀ ਪਿਆਰ ਪਤਾ ਨਹੀਂ ਕਦੋਂ ਤੁਹਾਨੂੰ ਛੱਡ ਕੇ ਚਲਾ ਜਾਵੇ ਪਰ ਮਾਲਕ ਨਾਲ ਜੋ ਸੱਚਾ ਪਿਆਰ, ਮੁਹੱਬਤ ਕਰਦੇ ਹਨ ਉਹ ਅੱਲ੍ਹਾ, ਰਾਮ ਕਦੇ ਕਿਸੇ ਨੂੰ ਨਹੀਂ ਛੱਡਦਾ ਇਸ ਜਹਾਨ ਵਿਚ ਹੀ ਨਹੀਂ ਸਗੋਂ ਅਗਲੇ ਜਹਾਨ ਵਿਚ ਵੀ ਮਾਲਕ ਉਸਦਾ ਜ਼ਿੰਮੇਵਾਰ ਬਣ ਜਾਂਦਾ ਹੈ ਅਤੇ ਆਤਮਾ ਨੂੰ ਨਿੱਜਧਾਮ, ਸੱਚਖੰਡ, ਸਤਿਲੋਕ ਲੈ ਕੇ ਚਲਾ ਜਾਂਦਾ ਹੈ ਇਸ ਲਈ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਕਿ ਇਨਸਾਨ ਦੇ ਸਵਾਸ ਅਨਮੋਲ ਹੀਰੇ ਬਣ ਜਾਣ ਚਲਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਜਿੰਨਾ ਵੀ ਸਿਮਰਨ ਇਨਸਾਨ ਕਰਦਾ ਹੈ ਓਨੀ ਮਾਲਕ ਦੀ ਦਇਆ-ਮਿਹਰ, ਰਹਿਮਤ ਜ਼ਰੂਰ ਵਰਸੇਗੀ। (Saint Dr MSG)

LEAVE A REPLY

Please enter your comment!
Please enter your name here