ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਦੀ ਧੋਖਾਧੜੀ ਦਾ ਦੋਸ਼, ਮਾਮਲਾ ਦਰਜ਼

Case of Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਮੇਹਰਬਾਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਦੋ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। 8 ਮਹੀਨਿਆਂ ਦੀ ਪੜਤਾਲ ਉਪਰੰਤ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ। ਜਾਣਕਾਰੀ ਦਿੰਦਿਆ ਮਹਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰਾਜੂ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਗੁਰਤੇਜ਼ ਸਿੰਘ ਨੂੰ ਪੋਲੈਂਡ ਵਰਕਰ ਪਰਮਿਟ ’ਤੇ ਭੇਜਣਾ ਸੀ। (Ludiana News)

ਜਿਸ ਦੇ ਲਈ ਉਸਨੇ ਬੀਤੇ ਵਰ੍ਹੇ ਦਰਪਣ ਗਰਗ ਤੇ ਮਨਦੀਪ ਸਿੰਘ ਨਾਲ ਸੰਪਰਕ ਕੀਤਾ। ਜਿੰਨ੍ਹਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ। ਮਹਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤਾਨ ਨੇ ਉਨ੍ਹਾਂ ਪਾਸੋਂ ਉਸ ਦੇ ਲੜਕੇ ਗੁਰਤੇਜ਼ ਸਿੰਘ ਦੇ ਲੋੜੀਂਦੇ ਕਾਗਜਾਂ ਤੋਂ ਇਲਾਵਾ ਉਸ ਕੋਲੋਂ 7, 61, 684 ਲੱਖ ਰੁਪਏ ਹਾਸ਼ਲ ਕਰ ਲਈ ਪਰ ਨਾ ਹੀ ਉਸਦੇ ਲੜਕੇ ਨੂੰ ਪੋਲੈਂਡ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਜਿਸ ਕਰਕੇ ਉਨ੍ਹਾਂ 16 ਅਗਸਤ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਕਾਰਵਾਈ ਦੀ ਮੰਗ ਕੀਤੀ ਸੀ।

Punjab Vigilance Bureau: ਮੁੱਖ ਮੁਨਸ਼ੀ 1,15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ

ਮਾਮਲੇ ਦੇ ਤਫ਼ਤੀਸੀ ਅਫ਼ਸਰ ਰਾਧੇ ਸ਼ਾਮ ਦਾ ਕਹਿਣਾ ਹੈ ਕਿ ਪੁਲਿਸ ਨੇ ਉਕਤ ਮਹਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਕੀਤੀ। ਜਿਸ ਤੋਂ ਬਾਅਦ ਦਰਪਣ ਗਰਗ ਵਾਸੀ ਹਰਚਰਨ ਨਗਰ ਸਮਰਾਲਾ ਰੋਡ ਲੁਧਿਆਣਾ ਤੇ ਮਨਦੀਪ ਸਿੰਘ ਗਿੱਲ ਵਾਸੀ ਨੇੜੇ ਫੁੱਲਾਂਵਾਲਾ ਚੌਂਕ ਲੁਧਿਆਣਾ ਖਿਲਾਫ਼ ਧੋਖਾਧੜੀ ਦੇ ਦੋਸ਼ਾਂ ਅਧੀਨ ਮੁਕੱਦਮਾ ਦਰਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਜਲਦ ਹੀ ਮਾਮਲੇ ’ਚ ਨਾਮਜਦ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। (Ludiana News)

LEAVE A REPLY

Please enter your comment!
Please enter your name here