ਕੀ ਤੁਸੀਂ ਮੋਬਾਇਲ ਤੋਂ ਨਹੀਂ ਰਹਿ ਸਕਦੇ ਦੂਰ, ਕਿਤੇ ਤੁਹਾਨੂੰ ‘ਨੋਮੋਫੋਬੀਆ’ ਤਾਂ ਨਹੀਂ

Nomophobia

ਮੋਬਾਇਲ ਫੋਨ ਸਾਡੇ ਸਾਰਿਆਂ ਦੇ ਰੋਜਾਨਾ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਫੋਨ ਕਾਲਾਂ ਤੋਂ ਲੈ ਕੇ ਪੈਮੇਂਟ ਲਈ ਅਸੀਂ ਸਾਰੇ ਮੋਬਾਇਲ ਫੋਨਾਂ ਨਾਲ ਜੁੜੇ ਰਹਿੰਦੇ ਹਾਂ ਪਰ ਕਿਤੇ ਤੁਸੀਂ ਮੋਬਾਇਲ ’ਤੇ ਐਨੇ ਨਿਰਭਰ ਤਾਂ ਨਹੀਂ ਹੋ ਗਏ ਹੋ ਕਿ ਥੋੜੀ ਦੇਰ ਲਈ ਵੀ ਇਸ ਤੋਂ ਦੂਰ ਨਹੀਂ ਰਹਿ ਸਕਦੇ ਹੋ? ਮੋਬਾਇਲ ਫੋਨ ਕੁਨੇਕਿਟਵਿਟੀ ਨਾ ਹੋਣ ’ਤੇ ਐਂਨਜਾਇਟੀ ਹੋਣ ਲੱਗਦੀ ਹੈ? ਜੇਕਰ ਹਾਂ ਤਾਂ ਸਾਵਧਾਨ ਹੋ ਜਾਓ ਇਹ ਨੋਮੋਫੋਬੀਆ ਨਾਂਅ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ। (Nomophobia)

ਨੋਮੋਫੋਬੀਆ ਨੂੰ ਮਾਨਸਿਕ ਸਿਹਤ ਸਬੰਧੀ ਵਿਕਾਰ ਦੇ ਰੂਪ ’ਚ ਜਾਣਿਆ ਜਾਂਦਾ ਹੈ। ਨੋਮੋਫੋਬੀਆ-ਨੋ ਮੋਬਾਇਲ ਫੋਨ ਫੋਬੀਆ (Nomophobia) ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਮੋਬਾਇਲ ਫੋਨ ਕੁਨੇਕਿਟਵਿਟੀ ਨਾ ਹੋਣ ਕਾਰਨ ਡਰ ਜਾਂ ਚਿੰਤਾ ’ਚ ਹੋਣ ਲੱਗਦਾ ਹੈ।ਇਸ ’ਚ ਉਤੇਜਨਾ ਹੋਣ, ਸਾਹ ਲੈਣ ’ਚ ਬਦਲਾਅ ਅਤੇ ਹੋਰ ਲੱਛਣ ਵੀ ਹੋ ਸਕਦੇ ਹਨ।ਨੋਮੋਫੋਬੀਆ ਦੀ ਸਥਿਤੀ ਤੁਹਾਡੇ ਸੋਚਣ ਸਮਝਣ, ਹਾਲਾਤਾਂ ਨੂੰ ਡੀਲ ਕਰਨ ਦੇ ਤਰੀਕੇ ਵੀ ਪ੍ਰਭਾਵਿਤ ਕਰਨ ਵਾਲੀ ਸਥਿਤੀ ਮੰਨੀ ਜਾਂਦੀ ਹੈ। (Nomophobia)

ਨੋ ਮੋਬਾਇਲ ਫੋਨ ਫੋਬੀਆ ਦੀ ਸਮੱਸਿਆ | Nomophobia

ਮੋਬਾਇਲ ਫੋਨ ਨਾਲ ਜੁੜੇ ਰਹਿਣਾ ਸਾਡੇ ਸਾਰਿਆਂ ਦੀ ਜ਼ਰੂਰਤ ਬਣ ਗਈ ਹੈ ਪਰ ਇਸ ਨਾਲ ਕੁਝ ਸਮੇਂ ਲਈ ਵੀ ਦੂਰ ਰਹਿਣ ’ਤੇ ਵੀ ਜੇਕਰ ਤੁਸੀਂ ਪ੍ਰੇਸ਼ਾਨ ਹੋ ਜਾਂਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਜਨਰਲ ਆਫ਼ ਫੈਮਲੀ ਮੈਡੀਸਿਨ ਐਂਡ ਪ੍ਰਾਇਮਰੀ ਕੇਅਰ ’ਚ ਸਾਲ 2019 ਦੇ ਇੱਕ ਲੇਖ ’ਚ ਜਿਕਰ ਕੀਤਾ ਗਿਆ ਕਿ ਨੋਮੋਫੋਬੀਆ ਦੇ ਪਹਿਲੇ ਕਿਸੇ ਵਿਅਕਤੀ ’ਚ ਕਈ ਸੰਭਾਵਿਤ ਮਨੋਵਿਗਿਆਨ ਸਥਿਤੀਆਂ ਜਿਵੇਂ ਚਿੰਤਾ ਅਤੇ ਤਣਾਅ ਵਰਗੇ ਲੱਛਣ ਹੋ ਸਕਦੇ ਹਨ।ਸ਼ੋਧ ਕਰਤਾਵਾਂ ਨੇ ਦੱਸਿਆ ਕਿ ਸਮਾਰਟਫੋਨ ਆਉਣ ਤੋਂ ਬਾਅਦ ਇਹ ਦਿੱਕਤ ਕਾਫ਼ੀ ਵਧ ਗਈ ਹੈ?

ਕਿਵੇਂ ਜਾਣੀਏ ਕਿਵੇਂ ਤੁਹਾਨੂੰ ਵੀ ਤਾਂ ਨਹੀਂ ਇਹ ਵਿਕਾਰ?

ਸਿਹਤ ਮਾਹਿਰ ਕਹਿੰਦੇ ਹਨ ਚਿੰਤਾ-ਤਣਾਅ ਤੋਂ ਇਲਾਵਾ ਨੋਮੋਫੋਬੀਆ ਕਾਰਨ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਹੋਣ ਲੱਗਦੀਆਂ ਹਨ ਜਿਸ ’ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਫੋਨ ਤੋਂ ਥੋੜੇ ਸਮੇਂ ਦੀ ਦੂਰੀ ਕਾਰਨ ਵੀ ਸਰੀਰ ’ਚ ਕੰਪਨ, ਪਸੀਨਾ ਆਉਣ, ਘਬਰਾਹਟ ਦੀ ਦਿੱਕਤ ਹੋਣ ਲੱਗਦੀ ਹੈ, ਕੁਝ ਹਾਲਾਤਾਂ ’ਚ ਟੈਕੀਕਾਰਡੀਆ-ਦਿਲ ਦੀਆਂ ਧੜਕਨਾਂ ’ਚ ਬੇਨਿਯਮੀ ਦੀ ਸਮੱਸਿਆ ਵੀ ਹੋ ਸਕਦੀ ਹੈ।

ਕੀ ਹੈ ਇਸ ਫੋਬੀਆ ਦਾ ਕਾਰਨ?

ਮੋਬਾਇਲ ਫੋਨ ਤੋਂ ਦੂਰੀ ’ਚ ਹੋਣ ਵਾਲੀ ਘਬਰਾਹਟ-ਚਿੰਤਾ ਦੀ ਸਥਿਤੀ ਕਿਉਂ ਹੁੰਦੀ ਹੈ, ਇਸ ਕਾਰਨਾਂ ਨੂੰ ਸਮਝਣ ਦੇ ਕਈ ਸਰਵੇ ਕੀਤੇ ਗਏ।ਸਾਲ 2020 ’ਚ ਸਰਵਿਆਂ ਦੀ ਸਮੀਖਿਆ ’ਚ ਵਿਗਿਆਨੀਆਂ ਦੀ ਟੀਮ ਨੇ ਇਸ ਦੇ ਕੁਝ ਸੰਭਾਵਿਤ ਕਾਰਨਾਂ ਬਾਰੇ ਦੱਸਿਆ।ਮਾਹਿਰ ਕਹਿੰਦੇ ਹਨ, ਸਮਾਰਟਫੋਨ ਨਾਲ ਸਬੰਧਿਤ ਕੰਪਲਸ਼ਨ ਇਸ ਵਿਕਾਰ ਨੂੰ ਜਨਮ ਦੇਣ ਵਾਲਾ ਇੱਕ ਕਾਰਨ ਹੋ ਸਕਦਾ ਹੈ।ਇਸ ਤੋਂ ਇਲਾਵਾ ਇੰਟਰਪਰਸਨਲ ਸੇਂਸਟਿਬੀ ਜਿਸ ’ਚ ਵਿਅਕਤੀ ਹੋਰ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰ ਸਕਦਾ।

ਨੋਮੋਫੋਬੀਆ ਦੇ ਲੱਛਣ ਦਿਖਣ ਤਾਂ ਕੀ ਕਰੀਏ ?

ਕਿਉਂਕਿ ਨੋਮੋਫੋਬੀਆ ਅਧਿਕਾਰਿਕ ਤੌਰ ’ਤੇ ਕੋਈ ਮਾਨਸਿਕ ਵਿਕਾਰ ਨਹੀਂ ਹੈ ਇਸ ਲਈ ਵਰਤਮਾਨ ’ਚ ਇਸ ਦਾ ਕੋਈ ਇਲਾਜ ਵੀ ਮੌਜੂਦ ਨਹੀਂ ਹੈ।ਹਾਲਾਂਕਿ ਕੁਝ ਪ੍ਰਕਾਰ ਦੀ ਥੈਰੇਪੀ ਅਤੇ ਕਾਉਂਸਿÇਲੰਗ ਦੀ ਮੱਦਦ ਨਾਲ ਫੋਬੀਆ ਨੂੰ ਦੂਰ ਕਰਨ ਅਤੇ ਲੱਛਣਾਂ ’ਚ ਸੁਧਾਰ ਕਰਨ ’ਚ ਮੱਦਦ ਮਿਲ ਸਕਦੀ ਹੈ।ਜੇਕਰ ਕਿਸੇ ਵਿਅਕਤੀ ’ਚ ਇਸ ਵਿਕਾਰ ਦੇ ਲੱਛਣ ਦਿਖਣ ਤਾਂ ਉਸ ਨੂੰ ਮਨੋਵਿਗਿਆਨ ਕੋਲ ਲੈ ਜਾਓ।ਚੰਗੀ ਸਲਾਹ ਸਕਾਰਾਤਕ ਸੋਚ ਵਰਗੇ ਉਪਾਆਂ ਦੀ ਮੱਦਦ ਨਾਲ ਲੱਛਣਾਂ ’ਚ ਸੁਧਾਰ ਕੀਤਾ ਜਾ ਸਕਦਾ ਹੈ।

ਨੋਟ : ਇਹ ਲੇਖ ਮੈਡੀਕਲ ਰਿਪੋਰਟਾਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਤੇ ਤਿਆਰ ਕੀਤਾ ਗਿਆ ਹੈ ‘ਅਦਾਰਾ ਸੱਚ ਕਹੂੰ ’ ਇਸ ਲੇਖ ਦੀ ਜਾਣਕਾਰੀ ਅਤੇ ਸੂਚਨਾ ਸਬੰਧੀ ਕਿਸੇ ਤਰ੍ਹਾਂ ਦਾ ਦਾਅਵਾ ਨਹੀਂ ਕਰਦਾ ਅਤੇ ਨਾ ਹੀ ਜਿੰਮੇਵਾਰੀ ਲੈਂਦਾ ਹੈ।

Also Read : Lok Sabha Election 2024: ਬਿਨਾ ‘ਗੱਠਜੋੜ’ ਹੋਣ ਵਾਲੇ ਚੋਣ ਅਖਾੜੇ ’ਚ ਮੁੱਦੇ ਵੱਖੋ-ਵੱਖਰੇ, ਮਕਸਦ ਸਿਰਫ਼ ‘ਵੋਟ’

LEAVE A REPLY

Please enter your comment!
Please enter your name here