ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG

Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਉਹ ਨਸ਼ਾ, ਖੁਸ਼ੀਆਂ, ਪਰਮਾਨੰਦ ਛੁਪਿਆ ਹੈ ਜਿਸ ਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਉਂਜ ਦੇਖਿਆ ਜਾਵੇ ਤਾਂ ਪਿਆਰ ਦੇ ਅੱਖਰ ਢਾਈ ਹਨ ਪਰ ਉਹ ਪਿਆਰ ਉਸ ਪਰਮ ਪਿਤਾ ਪਰਮਾਤਮਾ ਨਾਲ ਹੋਵੇ ਜਦੋਂ ਤੱਕ ਜੀਵ ਸੰਤਾਂ ਦੇ ਬਚਨਾਂ ਨੂੰ ਨਹੀਂ ਮੰਨਦਾ ਉਦੋਂ ਤੱਕ ਮਾਲਕ ਦੀ ਦਾਇਆ-ਮਿਹਰ, ਰਹਿਮਤ ਨੂੰ ਹਾਸਲ ਨਹੀਂ ਕਰ ਸਕਦਾ ਤੁਸੀਂ ਆਪਣੇ ਘਰ-ਪਰਿਵਾਰ ‘ਚ ਰਹਿੰਦੇ ਹੋਏ ਸਿਮਰਨ ਕਰੋ, ਸਾਰਿਆਂ ਦਾ ਭਲਾ ਮੰਗੋ, ਨਾਮ ਚਰਚਾ, ਸਤਿਸੰਗ ਸੁਣੋ। (Saint Dr. MSG)

ਕਿਉਂਕਿ ਉਸ ਨਾਲ ਮਨ ਹਮੇਸ਼ਾ ਦੱਬਿਆ ਰਹਿੰਦਾ ਹੈ ਤੇ ਮਾਲਕ ਦੀ ਯਾਦ ‘ਚ ਲੱਗਿਆ ਰਹਿੰਦਾ ਹੈ ਜੇਕਰ ਤੁਸੀਂ ਮਨਮੁੱਖਾਂ ਦਾ ਸੰਗ ਕਰੋਗੇ ਤਾਂ ਨੈਚੁਰਲੀ ਤੁਹਾਡਾ ਮਨ ਤੁਹਾਡੇ ‘ਤੇ ਹਾਵੀ ਹੋਵੇਗਾ ਤੇ ਜਦੋਂ ਮਨ ਹਾਵੀ ਹੁੰਦਾ ਹੈ ਤਾਂ ਵੱਡੇ-ਵੱਡਿਆਂ ਦੇ ਛੱਕੇ ਛੁਡਾ ਦਿੰਦਾ ਹੈ ਜਦੋਂ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਮਨ ਦੇ ਕਹੇ ਅਨੁਸਾਰ ਚੱਲਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਉਹੀ ਲੋਕ ਚੰਗੇ ਲੱਗਦੇ ਹਨ ਜੋ ਮਨ ਦੇ ਰੰਗ ‘ਚ ਰੰਗੇ ਹੁੰਦੇ ਹਨ ਅਜਿਹਾ ਕਰਦਿਆਂ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਉਹ ਆਪਣੇ ਪੈਰ ‘ਤੇ ਖੁਦ ਕੁਹਾੜੀ ਮਾਰ ਰਿਹਾ ਹੈ।

ਇਹ ਵੀ ਪੜ੍ਹੋ : ਖੁਸ਼ੀਆਂ ਵਿਚਕਾਰ ਮੌਤ ਦਾ ਮਾਤਮ, 114 ਜਣੇ ਜਿਉਂਦੇ ਸੜੇ, ਮੱਚੀ ਹਾਹਾਕਾਰ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰ ਪਰਮਾਤਮਾ ਦਾ ਪਿਆਰ ਕਦੇ ਤੁਹਾਡਾ ਸਾਥ ਨਹੀਂ ਛੱਡਦਾ ਬਾਕੀ ਜਿੰਨੇ ਵੀ ਰਿਸ਼ਤੇ ਹਨ, ਉਨ੍ਹਾਂ ਦਾ ਕੁਝ ਪਤਾ ਨਹੀਂ ਕਿ ਕਿਹੜਾ , ਕਦੋਂ ਦਗਾ ਦੇ ਜਾਵੇ ਜਦੋਂ ਤੱਕ ਗਰਜ਼ ਪੂਰੀ ਹੁੰਦੀ ਹੈ, ਵਿਚਾਰ ਆਪਸ ‘ਚ ਮਿਲਦੇ ਹਨ ਸਾਰੇ ਇੱਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਜਿਉਂ ਹੀ ਵਿਚਾਰ ਮਿਲਣੇ ਬੰਦ ਹੋ ਗਏ ਤਾਂ ਜੋ ਤੁਹਾਨੂੰ ਆਪਣਾ ਕਹਿੰਦੇ ਹਨ ਉਹ ਤੁਹਾਨੂੰ ਪਹਿਚਾਣਨਾ ਵੀ ਬੰਦ ਕਰ ਦਿੰਦੇ ਹਨ ਗਰਜੀ ਪਿਆਰ ਹਮੇਸ਼ਾ ਕੱਚਾ ਹੁੰਦਾ ਹੈ। (Saint Dr. MSG)

ਇਸ ਲਈ ਸੱਚਾ ਪਿਆਰ ਪਰਮਪਿਤਾ ਪਰਮਾਤਮਾ ਦਾ ਹੈ ਜਦੋਂ ਆਦਮੀ ਮਾਲਕ ਦੇ ਪਿਆਰ ਤੋਂ ਮੁਨਕਰ ਹੁੰਦਾ ਹੈ, ਦੁਨਿਆਂਦਾਰੀ, ਮਾਇਕ ਪਦਾਰਥਾਂ ‘ਚ ਗਵਾਚ ਜਾਂਦਾ ਹੈ, ਕਾਮ-ਵਾਸਨਾ ਦਾ ਗੁਲਾਮ ਹੋ ਜਾਂਦਾ ਹੈ ਤਾਂ ਘਰ ‘ਚ ਵੀ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਲਾਂਕਿ ਉਨ੍ਹਾਂ ਦੀਆਂ ਖੁਦ ਦੀਆਂ ਵੀ ਕਮੀਆਂ ਹੁੰਦੀਆਂ ਹਨ, ਤਦ ਸਾਰਾ ਕੁਝ ਹੁੰਦਾ ਹੈ ਕਈ ਵਾਰ ਆਦਮੀ ਸੋਚਦੇ ਹਨ ਕਿ ਮੇਰੇ ਅਜਿਹਾ ਕਰਨ ਨਾਲ ਪਰਿਵਾਰ ‘ਤੇ ਅਸਰ ਕਿਉਂ ? ਤਾਂ ਭਾਈ, ਤੁਹਾਡੇ ਦੁਆਰਾ ਭਗਤੀ ਕਰਨ ਨਾਲ ਤੁਹਾਡੀਆਂ ਕੁਲਾਂ ਦਾ ਉੱਧਾਰ ਹੋ ਸਕਦਾ ਹੈ, ਤਾਂ ਜੇਕਰ ਤੁਸੀਂ ਗੁਨਾਹ ਕਰਦੇ ਹੋ ਤਾਂ ਉਸ ਦਾ ਅਸਰ ਲਾਜ਼ਮੀ ਪਰਿਵਾਰ ‘ਤੇ ਵੀ ਜਾਵੇਗਾ।

ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ

ਇਸ ਲਈ ਬੁਰੇ ਕਰਮ ਨਾ ਕਰੋ, ਚੰਗੇ ਨੇਕ ਕਰਮ ਕਰੋ, ਮਾਲਕ ਦਾ ਨਾਮ ਜਪੋ ਤੇ ਮਾਲਕ ਨਾਲ ਪਿਆਰ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਬਚਨ ਮੰਨਦੇ ਹੋ, ਚਾਹੇ ਨਹੀਂ ਮੰਨਦੇ, ਮਾਲਕ ਨੇ ਤਾਂ ਅਗਲੇ ਜਹਾਨ ‘ਚ ਸਾਥ ਦੇਣਾ ਹੈ, ਇਹ ਵੱਖਰੀ ਗੱਲ ਹੈ ਕਿ ਜੋ ਬਚਨ ਨਹੀਂ ਮੰਨਦੇ, ਉਨ੍ਹਾਂ ਦਾ ਹਸ਼ਰ ਰੂਹਾਨੀ ਮੰਡਲਾਂ ‘ਤੇ ਬੁਰਾ ਹੋਵੇਗਾ ਉਨ੍ਹਾਂ ਨੂੰ ਸਜ਼ਾ ਤਾਂ ਭੋਗਣੀ ਪਵੇਗੀ ਇਸ ਕਲਿਯੁਗ ‘ਚ ਇਨਸਾਨ ਬਚਨ ਮੰਨ ਲਵੇ, ਗਲਤੀ ਦੱਸ ਦੇਵੇ ਤੇ ਤੌਬਾ ਕਰ ਲਵੇ ਤਾਂ ਹੋ ਸਕਦਾ ਹੈ ਕਿ ਛੁਟਕਾਰਾ  ਹੋ ਜਾਵੇ ਇਹ ਇਸ ਲਈ ਹੁੰਦਾ ਹੈ ਕਿ ਉਹ ਬਾਅਦ ‘ਚ ਮੰਨਦਾ ਰਹੇ ਕਿ ਮੈਂ ਮੁਆਫ਼ੀ ਲੈ ਲਈ ਹੈ, ਹੁਣ ਮੈਂ ਬਚਨਾਂ ‘ਚ ਗ਼ਲਤੀ ਨਹੀਂ ਕਰਾਂਗਾ। (Saint Dr. MSG)

ਫਿਰ ਇਨਸਾਨ ਨੂੰ ਰੂਹਾਨੀ ਮੰਡਲਾਂ ‘ਤੇ ਉਹ ਸਜ਼ਾ ਨਹੀਂ ਮਿਲਦੀ ਜੋ ਤੁਸੀਂ ਇੱਥੇ ਕਲਪਨਾ ਵੀ ਨਹੀਂ ਕਰ ਸਕਦੇ ਇਸ ਲਈ ਬੁਰਾ ਕਰਮ ਨਾ ਕਰੋ ਤੇ ਜੇਕਰ ਕਰ ਲਿਆ ਤਾਂ ਝੂਠ ਨਾ ਬੋਲੇ ਕਿ ਅਣਜਾਨੇ ‘ਚ ਹੋ ਗਿਆ ਜੇਕਰ ਅਣਜਾਨੇ ‘ਚ ਹੋਇਆ ਤਾਂ ਅਣਜਾਨੇ ‘ਚ ਖ਼ੂਹ ‘ਚ ਛਾਲ ਕਿਉਂ ਨਹੀਂ ਮਾਰੀ ? ਇਸ ਲਈ ਇਹ ਬਕਵਾਸ ਹੈ ਕਿ ਅਨਜਾਣੇ ‘ਚ ਹੋ ਗਿਆ ਅਣਜਾਨੇ ‘ਚ ਦੋ ਚੀਜਾਂ ਹੋ ਸਕਦੀਆਂ ਹਨ ਕਿ ਤੁਸੀਂ ਖਾਣੇ ‘ਚ ਕੁਝ ਲਿਆ ਤੇ ਉਸ ‘ਚ ਅੰਡਾ ਜਾਂ ਅਜਿਹਾ ਕੁਝ ਹੈ ਤਾਂ ਮੰਨ ਲੈਂਦੇ ਹਾਂ।

ਕਿ ਉਸ ‘ਚ ਇਹ ਚੀਜ਼ਾਂ ਹੋ ਸਕਦੀਆਂ ਹਨ ਦੂਜਾ ਪੀਣ ‘ਚ ਅਜਿਹਾ ਕੁਝ ਹੋ ਸਕਦਾ ਹੈ ਪਰ ਤੀਜੇ ਪਰਹੇਜ਼ ‘ਚ ਇਹ ਅਣਜਾਨੇ ‘ਚ ਹੋ ਗਿਆ, ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਇਹ ਆਦਮੀ ਬਕਵਾਸ ਕਰਦਾ ਹੈ, ਮਨ ਦੇ ਹੱਥੋਂ ਮਜ਼ਬੂਰ ਹੋ ਕੇ ਅਣਜਾਨੇ ‘ਚ ਹੋ ਗਿਆ, ਇਸ ਬਹਾਨੇ ਆਦਮੀ ਸੋਚਦਾ ਹੈ ਕਿ ਮੁਆਫ਼ੀ ਲੈ ਲਵਾਂ ਪਰ ਉਹ ਖ਼ਸਮ ਸਭ ਜਾਣਦਾ ਹੈ ਉਸ ਨੂੰ ਇੱਕ-ਇੱਕ ਪਲ ਦੀ ਖ਼ਬਰ ਹੈ ਇਹ ਵੱਖਰੀ ਗੱਲ ਹੈ ਕਿ ਉਹ ਸਮਝਾਉਂਦਾ ਰਹਿੰਦਾ ਹੈ ਕੋਈ ਸੁਣ ਕੇ ਮੰਨ ਲਵੇ ਤਾਂ ਬੇੜਾ ਪਾਰ ਹੋ ਜਾਂਦਾ ਹੈ, ਵਰਨਾ ਫਿਰ ਕਰਮਾਂ ਦਾ ਬੋਝ ਇੱਥੇ ਵੀ ਸਹਿਣਾ ਪੈਂਦਾ ਹੈ ਤੇ ਅੱਗੇ ਵੀ ਇਸ ਲਈ ਤੁਸੀਂ ਆਪਣੇ ਉੱਪਰ ਕਰਮਾਂ ਦਾ ਬੋਝ ਨਾ ਪਾਓ ਕਿ ਤੁਹਾਨੂੰ ਤੜਫ਼ਨਾ ਪਵੇ ਪਾਪ-ਕਰਮ ਨਾ ਕਰੋ ਕਿ ਮਾਲਕ ਤੋਂ ਦੂਰ ਹੋ ਜਾਵੋ। (Saint Dr. MSG)

LEAVE A REPLY

Please enter your comment!
Please enter your name here