ਖੁਸ਼ੀਆਂ ਵਿਚਕਾਰ ਮੌਤ ਦਾ ਮਾਤਮ, 114 ਜਣੇ ਜਿਉਂਦੇ ਸੜੇ, ਮੱਚੀ ਹਾਹਾਕਾਰ

Iraq fire Accident

ਬਗਦਾਦ (ਏਜੰਸੀ)। ਇਰਾਕ ਦੇ ਉੱਤਰੀ ਪ੍ਰਾਤ ਨਿਨੇਵੇਹ ਦੇ ਅਲ-ਹਮਦਾਨਿਆ ਸ਼ਹਿਰ ’ਚ ਇੱਕ ਵਿਆਹ ਹਾਲ ’ਚ ਅੱਗ ਲੱਗਣ ਨਾਲ 114 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਜਖ਼ਮੀ ਹੋ ਗਏ। ਨਿਨੇਵੇਹ ਦੇ ਗਵਰਨਰ ਨਜਮ ਅਲ-ਜੁਬੌਰੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰਿਕ ਇਰਾਕੀ ਸਮਾਚਾਰ ਏਜੰਸੀ (ਆਈਐੱਨਏ) ਨੇ ਇਰਾਕੀ ਨਾਗਰਿਕ ਸੁਰੱਖਿਆ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਾਂਤੀ ਰਾਜਧਾਨੀ ਮੋਸੁਲ ਤੋਂ 35 ਕਿਲੋਮੀਟਰ ਦੱਖਣਂ ਪੂਰਬ ’ਚ ਅਲ ਹਮਦਾਨੀਆ ਸ਼ਹਿਰ ’ਚ ਅਲ ਹੇਥਮ ਵਿਆਹ ਹਾਲ ’ਚ ਮੰਗਲਵਾਰ ਰਾਤ ਅੱਗ ਲੱਗ ਗਈ। (Iraq fire Accident)

ਆਈਐੱਨਏ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਜਸ਼ਨ ਦੌਰਾਨ ਆਤਿਸ਼ਬਾਜ਼ੀ ਕੀਤੀ ਗਈ ਹੋਵੇਗੀ ਜਿਸ ਨਾਲ ਅੱਗ ਲੱਗੀ ਹੋ ਸਕਦੀ ਹੈ। ਇਮਾਰਤ ਜ਼ਿਆਦਾਤਰ ਜਲਨਸ਼ੀਲ ਪਦਾਰਥਾਂ ਨਾਲ ਢਕੀ ਹੋਈ ਸੀ, ਜਿਸ ਨਾਲ ਅੱਗ ਤੇਜ਼ ਹੋ ਗਈ ਅਤੇ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਆਈਐੱਨਏ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੁੂ ਕਰ ਦਿੱਤੀ ਗਈ ਹੈ।

ਸਿਹਤ ਮੰਤਰਾਲੇ ਦੇ ਬੁਲਾਰੇ ਸੈਫ਼ ਅਲ ਬਦਰ ਨੇ ਕਿਹਾ ਕਿ ਸਥਿਤੀ ਕੰਟਰੋਲ ’ਚ ਹੈ ਅਤੇ ਸਿਹਤ ਮੰਤਰਾਲਾ ਘਟਨਾ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਆਈਐੱਨਏ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਗੁਆਂਢੀ ਪ੍ਰਾਂਤਾਂ ਕਿਰਕੁਕ ਤੇ ਸਲਾਹੁਦੀਨ ’ਚ ਸਿਹਤ ਵਿਭਾਗਾਂ ਨੂੰ ਪੀੜਤਾਂ ਨੂੰ ਕੱਢਣ ’ਚ ਮੱਦਦ ਲਈ ਐਂਬੂਲੈਂਸ ਭੇਜਣ ਦੇ ਨਿਰਦੇਸ਼ ਜਾਰੀ ਕੀਤੇ। ਸਿਹਤ ਮੰਤਰੀ ਦੇ ਮੀਡੀਆ ਪ੍ਰੋਗਰਾਮ ਦੇ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ ਸੁਦਾਨੀ ਨੇ ਸਥਿਤੀ ਬਾਰੇ ਜਾਨਣ ਲਈ ਨਿਨੇਵੇਹ ਦੇ ਗਵਰਨਰ ਨੂੰ ਫੋਨ ਕੀਤਾ ਅਤੇ ਅੰਤਰਿਕ ਤੇ ਸਿਹਤ ਮੰਤਰੀਆਂ ਨੂੰ ਪ੍ਰਭਾਵਿਤ ਲੋਕਾਂ ਦਾ ਸਮੱਰਥਨ ਕਰਨ ਦਾ ਆਦੇਸ਼ ਦਿੱਤਾ। ਸੰਸਦ ਪ੍ਰਧਾਨ ਮੁਹੰਮਦ ਅਲ ਹਲਬੌਸੀ ਨੇ ਇੱਕ ਟਵੀਟ ’ਚ ਕਿਾ ਕਿ ਅਸੀਂ ਦਰਦਨਾਕ ਘਟਨਾ ਤੋਂ ਬਾਅਦ ਅਲ ਹਮਦਾਨੀਆ ਸ਼ਹਿਰ ’ਚ ਦੁੱਖਦਾਈ ਘਟਨਾ ’ਤੇ ਨਜ਼ਰ ਰੱਖ ਰਹੇ ਹਾਂ, ਜਿਸ ’ਚ ਕਈ ਜਖ਼ਮੀ ਵੀ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ