ਸਕੂਲ ਦੇ 50 ਸਾਲ ਪੂਰੇ ਹੋਣ ’ਤੇ ਕੁਝ ਇਸ ਤਰ੍ਹਾਂ ਮਨਾਈ ਖੁਸ਼ੀ…

School Program

ਸਕੂਲ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਅਧਿਆਪਕਾਂ ਦਾ ਕੀਤਾ ਸਨਮਾਨ

  • ਸਕੂਲ ਨੂੰ ਦਿੱਤੇ ਪੱਖੇ, ਵਿਦਿਆਰਥੀਆਂ ਨੂੰ ਫਰੂਟ ਵੰਡ ਕੀਤੀ ਖੁਸ਼ੀ ਸਾਂਝੀ

(ਅਨਿਲ ਲੁਟਾਵਾ) ਅਮਲੋਹ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜੁੱਲਾਪੁਰ ਨੇ ਆਪਣੀ ਸਥਾਪਨਾ ਦੇ ਪੰਜਾਹ ਸਾਲ ਪੂਰੇ ਕਰ ਲਏ ਹਨ। ਭਾਵੇਂ ਇਹ ਪੰਜਾਹ ਸਾਲ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਹੋ ਚੁੱਕੇ ਹਨ ਪਰ ਸਕੂਲ ਦੀਆਂ ਸ਼ਾਨਦਾਰ ਵਿੱਦਿਅਕ ਅਤੇ ਸਹਿਵਿੱਦਿਅਕ ਪ੍ਰਾਪਤੀਆਂ ਨੂੰ ਹਮੇਸ਼ਾ ਮਾਣ ਨਾਲ ਯਾਦ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਨਵਰ ਸ਼ੇਖ ਨੇ ਫੈਜੁੱਲਾਪੁਰ ਸਕੂਲ ਦੇ 50 ਸਾਲਾਂ ਦੇ ਸਥਾਪਨਾ ਦਿਵਸ ’ਤੇ ਕਰਵਾਏ ਸਮਾਗਮ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। School Program

ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਜੰਮਪਲ ਸੇਠ ਸ਼੍ਰੀ ਜਾਤੀ ਰਾਮ ਵੱਲੋਂ ਨਗਰ ਨਿਵਾਸੀਆਂ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਮਈ 1974 ’ਚ ਆਪਣੇ ਪਿਤਾ ਸ਼੍ਰੀ ਖਰੈਤੀ ਰਾਮ ਦੀ ਯਾਦ ਵਿੱਚ ਇਸ ਸਕੂਲ ਦੀ ਇਮਾਰਤ ਦੀ ਸ਼ੁਰੂਆਤ ਕਰਵਾਈ। ਵਿਦੇਸ਼ ਦੀ ਧਰਤੀ ਉੱਤੇ ਰਹਿੰਦਿਆਂ ਵੀ ਸੇਠ ਪਰਿਵਾਰ ਵੱਲੋਂ ਲਗਾਤਾਰ ਇਸ ਸਕੂਲ ਨਾਲ ਆਪਣੇ ਮੋਹ ਦੀ ਤੰਦ ਨੂੰ ਬਰਕਰਾਰ ਰੱਖਿਆ ਗਿਆ। ਇਸ ਮੌਕੇ ਅਨਵਰ ਸ਼ੇਖ ਵੱਲੋਂ ਸਕੂਲ ਨੂੰ ਪੱਖੇ ਵੀ ਦਿੱਤੇ ਗਏ। ਇਸ ਮੌਕੇ ਲੈਕਚਰਾਰ ਗੁਲਜ਼ਾਰ ਮੁਹੰਮਦ ਇਕੋਲਾਹਾ ਨੇ ਦੱਸਿਆ ਕਿ ਇਹ ਸਕੂਲ ਮਿਡਲ ਤੋਂ ਅਪਗ੍ਰੇਡ ਹੋ ਕੇ ਹਾਈ ਅਤੇ 2016 ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਾ ਹੈ। School Program

ਇਹ ਵੀ ਪੜ੍ਹੋ: ਸਕੂਲਾਂ ਦੀਆਂ ਛੁੱਟੀਆਂ ਸਬੰਧੀ ਆਇਆ ਇੱਕ ਹੋਰ ਨਵਾਂ ਅਪਡੇਟ

ਸਕੂਲ ਦੀ ਸਥਾਪਨਾ ਦੇ ਪੰਜਾਹਵੇਂ ਸਾਲ ਦੇ ਸੰਬੰਧ ਵਿੱਚ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਖੁਸ਼ੀ ਮਨਾਉਂਦੇ ਹੋਏ ਸਕੂਲ ਦੇ ਮੁੱਖੀ ਨਵਨੀਤ ਕੌਰ ਤੇ ਸਾਰੇ ਸਟਾਫ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਸਕੂਲ ਦੇ ਵਿਦਿਆਰਥੀਆਂ ਨੂੰ ਫਰੂਟ ਤਕਸੀਮ ਕੀਤੇ ਗਏ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸੋਸਾਇਟੀ ਵੱਲੋਂ ਵੱਖ-ਵੱਖ ਕਲਾਸਾਂ ਵਿਚ ਅਹਿਮ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਵਿਸ਼ਵਾਸ ਦਿਵਾਇਆ ਕਿ ਪੜ੍ਹਾਈ ਦੇ ਖੇਤਰ ਵਿਚ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਨਵਨੀਤ ਕੌਰ, ਲੈਕਚਰਾਰ ਗੁਲਜ਼ਾਰ ਮੁਹੰਮਦ, ਡਾ.ਅਮਰੀਕ ਸਿੰਘ ਨਾਗਰਾ, ਸ੍ਰੀਮਤੀ ਗੁਰਮੀਤ ਕੌਰ, ਕੁਲਵੀਰ ਸਿੰਘ, ਜੀਵਨ ਕੁਮਾਰ, ਦਵਿੰਦਰ ਸਿੰਘ, ਸੁਖਵਿੰਦਰ ਕੌਰ, ਸੁਸ਼ਮਾ ਰਾਣੀ, ਨੀਤੂ ਅਰੋੜਾ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਅੰਜੂ ਰਾਣੀ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।