ਲਿੰਕ ’ਤੇ ਕਲਿੱਕ ਕਰਨਾ ਪਿਆ ਮਹਿੰਗਾ: ਖਾਤੇ ’ਚੋਂ ਕੱਟੇ ਗਏ ਪੌਣੇ 6 ਲੱਖ ਰੁਪਏ

Fake Fraud Alert
ਲਿੰਕ ’ਤੇ ਕਲਿੱਕ ਕਰਨਾ ਪਿਆ ਮਹਿੰਗਾ: ਖਾਤੇ ’ਚੋਂ ਕੱਟੇ ਗਏ ਪੌਣੇ 6 ਲੱਖ ਰੁਪਏ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਦੇ ਇੱਕ ਵਿਅਕਤੀ ਨੂੰ ਅਣਜਾਣ ਨੰਬਰ ਤੋਂ ਆਏ ਫੋਨ ਤੋਂ ਬਾਅਦ ਪ੍ਰਾਪਤ ਹੋਏ ਲਿੰਕ ’ਤੇ ਕਲਿੱਕ ਕਰਨਾ ਮਹਿੰਗਾ ਪੈ ਗਿਆ। ਨਤੀਜੇ ਵਜੋਂ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਪੌਣੇ 6 ਲੱਖ ਰੁਪਏ ਗਾਇਬ ਹੋ ਗਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਅਣਜਾਣ ਫੋਨਕਰਤਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। Fake Fraud Alert

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਲਜੀਤ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਮਾਡਲ ਹਾਊਸ ਲੁਧਿਆਣਾ ਨੇ ਦੱਸਿਆ ਕਿ 26 ਨਵੰਬਰ 2022 ਨੂੰ ਉਸਦੇ ਮੋਬਾਇਲ ਨੰਬਰ ’ਤੇ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਤੇ ਅੱਗੇ ਫੋਨਕਰਤਾ ਨੇ ਬਿਜਲੀ ਦਾ ਬਿੱਲ ਭਰਨ ਲਈ ਉਸਨੂੰ ਇੱਕ ਲਿੰਕ ਭੇਜਿਆ। ਮੁਦੱਈ ਮੁਤਾਬਕ ਜਿਉਂ ਹੀ ਉਸਨੇ ਅਣਜਾਣ ਫੋਨਕਰਤਾ ਵੱਲੋਂ ਭੇਜੇ ਗਏ ਲਿੰਕ ਨੂੰ ਖੋਲ੍ਹਿਆ ਤਾਂ ਉਸ ਦਾ ਮੋਬਾਇਲ ਫੋਨ ਹੈਂਗ ਹੋ ਗਿਆ। ਜਿਉਂ ਹੀ ਉਸਦਾ ਫੋਨ ਮੁੜ ਚਾਲੂ ਹੋਇਆ ਤਾਂ ਉਸ ਦੇ ਬੈਂਕ ਵੱਲੋਂ ਵੱਖ-ਵੱਖ 6 ਐਂਟਰੀਆਂ ਰਾਹੀਂ 5, 74, 676 ਲੱਖ ਰੁਪਏ ਕੱਟੇ ਗਏ। Fake Fraud Alert

ਇਹ ਵੀ ਪੜ੍ਹੋ: Axis Bank Customer Care: ਸਾਵਧਾਨੀ ! ਕਿਤੇ ਤੁਸੀਂ ਵੀ ਨਾ ਹੋ ਜਾਇਓ ਠੱਗੀ ਦਾ ਸ਼ਿਕਾਰ…

ਇਸ ਸਬੰਧੀ ਉਸਨੇ ਤੁਰੰਤ ਸਬੰਧਿਤ ਬੈਂਕ ਅਤੇ ਪੁਲਿਸ ਨੂੰ ਸੂਚਿਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ। ਮਾਮਲੇ ਸਬੰਧੀ ਤਫ਼ਤੀਸੀ ਅਫ਼ਸਰ ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਦਲਜੀਤ ਸਿੰਘ ਦੀ ਸ਼ਿਕਾਇਤ ’ਤੇ ਮਨੀਸ਼ ਸ਼ਰਮਾ ਵਾਸੀ ਦਸ਼ਰਥਪੁਰੀ ਦਿੱਲੀ, ਵਿਜੈ ਸਿੰਘ ਚੌਹਾਨ ਵਾਸੀ ਜੈਪੁਰ, ਅਜੈ ਵਾਸੀ ਹਰੀਪੁਰ, ਪ੍ਰਕਾਸ਼ ਪਰਾਸਕਾ ਵਾਸੀ ਉਡੀਸਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਪੜਤਾਲ ਤੋਂ ਬਾਅਦ ਦਰਜ਼ ਕੀਤਾ ਗਿਆ ਹੈ ਜਿਸ ਵਿੱਚ ਫ਼ਿਲਹਾਲ ਮਾਮਲੇ ’ਚ ਨਾਮਜ਼ਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿੰਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।