Chilli Farming Punjab: ਮਿਰਚਾਂ ਦੀ ਖੇਤੀ ਨੇ ਕਿਸਾਨ ਦੀਆਂ ਅੱਖਾਂ ਲਿਆਂਦਾ ਪਾਣੀ, ਬਦਲਵੀਂ ਖੇਤੀ ਦਾ ਦੁੱਖ ਵੀ ਸੁਣਾਉਣਾ ਹੋਇਆ ਔਖਾ

Sach Kahoon Punjabi Desk Picture
Published On

Chilli Farming Punjab: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਛੁਟਕਾਰਾ ਪਾਉਣ ਲਈ ਪਾਣੀ ਦਾ ਬਚਾਓ ਕਰਨ ਲਈ ਫਸਲ ਵਿੱਚ ਵਿਭਿੰਨਤਾ ਲਿਆਉਣ ਸਬੰਧੀ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਅਤੇ ਫਸਲਾਂ ਬੀਜਣ ਦੇ ਆਦੇਸ਼ ਦਿੱਤੇ ਜਾ ਰਹੇ ਹਨ, ਜਦਕਿ ਕਿਸਾਨਾਂ ਨੂੰ ਸਹੀ ਰੇਟ ਨਾਲ ਮਿਲਣ ਕਰਕੇ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਜਮੀਨ ਦੇ ਵਿੱਚ ਹੀ ਮਜ਼ਬੂਰੀ ਵੱਸ ਵਾਹੁਣੀ ਪੈ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਨੇੜਲੇ ਪਿੰਡ ਛਾਜਲੀ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਮਿਰਚਾਂ ਦੀ ਫਸਲ ਦੀ ਖੇਤੀ ਵੱਡੇ ਪੱਧਰ ’ਤੇ ਕੀਤੀ ਸੀ।

Chilli Farming Punjab

ਨੇੜਲੇ ਪਿੰਡ ਛਾਜਲੀ ਦੇ ਕਿਸਾਨ ਸੁੱਚਾ ਸਿੰਘ ਪੁੱਤਰ ਜਰਨੈਲ ਸਿੰਘ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਖੇਤਾਂ ਵਿੱਚ ਚਾਰ ਮਹੀਨਿਆਂ ਤੋਂ ਮਿਰਚਾਂ ਦਾ ਇੱਕ ਏਕੜ ਲਾਇਆ ਸੀ, ਜਿਸ ਦੇ ਵਿੱਚ 10 ਹਜਾਰ ਦੀ ਪੌਦ ਅਤੇ 30 ਹਜਾਰ ਦੇ ਕਰੀਬ ਡੀਏਪੀ ਸੁਪਰ, ਖ਼ਾਦ ਕੀਟਨਾਸ਼ਕ ਦਵਾਈਆਂ ਖਰਚਾ ਇੱਕ ਏਕੜ ਵਿੱਚ ਹੋ ਗਿਆ ਸੀ,

ਉਹਨਾਂ ਦੱਸਿਆ ਜਦੋਂ ਮਿਰਚਾਂ ਫਸਲ ਪੱਕ ਕੇ ਤਿਆਰ ਹੋ ਗਈ ਤਾਂ ਸਾਨੂੰ ਆਪਣੀ ਕਬੀਲਦਾਰੀ ਦੇ ਵਿਂਢੇ ਖਰਚੇ ਦਾ ਕਰਜ਼ਾ ਲਾਹੁਣ ਦੀ ਉਮੀਦ ਪੈਦਾ ਹੋਈ ਸੀ, ਪਰ ਮਿਰਚਾਂ ਦਾ ਰੇਟ ਨਾ ਮਿਲਣ ਕਰਕੇ ਅਸੀਂ ਇੱਕ ਏਕੜ ਮਿਰਚਾਂ ਦੀ ਫਸਲ ਨਾਲ਼ਲੱਦੀ ਫਸਲ ਟਰੈਕਟਰ ਨਾਲ ਜਮੀਨ ਵਿੱਚ ਹੀ ਵਾਹ ਦਿੱਤੀ, ਉਨ੍ਹਾਂ ਦੱਸਿਆ ਕਿ ਅਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀਆਂ ਨੂੰ ਮੁਫ਼ਤ ਮਿਰਚਾਂ ਖੇਤਾਂ ਵਿੱਚੋਂ ਤੋੜ ਕੇ ਲਿਜਾਣ ਲਈ ਅਨਾਊਂਸਮੈਂਟ ਕਰਵਾ ਦਿੱਤੀ ਗਈ। ਪਿੰਡ ਵਾਸੀ ਸਾਡੇ ਖੇਤ ਵਿੱਚ ਮਿਰਚਾਂ ਤੋੜ ਕੇ ਲੈ ਵੀ ਗਏ। Chilli Farming Punjab

Read Also : Aadhar Card New Rule: ਆਧਾਰ ਕਾਰਡ ‘ਤੇ ਨਵਾਂ ਨਿਯਮ ਲਾਗੂ

ਉਨ੍ਹਾਂ ਦੱਸਿਆ ਕਿ ਹਰੀ ਮਿਰਚ ਦਾ ਰੇਟ ਸਿਰਫ ਪੰਜ ਰੁਪਏ ਕਿੱਲੋ ਮਿਲ ਰਿਹਾ ਹੈ, ਜਦਕਿ ਲਾਲ ਮਿਰਚ ਦਾ ਰੇਟ 13 ਰੁਪਏ ਤੋਂ 15 ਰੁਪਏ ਪ੍ਰਤੀ ਕਿਲੋ ਮਿਲਦਾ ਹੈ ਅਤੇ ਲਾਗਲੇ ਸ਼ਹਿਰ ਮੰਡੀ ਵਿੱਚ ਮਿਰਚਾਂ ਵੇਚਣ ਜਾਣ ਲਈ 500 ਰੁਪਏ ਦਾ ਟਰੈਕਟਰ ਤੇਲ ਖਰਚਾ ਹੋ ਜਾਂਦਾ ਹੈ, ਉਹਨਾਂ ਦੱਸਿਆ ਇਸ ਦੀ ਮਿਹਨਤ ਮਜਦੂਰੀ ਜਦਕਿ 6 ਰੁਪਏ ਪ੍ਰਤੀ ਕਿਲੋ ਮਿਰਚ ਦੀ ਤੁੜਵਾਈ ਲੱਗਦੀ ਹੈ, ਕਿਸਾਨ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀਂ ਮਿਰਚਾਂ ਦੀ ਫਸਲ ਨੂੰ ਆਪਣੇ ਖੇਤ ਦੇ ਵਿੱਚ ਪੁੱਤਾਂ ਵਾਂਗ ਪਾਲਿਆ ਸੀ, ਪਰ ਇਸ ਦਾ ਰੇਟ ਸਹੀ ਨਾ ਮਿਲਣ ਕਰਕੇ ਸਾਨੂੰ ਹੁਣ ਇਹ ਮਜਬੂਰੀ ਵਸ ਜਮੀਨ ਦੇ ਵਿੱਚ ਹੀ ਵਾਹ ਦਿੱਤੀ ਹੈ।

Chilli Farming Punjab

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹੀ ਮਿਰਚਾਂ ਦਾ ਭਾਅ 35 ਰੁਪਏ ਤੋਂ ਲੈ ਕੇ 40 ਰੁਪਏ ਪ੍ਰਤੀ ਕਿਲੋ ਦਾ ਭਾਅ ਮਿਲਦਾ ਸੀ, ਜਿਸ ਕਰਕੇ ਸਾਨੂੰ 3 ਲੱਖ ਰੁਪਏ ਦਾ ਮੁਨਾਫਾ ਹੋਇਆ ਸੀ , ਉਨ੍ਹਾਂ ਕਿਹਾ ਕਿ ਅਗਰ ਇਹਦੀ ਪੈਦਾਵਾਰ ਵਧੀਆ ਹੋ ਜਾਵੇ ਤਾਂ ਇਸਦਾ ਝਾੜ 50 ਤੋਂ 60 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ,ਪਰ ਇਸ ਵਾਰ ਮਿਰਚ ਦਾ ਰੇਟ ਨਾ ਹੋਣ ਕਰਕੇ ਸਾਨੂੰ ਮਿਰਚਾਂ ਦੀ ਖੇਤੀ ਦੇ ਵਿੱਚੋਂ ਘਾਟਾ ਪੈ ਗਿਆ ਹੈ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਲਾਉਣ ਦੇ ਆਦੇਸ਼ ਦਿੱਤੇ ਜਾਂਦੇ ਹਨ ,ਉਥੇ ਹੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਫਸਲਾਂ ਦੀ ਯੋਗ ਭਾਅ ਦੇਣੇ ਚਾਹੀਦੇ ਹਨ ,ਤਾਂ ਜੋ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਜਮੀਨ ਦੇ ਵਿੱਚ ਵਾਹੁਣ ਲਈ ਮਜਬੂਰ ਨਾ ਹੋਣ, ਉਨ੍ਹਾਂ ਦੱਸਿਆ ਜਦੋਂ ਮਿਰਚਾਂ ਦਾ ਭਾਅ ਮੰਡੀਆਂ ਵਿੱਚ ਲੱਗੀਆਂ ਰੇਹੜੀਆਂ ਤੋਂ ਪੁੱਛਿਆ ਉਨ੍ਹਾਂ 40 ਰੁਪਏ ਪ੍ਰਤੀ ਕਿਲੋ ਮਿਰਚ ਦਾ ਭਾਅ ਦੱਸਿਆ।

About The Author

Related Posts