ਦੂਜੇ ਗੇੜ ਤਹਿਤ ਝੋਨੇ ਦੀ ਲਵਾਈ 15 ਜੂਨ ਤੋਂ, ਕਿਸਾਨਾਂ ਵੱਲੋਂ ਤਿਆਰੀਆਂ ਵਿੱਢੀਆਂ

Paddy
ਪੰਜਾਬ ’ਚ ਦੋ ਪੜਾਵਾਂ ਤਹਿਤ ਹੋਵੇਗੀ ਝੋਨੇ ਦੀ ਲਵਾਈ, ਵੇਖੋ ਆਪਣੇ ਜ਼ਿਲ੍ਹਿਆਂ ਦੀਆਂ ਤਾਰੀਕਾਂ

ਪਾਵਰਕੌਮ ਲਈ ਔਖਾ ਸਮਾਂ ਸ਼ੁਰੂ | Paddy

  • ਵਰ੍ਹਦੀ ਅੱਗ ’ਚ 14.50 ਲੱਖ ਟਿਊਬਵੈੱਲ ਕੱਢਣਗੇ ਧਰਤੀ ਹੇਠੋਂ ਪਾਣੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Paddy News ਝੋਨੇ ਦੀ ਲਵਾਈ ਦੂਜੇ ਪੜਾਅ ਤਹਿਤ 15 ਜੂਨ ਤੋਂ ਪੂਰੇ ਪੰਜਾਬ ਵਿੱਚ ਸ਼ੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਪਾਵਰਕੌਮ ਸਿਰ ਬਿਜਲੀ ਦੇ ਲੋਡ ਦਾ ਅਥਾਹ ਵਾਧਾ ਹੋ ਜਾਵੇਗਾ। ਸੂਬੇ ਅੰਦਰ ਬਿਜਲੀ ਦੀ ਮੰਗ ਪਹਿਲਾਂ ਹੀ ਰਿਕਾਰਡ ਤੋੜ ਬਣੀ ਹੋਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਆਪਣੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।

ਇਹ  ਵੀ ਪੜ੍ਹੋ: ਪੀਐਮ ਮੋਦੀ ਜੀ-7 ਸਿਖਰ ਸੰਮੇਲਨ ਲਈ ਇਟਲੀ ਪਹੁੰਚੇ, ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਕੀਤੀ ਮੁਲਾਕਾਤ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਦੂਜੇ ਪੜਾਅ ਤਹਿਤ ਪਟਿਆਲਾ, ਮੋਗਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਕਪੂਰਥਲਾ, ਨਵਾਂਸ਼ਹਿਰ, ਮੋਹਾਲੀ, ਰੋਪੜ, ਲੁਧਿਆਣਾ, ਮਲੇਰਕੋਟਲਾ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਆਦਿ ਖੇਤਰਾਂ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਦਾ ਸਮਾਂ ਤਹਿ ਕੀਤਾ ਹੋਇਆ ਹੈ।

ਬਿਜਲੀ ਦੀ ਮੰਗ ਪਹਿਲਾਂ ਹੀ ਤੋੜ ਰਹੀ ਐ ਰਿਕਾਰਡ

15 ਜੂਨ ਤੋਂ ਪੰਜਾਬ ਦੇ ਲਗਭਗ 14.50 ਲੱਖ ਟਿਊਬਵੈੱਲ ਧਰਤੀ ਦੀ ਹਿੱਕ ਚੋਂ ਪਾਣੀ ਕੱਢਣਾ ਸ਼ੁਰੂ ਕਰਨਗੇ ਅਤੇ ਪਾਵਰਕੌਮ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਮੌਜੂਦਾ ਸਮੇਂ ਪੰਜਾਬ ਅੰਦਰ ਵਗ ਰਹੀ ਤੱਤੀ ਲੋਅ ਕਾਰਨ ਪਾਰਾ ਉਤਾਅ ਗਿਆ ਹੋਇਆ ਹੈ ਅਤੇ ਬਿਜਲੀ ਦੀ ਮੰਗ ਵੀ 14 ਹਜ਼ਾਰ ਮੈਗਾਵਾਟ ਦੇ ਨੇੜੇ ਚੱਲ ਰਹੀ ਹੈ।

ਪਹਿਲੇ ਪੜਾਅ ਤਹਿਤ 11 ਜੂਨ ਤੋਂ ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਤਰਰਾਸ਼ਟਰੀ ਸਰਹੱਦ ’ਤੇ ਕੰਡਿਆਲੀ ਤਾਰ ਵਾਲੇ ਇਲਾਕਿਆਂ ਨੂੰ ਬਿਜਲੀ ਸਪਲਾਈ ਪਹਿਲਾ ਹੀ ਸ਼ੁਰੂ ਕੀਤੀ ਹੋਈ ਹੈ। ਪਾਵਰਕੌਮ ਵੱਲੋਂ 16500 ਮੈਗਾਵਾਟ ਤੱਕ ਬਿਜਲੀ ਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 14 ਹਜਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਅੱਗ ਵਰ੍ਹਾ ਰਹੀ ਗਰਮੀ ਵਿੱਚ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਾ ਕੰਮ ਪਾਵਰਕੌਮ ਲਈ ਚੁਣੌਤੀ ਪੂਰਨ ਹੋਵੇਗਾ ਕਿਉਂਕਿ ਟਿਊਬਵੈੱਲ ਚੱਲਣ ਕਾਰਨ ਬਿਜਲੀ ਦਾ ਲੋਡ ਕਿਤੇ ਵਧੇਗਾ।

Direct sowing of paddy

ਪੰਜਾਬ ਅੰਦਰ ਅਜੇ ਤੱਕ ਸਾਰੇ ਕਿਸਾਨਾਂ ਤੱਕ ਨਹਿਰੀ ਪਾਣੀ ਨਹੀਂ ਅੱਪੜਿਆ ਅਤੇ ਜੇਕਰ ਸਰਕਾਰ ਅਗਲੇ ਸਾਲ ਤੱਕ ਸਾਰੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮੁਹੱਈਆਂ ਕਰਵਾ ਦੇਵੇ ਤਾਂ ਪੰਜਾਬ ਦੀ ਧਰਤੀ ਮਾਰੂਥਲ ਹੋਣ ਤੋਂ ਬਚ ਸਕਦੀ ਹੈ। ਪੰਜਾਬ ਅੰਦਰ ਆਮ ਲੋਕ ਅਤੇ ਕਿਸਾਨ ਮੀਂਹ ਨੂੰ ਉਡੀਕ ਰਹੇ ਹਨ, ਪਰ ਮੀਂਹ ਨਾ ਪੈਣ ਕਾਰਨ ਵੱਡੀ ਮੁਸ਼ਕਿਲ ਬਣੀ ਹੋਈ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਪੂਸਾ 44 ਦੀ ਹੋਵੇਗੀ ਵੱਡੀ ਪੱਧਰ ’ਤੇ ਲਵਾਈ | Paddy News

ਭਾਵੇਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਪੂਸਾ-44 ਅਤੇ ਪੀਲੀ ਪੂਸਾ ਨੂੰ ਨਾ ਲਗਾਉਣ ਬਾਰੇ ਕਿਹਾ ਗਿਆ ਸੀ ਅਤੇ ਇਸ ਨੂੰ ਬੈਨ ਕੀਤਾ ਗਿਆ ਸੀ, ਪਰ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਇਸੇ ਝੋਨੇ ਦੀ ਪਨੀਰੀ ਲਗਾਈ ਹੋਈ ਹੈ। 15 ਜੂਨ ਤੋਂ ਇਸੇ ਝੋਨੇ ਨੂੰ ਹੀ ਕਿਸਾਨਾਂ ਵੱਲੋਂ ਲਗਾਉਣਾ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਵਿੱਚ ਪਾਣੀ ਦੀ ਖ਼ਪਤ ਜਿਆਦਾ ਲੰਮੇ ਸਮੇਂ ਤੱਕ ਹੋਵੇਗੀ। ਪਨੀਰੀ ਲਗਾਉਣ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਸਖ਼ਤੀ ਨਹੀਂ ਕੀਤੀ ਗਈ। ਪੀਆਰ-126 ਜਾਂ ਹੋਰ ਲੇਟ ਲੱਗਣ ਵਾਲੀਆਂ ਕਿਸਮਾਂ ਦੀ ਲਵਾਈ ਜੁਲਾਈ ਮਹੀਨੇ ਵਿੱਚ ਸ਼ੁਰੂ ਹੋਵੇਗੀ।