ਸੰਤਾਂ ਦਾ ਮਕਸਦ ਸੰਸਾਰ ਦਾ ਭਲਾ ਕਰਨਾ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਇਨਸਾਨ ਨੈਗਟਿਵ ਜ਼ਿਆਦਾ ਸੋਚਦਾ ਹੈ ਤੇ ਪੋਜੀਟਿਵ ਬਹੁਤ ਹੀ ਘੱਟ ਨੈਗਟੀਵਿਟੀ ਨੇ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਿਆ ਹੈ ਇਨਸਾਨ ਕਦੇ ਵੀ ਇਹ ਨਹੀਂ ਸੋਚਦਾ ਕਿ ਇਹ ਮੇਰੇ ਲਈ ਚੰਗਾ ਹੋਵੇਗਾ ਤੇ ਇਸੇ ਸੋਚ ਦੀ ਵਜ੍ਰਾ ਕਾਰਨ ਜ਼ਿਆਦਾਤਰ ਲੋਕ ਦੁਖੀ ਹਨ ਇਸ ਤਰ੍ਹਾਂ ਦੀ ਸੋਚ ਨੂੰ ਕੱਢਣ ਲਈ ਸਤਿਸੰਗ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫਰਮਾਏ।

ਸਤਿਸੰਗ ‘ਚ ਆਉਣ ਨਾਲ ਬਦਲਦੇ ਹਨ ਵਿਚਾਰ | Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ‘ਚ ਆਉਣ ਨਾਲ ਇਨਸਾਨ ਦੀ ਸੋਚ-ਵਿਚਾਰ ਬਦਲਦੇ ਹਨ ਤੇ ਇਨਸਾਨ ਆਪਣੀ ਸੋਚ ਨੂੰ ਪਵਿੱਤਰ ਕਰਕੇ ਖੁਸ਼ੀਆਂ ਹਾਸਲ ਕਰਦਾ ਹੈ ਸਤਿਸੰਗ ‘ਚ ਰਾਮ ਦਾ ਨਾਮ ਦੱਸਿਆ ਜਾਂਦਾ ਹੈ, ਸੱਚ ਦਾ ਪਾਠ ਪੜ੍ਹਾਇਆ ਜਾਂਦਾ ਹੈ ਜੇਕਰ ਇਨਸਾਨ ਸਤਿਸੰਗ ਸੁਣੇ ਤੇ ਅਮਲ ਕਰੇ ਤਾਂ ਜਨਮਾਂ-ਜਨਮਾਂ ਦੀ ਮੈਲ ਉਤਰ ਜਾਇਆ ਕਰਦੀ ਹੈ ਆਪਣੇ ਹਿਰਦੇ ਦੀ ਸਫ਼ਾਈ ਲਈ ਰਾਮ ਦਾ ਨਾਮ ਬੇਹੱਦ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਰਾਮ ਦਾ ਨਾਮ ਨਹੀਂ ਜਪਦੇ ਉਦੋਂ ਤੱਕ ਤੁਹਾਡਾ ਹਿਰਦਾ ਸਾਫ਼ ਨਹੀਂ ਹੋਵੇਗਾ ਤੇ ਜਦੋਂ ਤੱਕ ਹਿਰਦਾ ਸਾਫ਼ ਨਹੀਂ ਉਦੋਂ ਤੱਕ ਤੁਸੀਂ ਉਸ ਮਾਲਕ ਦੇ ਨੂਰੀ ਸਵਰੂਪ ਨੂੰ ਨਹੀਂ ਜਾਣ ਸਕਦੇ। (Saint Dr MSG)

 ਪੀਰ-ਫ਼ਕੀਰ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪੀਰ-ਫ਼ਕੀਰ ਇਸ ਸੰਸਾਰ ‘ਚ ਭਲਾ ਕਰਨ ਆਉਂਦੇ ਹਨ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਇਨਸਾਨ ਦੇ ਕਰਮ ਅਜਿਹੇ ਹੁੰਦੇ ਹਨ, ਜੋ ਸੰਤਾਂ ਵੱਲੋਂ ਕਹੀ ਗੱਲ ਵੀ ਬੁਰੀ ਲੱਗਦੀ ਹੈ ਸੰਤਾਂ ਦਾ ਇੱਕ ਹੀ ਕੰਮ ਹੈ ਸਭ ਦਾ ਭਲਾ ਕਰਨਾ ਸਭ ਦੇ ਭਲੇ ਲਈ ਮਾਲਕ ਅੱਗੇ ਪ੍ਰਾਰਥਨਾ ਕਰਨਾ ਜੋ ਇਨਸਾਨ ਪੀਰ-ਫਕੀਰ ਦੇ ਬਚਨਾਂ ਨੂੰ ਸੁਣ ਕੇ 100 ਫੀਸਦੀ ਅਮਲ ਕਰ ਲੈਂਦੇ ਹਨ, ਉਨ੍ਹਾਂ ਦਾ ਭਲਾ ਵੀ ਹੱਥੋਂ-ਹੱਥ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸੰਤ ਕਹਿੰਦੇ ਹਨ ਕਿ ਰਾਮ ਦਾ ਨਾਮ ਜਪੋ, ਸਭ ਦਾ ਭਲਾ ਮੰਗੋ, ਪਰਹਿੱਤ ਪਰਮਾਰਥ ਕਰੋ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ।

ਜਿਵੇਂ ਤੁਸੀਂ ਕੋਈ ਵੀ ਕੰਮ-ਧੰਦਾ ਕਰਕੇ ਕਮਾਈ ਕਰਦੇ ਹੋ, ਉਸ ‘ਚੋਂ ਕੁਝ ਹਿੱਸਾ ਦੀਨ-ਦੁਖੀਆਂ ਦੀ ਮੱਦਦ ‘ਚ ਲਾਓ, ਕਿਸੇ ਬਿਮਾਰ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂ ਕਿਸੇ ਅੰਨ੍ਹੇ ਨੂੰ ਸਹਾਰਾ ਦੇ ਦਿੱਤਾ ਤਾਂ ਇਹ ਤਨ ਦੀ ਸੇਵਾ ਹੁੰਦੀ ਹੈ ਇਸ ਤੋਂ ਇਲਾਵਾ ਮਨ ਦੀ ਸੇਵਾ ਬਹੁਤ ਹੀ ਮੁਸ਼ਕਲ ਹੁੰਦੀ ਹੈ ਜਿਵੇਂ ਸਤਿਸੰਗ ‘ਚ ਬੈਠ ਕੇ ਓਪਨ ਮਾਈਂਡ ਨਾਲ ਸਤਿਸੰਗ ਸੁਣਨਾ ਸਤਿਸੰਗ ‘ਚ ਪਹਿਲਾਂ ਤੋਂ ਕੁਝ ਬਣਾ ਕੇ ਨਹੀਂ ਆਉਣਾ ਚਾਹੀਦਾ ਕਿ ਇਹ ਗੱਲ ਮੇਰੇ ‘ਤੇ ਕਹੀ ਜਾਵੇਗੀ ਅਜਿਹਾ ਸੋਚ ਕੇ ਤੁਸੀਂ ਆਪਣੀ ਭਗਤੀ ਖਤਮ ਕਰਦੇ ਰਹਿੰਦੇ ਹਨ।

ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ | Saint Dr MSG

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਕਿਹਾ ਜਾ ਰਿਹਾ ਹੈ ਤਾਂ ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ ਸੰਤ ਤੁਹਾਨੂੰ ਡਰਾਉਣ-ਧਮਕਾਉਣ ਲਈ ਤੁਹਾਨੂੰ ਮਾੜਾ ਨਹੀਂ ਕਹਿੰਦੇ, ਉਹ ਕੋਈ ਵੀ ਗੱਲ ਕਹਿੰਦੇ ਹਨ ਤਾਂ ਉਸ ‘ਚ ਤੁਹਾਡਾ ਹੀ ਭਲਾ ਹੁੰਦਾ ਹੈ ਪੂਜਨੀਕ ਗੁਰੁ ਜੀ ਨੇ ਫ਼ਰਮਾਇਆ ਕਿ ਇਨਸਾਨ ਹੰਕਾਰ ਕਰ ਲੈਂਦਾ ਹੈ, ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੇ ਰਾਮ ਦਾ ਨਾਮ ਜਪਣਾ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਸੰਤ ਉਸ ਨੂੰ ਸਿਖਾਉਂਦੇ ਹਨ ਕਿ ਰਾਮ ਦਾ ਨਾਮ ਜਪੋ, ਭਗਤੀ ਕਰੋ, ਉਦੋਂ ਖੁਸ਼ੀਆਂ ਆਉਣਗੀਆਂ ਸੰਤਾਂ ਦਾ ਕੰਮ ਹੁੰਦਾ ਹੈ, ਜੀਵਾਂ ਨੂੰ ਸਮਝਾਉਣਾ।

ਇਹ ਵੀ ਪੜ੍ਹੋ : ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG

ਸੰਤ ਇਸ ਦੁਨੀਆ ‘ਚ ਸਭ ਦਾ ਭਲਾ ਕਰਨ ਆਉਂਦੇ ਹਨ, ਸਮਝਾਉਣ ਆਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਮਾਜ ਦਾ ਭਲਾ ਕਰਨਾ, ਭਾਵੇਂ ਉਨ੍ਹਾਂ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਸ ਪਰਮਾਤਮਾ ਦੀ ਪਰਜਾ ਕਿਸ ਤਰ੍ਹਾਂ ਸੁਖੀ ਰਹੇ? ਉਸ ਲਈ ਸੰਤ ਮਾਲਕ ਨੂੰ ਪ੍ਰਾਰਥਨਾ ਕਰਦੇ ਹਨ, ਸਿਮਰਨ ਕਰਦੇ ਹਨ ਇੱਥੋਂ ਤੱਕ ਕਿ ਬਹੁਤੇ ਜੀਵਾਂ ਦੇ ਕਰਮ ਵੀ ਚੁੱਕਦੇ ਹਨ ਇਹ ਉਨ੍ਹਾਂ ਦਾ ਫਰਜ਼ ਹੁੰਦਾ ਹੈ ਅਤੇ ਤੁਸੀਂ ਸੰਤਾਂ ਦੇ ਬਚਨਾਂ ਨੂੰ ਸੁਣੋ ਅਤੇ ਅਮਲ ਕਰੋ ਭਾਵ ਉਨ੍ਹਾਂ ਨੂੰ ਮੰਨੋ ਜੋ ਜੀਵ ਰਾਮ ਦਾ ਨਾਮ ਨਹੀਂ ਜਪਦੇ, ਸੰਤਾਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਦੁੱਖ-ਮੁਸੀਬਤਾਂ, ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।

ਸੰਤ ਤੋਂ ਸਿੱਖਣਾ ਚਾਹੀਦਾ ਹੈ | Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ, ਪੀਰ-ਫਕੀਰ ਜੇਕਰ ਅਚਾਨਕ ਵੀ ਕਹਿਣ ਦੇਣ ਤਾਂ ਉਹ ਵਿਅਰਥ ਨਹੀਂ ਹੁੰਦਾ, ਉਸਦਾ ਕੋਈ ਮਤਲਬ ਹੁੰਦਾ ਹੈ ਅਤੇ ਸੰਤ ਜਿਸ ਨੂੰ ਸਿਖਾਉਣ ਉਸ ਤੋਂ 100 ਫੀਸਦੀ ਸਿੱਖਣਾ ਚਾਹੀਦਾ ਹੈ। ਉਸ ਲਈ ਇਸ ਤੋਂ ਵੱਡੀ ਕਿਸਮਤ ਦੀ ਗੱਲ ਕੀ ਹੋ ਸਕਦੀ ਹੈ? ਤਾਂ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਦਿਲੋ-ਦਿਮਾਗ ‘ਚ ਵਸਾ ਲੈਣਾ ਚਾਹੀਦਾ ਹੈ ਤਾਂ ਸੰਤਾਂ ਦੀ ਗੱਲ ਸੁਣ ਕੇ ਅਮਲ ਕਰਨਾ ਸਿੱਖੋ ਸਤਿਸੰਗ ‘ਚ ਬੈਠਣਾ ਵੱਡੀ ਗੱਲ ਹੈ, ਤੁਸੀਂ ਸਤਿਸੰਗ ਸੁਣਨ ਆਉਂਦੇ ਹੋ, ਕਈ ਸਤਿਗੁਰੂ-ਰਾਮ ਦੇ ਇਸ਼ਕ ‘ਚ ਆ ਕੇ ਬੈਠਦੇ ਹਨ ਪਰ ਬਹੁਤੇ ਅਜਿਹੇ ਵੀ ਹੁੰਦੇ ਹਨ, ਜੋ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ ਹਨ, ਜਿਸ ਨੂੰ ਕਹਿੰਦੇ ਹਨ ਮੰਨਤ ਕਿ ਮੇਰਾ ਇਹ ਪੂਰਾ ਹੋ ਜਾਵੇ ਤਾਂ ਮੈਂ ਸਤਿਸੰਗ ਸੁਣਾਂਗਾ ਤਾਂ ਇਸ ‘ਚ ਅਹਿਸਾਨ ਕੀ ਹੈ?

ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ | Saint Dr MSG

ਤੁਸੀਂ ਜ਼ਿਆਦਾ ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ ਲੈ ਕੇ ਜਾਓਗੇ ਤੁਸੀਂ ਪਰਮਾਤਮਾ ਨੂੰ ਅਜਿਹਾ ਤਾਂ ਨਹੀਂ ਕਹਿ ਸਕਦੇ ਕਿ ਪਰਮਾਤਮਾ! ਮੈਂ ਤੇਰਾ ਸਤਿਸੰਗ ਸੁਣਨ ਆਇਆ ਹਾਂ, ਜੇਕਰ ਮੈਨੂੰ ਇੰਨਾ ਕੁਝ ਮਿਲੇਗਾ ਤਾਂ ਦਸ ਹੋਰ ਸੁਣੂੰਗਾ ਦਸ ਸੁਣੋਗੇ ਤਾਂ ਵੀ ਤੁਹਾਡਾ ਹੀ ਫਾਇਦਾ ਹੋਣ ਵਾਲਾ ਹੈ ਨਾ ਤਾਂ ਤੁਹਾਡੇ ਤੋਂ ਕੋਈ ਪੈਸਾ, ਚੜ੍ਹਾਵਾ ਲਿਆ ਜਾਵੇਗਾ ਇਸ ਲਈ ਸਤਿਸੰਗ ਸੁਣੋ ਤਾਂ ਅਮਲ ਕਰਨਾ ਵੀ ਸਿੱਖੋ, ਸਿਰਫ ਸੁਣਦੇ ਰਹਿਣ ਨਾਲ ਅਜਿਹਾ ਨਹੀਂ ਹੈ ਕਿ ਫਾਇਦਾ ਨਹੀਂ ਹੁੰਦਾ, 100 ਫੀਸਦੀ ਹੁੰਦਾ ਹੈ।

ਸਤਿਸੰਗ ਸੁਣ ਕੇ ਅਮਲ ਕਰਨ ਵਾਲੇ ਦੀ ਆਤਮਾ ਨੂੰ ਅੱਗੇ ਕੋਈ ਰੁਕਾਵਟ ਨਹੀਂ ਹੁੰਦੀ ਬਚਨਾਂ ਨੂੰ ਸੁਣ ਕੇ ਮੰਨਣਾ ਜ਼ਰੂਰੀ ਹੁੰਦਾ ਹੈ, ਜੋ ਸੁਣ ਕੇ ਵੀ ਨਹੀਂ ਮੰਨਦੇ ਉਹ ਦੁਖੀ ਹੁੰਦੇ ਰਹਿੰਦੇ ਹਨ, ਉਨ੍ਹਾਂ ਨੂੰ ਤਕਲੀਫ ਆਉਂਦੀ ਰਹਿੰਦੀ ਹੈ ਤਾਂ ਸੰਤਾਂ ਦੇ ਬਚਨ ਸੁਣ ਕੇ ਅਮਲ ਕਰਨਾ ਸਿੱਖੋ ਜੋ ਤੁਹਾਡੀ ਜ਼ਿੰਦਗੀ ਦਾ ਰਸਤਾ ਹੈ, ਉਸ ‘ਤੇ ਚੱਲਣਾ ਸਿੱਖੋ ਸੇਵਾ-ਸਿਮਰਨ ਕਰੋ ਅਤੇ ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗਦੇ ਹੋਏ ਅੱਗੇ ਵਧਦੇ ਜਾਓ, ਯਕੀਨਨ ਮਾਲਕ ਤੁਹਾਡਾ ਭਲਾ ਹੀ ਨਹੀਂ ਸਗੋਂ ਤੁਹਾਡੀਆਂ ਆਉਣ ਵਾਲੀਆਂ ਕੁਲਾਂ ਦਾ ਉੱਧਾਰ ਜ਼ਰੂਰ ਕਰੇਗਾ।

LEAVE A REPLY

Please enter your comment!
Please enter your name here