ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG

Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਇਨਸਾਨ ਲਈ ਇੰਨੀਆਂ ਨਿਆਮਤਾਂ ਭਰ ਕੇ ਰੱਖਦਾ ਹੈ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਨਾਪ-ਤੋਲ ਕੇ ਦੱਸਿਆ ਨਹੀਂ ਜਾ ਸਕਦਾ ਇੰਨਾ ਰਹਿਮੋ-ਕਰਮ, ਦਇਆ-ਮਿਹਰ, ਇੰਨੇ ਦੈਵੀ ਖਜ਼ਾਨੇ ਉਸ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਲਈ ਰੱਖੇ ਹਨ, ਪਰ ਇਨਸਾਨ ਆਪਣੀ ਖੁਦੀ, ਹੰਕਾਰ ‘ਚ ਉਸ ਨੂੰ ਹਾਸਲ ਤਾਂ ਕੀ ਕਰਨਾ ਸੀ, ਜੋ ਥੋੜ੍ਹਾ ਬਹੁਤ ਕੋਲ ਹੁੰਦਾ ਹੈ, ਉਸ ਨੂੰ ਵੀ ਗਵਾ ਬੈਠਦਾ ਹੈ।  ਪੂਜਨੀਕ ਗੁਰੂ ਜੀ ਫ਼ਰਮਾਉਂਦੇ  ਹਨ ਕਿ ਮਾਲਕ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। (Saint Dr. MSG)

ਇਹ ਵੀ ਪੜ੍ਹੋ : ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG

ਜੇਕਰ ਇਨਸਾਨ ਸੰਤ, ਪੀਰ-ਫ਼ਕੀਰਾਂ ਦੇ ਬਚਨਾਂ ‘ਤੇ ਅਮਲ ਕਰੇ ਸੰਤ ਤਰੀਕਾ ਦੱਸਦੇ ਹਨ ਤੇ ਤਰੀਕਾ ਪਰਮਾਤਮਾ ਦਾ ਨਾਮ ਜਪਣਾ ਅਤੇ ਈਸ਼ਵਰ ਦੀ ਸ੍ਰਿਸ਼ਟੀ ਦਾ ਭਲਾ ਕਰਨਾ ਹੈ ਭਲਾ ਸੋਚੋ, ਭਲਾ ਕਰੋ ਅਤੇ ਭਲੇ ਲਈ ਪ੍ਰਾਰਥਨਾ ਕਰੋ ਜੋ ਲੋਕ ਮਾਲਕ ਦੀ ਸ੍ਰਿਸ਼ਟੀ ਦਾ ਭਲਾ ਕਰਦੇ ਹਨ, ਮਾਲਕ ਦੀ ਔਲਾਦ ਦਾ ਭਲਾ ਕਰਦੇ ਹਨ, ਮਾਲਕ ਉਨ੍ਹਾਂ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਆਉਣ ਦਿੰਦਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ, ਉਸ ਦੀ ਪਰਜਾ ਦਾ ਭਲਾ ਕਰਨਾ ਇੱਕ ਤਰ੍ਹਾਂ ਮਾਲਕ ਦੀ ਸੇਵਾ ਹੈ ਉਸ ‘ਤੇ ਜ਼ੁਲਮ ਕਰਨਾ ਇੱਕ ਤਰ੍ਹਾਂ ਮਾਲਕ ‘ਤੇ ਅੱਤਿਆਚਾਰ ਕਰਨਾ ਹੈ ਇਨਸਾਨ ਦਾ ਜਵਾਬ  ਇਨਸਾਨ ਮੂੰਹ ਤੋੜ ਦਿੰਦਾ  ਹੈ ਜੇਕਰ ਤੁਸੀਂ ਮਾਲਕ ‘ਤੇ ਅੱਤਿਆਚਾਰ ਕਰੋਗੇ, ਤਾਂ ਉਹ ਦੋਵਾਂ ਜਹਾਨਾਂ ਦਾ ਮਾਲਕ ਹੈ। (Saint Dr. MSG)

ਪਰ ਉਹ ਦਿਆਲੂ ਹੈ ਕੁਝ ਦੇਰ ਰੁਕਿਆ ਰਹਿੰਦਾ ਹੈ, ਤੁਹਾਨੂੰ ਸਮਾਂ ਦਿੰਦਾ ਰਹਿੰਦਾ ਹੈ ਤੇ ਜਦੋਂ ਅੱਤ ਹੋ ਜਾਂਦੀ ਹੈ, ਤਾਂ ਉਸ ਦੀ ਬੇਆਵਾਜ਼ ਤਲਵਾਰ ਅਜਿਹੀ ਚੱਲਦੀ ਹੈ ਕਿ ਤੁਸੀਂ ਨਾ ਸੌਂ ਸਕਦੇ ਹੋ। ਨਾ ਜਾਗ ਸਕਦੇ ਹੋ, ਨਾ ਰਹਿ ਸਕਦੇ ਹੋ, ਨਾ ਜੀਅ ਸਕਦੇ ਹੋ, ਨਾ ਮਰ ਸਕਦੇ ਹੋ, ਬੇਚੈਨੀ ਦਾ ਆਲਮ ਰਹਿੰਦਾ ਹੈ ਸੋ, ਅਜਿਹੇ ਕਰਮ ਨਾ ਕਰੋ ਕਿ ਮਾਲਕ ਤੁਹਾਡੇ ਤੋਂ ਨਾਰਾਜ਼ ਹੋਵੇ ਅਤੇ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣ ਹਮੇਸ਼ਾ ਚੰਗੇ ਕਰਮ ਕਰੋ ਤਾਂ ਕਿ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟਣ ਅਤੇ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵੋ ਇਸ ਲਈ ਸਤਿਸੰਗ ਸੁਣੋ ਅਤੇ ਸੁਣ ਕੇ ਅਮਲ ਕਰੋ ਸਤਿਸੰਗ ਸੁਣ ਕੇ ਜੋ ਅਮਲ ਕਰਦੇ ਹਨ, ਉਨ੍ਹਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਉਨ੍ਹਾਂ ਦੇ ਬੇੜੇ ਪਾਰ ਹੁੰਦੇ ਹਨ। (Saint Dr. MSG)

LEAVE A REPLY

Please enter your comment!
Please enter your name here