RCB vs CSK: RCB ਦੀ ਪਲੇਆਫ ‘ਚ Entry, CSK ਨੂੰ ਹਰਾ ਕੀਤਾ ਬਾਹਰ

RCB vs CSK

ਜਡੇਜ਼ਾ-ਧੋਨੀ ਆਖਿਰੀ ਓਵਰ ’ਚ 7 ਦੌੜਾਂ ਹੀ ਬਣਾ ਸਕੇ | RCB vs CSK

  • ਚੇਨਈ ਨੂੰ ਮੁਕਾਬਲੇ ’ਚ 27 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL 2024) ’ਚ ਸ਼ਨਿੱਚਰਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਚੇਨਈ ਸੁਪਰ ਕਿੰਗਜ ਵਿਚਕਾਰ ਮੁਕਾਬਲਾ ਖੇਡਿਆ ਗਿਆ, ਇਸ ਮੁਕਾਬਲਾ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ। ਜਿਸ ਵਿੱਚ ਆਰਸੀਬੀ ਦੀ ਟੀਮ ਨੇ ਚੇਨਈ ਨੂੰ 27 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਟੀਮ ਨੇ ਲੀਗ ਸਟੇਜ ’ਚ ਲਗਾਤਾਰ 6 ਮੈਚ ਜਿੱਤੇ ਹਨ। ਇਸ ਜਿੱਤ ਨਾਲ ਆਰਸੀਬੀ ਨੇ ਨੌਵੀਂ ਵਾਰ ਪਲੇਆਫ ’ਚ ਜਗ੍ਹਾ ਬਣਾ ਲਈ। (RCB vs CSK)

RCB vs CSK

ਜਦਕਿ ਚੇਨਈ ਸੁਪਰ ਕਿੰਗਜ ਦਾ ਸਫਰ ਇੱਥੇ ਹੀ ਸਮਾਪਤ ਹੋ ਗਿਆ। ਚਿੰਨਾਸਵਾਮੀ ਸਟੇਡੀਅਮ ’ਚ ਬੈਂਗਲੁਰੂ ਨੇ ਆਪਣੇ 20 ਓਵਰਾਂ ’ਚ 5 ਵਿਕਟਾਂ ਗੁਆ ਕੇ 218 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ’ਚ ਸੀਐੱਸਕੇ ਦੀ ਟੀਮ ਆਪਣੀਆਂ 7 ਵਿਕਟਾਂ ਗੁਆ ਕੇ 20 ਓਵਰਾਂ ’ਚ 191 ਦੌੜਾਂ ਹੀ ਬਣਾ ਸਕੀ। ਐੱਮਐੱਸ ਧੋਨੀ, ਸ਼ਾਰਦੁਲ ਠਾਕੁਰ ਤੇ ਰਵਿੰਦਰ ਜਡੇਜ਼ਾ ਆਖਿਰੀ ਓਵਰ ’ਚ ਸਿਰਫ 7 ਦੌੜਾਂ ਹੀ ਬਣਾ ਸਕੇ। ਫਾਫ ਡੂ ਪਲੇਸਿਸ ਨੇ 39 ਗੇਂਦਾਂ ’ਤੇ 54 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ’ਚ 3 ਚੌਥੇ ਤੇ 3 ਛੱਕੇ ਸ਼ਾਮਲ ਰਹੇ। Faf du Plessis ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਮਿਲਿਆ। (RCB vs CSK)

ਇਹ ਵੀ ਪੜ੍ਹੋ : Israel–Hamas War: ਤਾਕਤਵਰ ਮੁਲਕਾਂ ਦੀ ਜਿਦ

ਪਲੇਆਫ ’ਚ ਐਲੀਮੀਨੇਟਰ ਖੇਡੇਗੀ RCB | RCB vs CSK

ਇਸ ਜਿੱਤ ਨਾਲ ਬੈਂਗਲੁਰੂ ਨੇ 14 ਅੰਕਾਂ ਨਾਲ ਅੰਕ ਪਲੇਆਫ ’ਚ ਚੰਗੇ ਰਨ ਰੇਟ ਦੇ ਆਧਾਰ ’ਤੇ ਪਲੇਆਫ ’ਚ ਜਗ੍ਹਾ ਪੱਕੀ ਕਰ ਲਈ ਹੈ। ਟੀਮ ਨੂੰ ਆਖਿਰੀ ਲੀਗ ਮੁਕਾਬਲੇ ’ਚ ਚੇਨਈ ਖਿਲਾਫ ਘੱਟ ਤੋਂ ਘੱਟ 18 ਦੌੜਾਂ ਨਾਲ ਜਿੱਤ ਦੀ ਜ਼ਰੂਰਤ ਸੀ। ਟੀਮ ਨੇ 27 ਦੌੜਾਂ ਨਾਲ ਜਿੱਤ ਹਾਸਲ ਕੀਤੀ। ਟੀਮ ਪਲੇਆਫ ’ਚ 22 ਮਈ ਨੂੰ ਐਲੀਮੀਨੇਟਰ ਖੇਡੇਗੀ। ਐਲੀਮੀਨੇਟਰ ਮੈਚ ’ਚ ਆਰਸੀਬੀ ਦਾ ਸਾਹਮਣਾ ਅੰਕ ਸੂਚੀ ’ਚ ਤੀਜੇ ਨੰਬਰ ’ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। (RCB vs CSK)

ਮੈਚ ਦੀ ਰਿਪੋਰਟ…. | RCB vs CSK

ਪਲੇਸਿਸ ਦਾ ਅਰਧਸੈਂਕੜਾ, ਯਸ਼ ਦਿਆਲ ਨੂੰ ਮਿਲਿਆਂ 2 ਵਿਕਟਾਂ

ਆਰਸੀਬੀ ਲਈ ਕਪਤਾਨ ਪਲੇਸਿਸ (Faf du Plessis) ਨੇ (54) ਦੌੜਾਂ ਬਣਾ ਕੇ ਅਰਧਸੈਂਕੜਾ ਲਾਇਆ। ਉਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ 47 ਤੇ ਰਜ਼ਤ ਪਾਟੀਦਾਰ ਨੇ 41 ਦੌੜਾਂ ਦੀ ਪਾਰੀ ਖੇਡੀ। ਚੇਨਈ ਵੱਲੋਂ ਸ਼ਾਰਦੁਲ ਠਾਕੁਰ ਨੇ ਸਭ ਤੋਂ ਜ਼ਿਆਦਾ 2 ਵਿਕਟਾਂ ਮਿਲੀਆਂ। ਮਿਚੇਲ ਸੈਂਟਨਰ ਤੇ ਤੁਸ਼ਾਰ ਦੇਸ਼ਪਾਂਡੇ ਨੂੰ 1-1 ਵਿਕਟ ਮਿਲੀ। ਸੈਂਟਨਰ ਨੇ ਪਲੇਸਿਸ ਨੂੰ ਰਨ ਆਊਟ ਕੀਤਾ। ਜਵਾਬ ’ਚ ਚੇਨਈ ਵੱਲੋਂ ਰਚਿਨ ਰਵਿੰਦਰ ਨੇ ਅਰਧਸੈਂਕੜਾ ਜੜਿਆ। ਉਨ੍ਹਾਂ ਨੇ 37 ਗੇਂਦਾਂ ’ਤੇ 61 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰਵਿੰਦਰ ਜਡੇਜ਼ਾ ਨੇ ਨਾਬਾਦ 42 ਦੌੜਾਂ ਬਣਾਇਆਂ। ਧੋਨੀ ਨੇ 13 ਗੇਂਦਾਂ ’ਤੇ 25 ਦੌੜਾਂ ਦੀ ਪਾਰੀ ਖੇਡੀ। ਆਰਸੀਬੀ ਵੱਲੋਂ ਯਸ਼ ਦਿਆਲ ਨੇ 2 ਵਿਕਟਾਂ ਲਈਆਂ। ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਮੁਹੰਮਦ ਸਿਰਾਜ ਤੇ ਲਾਕੀ ਫਰਗੂਸਨ ਨੂੰ 1-1 ਵਿਕਟ ਮਿਲੀ। (RCB vs CSK)

ਬੈਂਗਲੁਰੂ ਵੱਲੋਂ ਦੋ ਅਰਧਸੈਂਕੜੇ ਵਾਲੀਆਂ ਸਾਂਝੇਦਾਰੀਆਂ ਹੋਈਆਂ | RCB vs CSK

RCB vs CSK

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਦੇ ਓਪਨਰ ਵਿਰਾਟ ਕੋਹਲੀ ਨੇ ਕਪਤਾਨ ਪਲੇਸਿਸ ਨੇ ਪਹਿਲੇ ਵਿਕਟ ਲਈ 78 ਦੌੜਾਂ ਜੋੜੀਆਂ। ਮਿਚੇਨ ਸੈਂਟਨਰ ਨੇ ਕੋਹਲੀ ਨੂੰ ਲਾਂਗ ਆਨ ’ਤੇ ਡੇਰਿਲ ਮਿਚੇਲ ਹੱਥੋਂ ਕੈਚ ਕਰਵਾਇਆ ਤੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਰਜ਼ਤ ਪਾਟੀਦਾਰ ਨੇ ਕਪਤਾਨ ਪਲੇਸਿਸ ਨੇ ਦੂਜੇ ਵਿਕਟ ਲਈ 35 ਦੌੜਾਂ ਜੋੜ ਕੇ ਟੀਮ ਨੂੰ 100 ਤੋਂ ਪਾਰ ਪਹੁੰਚਾਇਆ। ਬਾਅਦ ’ਚ ਰਜ਼ਤ ਪਾਟੀਦਾਰ ਤੇ ਕੈਮਰਨ ਗ੍ਰੀਨ ਵਿਚਕਾਰ 71 ਦੌੜਾਂ ਦੀ ਸਾਂਝੇਦਾਰੀ ਹੋੲਂ।

ਟੀਚੇ ਦਾ ਪਿੱਛਾ ਕਰਨ ਆਈ ਚੇਨਈ ਦੀ ਖਰਾਬ ਸ਼ੁਰੂਆਤ | RCB vs CSK

219 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਆਈ ਚੇਨਈ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਕਪਤਾਨ ਰਿਤੂਰਾਜ਼ ਗਾਇਕਵਾੜ ਦੀ ਵਿਕਟ ਗੁਆ ਦਿੱਤੀ। ਗਾਇਕਵਾੜ ਖਾਤਾ ਵੀ ਨਹੀਂ ਖੋਲ ਸਕੇ। ਇਸ ਤੋਂ ਬਾਅਦ ਤੀਜੇ ਹੀ ਓਵਰ ’ਚ ਟੀਮ ਨੂੰ ਦੂਜਾ ਝਟਕਾ ਲੱਗਿਆ। ਡੇਰਿਲ ਮਿਚੇਲ ਸਿਰਫ 4 ਦੌੜਾਂ ਬਣਾ ਕੇ ਯਸ਼ ਦਿਆਲ ਦਾ ਸ਼ਿਕਾਰ ਬਣ ਗਏ। ਚੇਨਈ ਨੇ ਪਾਵਰਪਲੇ ’ਚ 2 ਵਿਕਟਾਂ ਗੁਆਇਆਂ। ਚੇਨਈ ਵੱਲੋਂ ਰਹਾਣੇ (33) ਤੇ ਰਚਿਨ ਰਵਿੰਦਰ (61) ਵਿਚਕਾਰ 66 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਇਨਾਵਾ ਧੋਨੀ (25) ਤੇ ਰਵਿੰਦਰ ਜਡੇਜ਼ਾ ਵਿਚਕਾਰ (ਨਾਬਾਦ 42) ਵਿਚਕਾਰ 61 ਦੌੜਾਂ ਦੀ ਸਾਂਝੇਦਾਰੀ ਹੋਈ। (RCB vs CSK)