ਕਣਕ ਦੀ ਵਾਢੀ ਦਾ ਕੰਮ ਚੜ੍ਹਿਆ ਸਿਰੇ, ਕਿਸਾਨਾਂ ’ਚ ਖੁਸ਼ੀ

Wheat Harvesting

ਇਸ ਵਾਰ ਕੰਬਾਇਨਾਂ ਰਾਹੀਂ ਜ਼ਿਆਦਾ ਹੋਈ ਫਸਲ ਦੀ ਵਾਢੀ | Wheat Harvesting

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਦੀ ਵਾਢੀ ਦਾ ਸੀਜ਼ਨ ਨੇਪਰੇ ਚੜ੍ਹ ਗਿਆ ਹੈ। ਇਸ ਵਾਰ ਖੇਤਾਂ ਵਿੱਚ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਹੱਥੀਂ ਘੱਟ ਤੇ ਕੰਬਾਈਨਾਂ ਰਾਹੀਂ ਵੱਡੀ ਮਾਤਰਾ ਵਿੱਚ ਹੋਇਆ। ਕਿਸਾਨਾਂ ਨੇ ਆਪਣੇ ਖੇਤਾਂ ਵਿਚ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਤਕਰੀਬਨ ਨਿਬੇੜ ਕੇ ਕਣਕ ਅਨਾਜ ਮੰਡੀਆਂ ਵਿੱਚ ਤੇ ਤੂੜੀ ਆਪਣੇ ਘਰਾਂ ’ਚ ਪਹੁੰਚਾ ਦਿੱਤੀ ਹੈ। ਇਸ ਵਾਰ ਬਦਲਦੇ ਮੌਸਮ ਦੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖੇ। (Wheat Harvesting)

ਰਾਮ ਸਿੰਘ ਮੌਜੋਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ 6 ਮਹੀਨਿਆਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦੀ ਵਾਢੀ ਦਾ ਸਮਾਂ ਆਇਆ ਸੀ ਪਰ ਹਾੜ੍ਹੀ ਦੀ ਫਸਲ ਕਣਕ ਦੇ ਸੀਜ਼ਨ ਦੌਰਾਨ ਚੱਲੇ ਝੱਖੜ, ਅਸਮਾਨ ਵਿੱਚ ਛਾਏ ਬੱਦਲ ਤੇ ਚਲਦੀਆਂ ਠੰਢੀਆਂ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖੇ। ਉਨ੍ਹਾਂ ਕਿਹਾ ਕਿ ਚਲਦੇ ਝੱਖੜ ਨੂੰ ਲੈ ਕੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਨੂੰ ਘੰਟਿਆਂ ਵੱਧੀ ਕੰਮ ਬੰਦ ਕਰਨਾ ਪਿਆ, ਸੂਬੇ ਵਿੱਚ ਹਲਕੀ ਦਰਮਿਆਨੀ ਕਿਣਮਿਣ ਕਣੀਆਂ ਕਾਰਨ ਹਾੜੀ ਦੀ ਵਾਢੀ ਲਈ ਕੰਬਾਈਨਾਂ ਨੂੰ ਵੀ ਰੁਕ ਰੁਕ ਕੇ ਵਾਢੀ ਕੀਤੀ। ਇਸ ਵਾਰ ਮੌਸਮ ਵਿਭਾਗ ਵੱਲੋਂ ਤੂਫਾਨ ਝੱਖੜ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ, ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੁਫਨੇ 6 ਮਹੀਨਿਆਂ ਦੀ ਫਸਲ ਤੇ ਹੀ ਸੰਭਵ ਹੁੰਦੇ ਹਨ, ਫਸਲ ਆਉਣ ਦੀ ਕਿਸਾਨਾਂ ਨੂੰ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਹਨ।

Wheat Harvesting

ਬਲਵੀਰ ਸਿੰਘ ਗੋਬਿੰਦਗੜ੍ਹ ਜੇਜੀਆ ਦਾ ਕਹਿਣਾ ਹੈ ਕਿ ਇੱਕਦਮ ਮੌਸਮ ਦੇ ਬਦਲਣ ਨਾਲ ਕਿਸਾਨਾਂ ਦੇ ਹੌਸਲੇ ਟੁੱਟ ਜਾਂਦੇ ਸਨ, ਖੇਤਾਂ ਵਿੱਚੋਂ ਇਕੱਠੀ ਕੀਤੀ ਕਣਕ ਦੀ ਫਸਲ ਕਿਸਾਨਾਂ ਵੱਲੋਂ ਅਨਾਜ ਮੰਡੀਆਂ ਵਿੱਚ ਭੇਜ ਦਿੱਤੀ ਹੈ। ਗਮਦੂਰ ਸਿੰਘ ਸੰਗਤੀਵਾਲਾ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਪੈਦਾ ਕੀਤੀ ਕਣਕ ਦੀ ਫਸਲ ਨਾਲ ਪੂਰੀ ਦੁਨੀਆ ਦਾ ਦੋ ਸਮੇਂ ਦਾ ਭੋਜਨ ਪੱਕਦਾ ਹੈ ਜਿਸ ਕਾਰਨ ਕਿਸਾਨਾਂ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ। ਕਿਸਾਨ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਫਸਲ ਦੀ ਬਿਜਾਈ ਕਟਾਈ ਕਰਦਾ ਹੈ ਪਰ ਇਸ ਵਾਰ ਪਰਮਾਤਮਾ ਦੀ ਮਿਹਰ ਨਾਲ ਫਸਲ ਦੀ ਵਾਢੀ ਦਾ ਕੰਮ ਸਹੀ ਢੰਗ ਨਾਲ ਨੇਪਰੇ ਚੜ੍ਹ ਗਿਆ।

Also Read : ਸਲਮਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ’ਚ ਆਇਆ ਵੱਡਾ ਅਪਡੇਟ

ਰਾਜਵੀਰ ਸਿੰਘ ਹਰੀਗੜ੍ਹ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ 55,60, 65 ਮਣ ਤੋਂ ਵੀ ਉੱਪਰ ਰਿਹਾ ਹੈ। ਕਿਸਾਨਾਂ ਦੱਸਿਆ ਕਿ ਇਸ ਵਾਰ ਕਣਕ ਦੇ ਝਾੜ ਵਧੀਆ ਨਿਕਲਣ ਦੇ ਨਾਲ ਨਾਲ ਖੇਤਾਂ ਵਿਚ ਤੂੜੀ ਦੀ ਪੈਦਾਵਾਰ ਵੱਧ ਨਿਕਲੀ ਹੈ ਜਿਸ ਕਾਰਨ ਤੂੜੀ ਦੇ ਭਾਅ ਪਿਛਲੇ ਸਾਲ ਨਾਲੋਂ ਅੱਧੇ ਰਹਿ ਗਏ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਤਕਰੀਬਨ ਹਾੜੀ ਦੀ ਵਾਢੀ ਦਾ ਕੰਮ ਨਿਬੇੜ ਦਿੱਤਾ ਹੈ, ਕਿਤੇ ਕਿਤੇ ਤੂੜੀ ਦਾ ਇੱਕਾ ਦੁੱਕਾ ਕੰਮ ਹੋਵੇਗਾ, ਕਣਕ ਦੀ ਫਸਲ ਦੇ ਵਧੇਰੇ ਝਾੜ ਕਾਰਨ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਹਿਲ ਕਿਸਾਨਾਂ ਨੂੰ ਅਨਾਜ ਮੰਡੀਆਂ ’ਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਬੋਲੀ, ਲਿਫਟਿੰਗ ਦੇ ਪ੍ਰਬੰਧ ਸੁਚੱਜੇ ਹਨ। ਲਖਵਿੰਦਰ ਸਿੰਘ ਛਾਜਲੀ ਦਾ ਕਹਿਣਾ ਹੈ ਕਿਸਾਨਾਂ ਨੇ ਹਾੜ੍ਹੀ ਦੀ ਫਸਲ ਕਣਕ ਦਾ ਕੰਮ ਨਿਬੇੜ ਕੇ ਆਪਣੇ ਖੇਤਾਂ ਵਿਚ ਆਪਣੇ ਪਸੂਆਂ ਲਈ ਮੱਕੀ ਚਾਰੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ, ਇਸ ਵਾਰ ਕਿਸਾਨਾਂ ਨੇ ਸਹੀ 15 ਦਿਨਾਂ ’ਚ ਕਣਕ ਦੀ ਵਾਢੀ ਦਾ ਕੰਮ ਸੁਖ ਸ਼ਾਂਤੀ ਨਾਲ ਨਿਬੇੜ ਕੇ ਨੇਪਰੇ ਚਾੜ੍ਹ ਦਿੱਤਾ ਹੈ।

LEAVE A REPLY

Please enter your comment!
Please enter your name here