Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼

Chabahar Port

ਭਾਰਤ ਨੇ ਇਰਾਨ ਨਾਲ ਚਾਬਹਾਰ ਸਥਿਤ ਸ਼ਾਹਿਦ ਬੇਹੇਸਤੀ ਬੰਦਰਗਾਹ ਦੇ ਸੰਚਾਲਨ ਲਈ ਇੱਕ ਸਮਝੌਤਾ ਕੀਤਾ ਹੈ 10 ਸਾਲਾਂ ਲਈ ਹੋਏ ਇਸ ਸਮਝੌਤੇ ’ਤੇ ਦੋਵਾਂ ਦੇਸ਼ਾਂ ਦੇ ਸਮਝੌਤਾ ਪੱਤਰ ’ਤੇ ਦਸਤਖ਼ਤ ਵੀ ਹੋ ਚੁੱਕੇ ਹਨ ਦਸਤਖ਼ਤਾਂ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਭਾਰਤ ਨੂੰ ਚਿਤਾਵਨੀ ਦੇ ਦਿੱਤੀ ਤੇ ਆਖਿਆ ਕਿ ਤੇਹਰਾਨ ਨਾਲ ਵਪਾਰਕ ਸਮਝੌਤਾ ਕਰਨ ਵਾਲੇ ਕਿਸੇ ਨੂੰ ਵੀ ਇਸ ਨਾਲ ਜੁੜੀਆਂ ਪਾਬੰਦੀਆਂ ਦੇ ਸੰਭਾਵਿਤ ਖ਼ਤਰਿਆਂ ਦਾ ਪਤਾ ਹੋਣਾ ਚਾਹੀਦੈ ਭਾਵ ਸਮਝੌਤਾ ਕਰਨ ਵਾਲੇ ਅਜਿਹੇ ਦੇਸ਼ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ। (Chabahar Port)

ਹੈਭਾਰਤ ਦੇ ਜਹਾਜ਼ਰਾਣੀ ਮੰਤਰੀ ਸਰਵਾਨੰਦ ਸੋਨੋਵਾਲ ਨੇ ਇਰਾਨ ਪਹੁੰਚ ਕੇ ਆਪਣੇ ਹਮਰੁਤਬੇ ਨਾਲ ਇਸ ਸਮਝੌਤੇ ’ਤੇ ਦਸਤਖਤ ਕੀਤੇ ਹਨ 2016 ’ਚ ਵੀ ਇਰਾਨ ਤੇ ਭਾਰਤ ਵਿਚਕਾਰ ਚਾਬਹਾਰ ਬੰਦਰਗਾਹ ਸੰਚਾਲਨ ਸਬੰਧੀ ਸਮਝੌਤਾ ਹੋਇਆ ਸੀ ਇਸ ਨਵੇਂ?ਸਮਝੌਤੇ ਨੂੰ ਇਸੇ ਸਮਝੌਤੇ ਦਾ ਨਵੀਨੀਕਰਨ ਹੋਣਾ ਦੱਸਿਆ ਜਾ ਰਿਹਾ ਹੈ ਅਮਰੀਕੀ ਇਤਰਾਜ਼ ਦੀ ਪਰਵਾਹ ਕੀਤੇ ਬਿਨਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਖਿਆ ਕਿ ਇਸ ਸਮਝੌਤੇ ਨਾਲ ਬੰਦਰਗਾਹ ’ਚ ਵੱਡੇ ਨਿਵੇਸ਼ ਦਾ ਰਸਤਾ ਖੁੱਲ੍ਹੇਗਾ ਅਮਰੀਕਾ ਪਹਿਲਾਂ ਇਸ ਬੰਦਰਗਾਹ ਦੀ ਪ੍ਰਾਸੰਗਿਤਾ ਦੀ ਸ਼ਲਾਘਾ ਕਰਦਾ ਰਿਹਾ ਹੈ ਇੰਡੀਆ ਪੋਰਟ ਗਲੋਬਲ ਲਿਮਟਿਡ ਕਰੀਬ 120 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਭਾਰਤ ਸਰਕਾਰ ਦੀ ਇਹ ਸੰਸਥਾ ਸਾਗਰ ਮਾਲਾ ਵਿਕਾਸ ਕੰਪਨੀ ਦੀ ਸਹਾਇਕ ਕੰਪਨੀ ਹੈ। (Chabahar Port)

ਇਹ ਵੀ ਪੜ੍ਹੋ : ਗਰਮੀ ਦਾ ਕਹਿਰ : 46.4 ਡਿਗਰੀ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਵੱਧ ਗਰਮ

ਇਸ ਦਾ ਮਕਸਦ ਜ਼ਮੀਨ ਨਾਲ ਘਿਰੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਲਈ ਰਸਤਾ ਤਿਆਰ ਕਰਨਾ ਹੈ ਇੰਡੀਆ ਪੋਰਟ ਨੇ ਇਸ ਬੰਦਰਗਾਹ ਦਾ ਸੰਚਾਲਨ ਸਭ ਤੋਂ ਪਹਿਲਾਂ ਸਾਲ 2018 ਦੇ ਅੰਤ ’ਚ ਸ਼ੁਰੂ ਕੀਤਾ ਸੀ ਉਦੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ, ਮਨੁੱਖੀ ਅਧਿਕਾਰ ਉਲੰਘਣ ਤੇ ਕੱਟੜਪੰਥੀ ਸੰਗਠਨਾਂ?ਨੂੰ ਮੱਦਦ ਕਰਨ ਦੇ ਇਲਜ਼ਾਮ ’ਚ ਅਮਰੀਕਾ ਨੇ ਇਰਾਨ ’ਤੇ ਉਦੋਂ ਤੋਂ ਅਨੇਕਾਂ ਵਿਆਪਕ ਅਸਰ ਪਾਉਣ ਵਾਲੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ 1998 ’ਚ ਜਦੋਂ ਪੋਖਰਨ ’ਚ ਭਾਰਤ ਨੇ ਪਰਮਾਣੂ ਪ੍ਰੀਖਣ ਕੀਤਾ ਸੀ ਉਦੋਂ ਵੀ ਅਮਰੀਕਾ ਨੇ ਭਾਰਤ ’ਤੇ ਪਾਬੰਦੀਆਂ ਲਾਈਆਂ ਸਨ। (Chabahar Port)

ਹਾਲਾਂਕਿ ਭਾਰਤ ਨੇ ਅਜਿਹੀਆਂ ਪਾਬੰਦੀਆਂ ਦੀ ਕਦੇ ਪਰਵਾਹ ਨਹੀਂ ਕੀਤੀ ਤੇ ਉਹ ਇਰਾਨ ਸਮੇਤ ਅਨੇਕ ਦੇਸ਼ਾਂ ਨਾਲ ਦੁਵੱਲੀਆਂ ਗੱਲਾਂਬਾਤਾਂ ਅਤੇ ਸਮਝੌਤੇ ਕਰਦਾ ਰਿਹਾ ਹੈ ਅਮਰੀਕਾ ਜੋ ਵੀ ਸੋਚੇ, ਭਾਰਤ ਲਈ ਇਹ ਸਮਝੌਤਾ ਇੱਕ ਵੱਡੇ ਵਪਾਰਕ-ਜੰਗੀ ਲਾਭ ਤਾਂ ਦੇਵੇਗਾ ਹੀ ਚੀਨ ਤੇ ਪਾਕਿਸਤਾਨ ਦੇ ਪਰਿਪੱਖ ’ਚ ਇੱਕ ਵੱਡੀ ਕੂਟਨੀਤਿਕ ਕਾਮਯਾਬੀ ਵੀ ਹੈ ਇਸ ਲਈ ਪਾਕਿਸਤਾਨ ਤੇ ਚੀਨ ਦੀਆਂ ਸਾਰੀਆਂ ਕੂਟਨੀਤੀਆਂ ਨੂੰ ਲਾਂਭੇ ਕਰਦੇ ਹੋਏ ਭਾਰਤ ਇਰਾਨ ਦੇ ਰਸਤੇ ਪਹੁੰਚਣ ਵਾਲੇ ਬਦਲਵੇਂ ਰਸਤੇ, ਅਰਥਾਤ ਚਾਬਹਾਰ ਬੰਦਰਗਾਹ ਦੇ ਅਧੂਰੇ ਕੰਮ ਨੂੰ ਪੂਰਾ ਕਰਨ?ਦੇ ਸਮਝੌਤੇ ਦੇ ਨਵੀਨੀਕਰਨ?’ਚ ਸਫ਼ਲ ਹੋ ਗਿਆ ਹੈ ਭਾਰਤ ਸਰਕਾਰ ਆਪਣੇ ਪੂੰਜੀ ਨਿਵੇਸ਼ ਨਾਲ ਇਸ ਬੰਦਰਗਾਹ ’ਤੇ ਪੰਜ ਗੋਦੀਆਂ ਦਾ ਨਿਰਮਾਣ ਕਰ ਰਹੀ ਹੈ, ਇਨ੍ਹਾਂ ’ਚੋਂ ਦੋ ਬਣ ਕੇ ਤਿਆਰ ਹੋ ਗਈਆਂ ਹਨ। (Chabahar Port)

ਭਾਰਤ ਨੇ ਇੱਕ ਸਾਲ ਪਹਿਲਾਂ ਕਣਕ ਨਾਲ ਭਰਿਆ ਜਹਾਜ਼ ਇਸ ਬੰਦਰਗਾਹ ’ਤੇ ਭੇਜਿਆ ਸੀ

ਇਨ੍ਹਾਂ ’ਚੋਂ ਹੀ ਇੱਕ ’ਤੇ ਭਾਰਤ ਨੇ ਇੱਕ ਸਾਲ ਪਹਿਲਾਂ ਕਣਕ ਨਾਲ ਭਰਿਆ ਜਹਾਜ਼ ਇਸ ਬੰਦਰਗਾਹ ’ਤੇ ਭੇਜਿਆ ਸੀ, ਜਿਸ ਦੀ ਅਗਵਾਈ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕੀਤੀ ਸੀ ਇਸ ਦੇ ਨਾਲ ਹੀ ਇਸ ਬੰਦਰਗਾਹ ਦਾ ਰਸਮੀ ਉਦਘਾਟਨ ਵੀ ਮੁਕੰਮਲ ਹੋ ਗਿਆ ਸੀ ਭਾਰਤ ਲਈ ਇਹ ਬੰਦਰਗਾਹ ਆਰਥਿਕ, ਜੰਗੀ ਤੇ ਰਣਨੀਤਿਕ ਤੌਰ ’ਤੇ ਬੇਹੱਦ ਮਹੱਤਵਪੂਰਨ ਹੈ ਇਸ ਪ੍ਰਾਜੈਕਟ ਦੇ ਪਹਿਲੇ ਗੇੜ ਨੂੰ ‘ਸ਼ਾਹਿਦ ਬੇਹੇਸਤੀ ਪੋਰਟ’ ਦੇ ਨਾਂਅ ਨਾਲ ਜਾਣਿਆ ਜਾਵੇਗਾ ਉਂਜ ਚਾਬਹਾਰ ਦਾ ਅਰਥ ਚਾਰੇ ਪਾਸੇ ਬਹਾਰ ਅਰਥਾਤ ਖੁਸ਼ਹਾਲੀ ਨਾਲ ਹੈ ਇਰਾਨ ਦੇ ਸਿਸਤਾਨ ਬਲੂਚਿਸਤਾਨ ਪ੍ਰਾਂਤ ’ਚ ਸਥਿਤ ਇਸ ਬੰਦਰਗਾਹ ਵੀ ਭੂਗੋਲਿਕ ਸਥਿਤ ਬੇਹੱਦ ਅਹਿਮ ਹੈ ਚਾਬਹਾਰ ਓਮਾਨ ਦੀ ਖਾੜੀ ’ਚ ਸਥਿਤ ਹੈ ਇਸ ਲਈ ਇਹ ਬੰਦਰਗਾਹ ਭਾਰਤ ਲਈ ਮੱਧ ਏਸ਼ੀਆ। (Chabahar Port)

ਯੂਰਪ, ਰੂਸ ਤੇ ਅਫ਼ਗਾਨਿਸਤਾਨ ’ਚ ਪ੍ਰਵੇਸ਼ ਲਈ ਇੱਕ ਦੁਆਰ ਮੰਨਿਆ ਜਾਂਦਾ ਹੈ ਚਾਬਹਾਰ ਦੇ ਸਭ ਤੋਂ ਨੇੜੇ ਗੁਜਰਾਤ ਦੀ ਕਾਂਡਲਾ ਬੰਦਰਗਾਹ 1016 ਕਿਮੀ. ਤੇ ਮੁੰਬਈ ਬੰਦਰਗਾਹ ਦੀ ਦੂਰੀ 1455 ਕਿਮੀ. ਹੈ ਇੱਥੋਂ ਸਿਰਫ਼ 140 ਕਿਮੀ. ਦੂਰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਹੈ ਇਸ ਨੂੰ ਚੀਨ ਨੇ ਵਿਕਸਿਤ ਕੀਤਾ ਹੈ ਇਹ ਬਹੁਤ ਪਹਿਲਾਂ ਤੋਂ ਚਾਲੂ ਹੈ ਦਰਅਸਲ ਪਾਕਿਸਤਾਨ ਨੇ ਕੂਟਨੀਤਿਕ ਚਾਲ ਚੱਲਦਿਆਂ ਆਪਣੇ ਖੇਤਰ ’ਚੋਂ ਭਾਰਤੀ ਜਹਾਜ਼ਾਂ ਨੂੰ ਅਫ਼ਗਾਨਿਸਤਾਨ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਨਤੀਜੇ ਵਜੋਂ ਭਾਰਤ ਨੇ ਬਦਲਵੇਂ ਰਸਤੇ ਦੀ ਭਾਲ ਕੀਤੀ ਅਤੇ ਚਾਬਹਾਰ ਬੰਦਰਗਾਹ ਇਰਾਨ ਨਾਲ ਹੋਏ। (Chabahar Port)

ਦਰਅਸਲ ਚੀਨ ਨੇ ਆਪਣੀ ਪੂੰਜੀ ਨਾਲ ਗਵਾਦਰ ਬੰਦਰਗਾਹ ਦਾ ਵਿਕਾਸ ਆਪਣੇ ਦੂਰਗਾਮੀ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਹੈ

ਦੁਵੱਲੇ ਸਮਝੌਤੇ ਤੋਂ ਬਾਅਦ ਹੋਂਦ ’ਚ ਆਈ ਭਾਰਤ ਤੋਂ ਬੰਦਰਗਾਹ ਬਣਵਾਏ ਜਾਣ ਦੀ ਨੀਂਹ 2002 ’ਚ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਇਰਾਨੀ ਰਾਸ਼ਟਰਪਤੀ ਸੈਅਦ ਮੁਹੰਮਦ ਖਾਤਮੀ ਨੇ ਰੱਖੀ ਸੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕਾਰਾਤਮਕ ਪਹਿਲ ਤੋਂ ਬਾਅਦ ਨੇਪਰੇ ਚੜ੍ਹ ਰਹੀ ਹੈ ਦਰਅਸਲ ਚੀਨ ਨੇ ਆਪਣੀ ਪੂੰਜੀ ਨਾਲ ਗਵਾਦਰ ਬੰਦਰਗਾਹ ਦਾ ਵਿਕਾਸ ਆਪਣੇ ਦੂਰਗਾਮੀ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਹੈ ਇਸ ਦੇ ਮਾਰਫ਼ਤ ਇੱਕ ਤਾਂ ਚੀਨ ਹਿੰਦ ਮਹਾਂਸਾਗਰ ਤੱਕ ਸਿੱਧੀ ਪਹੁੰਚ ਬਣਾਉਣ ਨੂੰ ਕਾਹਲਾ ਹੈ, ਉੱਥੇ ਹੀ ਖਾੜੀ ਦੇਸ਼ਾਂ ’ਚ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ। (Chabahar Port)

ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ 3000 ਕਿਲੋਮੀਟਰ ਲੰਮਾ ਆਰਥਿਕ ਗਲਿਆਰਾ ਬਣਾਉਣ ’ਚ ਵੀ ਲੱਗਾ ਹੈ

ਚੀਨ ਇਸ ਕ੍ਰਮ ’ਚ ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ 3000 ਕਿਲੋਮੀਟਰ ਲੰਮਾ ਆਰਥਿਕ ਗਲਿਆਰਾ ਬਣਾਉਣ ’ਚ ਵੀ ਲੱਗਾ ਹੈ ਇਸ ਮਕਸਦ ਨੂੰ ਪੂਰਾ ਕਰਨ ਲਈ ਚੀਨ ਪਾਕਿਸਤਾਨ ’ਚ 46 ਲੱਖ ਅਰਬ ਡਾਲਰ ਖਰਚ ਕਰ ਰਿਹਾ ਹੈ ਇਸ ਨਾਲ ਇਹ ਸ਼ੱਕ ਪੈਦਾ ਹੋਇਆ ਹੈ ਕਿ ਚੀਨ ਇਸ ਬੰਦਰਗਾਹ ਜ਼ਰੀਏ ਭਾਰਤ ਦੀਆਂ ਜੰਗੀ ਗਤੀਵਿਧੀਆਂ ’ਤੇ ਖੂਫ਼ੀਆ ਨਜ਼ਰ ਰੱਖੇਗਾ ਅਲਬੱਤਾ ਹੁਣ ਭਾਰਤ ਨੂੰ ਗਵਾਦਰ ਦੇ ਨੇੜੇ-ਤੇੜੇ ਚੀਨ ਤੇ ਪਾਕਿਸਤਾਨੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਮੁਕਾਮ ਮਿਲ ਗਿਆ ਹੈਭਾਰਤ ਲਈ ਚਾਬਹਾਰ ਦੇ ਮਾਰਫ਼ਤ ਅਫ਼ਗਾਨਿਸਤਾਨ ਸਮੇਤ ਮੱਧ ਏਸ਼ੀਆਈ ਯੂਰਪ ਅਤੇ ਰੂਸ ਤੱਕ ਦਰਾਮਦ-ਬਰਾਮਦ ਕੀਤੀਆਂ ਜਾਣ। (Chabahar Port)

ਵਾਲੀਆਂ ਚੀਜ਼ਾਂ ਦੀ ਪਹੁੰਚ ਸੁਖਾਲੀ ਹੋਵੇਗੀ ਅਮਰੀਕਾ ਦੁਨੀਆ ਭਰ ਦੇ ਦੇਸ਼ਾਂ ਨੂੰ ਇਰਾਨ ਤੇ ਰੂਸ ਦੇ ਨਾਲ ਵਪਾਰ ਨਾ ਕਰਨ?ਲਈ ਧਮਕੀ ਦਿੰਦਾ ਰਹਿੰਦਾ ਹੈ ਉੱਥੇ ਹੀ ਅਮਰੀਕਾ ਖੁਦ ਦੋ ਸਾਲ ਤੋਂ ਚੱਲ ਰਹੇ, ਰੂਸ-ਯੂਕਰੇਨ ਜੰਗ ਦੇ ਬਾਵਜ਼ੂਦ ਰੂਸ ਤੋਂ ਯੂਰੇਨੀਅਮ ਖਰੀਦ ਰਿਹਾ ਹੈ ਹਾਲਾਂਕਿ ਹੁਣ ਜਾ ਕੇ 13 ਮਈ ਨੂੰ ਰੂਸ ਤੋਂ ਉਤਪਾਦਿਤ ਘੱਟ ਸੋਧੇ ਯੂਰੇਨੀਅਮ ਦੀ ਦਰਾਮਦ ’ਤੇ ਰੋਕ ਲਾਉਣ ਲਈ ਬਿੱਲ ’ਤੇ ਦਸਤਖ਼ਤ ਕੀਤੇ ਹਨ ਫ਼ਿਲਹਾਲ ਭਾਰਤ ਦੇ ਇਰਾਨ ਨਾਲ ਹੋਏ ਇਸ ਸਮਝੌਤੇ ਨਾਲ ਦੁਨੀਆਂ ਨੂੰ ਸੰਦੇਸ਼ ਮਿਲ ਗਿਆ ਹੈ ਕਿ ਭਾਰਤ ਕਿਸੇ ਵੀ ਮਹਾਂਸ਼ਕਤੀ ਦੀਆਂ ਧਮਕੀਆਂ ’ਚ ਆਉਣ ਵਾਲਾ ਦੇਸ਼ ਨਹੀਂ ਰਹਿ ਗਿਆ ਹੈ। (Chabahar Port)