ਸਤਿਗੁਰੂ ਨੇ ਬਖ਼ਸ਼ੀ ਨਵੀਂ ਜ਼ਿੰਦਗੀ

Dera Sacha Sauda
ਸਤਿਗੁਰੂ ਨੇ ਬਖ਼ਸ਼ੀ ਨਵੀਂ ਜ਼ਿੰਦਗੀ

ਮੈਂ ਲੋਕ ਨਿਰਮਾਣ ਵਿਭਾਗ ’ਚ ਰੋਲਰ ਡਰਾਈਵਰ ਦੀ ਨੌਕਰੀ ਕਰਦਾ ਸੀ। 10 ਮਈ, 1990 ਨੂੰ ਮੈਂ ਜ਼ਿਲ੍ਹਾ ਰੋਪੜ ਦੇ ਕੁਰਾਲੀ ਪਿੰਡ ਤੋਂ ਦੋ ਕਿਲੋਮੀਟਰ ਦੂਰ ਸੜਕ ’ਤੇ ਕੰਮ ਕਰ ਰਿਹਾ ਸੀ ਮੈਂ ਅਤੇ ਮੇਰਾ ਅਫਸਰ ਚਾਹ ਪੀਣ ਲਈ ਸੜਕ ਨੇੜੇ ਹੀ ਪਈਆਂ ਕੁਰਸੀਆਂ ’ਤੇ ਬੈਠ ਗਏ ਜਦੋਂ ਅਸੀਂ ਦੋਵੇਂ ਚਾਹ ਪੀ ਰਹੇ ਸਾਂ ਉਦੋਂ ਮੈਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ। ਉਨ੍ਹਾਂ ਨੇ ਹੱਥ ਦਾ ਇਸ਼ਾਰਾ ਕਰਦਿਆਂ ਫ਼ਰਮਾਇਆ, ‘‘ਬੇਟਾ, ਇੱਥੋਂ ਕੁਰਸੀਆਂ ਚੁੱਕ ਲਓ ਤੇ ਸੜਕ ਦੇ ਇੱਕ ਪਾਸੇ ਬੈਠ ਜਾਓ’’ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਸੀ। Dera Sacha Sauda

ਇਹ ਵੀ ਪੜ੍ਹੋ: ਅਖੰਡ ਸਿਮਰਨ ਮੁਕਾਬਲਾ: ਬਲਾਕ ਕਲਿਆਣ ਨਗਰ ਰਿਹਾ ਪਹਿਲੇ ਸਥਾਨ ’ਤੇ

ਮੈਂ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਕੁਰਸੀਆਂ ਉੱਥੋਂ ਚੁੱਕ ਕੇ ਸੜਕ ਤੋਂ ਦੂਰ ਰੱਖ ਦਿੱਤੀਆਂ ਤੇ ਅਫਸਰ ਸਮੇਤ ਉੱਥੇ ਬੈਠ ਕੇ ਚਾਹ ਪੀਣ ਲੱਗਾ। ਉਸ ਸਮੇਂ ਇੱਕ ਟਰੱਕ ਆਇਆ ਤੇ ਉਸੇ ਥਾਂ ’ਤੇ ਪਲਟ ਗਿਆ ਜਿੱਥੋਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਕੁਰਸੀਆਂ ਚੁੱਕਣ ਦਾ ਇਸ਼ਾਰਾ ਕੀਤਾ ਸੀ ਜੇਕਰ ਅਸੀਂ ਉੱਥੇ ਬੈਠੇ ਰਹਿੰਦੇ ਤਾਂ ਸਾਡੀ ਮੌਤ ਪੱਕੀ ਸੀ।

ਮੇਰੇ ਅਫਸਰ ਨੇ ਮੈਨੂੰ ਕਿਹਾ, ‘‘ਤੂੰ ਚੰਗਾ ਕੀਤਾ ਜੋ ਕੁਰਸੀਆਂ ਉੱਥੋਂ ਚੁੱਕ ਲਈਆਂ ਪਰ ਮੈਨੂੰ ਇਹ ਤਾਂ ਦੱਸ ਕਿ ਤੈਨੂੰ ਪਤਾ ਕਿਵੇਂ ਲੱਗਾ ਕਿ ਇੱਥੇ ਇਹ ਹਾਦਸਾ ਹੋਣ ਵਾਲਾ ਹੈ’’ ਮੈਂ ਕਿਹਾ ਕਿ ਮੇਰੇ ਸਤਿਗੁਰੂ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਉੱਥੋਂ ਕੁਰਸੀਆਂ ਚੁੱਕਣ ਲਈ ਕਿਹਾ ਸੀ। ਇਸ ਲਈ ਮੈਂ ਉੱਥੋਂ ਕੁਰਸੀਆਂ ਚੁੱਕੀਆਂ ਸਨ। ਇਹ ਸੁਣ ਕੇ ਮੇਰਾ ਅਫਸਰ ਹੈਰਾਨੀ ਪ੍ਰਗਟਾਉਂਦਿਆਂ ਕਹਿਣ ਲੱਗਾ, ‘‘ਤੁਹਾਡਾ ਸਤਿਗੁਰੂ ਤਾਂ ਖੁਦ ਪਰਮਾਤਮਾ ਹੈ ਮੈਨੂੰ ਵੀ ਉਨ੍ਹਾਂ ਦੇ ਦਰਸ਼ਨ ਕਰਵਾਓ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਦਰਸ਼ਨ ਦੇ ਕੇ ਸਾਡੀ ਜਾਨ ਬਚਾਈ। Dera Sacha Sauda

ਸ੍ਰੀ ਸੰਤਾ ਰਾਮ, ਬਨੂੰੜ, ਪਟਿਆਲਾ (ਪੰਜਾਬ)

LEAVE A REPLY

Please enter your comment!
Please enter your name here