T20 World Cup 2024: ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਦੀ ਫਾਈਨਲ ਟੀਮ ਦਾ ਐਲਾਨ, ਹੁਣ ਇਸ ਖਿਡਾਰੀ ਨੂੰ ਕੀਤਾ ਹੈ ਸ਼ਾਮਲ

T20 World Cup 2024

ਮੈਕਗਰਕ-ਸ਼ਾਰਟ ਰਿਜ਼ਰਵ ਖਿਡਾਰੀ ਵਜੋਂ ਟੀਮ ’ਚ ਸ਼ਾਮਲ

  • 1 ਜੂਨ ਤੋਂ ਖੇਡਿਆ ਜਾਵੇਗਾ ਟੀ20 ਵਿਸ਼ਵ ਕੱਪ

ਸਪੋਰਟਸ ਡੈਸਕ। ਵੈਸਟਇੰਡੀਜ ਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਅਸਟਰੇਲੀਆਈ ਕ੍ਰਿਕੇਟ ਟੀਮ ਦੀ ਅੰਤਿਮ ਟੀਮ ਦਾ ਐਲਾਨ ਕਰ ਦਿੱਤਾ ਹੈ। ਅਸਟਰੇਲੀਆਈ ਕ੍ਰਿਕੇਟ ਬੋਰਡ (ਸੀਏ) ਨੇ ਮੰਗਲਵਾਰ ਸਵੇਰੇ 15 ਮੈਂਬਰਾਂ ਤੋਂ ਇਲਾਵਾ ਯਾਤਰਾ ਕਰਨ ਵਾਲੇ ਰਿਜਰਵ ਖਿਡਾਰੀਆਂ ਦਾ ਵੀ ਐਲਾਨ ਕੀਤਾ। ਨੌਜਵਾਨ ਬੱਲੇਬਾਜ ਜੈਕ ਫਰੇਜਰ-ਮੈਕਗਰਕ ਤੇ ਮੈਥਿਊ ਸ਼ਾਰਟ ਨੂੰ ਰਿਜਰਵ ਖਿਡਾਰੀਆਂ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸੀਏ ਨੇ 4 ਮਈ ਨੂੰ ਹੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਪਰ ਉਸ ਸਮੇਂ ਰਿਜਰਵ ਖਿਡਾਰੀਆਂ ਦੇ ਨਾਅਵਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ ਕਿ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਦੀ ਅੰਤਿਮ ਟੀਮ ਦਾ ਐਲਾਨ ਕਰਨ ਦੀ ਆਖਰੀ ਤਰੀਕ 25 ਮਈ ਹੈ। ਇਸ ਤੋਂ ਪਹਿਲਾਂ ਟੀਮਾਂ ਆਪਣੀ ਟੀਮ ’ਚ ਬਦਲਾਅ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਗਰਮੀ ਦਾ ਕਹਿਰ, ਬਿਜਲੀ ਦੀ ਮੰਗ ਨੇ ਲਿਆਂਦੀ ਪਾਵਰਕੌਮ ਦੇ ਮੱਥੇ ’ਤੇ ਤਰੇਲੀ

ਮਿਸ਼ੇਲ ਮਾਰਸ਼ ਕਰਨਗੇ ਟੀਮ ਦੀ ਕਪਤਾਨੀ | T20 World Cup 2024

ਟੀਮ ਦੀ ਕਪਤਾਨੀ ਮਿਸ਼ੇਲ ਮਾਰਸ਼ ਕਰਨਗੇ। ਮਾਰਸ਼ ਨੇ ਪਿਛਲੇ 12 ਮਹੀਨਿਆਂ ’ਚ ਬਤੌਰ ਕਪਤਾਨ ਤਿੰਨ ਟੀ-20 ਅੰਤਰਰਾਸ਼ਟਰੀ ਸੀਰੀਜ ’ਚ ਅਸਟਰੇਲੀਆ ਦੀ ਅਗਵਾਈ ਕੀਤੀ ਹੈ। ਸਟਾਰ ਬੱਲੇਬਾਜ ਸਟੀਵ ਸਮਿਥ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ।

ਟੀ-20 ਵਿਸ਼ਵ ਕੱਪ 2024 ਲਈ ਅਸਟਰੇਲੀਆਈ ਕ੍ਰਿਕੇਟ ਟੀਮ | T20 World Cup 2024

ਮਿਸ਼ੇਲ ਮਾਰਸ਼ (ਕਪਤਾਨ), ਐਸ਼ਟਨ ਐਗਰ, ਪੈਟ ਕਮਿੰਸ, ਟਿਮ ਡੇਵਿਡ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਵਾਰਨਰ, ਐਡਮ ਜੈਂਪਾ। (T20 World Cup 2024)

ਟ੍ਰੈਵਲਿੰਗ ਰਿਜ਼ਰਵ : ਜੈਕ ਫਰੇਜਰ-ਮੈਕਗੁਰਕ, ਮੈਥਿਊ ਸ਼ਾਰਟ।

ਮੈਕਗਰਕ ਨੇ 9 ਆਈਪੀਐਲ ਦੇ ਮੈਚਾਂ ’ਚ 330 ਦੌੜਾਂ ਬਣਾਈਆਂ | T20 World Cup 2024

ਮੈਕਗਰਕ ਨੇ ਅਜੇ ਤੱਕ ਟੀ-20 ਕੌਮਾਂਤਰੀ ’ਚ ਅਸਟਰੇਲੀਆ ਲਈ ਡੈਬਿਊ ਨਹੀਂ ਕੀਤਾ ਹੈ। ਹਾਲਾਂਕਿ ਉਹ ਦੋ ਇੱਕਰੋਜ਼ਾ ਮੈਚ ਖੇਡ ਚੁੱਕੇ ਹਨ। ਇਸ ਸੀਜਨ ’ਚ ਆਈਪੀਐਲ ’ਚ ਆਪਣੀ ਸ਼ੁਰੂਆਤ ਕਰਦੇ ਹੋਏ, ਮੈਕਗਰਕ ਨੇ ਦਿੱਲੀ ਕੈਪੀਟਲਜ ਲਈ ਖੇਡਦੇ ਹੋਏ 9 ਮੈਚਾਂ ’ਚ 330 ਦੌੜਾਂ ਬਣਾਈਆਂ। (T20 World Cup 2024)

ਵੀਰਵਾਰ ਨੂੰ ਵੈਸਟਇੰਡੀਜ਼ ਰਵਾਨਾ ਹੋਵੇਗੀ ਅਸਟਰੇਲੀਆਈ ਟੀਮ | T20 World Cup 2024

ਅਸਟਰੇਲੀਆ ਦੀ ਟੀਮ ਵੀਰਵਾਰ ਨੂੰ ਵੈਸਟਇੰਡੀਜ ਲਈ ਰਵਾਨਾ ਹੋਵੇਗੀ। ਅਸਟਰੇਲੀਆ ਨੇ 28 ਤੇ 30 ਮਈ ਨੂੰ ਤ੍ਰਿਨੀਦਾਦ ’ਚ ਨਾਮੀਬੀਆ ਤੇ ਵੈਸਟਇੰਡੀਜ ਖਿਲਾਫ ਦੋ ਅਭਿਆਸ ਮੈਚ ਖੇਡਣੇ ਹਨ। ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਗਲੇਨ ਮੈਕਸਵੈੱਲ ਆਈਪੀਐਲ 2024 ਦੇ ਪਲੇਆਫ ਤੋਂ ਬਾਅਦ ਟੀਮ ’ਚ ਸ਼ਾਮਲ ਹੋਣਗੇ।