ਦਿੱਲੀ-NCR ਦੇ ਸਕੂੂਲਾਂ ’ਚ ਬੰਬ ਹੋਣ ਦੀ ਧਮਕੀ, ਸਕੂਲਾਂ ਨੂੰ ਕਰਵਾਇਆ ਖਾਲੀ

Delhi Schools Bomb Threat

ਇੱਕ ਹੀ ਮੇਲ ਰਾਹੀਂ ਭੇਜੀ ਗਈ ਧਮਕੀ | Delhi Schools Bomb Threat

  • ਬੰਬ ਨਿਰੋਧਕ-ਪੁਲਿਸ ਟੀਮਾਂ ਪਹੁੰਚਿਆਂ

ਨਵੀਂ ਦਿੱਲੀ (ਏਜੰਸੀ)। ਦਿੱਲੀ-ਐਨਸੀਆਰ ਦੇ ਕਈ ਸਕੂਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਹੈ। ਦਿੱਲੀ ਪੁਲਿਸ ਮੁਤਾਬਕ ਇਹ ਧਮਕੀ ਇੱਕ ਹੀ ਈ-ਮੇਲ ਤੋਂ ਭੇਜੀ ਗਈ ਹੈ। ਇਹ ਈ-ਮੇਲ ਅੱਜ ਸਵੇਰੇ 6 ਵਜੇ ਭੇਜੀ ਗਈ ਹੈ। ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਸਾਰੇ ਸਕੂਲਾਂ ’ਚ ਪਹੁੰਚ ਗਏ ਹਨ। ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਈਮੇਲ ਭੇਜਣ ਵਾਲੇ ਦਾ ਵੀ ਪਤਾ ਲਾਇਆ ਜਾ ਰਿਹਾ ਹੈ। (Delhi Schools Bomb Threat)

10 ਸਕੂਲਾਂ ਨੂੰ ਭੇਜੀ ਗਈ ਮੇਲ : ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਡੀਪੀਐਸ ਰੋਹਿਣੀ, ਗ੍ਰੀਨ ਵੈਲੀ ਨਜਫਗੜ੍ਹ, ਡੀਏਵੀ ਪੀਤਮਪੁਰਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਦੇ ਨਾਂਅ ਸਾਹਮਣੇ ਆਏ ਹਨ। (Delhi Schools Bomb Threat)

ਹੁਣ ਤੱਕ ਕੀ ਕਾਰਵਾਈ ਕੀਤੀ ਗਈ? | Delhi Schools Bomb Threat

  • ਧਮਕੀ ਮਿਲਣ ਤੋਂ ਬਾਅਦ ਸਕੂਲਾਂ ਨੇ ਪੁਲਿਸ ਕੰਟਰੋਲ ਰੂਮਾਂ ਨੂੰ ਸੂਚਿਤ ਕੀਤਾ।
  • ਪੁਲਿਸ ਸਾਈਬਰ ਸੈੱਲ ਨੇ ਮੇਲ ਨੂੰ ਟਰੈਕ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ।
  • ਧਮਕੀ ਤੋਂ ਬਾਅਦ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤਾ ਗਿਆ ਹੈ।
  • ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
  • ਹੁਣ ਤੱਕ ਟੀਮਾਂ ਨੂੰ ਕੋਈ ਵੀ ਸ਼ੱਕੀ ਟਿਕਾਣਾ ਨਹੀਂ ਮਿਲਿਆ ਹੈ।
  • ਪੁਲਿਸ ਤੇ ਪ੍ਰਸ਼ਾਸਨ ਨੇ ਮਾਪਿਆਂ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ। ਦੱਸਿਆ ਕਿ ਸੁਰੱਖਿਆ ਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ।
ਸਲਮਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ’ਚ ਆਇਆ ਵੱਡਾ ਅਪਡੇਟ

ਮੇਲ ਕਿਸ ਨੇ ਕਿੱਥੋਂ ਭੇਜੀ? | Delhi Schools Bomb Threat

ਖਬਰਾਂ ਮੁਤਾਬਕ ਹੁਣ ਤੱਕ ਪੁਲਿਸ ਨੂੰ ਪਤਾ ਲੱਗਾ ਹੈ ਕਿ ਦੇਸ਼ ਦੇ ਕਿਸੇ ਹਿੱਸੇ ਤੋਂ ਸਕੂਲਾਂ ਨੂੰ ਧਮਕੀ ਭਰੀ ਮੇਲ ਭੇਜੀ ਗਈ ਹੈ।

ਸਕੂਲ ਬੋਲੇ, ਅਸੀਂ ਜੋਖਮ ਨਹੀਂ ਉਠਾ ਸਕਦੇ, ਬੱਚਿਆਂ ਨੂੰ ਵਾਪਸ ਭੇਜ ਦਿੱਤਾ

ਡੀਪੀਐਸ ਨੋਇਡਾ ਦੀ ਪ੍ਰਿੰਸੀਪਲ ਕਾਮਿਨੀ ਨੇ ਕਿਹਾ- ਸਾਨੂੰ ਮੇਲ ਮਿਲਿਆ। ਅਸੀਂ ਜੋਖਮ ਨਹੀਂ ਉਠਾ ਸਕਦੇ ਸੀ। ਅਸੀਂ ਪੁਲਿਸ ਨੂੰ ਸੂਚਿਤ ਕੀਤਾ। ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ। ਸਕੂਲ ਆਏ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਜਿਹੜੇ ਲੋਕ ਰਸਤੇ ’ਚ ਸਨ ਜਾਂ ਨਹੀਂ ਆਏ ਸਨ, ਉਨ੍ਹਾਂ ਨੂੰ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ। (Delhi Schools Bomb Threat)

ਮਾਪਿਆਂ ਨੇ ਦੱਸਿਆ- ਬੱਸ ਅੱਡੇ ’ਤੇ ਸੂਚਨਾ ਮਿਲੀ, ਛੁੱਟੀ ਹੈ | Delhi Schools Bomb Threat

ਦਵਾਰਕਾ ਡੀਪੀਐਸ ਵਿੱਚ ਪੜ੍ਹਦੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਸਕੂਲ ਦੀ ਬੱਸ ਬੱਸ ਅੱਡੇ ’ਤੇ ਪੁੱਜੀ ਤਾਂ ਸਾਨੂੰ ਛੁੱਟੀ ਹੋਣ ਦਾ ਸੁਨੇਹਾ ਮਿਲਿਆ। ਸ਼ੁਰੂ ’ਚ ਸਾਨੂੰ ਕੋਈ ਜਾਣਕਾਰੀ ਨਹੀਂ ਸੀ, ਬਾਅਦ ’ਚ ਸਾਨੂੰ ਪਤਾ ਲੱਗਾ ਕਿ ਬੰਬ ਦੀ ਧਮਕੀ ਮਿਲੀ ਸੀ। ਪਿਛਲੇ ਸਾਲ ਵੀ ਡੀਪੀਐਸ ਮਥੁਰਾ ਰੋਡ ’ਤੇ ਬੰਬ ਦੀ ਧਮਕੀ ਮਿਲੀ ਸੀ। ਬਾਅਦ ਵਿੱਚ ਇਹ ਝੂਠੀ ਧਮਕੀ ਸਾਬਤ ਹੋਈ। ਮਦਰ ਮੈਰੀ ਸਕੂਲ, ਮਯੂਰ ਵਿਹਾਰ ਦੀ ਵਿਦਿਆਰਥਣ ਦੇ ਮਾਤਾ-ਪਿਤਾ ਨੇ ਦੱਸਿਆ- ਅੱਜ ਉਨ੍ਹਾਂ ਦੀ ਬੇਟੀ ਦਾ ਪੇਪਰ ਹੋਣਾ ਸੀ ਅਤੇ ਸਾਨੂੰ ਸਵੇਰੇ 6.30 ਵਜੇ ਦੇ ਕਰੀਬ ਫੋਨ ’ਤੇ ਸਕੂਲ ਬੰਦ ਹੋਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਭਗਦੜ ਦਾ ਮਾਹੌਲ ਬਣ ਗਿਆ। ਅਸੀਂ ਚਾਹੁੰਦੇ ਹਾਂ ਕਿ ਇਹ ਧਮਕੀ ਝੂਠੀ ਹੋਵੇ ਅਤੇ ਬੱਚਿਆਂ ਨੂੰ ਡਰਨਾ ਨਹੀਂ ਚਾਹੀਦਾ। (Delhi Schools Bomb Threat)

LEAVE A REPLY

Please enter your comment!
Please enter your name here