ਕੇਂਦਰ ’ਚ ਆਏਗੀ ਇੰਡੀਆ ਗਠਜੋੜ ਦੀ ਸਰਕਾਰ, ਖ਼ਤਮ ਹੋਵੇਗੀ ਬੇਰੁਜ਼ਗਾਰੀ : ਮਲਿਕਾਰਜੁਨ ਖੜਗੇ

Mallikarjun Kharge

ਆਲ ਇੰਡੀਆ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੰਡੀਗੜ੍ਹ ’ਚ ਕੀਤਾ ਦਾਅਵਾ

(ਅਸ਼ਵਨੀ ਚਾਵਲਾ) ਚੰਡੀਗੜ। ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਆਵੇਗੀ ਅਤੇ ਅਗਲੇ 5 ਸਾਲ ਤੱਕ ਇਕੋ ਹੀ ਪ੍ਰਧਾਨ ਮੰਤਰੀ ਰਹੇਗਾ। ਭਾਜਪਾ ਵੱਲੋਂ ਇਹ ਗਲਤ ਬਿਆਨ ਦਿੱਤਾ ਜਾ ਰਿਹਾ ਹੈ ਕਿ ਇੰਡੀਆ ਗਠਜੋੜ ਦੀ ਸਰਕਾਰ ਵਿੱਚ ਹਰ ਸਾਲ ਪ੍ਰਧਾਨ ਮੰਤਰੀ ਬਦਲ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਵਿੱਚ ਲਗਾਤਾਰ 10 ਸਾਲ ਐੱਨਡੀਏ ਦੀ ਸਰਕਾਰ ਰਹਿ ਚੁੱਕੀ ਹੈ ਪਰ 10 ਸਾਲ ਇਕੋ ਹੀ ਪ੍ਰਧਾਨ ਮੰਤਰੀ ਰਿਹਾ ਹੈ ਤਾਂ ਇਹੋ ਜਿਹੇ ਦਾਅਵੇ ਸਿਰਫ਼ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਹਨ। (Mallikarjun Kharge)

ਇਹ ਵੀ ਪੜ੍ਹੋ: Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰ…

ਜਦੋਂ ਕਿ ਇੰਡੀਆ ਗਠਜੋੜ ਦੀ ਸਰਕਾਰ ਆਉਣ ’ਤੇ ਨਾ ਸਿਰਫ਼ ਜਿਆਦਾ ਮੁਫ਼ਤ ਵਿੱਚ ਰਾਸ਼ਨ ਮਿਲੇਗਾ, ਸਗੋਂ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਕੀਤੀ ਜਾਵੇਗੀ ਤੇ ਪਹਿਲੇ ਸਾਲ ਹੀ ਵੱਡੇ ਪੱਧਰ ’ਤੇ ਭਰਤੀ ਅਭਿਆਨ ਸ਼ੁਰੂ ਕੀਤਾ ਜਾਵੇਗਾ। ਇਹ ਦਾਅਵਾ ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਗਿਆ ਹੈ।

ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਇਸ ਤਰੀਕੇ ਨਾਲ ਚੋਣਾਂ ਵਿੱਚ ਪ੍ਰਚਾਰ ਨਹੀਂ ਕੀਤਾ

Mallikarjun Kharge

ਮਲਿਕਾਰਜੁਨ ਖੜਗੇ (Mallikarjun Kharge) ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਵਿੱਚ 53 ਸਾਲ ਦਾ ਸਮਾਂ ਹੋ ਗਿਆ ਹੈ ਪਰ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਇਸ ਤਰੀਕੇ ਨਾਲ ਚੋਣਾਂ ਵਿੱਚ ਪ੍ਰਚਾਰ ਨਹੀਂ ਕੀਤਾ ਗਿਆ ਹੈ, ਜਿਸ ਤਰੀਕੇ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਇਹਨਾਂ ਆਮ ਚੋਣਾਂ ਦੌਰਾਨ ਮੁੱਦੇ ਦੀ ਗੱਲ ਕਰਨ ਜਾਂ ਫਿਰ ਆਪਣੇ ਕਾਰਜਕਾਲ ਦੇ 10 ਸਾਲ ਬਾਰੇ ਦੱਸਣ ਦੀ ਥਾਂ ’ਤੇ ਇਹ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਰਾਹੁਲ ਗਾਂਧੀ ਨੇ ਕੀ ਬੋਲਿਆ ਸੀ ਜਾਂ ਕਾਂਗਰਸ ਪਾਰਟੀ ਨੇ ਕੀ ਕੀਤਾ ਹੈ ?

ਈਡੀ ਕਾਰਵਾਈ ਨੂੰ ਲੈ ਕੇ ਕਾਂਗਰਸ ਦਾ ਸਟੈਂਡ ਬਿਲਕੁਲ ਸਾਫ਼ : Mallikarjun Kharge

ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ ਕਾਂਗਰਸ ਪਾਰਟੀ ਜਾਂ ਫਿਰ ਰਾਹੁਲ ਗਾਂਧੀ ’ਤੇ ਲਾਏ ਜਾ ਰਹੇ ਹਨ, ਉਹ ਸਿਰਫ਼ ਝੂਠ ਹੀ ਹੈ ਤਾਂ ਕਿ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਧਰਮ ਦੀ ਰਾਜਨੀਤੀ ਨਹੀਂ ਕਰਦੀ। ਦੇਸ਼ ਵਿੱਚ ਵੱਖ-ਵੱਖ ਵਿਚਾਰਧਾਰਾ ਦੇ ਨਾਲ ਹੀ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਗੁਰੂ ਅਤੇ ਧਰਮ ਨੂੰ ਹੀ ਮੰਨਣ ਦੀ ਖੁੱਲ੍ਹੀ ਛੂਟ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਆਮ ਆਦਮੀ ਪਾਰਟੀ ’ਤੇ ਈਡੀ ਕਾਰਵਾਈ ਨੂੰ ਲੈ ਕੇ ਕਾਂਗਰਸ ਦਾ ਸਟੈਂਡ ਬਿਲਕੁਲ ਸਾਫ਼ ਹੈ ਕਿ ਜੇਕਰ ਕੁਝ ਗਲਤ ਹੋਇਆ ਹੈ ਤਾਂ ਕਾਨੂੰਨ ਅਨੁਸਾਰ ਹੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਿਸੇ ਨੂੰ ਸਿਆਸੀ ਰੂਪ ਵਿੱਚ ਟਾਰਗੇਟ ਨਹੀਂ ਕਰਨਾ ਚਾਹੀਦਾ।

22 ਮਈ ਨੂੰ ਰਾਹੁਲ ਗਾਂਧੀ ਆਉਣਗੇ ਹਰਿਆਣਾ ਦੇ ਦੌਰੇ ’ਤੇ

ਰਾਹੁਲ ਗਾਂਧੀ 22 ਮਈ ਨੂੰ ਹਰਿਆਣਾ ਦੇ ਦੌਰੇ ’ਤੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ 3 ਰੈਲੀਆਂ ਕੀਤੀ ਜਾਣਗੀਆਂ ਤਾਂ ਇੱਕ ਸੰਸਥਾ ਦੇ ਸਮਾਗਮ ਵਿੱਚ ਵੀ ਭਾਗ ਲਿਆ ਜਾਵੇਗਾ। ਰਾਹੁਲ ਗਾਂਧੀ ਵੱਲੋਂ ਪਹਿਲਾਂ ਚਰਖੀ ਦਾਦਰੀ ਵਿਖੇ ਰੈਲੀ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਭਿਵਾਨੀ ਮਹੇਂਦਰਗੜ ਅਤੇ ਸੋਨੀਪਤ ਵਿਖੇ ਰੈਲੀ ਕਰਦੇ ਹੋਏ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਮੰਗੀ ਜਾਵੇਗੀ। ਰਾਹੁਲ ਗਾਂਧੀ ਬੁੱਧਵਾਰ ਸ਼ਾਮ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਸੰਵਿਧਾਨ ਸਨਮਾਨ ਸੰਮੇਲਨ ਵਿੱਚ ਭਾਗ ਲੈਣਗੇ, ਜਿਹੜਾ ਕਿ ਇੱਕ ਨਿੱਜੀ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ।