ICC ਵੱਲੋਂ ਟੀ20 ਵਿਸ਼ਵ 2024 ਕੱਪ ਦਾ ਸ਼ਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ

Woman T20 World Cup 2024

ਮਹਿਲਾ ਟੀ20 ਵਿਸ਼ਵ ਕੱਪ 2023 ਦੇ ਸ਼ਡਿਊਲ ਦਾ ਐਲਾਨ

  • 6 ਵਾਰ ਦੀ ਚੈਂਪੀਅਨ ਅਸਟਰੇਲੀਆ, ਭਾਰਤ ਤੇ ਪਾਕਿਸਤਾਨ ਇੱਕ ਹੀ ਗਰੁੱਪ ’ਚ
  • ਭਾਰਤ ਤੇ ਪਾਕਿਸਤਾਨ ਦਾ ਮੈਚ 6 ਅਕਤੂਬਰ ਨੂੰ

Women’s T20 World Cup 2024 Schedule : ਸਪੋਰਟਸ ਡੈਸਕ। ਕੌਮਾਂਤਰੀ ਕ੍ਰਿਕੇਟ ਕਾਊਂਸਿਲ (ਆਈਸੀਸੀ) ਨੇ ਇਸ ਸਾਲ ਬੰਗਲਾਦੇਸ਼ ’ਚ 3 ਤੋਂ 20 ਅਕਤੂਬਰ ਤੱਕ ਹੋਣ ਵਾਲੇ ਮਹਿਲਾ ਟੀ20 ਵਿਸ਼ਵ ਕੱਪ ਲਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਵਿਸ਼ਵ ਕੱਪ ’ਚ 10 ਟੀਮਾਂ ਹਿੱਸਾ ਲੈਣਗੀਆਂ। 18 ਦਿਨਾਂ ’ਚ 23 ਮੈਚ ਕਰਵਾਏ ਜਾਣਗੇ। ਐਤਵਾਰ ਨੂੰ ਢਾਕਾ ’ਚ ਹੋਏ ਇੱਕ ਪ੍ਰੋਗਰਾਮ ’ਚ ਮਹਿਲਾ ਟੀ20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕੀਤਾ ਗਿਆ। ਇਸ ਮੌਕੇ ਬੰਗਲਾਦੇਸ਼ ਕ੍ਰਿਕੇਟ ਬੋਰਡ ਦੇ ਮੈਂਬਰ ਨਜਮੁਲ ਹਸਨ, ਆਈਸੀਸੀ ਦੇ ਸੀਈਓ ਜਓਫ ਫਲਾਡਿੰਸ। (Woman T20 World Cup 2024)

ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ ’ਚ ਅੱਤਵਾਦੀ ਹਮਲੇ ਦੀ ਧਮਕੀ, ਹਰਕਤ ’ਚ ਆਇਆ ICC, ਬੋਲੀ ਇਹ ਵੱਡੀ ਗੱਲ

ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਨੇ ਵੀ ਹਿੱਸਾ ਲਿਆ। ਭਾਰਤ ਗਰੁੱਪ ਏ ’ਚ 6 ਵਾਰ ਦੀ ਚੈਂਪੀਅਨ ਅਸਟਰੇਲੀਆ ਨਾਲ ਹੈ। ਇਸ ਤੋਂ ਇਲਾਵਾ ਇਸ ਗਰੁੱਪ ’ਚ ਪਾਕਿਸਤਾਨ, ਨਿਊਜੀਲੈਂਡ ਤੇ ਕੁਆਲੀਫਾਇਰ ਤੋਂ ਆਈ ਇੱਕ ਟੀਮ ਸ਼ਾਮਲ ਹੈ। ਨਾਲ ਹੀ ਮੇਜ਼ਬਾਨ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਕੁਆਲੀਫਾਇਰ-2 ਟੀਮ ਗਰੁੱਪ ਬੀ ’ਚ ਹੈ। ਇਸ ਗਰੁੱਪ ਦੇ ਸਾਰੇ ਮੈਚ ਢਾਕਾ ’ਚ ਖੇਡੇ ਜਾਣਗੇ। (Woman T20 World Cup 2024)

ਭਾਰਤ-ਪਾਕਿਸਤਾਲ ਵਿਚਕਾਰ ਮੈਚ 6 ਅਕਤੂਬਰ ਨੂੰ ਹੋਵੇਗਾ | Woman T20 World Cup 2024

ਭਾਰਤੀ ਟੀਮ ਵਿਸ਼ਵ ਕੱਪ ’ਚ ਆਪਣੇ ਅਭਿਆਨ ਦੀ ਸ਼ੁਰੂਆਤ 4 ਅਕਤੂਬਰ ਨੂੰ ਨਿਊਜੀਲੈਂਡ ਖਿਲਾਫ ਕਰੇਗੀ। ਨਾਲ ਹੀ 6 ਅਕਤੂਬਰ ਨੂੰ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ। ਜਦਕਿ ਅਸਟਰੇਲੀਆ ਆਪਣੇ ਅਭਿਆਨ ਦੀ ਸ਼ੁਰੂਆਤ 4 ਅਕਤੂਬਰ ਨੂੰ ਹੀ ਕੁਆਲੀਫਾਇਰ-1 ਟੀਮ ਖਿਲਾਫ ਕਰੇਗੀ। (Woman T20 World Cup 2024)

LEAVE A REPLY

Please enter your comment!
Please enter your name here