T20 World Cup 2024: ਟੀ20 ਵਿਸ਼ਵ ਕੱਪ ’ਚ ਅੱਤਵਾਦੀ ਹਮਲੇ ਦੀ ਧਮਕੀ, ਹਰਕਤ ’ਚ ਆਇਆ ICC, ਬੋਲੀ ਇਹ ਵੱਡੀ ਗੱਲ

T20 World Cup 2024

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮਰੀਕਾ ਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ। ਟ੍ਰਿਨਿਡੈਡ ਦੇ ਪ੍ਰਧਾਨ ਮੰਤਰੀ ਡਾ. ਕੀਥ ਰੌਲੀ ਨੇ ਦੱਸਿਆ ਹੈ ਕਿ ਟੀ20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ। ਕੌਮਾਂਤਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਸ ਕੋਲ ਇਸ ਤਰ੍ਹਾਂ ਦੇ ਕੋਈ ਵੀ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਪ੍ਰਬੰਧ ਹਨ। ਡਾ. ਰੌਲੀ ਨੇ ਕਿਹਾ, ‘21ਵੀਂ ਸਦੀ ’ਚ ਵੀ ਅੱਤਵਾਦ ਦਾ ਖਤਰਾ ਕਈ ਰੂਪਾਂ ’ਚ ਬਣਿਆ ਹੋਇਆ ਹੈ, ਜੋ ਕਿ ਬਦਕਿਸਮਤੀ ਹੈ। (T20 World Cup 2024)

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਪੰਜਾਬੀਆਂ ਨੂੰ ਅਪੀਲ

ਟੀ20 ਵਿਸ਼ਵ ਕੱਪ ’ਤੇ ਵੀ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ।’ ਹਾਲਾਂਕਿ ਰੌਲੀ ਨੇ ਇਸ ਧਮਕੀ ਪਿੱਛੇ ਕਿਸੇ ਸਗੰਠਨ ਦਾ ਨਾਂਅ ਨਹੀਂ ਲਿਆ ਹੈ। ICC ਨੇ ਕਿਹਾ ਹੈ ‘ਸਭ ਦੀ ਸੁਰੱਖਿਆ ਸਾਡੀ ਪਹਿਲ ਹੈ ਤੇ ਸਾਡੇ ਕੋਲ ਨਜਿੱਠਣ ਲਈ ਇੱਕ ਵਿਆਪਕ ਯੋਜਨਾ ਹੈ। ਅਸੀਂ ਮੇਜ਼ਬਾਨ ਦੇਸ਼ ਤੇ ਸਥਾਨੀ ਪ੍ਰਸ਼ਾਸਨ ਨਾਲ ਬਹੁਤ ਨੇੜੇ ਤੋਂ ਕੰਮ ਕਰ ਰਹੇ ਹਾਂ ਤੇ ਸਾਡੀ ਨਜਰ ਕੋਈ ਵੀ ਜੋਖਿਮ ਨੂੰ ਹਟਾਉਣ ’ਤੇ ਹੈ। ਕ੍ਰਿਕੇਟ ਵੈਸਟਇੰਡੀਜ਼ ਨੇ ਵੀ ਟੂਰਨਾਮੈਂਟ ਦੌਰਾਨ ਸੁਰੱਖਿਆ ਨੂੰ ਲੈ ਕੇ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ’ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ ਤੇ ਕੁਲ 9 ਸ਼ਹਿਰਾਂ ’ਚ ਇਹ ਮੈਚ ਖੇਡੇ ਜਾਣਗੇ। (T20 World Cup 2024)

ਜਿਸ ’ਚ 6 ਵੈਸਟਇੰਡੀਜ਼ (ਐਂਟੀਗੁਆ, ਬਾਰਬਾਡੋਸ, ਗੁਆਨਾ, ਸੈਂਟ ਲੂਸੀਆ, ਸੇਂਟ ਵਿਸੇਂਟ ਤੇ ਗ੍ਰੇਨਾਡਾ) ਤੇ ਤਿੰਨ ਅਮਰੀਕਾ (ਫਲੋਰਿਡਾ, ਨਿਊਯਾਰਕ, ਟੇਕਸਾਸ) ਦੇ ਮੈਦਾਨਾਂ ’ਤੇ ਮੈਚ ਹੋਣਗੇ। ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ’ਚ ਖੇਡਿਆ ਜਾਵੇਗਾ। ਭਾਰਤੀ ਟੀਮ ਟੀ20 ਵਿਸ਼ਵ ਕੱਪ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਆਇਰਲੈਂਡ ਖਿਲਾਫ 5 ਜੂਨ ਨੂੰ ਨਿਊਯਾਰਕ ’ਚ ਕਰੇਗੀ। ਟੀਮ ਗਰੁੱਪ ਚਰਨ ’ਚ ਭਾਰਤ ਦੇ ਸਾਰੇ ਮੁਕਾਬਲੇ ਅਮਰੀਕਾ ’ਚ ਹੋਣਗੇ ਤੇ ਜੇਕਰ ਟੀਮ ਸੁਪਰ-8 ਚਰਨ ਲਈ ਕੁਆਲੀਫਾਈ ਕਰਦੀ ਹੈ ਤਾਂ ਟੀਮ ਨੂੰ ਵੈਸਟਇੰਡੀਜ਼ ’ਚ ਖੇਡਣਾ ਹੋਵੇਗਾ। (T20 World Cup 2024)

LEAVE A REPLY

Please enter your comment!
Please enter your name here