ਟਰੱਕ ’ਚੋਂ 20 ਕਿੱਲੋ ਅਫੀਮ ਸਮੇਤ ਦੋ ਗ੍ਰਿਫਤਾਰ

Malerkotla News
ਕਾਬੂ ਕੀਤੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

ਮਾਮਲਾ ਦਰਜ, ਪੜਤਾਲ ਜਾਰੀ | Malerkotla News

ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਮਾਲੇਰਕੋਟਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਇੱਕ ਟਰੱਕ ’ਚੋਂ 20 ਕਿੱਲੋ ਅਫੀਮ ਸਮੇਤ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ। ਇਸ ਸਬੰਧੀ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਸਿਮਰਤ ਕੌਰ, ਆਈਪੀਐਸ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮੁਖਬਰ ਖਾਸ ਦੀ ਇਤਲਾਹ ਮਿਲਣ ’ਤੇ ਥਾਣਾ ਸੰਦੌੜ ਦੀ ਪੁਲਿਸ ਪਾਰਟੀ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਵੱਲੋਂ ਪਿੰਡ ਫਰਵਾਲੀ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਟਰੱਕ ਨੰਬਰ ਪੀਬੀ-13-ਏਆਰ-9008 ਮਾਰਕਾ ਅਸੋਕਾ ਲੇਲੈਂਡ ਨੂੰ ਰੋਕਿਆ ਗਿਆ। (Malerkotla News)

ਇਹ ਵੀ ਪੜ੍ਹੋ : ICC ਵੱਲੋਂ ਟੀ20 ਵਿਸ਼ਵ 2024 ਕੱਪ ਦਾ ਸ਼ਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ

ਜਿਸ ਦਾ ਡਰਾਇਵਰ ਗੁਰਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਫਤਹਿਗੜ ਪੰਜਗਰਾਈਆਂ, ਥਾਣਾ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਅਤੇ ਕੰਡਕਟਰ ਸੰਦੀਪ ਉਈਕੇ ਪੁੱਤਰ ਨੰਦ ਕਿਸ਼ੋਰ ਉਈਕੇ ਵਾਸੀ ਬੜੀ, ਜ਼ਿਲ੍ਹਾ ਰਾਏਸੇਨ (ਮੱਧ-ਪ੍ਰਦੇਸ਼) ਸੀ। ਟਰੱਕ ਨੰਬਰ ਉਕਤ ’ਚ ਲੋਹੇ ਨੂੰ ਪਾਲਸ ਕਰਨ ਵਾਲਾ ਮਟੀਰੀਅਲ (ਸਪੰਜ) ਭਰਿਆ ਹੋਇਆ ਸੀ। ਸ਼ੱਕ ਦੇ ਆਧਾਰ ’ਤੇ ਉਕਤ ਟਰੱਕ ਦੀ ਹੋਰ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਟਰੱਕ ਦੇ ਕੈਬਨ ’ਚੋਂ ਡਰਾਇਵਰ ਸੀਟ ਦੇ ਪਿਛਲੇ ਪਾਸਿਓਂ ਪਲਾਸਟਿਕ ਲਿਫਾਫੇ ’ਚੋਂ 20 ਕਿੱਲੋ ਅਫੀਮ ਬਰਾਮਦ ਹੋਈ। ਐਨਡੀਪੀਐਸ ਐਕਟ ਥਾਣਾ ਸੰਦੌੜ ਦਰਜ ਰਜਿਸਟਰ ਕਰਕੇ ਉਕਤ ਵਿਅਕਤੀਆਂ ਨੂੰ ਟਰੱਕ ਸਮੇਤ ਗ੍ਰਿਫਤਾਰ ਕੀਤਾ ਗਿਆ। ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। (Malerkotla News)

LEAVE A REPLY

Please enter your comment!
Please enter your name here