ਕੇਂਦਰੀ ਜ਼ੇਲ੍ਹ ’ਚੋਂ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਕੇਂਦਰੀ ਜ਼ੇਲ੍ਹ ਦੇ ਇੱਕ ਹਵਾਲਾਤੀ ਨੂੰ ਜ਼ੇਲ੍ਹ ਅੰਦਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਹੇਠ ਨਾਮਜਦ ਕੀਤਾ ਹੈ। ਪੁਲਿਸ ਵੱਲੋਂ ਉਕਤ ਕਾਰਵਾਈ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਅਮਲ ’ਚ ਲਿਆਂਦੀ ਗਈ ਹੈ। ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ 27 ਅਪਰੈਲ ਨੂੰ ਅਚਾਨਕ ਹੀ ਜ਼ੇਲ੍ਹ ਅੰਦਰ ਚੈਕਿੰਗ ਕੀਤੀ ਗਈ। (Ludhiana News)

ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਦੀ ਧੋਖਾਧੜੀ ਦਾ ਦੋਸ਼, ਮਾਮਲਾ ਦਰਜ਼

ਇਸ ਦੌਰਾਨ ਸੂਰਜ ਕੁਮਾਰ ਉਰਫ਼ ਰਾਹੁਕ ਕੁਮਾਰ ਉਰਫ਼ ਨੇਪਾਲੀ ਪਾਸੋਂ 35 ਨਸ਼ੀਲੀਆਂ ਗੋਲੀਆਂ (ਸੰਤਰੀ ਰੰਗ ਦੀਆਂ) ਬਰਾਮਦ ਹੋਈਆਂ। ਜੋ ਕਿ ਜ਼ੇਲ੍ਹ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਪੁਲਿਸ ਨੂੰ ਉਕਤ ਹਵਾਲਾਤੀ ਖਿਲਾਫ਼ ਕਾਰਵਾਈ ਲਈ ਲਿਖਿਆ ਗਿਆ ਹੈ। ਸ਼ਿਕਾਇਤ ਮਿਲਣ ’ਤੇ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੇ ਉਕਤ ਹਵਾਲਾਤੀ ਖਿਲਾਫ਼ ਜ਼ੇਲ੍ਹ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਜਸਪਾਲ ਸਿੰਘ ਮੁਤਾਬਕ ਸੂਰਜ ਕੁਮਾਰ ਉਰਫ਼ ਰਾਹੁਕ ਕੁਮਾਰ ਉਰਫ਼ ਨੇਪਾਲੀ (45) ਨੂੰ ਮਾਮਲੇ ’ਚ ਨਾਮਜਦ ਕਰਕੇ ਉਸ ਖਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। (Ludhiana News)

LEAVE A REPLY

Please enter your comment!
Please enter your name here