Mohammad Siraj: ਵਿਰਾਟ, ਪਾਟੀਦਾਰ ਦੀਆਂ ਤੂਫਾਨੀ ਪਾਰੀਆਂ ਨੇ ਪੰਜਾਬ ਨੂੰ ਕੀਤਾ ਪਲੇਆਫ ਦੀ ਦੌੜ ’ਚੋਂ ਬਾਹਰ

Mohammad Siraj

ਵਿਰਾਟ ਸੈਂਕੜੇ ਤੋਂ ਖੁੰਜੇ, ਪਰ ਖੇਡੀ ਤੂਫਾਨੀ ਪਾਰੀ | Mohammad Siraj

  • ਰਜਤ ਪਾਟੀਦਾਰ ਤੇ ਕੈਮਰਨ ਗ੍ਰੀਨ ਦੀਆਂ ਵੀ ਵਧੀਆ ਪਾਰੀਆਂ
  • ਗੇਂਦਬਾਜ਼ੀ ’ਚ ਸਿਰਾਜ ਤੇ ਕਰਨ ਸ਼ਰਮਾ ਦਾ ਕਹਿਰ

ਧਰਮਸ਼ਾਲਾ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 58ਵਾਂ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਪੰਜਾਬ ਕਿੰਗਜ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 241 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ (92) ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ, ਵਿਰਾਟ ਤੋਂ ਇਲਾਵਾ ਰਜਤ ਪਾਟੀਦਾਰ ਨੇ ਸਿਰਫ 18 ਗੇਂਦਾਂ ’ਚ (55) ਦੌੜਾਂ, ਜਦਕਿ ਕੈਮਰਨ ਗ੍ਰੀਨ ਦੀ 46 ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਜਦਕਿ ਵਿਧਵਥ ਕਾਵਰੱਪਾ ਨੇ 2 ਵਿਕਟਾਂ ਲਈਆਂ। (Mohammad Siraj)

ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਪਹਿਲੇ ਹੀ ਓਵਰ ’ਚ ਆਪਣੇ ਓਪਨਰ ਬੱਲੇਬਾਜ਼ ਦੀ ਵਿਕਟ ਗੁਆ ਦਿੱਤੀ। ਪੰਜਾਬ ਵੱਲੋਂ ਸਿਰਫ ਰਿਲੇ ਰੂਸੋ (61), ਜੌਨੀ ਬੇਅਰਸਟੋ (27), ਸ਼ਸ਼ਾਂਕ ਸਿੰਘ (37) ਤੇ ਕਪਤਾਨ ਸੈਮ ਕਰਨ ਨੇ (22) ਦੌੜਾਂ ਦੀਆਂ ਪਾਰੀਆਂ ਖੇਡੀਆਂ ਤੇ ਟੀਮ ਆਰਸੀਬੀ ਦੇ ਗੇਂਦਬਾਜ਼ਾਂ ਅੱਗੇ ਸਿਰਫ 181 ਦੌੜਾਂ ’ਤੇ ਆਲਆਊਟ ਹੋ ਗਈ। ਬੈਂਗਲੁਰੂ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 3 ਵਿਕਟਾਂ ਹਾਸਲ ਕੀਤੀਆਂ, ਇਸ ਤੋਂ ਇਲਾਵਾ ਸਵਪਨਿਲ ਸਿੰਘ ਤੇ ਲੌਕੀ ਫਰਗੂਸਨ ਤੇ ਸਪਿਨਰ ਗੇਂਦਬਾਜ਼ ਕਰਨ ਸ਼ਰਮਾ ਨੂੰ 2-2 ਵਿਕਟਾਂ ਮਿਲੀਆਂ। (Mohammad Siraj)

ਇਹ ਵੀ ਪੜ੍ਹੋ : ‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ

ਇਸ ਹਾਰ ਕਰਕੇ ਹੀ ਪੰਜਾਬ ਦੀ ਟੀਮ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਇਸ ਸੀਜ਼ਨ ’ਚ ਪਲੇਆਫ ਦੀ ਦੌੜ ’ਚੋਂ ਬਾਹਰ ਹੋਣ ਵਾਲੀ ਪੰਜਾਬ ਦੂਜੀ ਟੀਮ ਹੈ। ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਹੀ ਮੁੰਬਈ ਵੀ ਮੈਚ ਹਾਰ ਕੇ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਸੀ।ਰਾਤ ਵਾਲੇ ਮੈਚ ’ਚ ਬੈਂਗਲੁਰੂ ਨੇ ਇਸ ਸੀਜ਼ਨ ’ਚ ਪੰਜਾਬ ਨੂੰ ਦੂਜੀ ਵਾਰ ਹਰਾਇਆ। ਆਰਸੀਬੀ ਦੀ ਹੁਣ ਲਗਾਤਾਰ ਚੌਥੀ ਜਿੱਤ ਸੀ ਤੇ ਉਹ ਅੰਕ ਸੂਚੀ ’ਚ 7ਵੇਂ ਸਥਾਨ ’ਤੇ ਪਹੁੰਚ ਗਈ ਹੈ, ਹੁਣ ਆਰਸੀਬੀ ਨੂੰ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਆਪਣੇ ਬਾਕੀ ਬਚੇ ਦੋ ਮੈਚ ਵੀ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ। ਆਰਸੀਬੀ ਦੀਆਂ ਇਸ ਜਿੱਤ ਨਾਲ ਅਜੇ ਵੀ ਪਲੇਆਫ ’ਚ ਜਾਣ ਦੀਆਂ ਉਮੀਦਾਂ ਜਿਉਂਦੀਆਂ ਹਨ। (Mohammad Siraj)

ਖਿਡਾਰੀਆਂ ਦਾ ਪ੍ਰਦਰਸ਼ਨ : ਕੋਹਲੀ, ਪਾਟੀਦਾਰ ਤੇ ਰੂਸੋ ਦੇ ਅਰਧਸੈਂਕੜੇ, ਹਰਸ਼ਲ-ਸਿਰਾਜ ਨੂੰ ਮਿਲੀਆਂ 3-3 ਵਿਕਟਾਂ | Mohammad Siraj

ਆਰਸੀਬੀ ਵੱਲੋਂ ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਤੇ ਕੈਮਰੂਨ ਗ੍ਰੀਨ ਨੇ 46 ਦੌੜਾਂ ਬਣਾਈਆਂ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।

ਪੰਜਾਬ ਕਿੰਗਜ਼ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ। ਸ਼ਸ਼ਾਂਕ ਸਿੰਘ 37, ਜੌਨੀ ਬੇਅਰਸਟੋ 27 ਸੈਮ ਕੁਰਾਨ ਸਿਰਫ 22 ਦੌੜਾਂ ਹੀ ਬਣਾ ਸਕੇ। ਬੈਂਗਲੁਰੂ ਵੱਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਕਰਨ ਸ਼ਰਮਾ, ਸਵਪਨਿਲ ਸਿੰਘ ਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ। (Mohammad Siraj)

ਪੰਜਾਬ ਦੀ ਹਾਰ ਦੇ ਕਾਰਨ | Mohammad Siraj

  • ਟੀਮ ਚੋਣ, ਰਬਾਡਾ-ਬਰਾੜ ਨੂੰ ਮੈਚ ’ਚ ਨਹੀਂ ਖਿਡਾਇਆ : ਮੈਚ ਲਈ ਪੰਜਾਬ ਦੀ ਟੀਮ ਦੀ ਚੋਣ ਖਰਾਬ ਰਹੀ। ਟੀਮ ਨੇ ਇਸ ਮੈਚ ਲਈ ਕਾਗਿਸੋ ਰਬਾਡਾ ਅਤੇ ਹਰਪ੍ਰੀਤ ਬਰਾੜ ਨੂੰ ਬਾਹਰ ਕੀਤਾ ਸੀ। ਟਾਸ ਸਮੇਂ ਪੁੱਛੇ ਜਾਣ ’ਤੇ ਕਪਤਾਨ ਸੈਮ ਕੁਰਾਨ ਨੇ ਕਿਹਾ ਕਿ ਅਸੀਂ ਆਪਣੀ ਬੱਲੇਬਾਜੀ ਦੀ ਤਾਕਤ ਵਧਾਉਣਾ ਚਾਹੁੰਦੇ ਹਾਂ ਪਰ ਟੀਮ ਦੇ 7 ਬੱਲੇਬਾਜ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ।
  • ਖਰਾਬ ਫੀਲਡਿੰਗ, 4 ਕੈਚ ਛੱਤੇ : ਟਾਸ ਜਿੱਤਣ ਤੋਂ ਬਾਅਦ ਪੰਜਾਬ ਦੀ ਫੀਲਡਿੰਗ ਮੱਧਮ ਸੀ। ਟੀਮ ਦੇ ਖਿਡਾਰੀ ਨੇ 20 ਓਵਰਾਂ ਦੀ ਪਾਰੀ ’ਚ 4 ਕੈਚ ਛੱਡੇ। ਟੀਮ ਦੇ ਸਪਿਨਰ ਵੀ ਨਾਕਾਮ ਰਹੇ। ਟੀਮ ਨੇ ਰਾਹੁਲ ਚਾਹਰ ਤੇ ਲਿਵਿੰਗਸਟਨ ਦੇ 6 ਓਵਰ ਸੁੱਟੇ। ਦੋਵਾਂ ਨੇ ਮਿਲ ਕੇ 75 ਦੌੜਾਂ ਦੇ ਦਿੱਤੀਆਂ, ਪਰ ਇੱਕ ਵੀ ਵਿਕਟ ਨਹੀਂ ਲੈ ਸਕੇ।
  • ਕੋਹਲੀ-ਪਾਟੀਦਾਰ ਨੇ ਮੈਚ ’ਚ 2-2 ਮਿਲੇ ਜੀਵਨਦਾਨਾਂ ਦਾ ਫਾਇਦਾ ਚੁੱਕਿਆ : ਕੋਹਲੀ ਨੇ 47 ਗੇਂਦਾਂ ’ਤੇ 92 ਦੌੜਾਂ ਬਣਾਈਆਂ, ਜਦਕਿ ਪਾਟੀਦਾਰ ਨੇ 23 ਗੇਂਦਾਂ ’ਤੇ 55 ਦੌੜਾਂ ਬਣਾਈਆਂ। ਕੋਹਲੀ ਜਦੋਂ ਪਹਿਲੇ ਓਵਰ ’ਚ ਆਸ਼ੂਤੋਸ਼ ਸ਼ਰਮਾ ਦੇ ਹੱਥੋਂ ਕੈਚ ਹੋ ਗਏ ਤਾਂ ਉਹ 3 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਦੇ ਨਾਲ ਹੀ 5ਵੇਂ ਓਵਰ ’ਚ ਪਾਟੀਦਾਰ ਨੂੰ ਹਰਸ਼ਲ ਪਟੇਲ ਨੇ ਉਸ ਸਮੇਂ ਕੈਚ ਦੇ ਦਿੱਤਾ ਜਦੋਂ ਉਹ ਇੱਕ ਦੌੜ ਹੀ ਬਣਾ ਸਕੇ ਸਨ। ਪੰਜਾਬ ਦੇ ਗੇਂਦਬਾਜਾਂ ਨੇ ਆਖਰੀ ਓਵਰਾਂ ’ਚ ਕਾਫੀ ਦੌੜਾਂ ਦਿੱਤੀਆਂ। 15 ਓਵਰਾਂ ਬਾਅਦ ਬੈਂਗਲੁਰੂ ਦਾ ਸਕੋਰ 164 ਦੌੜਾਂ ਸੀ। ਇੱਥੋਂ ਟੀਮ ਨੇ 5 ਓਵਰਾਂ ’ਚ 77 ਦੌੜਾਂ ਬਣਾਈਆਂ।
  • 242 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਖਰਾਬ ਸ਼ੁਰੂਆਤ : ਪੰਜਾਬ ਦੀ ਪਹਿਲੀ ਵਿਕਟ 6 ਦੌੜਾਂ ’ਤੇ ਡਿਗ ਗਈ ਸੀ ਜਿਸ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਟੀਮ ਨੇ ਸਿਰਫ 6 ਦੌੜਾਂ ਦੇ ਸਕੋਰ ’ਤੇ ਪਹਿਲਾ ਵਿਕਟ ਗੁਆ ਦਿੱਤਾ ਸੀ। ਪ੍ਰਭਸਿਮਰਨ ਸਿੰਘ 6 ਦੌੜਾਂ ਬਣਾ ਕੇ ਆਊਟ ਹੋ ਗਏ।

LEAVE A REPLY

Please enter your comment!
Please enter your name here