ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਅਮਲੋਹ ਦੀ ਹੋਈ ਚੋਣ

Amloh News
ਅਮਲੋਹ : ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਤੇ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ (ਜੀ.ਟੀ.ਯੂ.) ਪੰਜਾਬ ਬਲਾਕ ਅਮਲੋਹ ਨਵ-ਨਿਯੁਕਤ ਅਹੁਦੇਦਾਰਾਂ ਤੇ ਮੈਂਬਰਾਂ ਨਾਲ। ਤਸਵੀਰ: ਅਨਿਲ ਲੁਟਾਵਾ

ਬਲਾਕ ਪ੍ਰਧਾਨ ਬਲਵੀਰ ਸਿੰਘ ਮੁੱਲਾਂਪੁਰੀ , ਜਨਰਲ ਸਕੱਤਰ ਗੁਰਵਿੰਦਰ ਸਿੰਘ ਬਣੇ

(ਅਨਿਲ ਲੁਟਾਵਾ) ਅਮਲੋਹ। ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਅਮਲੋਹ ਦੀ ਸੇਵਾ ਮੁਕਤ ਅਧਿਆਪਕ ਆਗੂ ਮੱਘਰ ਸਿੰਘ ਸਲਾਣਾ ਦੀ ਸਰਪ੍ਰਸਤੀ ਹੇਠ ਹੋਈ। ਇਸ ਚੋਣ ’ਚ ਬਲਾਕ ਦੇ ਬਹੁਤ ਸਾਰੇ ਅਧਿਆਪਕਾਂ ਨਾਲ-ਨਾਲ ਇਸਤਰੀ ਅਧਿਆਪਕਾਂ ਨੇ ਵੱਧ-ਚੜ ਕੇ ਸ਼ਮੂਲੀਅਤ ਕੀਤੀ। ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ ਨੇ ਦੱਸਿਆ ਕਿ ਬਲਵੀਰ ਸਿੰਘ ਮੁੱਲਾਂਪੁਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ’ਤੇ ਸਰਬਸੰਮਤੀ ਨਾਲ ਚੁਣੀ ਗਈ 41 ਮੈਂਬਰੀ ਕਮੇਟੀ ਦਾ ਐਲਾਨ ਕੀਤਾ। Amloh News

ਇਹ ਵੀ ਪੜ੍ਹੋ: ਵਿਜੈ ਸਾਂਪਲਾ ਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇਣ ’ਤੇ ਚੁੱਕੇ ਸਵਾਲ

ਜਿਸ ’ਚ ਜਨਰਲ ਸਕੱਤਰ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਅਰੋੜਾ ਅਤੇ ਸੁਖਜੀਤ ਕੌਰ, ਮੀਤ ਪ੍ਰਧਾਨ ਭਗਵੰਤ ਸਿੰਘ ਟਿੱਬੀ, ਹਰਮਿੰਦਰ ਕੌਰ, ਗਗਨਦੀਪ ਸਿੰਘ ਅਤੇ ਰਣਜੋਧ ਸਿੰਘ, ਸਹਾਇਕ ਸਕੱਤਰ ਹਾਕਮ ਖਾਂ ਮੀਆਂਪੁਰ ਅਤੇ ਨੀਤੂ, ਪ੍ਰੈੱਸ ਸਕੱਤਰ ਰਾਜੀਵ ਕਰਕਰਾ ਅਤੇ ਜਤਿੰਦਰ ਸਿੰਘ, ਵਿੱਤ ਸਕੱਤਰ ਗਗਨਦੀਪ ਗੁਪਤਾ ਅਤੇ ਮਨਿੰਦਰ ਸਿੰਘ, ਜਥੇਬੰਦਕ ਜਸਵਿੰਦਰ ਸਿੰਘ ਗਰੇਵਾਲ, ਹਰਪਾਲ ਸਿੰਘ, ਦੌਲਤ ਸਿੰਘ, ਅੰਜੂ ਕੌਸ਼ਲ, ਲਖਵਿੰਦਰ ਪਾਲ ਸਿੰਘ, ਸਤਿੰਦਰ ਕੌਰ, ਸੁਖਵਿੰਦਰ ਸਿੰਘ ਪੀ. ਟੀ. ਆਈ., ਸ਼ੇਰ ਬਹਾਦਰ ਭੱਟੀ, ਗੁਰਪ੍ਰੀਤ ਸਿੰਘ ਨਰੈਣਗੜ੍ਹ, ਹਾਕਮ ਖਾਂ ਲੱਲੋਂ ਖੁਰਦ, ਪਰਮਿੰਦਰ ਸਿੰਘ, ਪਵਿੱਤਰ ਸਿੰਘ, ਗੁਰਿੰਦਰ ਸਿੰਘ, ਪਰਮਵੀਰ ਸਿੰਘ, ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਟਿੱਬੀ, ਮਨਜਿੰਦਰ ਸਿੰਘ,

ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਹਨ। ਇਸ ਤੋਂ ਇਲਾਵਾ ਬਲਾਕ ਅਮਲੋਹ ਵਿਚੋਂ ਜ਼ਿਲ੍ਹਾ ਕਮੇਟੀ ਲਈ ਸਰਵਸੰਮਤੀ ਨਾਲ ਚੁਣੇ ਅਧਿਆਪਕਾਂ ਵਿੱਚ ਰਾਜੇਸ਼ ਕੁਮਾਰ ਅਮਲੋਹ, ਜਗਤਾਰ ਸਿੰਘ ਫੈਜੁੱਲਾਪੁਰ, ਗੁਰਮੀਤ ਸਿੰਘ ਸਕੱਤਰ ਬਰੀਮਾ, ਮੀਨੂੰ, ਪ੍ਰਦੀਪ ਸਿੰਘ ਭਰਪੂਰਗੜ੍ਹ, ਰਮਨਦੀਪ ਸਹੋਤਾ, ਪੂਜਾ ਵਡੇਰਾ, ਸੁਨੈਨਾ, ਮੀਨਾਕਸ਼ੀ ਰਾਣੀ ਦੀ ਚੋਣ ਕੀਤੀ ਗਈ। ਅੰਤ ’ਚ ਰਾਜੇਸ਼ ਕੁਮਾਰ ਅਮਲੋਹ ਅਤੇ ਜਗਤਾਰ ਸਿੰਘ ਫੈਜੁੱਲਾਪੁਰ ਨੇ ਅੱਜ ਦੀ ਚੋਣ ’ਚ ਪਹੁੰਚੇ ਅਧਿਆਪਕ ਸਾਥੀਆਂ ਦਾ ਬਹੁਤ ਧੰਨਵਾਦ ਕੀਤਾ ਅਤੇ ਇਕਜੁੱਟ ਹੋ ਕੇ ਯੂਨੀਅਨ ਚ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ ਸਿੰਘ ਜਲਾਲਪੁਰ, ਹਰਵਿੰਦਰ ਸਿੰਘ ਟਿੱਬੀ, ਮੈਡਲ ਸਾਲੋਨੀ ਭਾਗੀ, ਪ੍ਰਗਟ ਸਿੰਘ ਅੰਨੀਆਂ, ਲੈਕਚਰਾਰ ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਰਾਜਿੰਦਰ ਸਿੰਘ ਲੱਲੋਂ ਆਦਿ ਅਧਿਆਪਕ ਸ਼ਾਮਲ ਸਨ। Amloh News

LEAVE A REPLY

Please enter your comment!
Please enter your name here