ਅਭਿਸ਼ੇਕ-ਹੈੱਡ ਦੇ ਤੂਫਾਨ ’ਚ ਉੱਡਿਆ ਲਖਨਊ, ਅੱਜ ਬੈਂਗਲੁਰੂ ਤੇ ਪੰਜਾਬ ਆਹਮੋ-ਸਾਹਮਣੇ, ਹਾਰਨ ਵਾਲੀ ਟੀਮ ਹੋਵੇਗੀ ਪਲੇਆਫ ਤੋਂ ਬਾਹਰ

RCB vs PBKS

ਅਭਿਸ਼ੇਕ ਸ਼ਰਮਾ ਬਣੇ ਸਿਕਸਰ ਕਿੰਗ | RCB vs PBKS

  • ਹੈਦਰਾਬਾਦ ਨੇ ਰਾਤ ਵਾਲੇ ਮੈਚ ’ਚ ਰਚਿਆ ਇਤਿਹਾਸ
  • ਅੱਜ ਬੈਂਗਲੁਰੂ ਤੇ ਪੰਜਾਬ ਵਿੱਚੋਂ ਜਿਹੜੀ ਟੀਮ ਹਾਰੀ ਉਹ ਹੋਵੇਗੀ ਪਲੇਆਫ ਤੋਂ ਬਾਹਰ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਲੀਗ ਸਟੇਜ ’ਚ ਹੁਣ ਤੱਕ 57 ਮੈਚ ਖਤਮ ਹੋ ਚੁੱਕੇ ਹਨ। ਬੁੱਧਵਾਰ ਰਾਤ ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਮੈਚ ਦੇ ਇਹ ਨਤੀਜੇ ਨਾਲ ਹੈਦਰਾਬਾਦ ਟਾਪ-3 ’ਚ ਪਹੁੰਚ ਗਈ ਹੈ। ਜਦਕਿ ਲਖਨਊ 6ਵੇਂ ਸਥਾਨ ’ਤੇ ਹੀ ਹੈ। (RCB vs PBKS)

ਟਾਪ-3 ’ਚ ਪਹੁੰਚੀ ਹੈਦਰਾਬਾਦ | RCB vs PBKS

  • ਬੁੱਧਵਾਰ ਨੂੰ ਲਖਨਊ ਨੇ ਆਪਣੇ 20 ਓਵਰਾਂ ’ਚ 165 ਦੌੜਾਂ ਦਾ ਸਕੋਰ ਬਣਾਇਆ, ਜਵਾਬ ’ਚ ਹੈਦਰਾਬਾਦ ਨੇ ਇਹ ਟੀਚੇ ਨੂੰ ਬਿਨ੍ਹਾਂ ਕੋਈ ਵਿਕਟ ਗੁਆਏ ਸਿਰਫ 9.4 ਓਵਰਾਂ ’ਚ ਹੀ ਹਾਸਲ ਕਰ ਲਿਆ।
  • ਹੈਦਰਾਬਾਦ ਦੇ ਹੁਣ 12 ਮੈਚਾਂ ’ਚ 7 ਜਿੱਤ ਤੇ 5 ਹਾਰ ਕਰਕੇ 14 ਪੁਆਇੰਟ ਹੋ ਗਏ ਹਨ। ਟੀਮ ਰਾਤ ਵਾਲਾ ਮੈਚ ਜਿੱਤ ਕੇ ਤੀਜੇ ਨੰਬਰ ’ਤੇ ਪਹੁੰਚ ਗਈ ਹੈ। ਜੇਕਰ ਟੀਮ ਅਗਲੇ 2 ਮੈਚ ਹੋਰ ਜਿੱਤਦੀ ਹੈ ਤਾਂ ਟੀਮ ਕੁਆਲੀਫਾਈ ਕਰ ਸਕਦੀ ਹੈ।
  • ਲਖਨਊ ਦੇ 12 ਮੈਚਾਂ ’ਚੋਂ 6 ਜਿੱਤ ਤੇ 6 ਹੀ ਹਾਰ ਨਾਲ 12 ਪੁਆਇੰਟ ਰਹਿ ਗਏ ਤੇ ਟੀਮ ਛੇਵੇਂ ਨੰਬਰ ’ਤੇ ਹੀ ਮੌਜ਼ੂਦ ਹੈ। ਹੁਣ ਉਸ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੀ ਆਖਿਰੀ ਦੋ ਮੈਚ ਜਿੱਤਣੇ ਹੋਣਗੇ ਤੇ ਦੂਜਿਆਂ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ।

ਸਪੋਰਟਸ ਨਾਲ ਜੁੜੀਆਂ ਹੋਰ ਖਬਰਾਂ ਵੀ ਪੜ੍ਹੋ… | RCB vs PBKS

ਅੱਜ ਬੈਂਗਲੁਰੂ ਦਾ ਸਾਹਮਣਾ ਪੰਜਾਬ ਕਿੰਗਜ ਨਾਲ

  • ਦੋਵਾਂ ’ਚੋਂ ਜਿਹੜੀ ਵੀ ਟੀਮ ਹਾਰੀ, ਉਹ ਪਲੇਆਫ ਤੋਂ ਹੋਵੇਗੀ ਬਾਹਰ
  • ਬੈਂਗਲੁਰੂ ਤੇ ਪੰਜਾਬ ਲਈ ਕਰੋ ਜਾਂ ਮਰੋ ਦਾ ਮੁਕਾਬਲਾ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 17ਵੇਂ ਸੀਜ਼ਨ ਦਾ 58ਵਾਂ ਮੁਕਾਬਲਾ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਪੰਜਾਬ ਕਿੰਗਜ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ ਨੂੰ 7:30 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7 ਵਜੇ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਇਸ ਸੀਜ਼ਨ ਦਾ ਇਹ ਦੂਜਾ ਮੁਕਾਬਲਾ ਹੋਵੇਗਾ। ਪਿਛਲੇ ਮੈਚ ’ਚ ਬੈਂਗਲੁਰੂ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ 12ਵਾਂ ਮੈਚ ਹੋਵੇਗਾ। ਦੋਵਾਂ ਟੀਮਾਂ ਨੇ ਹੁਣ ਤੱਕ 11-11 ਮੈਚ ਖੇਡੇ ਹਨ ਜਿਸ ਵਿੱਚੋਂ 4-4 ਜਿੱਤੇ ਹਨ ਤੇ 7-7 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੰਗੇ ਰਨ ਰੇਟ ਦੀ ਵਜ੍ਹਾ ਨਾਲ ਬੈਂਗਲੁਰੂ 7ਵੇਂ ਤੇ ਪੰਜਾਬ 8ਵੇਂ ਸਥਾਨ ’ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਲਈ ਪਲੇਆਫ ਦੀਆਂ ਉਮੀਦਾਂ ਬਰਕਾਰਾਰ ਰਹਿਣਗੀਆਂ, ਜਦਕਿ ਹਾਰਨ ਵਾਲੀ ਟੀਮ ਲਈ ਪਲੇਆਫ ਦੀ ਦੌੜ ’ਚੋਂ ਮੁੰਬਈ ਵਾਂਗ ਬਾਹਰ ਹੋ ਜਾਵੇਗੀ।

ਇਹ ਵੀ ਪੜ੍ਹੋ : ਮੋਹਾਲੀ ਦੇ ਨਿਊ ਮੁੱਲਾਂਪੁਰ ’ਚ ਵੱਡਾ Encounter

ਪਿੱਚ ਰਿਪੋਰਟ | RCB vs PBKS

ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਪੰਜਾਬ ਦਾ ਦੂਜਾ ਘਰੇਲੂ ਸਟੇਡੀਅਮ ਹੈ। ਇਸ ਸੀਜ਼ਨ ’ਚ ਇੱਥੇ ਦੂਜਾ ਮੁਕਾਬਲਾ ਖੇਡਿਆ ਜਾਵੇਗਾ। ਇੱਥੇ ਹੁਣ ਤੱਕ 12 ਆਈਪੀਐੱਲ ਮੈਚ ਖੇਡੇ ਗਏ ਹਨ, ਜਿਸ ਵਿੱਚ 7 ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦਕਿ ਬਾਅਦ ’ਚ ਖੇਡਣ ਵਾਲੀ ਟੀਮ ਨੇ ਸਿਰਫ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਥੇ ਸਭ ਤੋਂ ਜ਼ਿਆਦਾ ਸਕੋਰ 232/2 ਦਾ ਹੈ, ਜਿਹੜਾ ਪੰਜਾਬ ਨੇ ਬੈਂਗਲੁਰੂ ਖਿਲਾਫ ਹੀ ਬਣਾਇਆ ਸੀ। (RCB vs PBKS)

ਮੌਸਮ ਸਬੰਧੀ ਜਾਣਕਾਰੀ | RCB vs PBKS

ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲ ’ਚ ਮੀਂਹ ਦੀ ਸੰਭਾਵਨਾ ਕਾਫੀ ਹੈ। ਇੱਥੇ 61 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ। ਦੁਪਹਿਰ ’ਚ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ। ਅੱਜ ਦਾ ਤਾਪਮਾਨ ਧਰਮਸ਼ਾਲ ’ਚ 19 ਡਿਗਰੀ ਸੈਲਸੀਅਸ ਤੋਂ ਲੈ ਕੇ 22 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। (RCB vs PBKS)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | RCB vs PBKS

ਪੰਜਾਬ ਕਿੰਗਜ਼ : ਸੈਮ ਕੁਰਾਨ (ਕਪਤਾਨ), ਜੌਨੀ ਬੇਅਰਸਟੋ, ਰਿਲੇ ਰੂਸੋ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਹਰਸ਼ਲ ਪਟੇਲ, ਰਾਹੁਲ ਚਾਰ ਤੇ ਅਰਸ਼ਦੀਪ ਸਿੰਘ।

ਪ੍ਰਭਾਵੀ ਖਿਡਾਰੀ : ਪ੍ਰਭਸਿਮਰਨ ਸਿੰਘ।

ਰਾਇਲ ਚੈਂਲੇਂਜਰਸ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਜ ਜੈਕ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ਼, ਕਰਨ ਸ਼ਰਮਾ, ਵਿਜੇ ਕੁਮਾਰ ਵੈਸ਼ਾਖ ਤੇ ਯਸ਼ ਦਿਆਲ।

ਪ੍ਰਭਾਵੀ ਖਿਡਾਰੀ : ਰਜ਼ਤ ਪਾਟੀਦਾਰ। (RCB vs PBKS)

LEAVE A REPLY

Please enter your comment!
Please enter your name here