Kisan Andolan: ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ ਹਾਈਕੋਰਟ ਪਹੁੰਚਿਆ

Kisan Andolan
ਫਾਈਲ ਫੋਟੋ।

10 ਫਰਵਰੀ ਤੋਂ ਹੈ ਬੰਦ | Kisan Andolan

  • ਕਾਰੋਬਾਰ ’ਚ 70 ਫੀਸਦੀ ਨੁਕਸਾਨ ਦਾ ਦਾਅਵਾ

ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ-ਪੰਜਾਬ ਦੇ ਬੰਦ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਸੂਬੇ ਦੇ ਵਪਾਰੀਆਂ ਨੇ ਹਾਈਕੋਰਟ ਦੇ ਚੀਫ਼ ਜਸਟਿਸ ਤੇ ਭਾਰਤੀ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਜਿਸ ’ਚ ਵਪਾਰੀਆਂ ਨੇ ਲਿਖਿਆ ਹੈ ਕਿ 10 ਫਰਵਰੀ 2024 ਤੋਂ ਸ਼ੰਭੂ ਬਾਰਡਰ ਬੰਦ ਹੋਣ ਤੇ ਹੁਣ ਸ਼ੰਭੂ ਕੋਲ ਰੇਲਵੇ ਟਰੈਕ ਬੰਦ ਹੋਣ ਦਾ ਅਸਰ ਅੰਬਾਲਾ, ਪੰਚਕੂਲਾ, ਕਰਨਾਲ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੀਆਂ ਦੇ ਪ੍ਰਮੁੱਖ ਬਾਜ਼ਾਰਾਂ ’ਤੇ ਪਿਆ ਹੈ। (Kisan Andolan)

ਇਹ ਵੀ ਪੜ੍ਹੋ : Weather Alert: ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਬਾਰੇ Latest Update, ਜਾਣੋ ਕਿਵੇਂ ਰਹੇਗੀ ਅਗਲੇ 2 ਦਿਨਾਂ ਦੀ ਸਥਿ…

ਖਾਸ ਕਰਕੇ ਇਲੈਕਟ੍ਰੀਕਲ ਡੀਲਰਾਂ, ਜਿਊਲਰਾਂ, ਟਰਾਂਸਪੋਰਟਰਾਂ ਤੇ ਕੱਪੜਾ ਮੰਡੀ ਦੇ ਵਪਾਰੀਆਂ ਨੂੰ 70 ਫੀਸਦੀ ਤੱਕ ਦਾ ਨੁਕਸਾਨ ਹੋਣਾ ਦਾ ਵਪਾਰੀਆਂ ਨੇ ਦਾਅਵਾ ਕੀਤਾ ਹੈ। ਹਰਿਆਣਾ ਦੇ ਪ੍ਰਮੁੱਖ ਜ਼ਿਲ੍ਹਿਆਂ ਦੇ ਵਪਾਰੀਆਂ ਨੇ ਸੰਯੂਕਤ ਰੂਪ ਨਾਲ ਚੀਫ਼ ਜਸਟਿਸ ਤੇ ਈਸੀਆਈ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਨੂੰ ਬਾਰਡਰ ਖਾਲੀ ਕਰਵਾਉਣ ਦੇ ਆਦੇਸ਼ ਜਾਰੀ ਕਰਨ। ਵਪਾਰੀਆਂ ਨੇ ਦੱਸਿਆ ਕਿ ਅਗਲੇ ਹਫਤੇ ਤੱਕ ਉਹ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕਰਨਗੇ। (Kisan Andolan)

ਪੰਜਾਬ ਤੇ ਹਿਮਾਚਲ ਤੋਂ ਆਉਂਣੇ ਹਨ ਖਰੀਦਦਾਰ | Kisan Andolan

ਸੂਤਰਾਂ ਮੁਤਾਬਿਕ, ਵਪਾਰੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੀ ਬਿਕਰੀ ’ਚ ਭਾਰੀ ਗਿਰਾਵਟ ਆਈ ਹੈ ਕਿਉਂਕਿ ਜ਼ਿਆਦਾਤਰ ਗ੍ਰਾਹਕ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ ਤੋਂ ਆਉਂਦੇ ਹਨ। ਬਿਕਰੀ ’ਚ ਭਾਰੀ ਗਿਰਾਵਟ ਕਾਰਨ ਸ਼ੋਰੂਮ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਭੱਤਾ ਦੇਣਾ ਮੁਸ਼ਕਿਲ ਹੋ ਰਿਹਾ ਹੈ। (Kisan Andolan)

70 ਫੀਸਦੀ ਤੱਕ ਬਿਕਰੀ ’ਚ ਗਿਰਾਵਟ | Kisan Andolan

ਇਲੈਕਟ੍ਰੀਕਲ ਡੀਲਰਾਂ ਦੇ ਮੁੱਖ ਰਾਕੇਸ਼ ਮੱਕੜ ਨੇ ਦਾਅਵਾ ਕੀਤਾ ਹੈ ਕਿ ਸ਼ੰਭੂ ਬਾਰਡਰ ਬੰਦ ਹੋਣ ਨਾਲ ਕਰੀਬ 70 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਅੰਬਾਲਾ ਪੰਜਾਬ ਦਾ ਇੱਕ ਪ੍ਰਮੁੱਖ ਬਾਜ਼ਾਰ ਹੈ, ਪਰ ਬਾਰਡਰ ਬੰਦ ਹੋਣ ਕਾਰਨ ਕਰੋੜਾਂ ਰੁਪਏ ਦਾ ਮਾਲ ਗੋਦਾਮਾਂ ’ਚ ਪਿਆ ਹੋਇਆ ਹੈ। ਇਸ ਨਾਲ ਵਪਾਰੀਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਗ੍ਰਾਹਕ ਉਤਪਾਦਾਂ ਦੀ ਜਾਂਚ ਕਰਨਾ ਤੇ ਫਿਰ ਆਪਣਾ ਆਰਡਰ ਦੇਣਾ ਪੰਸਦ ਕਰਦੇ ਹਨ। ਹਾਲਾਂਕਿ, ਮੌਜ਼ਦੂਾ ਹਾਲਾਤ ’ਚ ਖਰੀਦਦਾਰ ਨਹੀਂ ਆ ਰਹੇ ਹਨ। ਲੰਬੇ ਰਸਤਿਆਂ ਤੋਂ ਮਾਲ ਭੇਜਣ ’ਤੇ ਜ਼ਿਆਦਾ ਪੈਸਾ ਦੇਣਾ ਪੈਂਦਾ ਹੈ। (Kisan Andolan)

LEAVE A REPLY

Please enter your comment!
Please enter your name here