Rituraj Gaikwad: ਹਾਰਨ ਕਰਕੇ CSK ਦੀਆਂ ਪਲੇਆਫ਼ ਉਮੀਦਾਂ ਘਟੀਆਂ, ਅੱਜ ਕੁਆਲੀਫਾਈ ਕਰ ਸਕਦੀ ਹੈ RR

Rituraj Gaikwad

ਗਾਇਕਵਾੜ ਬਣੇ ਟਾਪ ਸਕੋਰਰ | Rituraj Gaikwad

  • ਚੇਨਈ ਦੀਆਂ ਮੁਸ਼ਕਲਾਂ ਵਧੀਆਂ

SRH vs RR : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ 2024 ਦਾ 49ਵਾਂ ਮੈਚ ਰਾਤ ਚੇਨਈ ਸੁਪਰ ਕਿੰਗਜ ਤੇ ਪੰਜਾਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪੰਜਾਬ ਨੇ ਆਸਾਨ ਜਿੱਤ ਹਾਸਲ ਕਰ ਲਈ। ਪੰਜਾਬ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਦੇ ਨਤੀਜੇ ਨੇ ਅੰਕ ਸੂਚੀ ’ਚ ਥੋੜੀ ਫੇਰਬਦਲ ਕੀਤੀ, ਜਿਸ ਕਰਕੇ ਪੰਜਾਬ ਨੰਬਰ 7 ’ਤੇ ਪਹੁੰਚ ਗਈ, ਜਦਕਿ ਚੈਨਈ ਚੌਥੇ ਨੰਬਰ ’ਤੇ ਹੀ ਬਰਕਾਰਾਰ ਹੈ। ਰਾਤ ਵਾਲੇ ਮੈਚ ’ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ ਸਿਰਫ 162 ਦੌੜਾਂ ਹੀ ਬਣਾਈਆਂ। (Rituraj Gaikwad)

ਇਹ ਵੀ ਪੜ੍ਹੋ : ਮਜ਼ਦੂਰ ਦਿਵਸ : ‘ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ’

ਜਿਸ ਵਿੱਚ ਕਪਤਾਨ ਗਾਇਕਵਾੜ ਨੇ 62 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 14 ਦੌੜਾਂ ਬਣਾਈਆਂ। ਜਵਾਬ ’ਚ ਪੰਜਾਬ ਕਿੰਗਜ ਨੇ ਜੌਨੀ ਬੇਅਰਸਟੋ ਦੀਆਂ 46 ਦੌੜਾਂ, ਜਦਕਿ ਸ਼ਸ਼ਾਂਕ ਸਿੰਘ ਦੀਆਂ 25 ਦੌੜਾਂ ਤੇ ਕਪਤਾਨ ਸੈਮ ਕਰਨ ਦੀਆਂ 26 ਦੌੜਾਂ ਦੀ ਮੱਦਦ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਚੇਨਈ ਦੀ ਪਿਛਲੇ 4 ਮੈਚਾਂ ’ਚ ਇਹ ਤੀਜੀ ਹਾਰ ਰਹੀ ਹੈ। ਜਿਸ ਕਰਕੇ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। (Rituraj Gaikwad)

ਚੇੱਨਈ ਦੀਆਂ ਮੁਸ਼ਕਲਾਂ ਵਧੀਆਂ | Rituraj Gaikwad

ਚੇਪਾਪ ਸਟੇਡੀਅਮ ’ਚ ਬੁੱਧਵਾਰ ਨੂੰ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਪਰ ਪੰਜਾਬ ਨੇ ਇਹ ਟੀਚਾ ਸਿਰਫ 17.5 ਓਵਰਾਂ ’ਚ ਹੀ ਹਾਸਲ ਕਰ ਲਿਆ ਤੇ ਸਿਰਫ ਆਪਣੀਆਂ 3 ਵਿਕਟਾਂ ਦਾ ਹੀ ਨੁਕਸਾਨ ਹੋਣ ਦਿੱਤਾ। (Rituraj Gaikwad)

  • ਚੇਨਈ ਦੇ ਹੁਣ ਇਸ ਸੀਜ਼ਨ ’ਚ 5 ਜਿੱਤ ਤੇ 5 ਹਾਰ ਹਨ, ਤੇ ਉਸ ਦੇ ਪੁਆਇੰਟ 10 ਹਨ। ਟੀਮ ਚੌਥੇ ਨੰਬਰ ’ਤੇ ਮੌਜ਼ੂਦ ਹੈ। ਪਰ ਟੀਮ ਨੂੰ ਹੁਣ ਪਲੇਆਫ ’ਚ ਜਗ੍ਹਾ ਪੱਕੀ ਕਰਨ ਲਈ ਆਪਣੇ ਬਾਕੀ ਬਚੇ ਚਾਰੇ ਮੈਚ ਆਪਣੇ ਨਾਂਅ ਕਰਨੇ ਹੋਣਗੇ। ਜੇਕਰ ਉਹ ਇੱਕ ਮੈਚ ਵੀ ਹਾਰਦੀ ਹੈ ਤਾਂ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਹੋਵੇਗਾ।
  • ਦੂਜੇ ਪਾਸੇ ਪੰਜਾਬ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ, ਟੀਮ ਦੇ 10 ਮੈਚਾਂ ’ਚ 4 ਜਿੱਤ ਤੇ 6 ਹਾਰ ਕਰਕੇ 8 ਪੁਆਇੰਟ ਹਨ, ਟੀਮ 8ਵੇਂ ਨੰਬਰ ਤੋਂ 7 ਨੰਬਰ ’ਤੇ ਆ ਗਈ ਹੈ। ਉਸ ਨੂੰ ਆਪਣੇ ਬਾਕੀ ਰਹਿੰਦੇ ਚਾਰੇ ਮੈਚ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ।

ਅੱਜ ਕੁਆਲੀਫਾਈ ਕਰ ਸਕਦੀ ਹੈ ਰਾਜਸਥਾਨ ਦੀ ਟੀਮ | Rituraj Gaikwad

ਆਈਪੀਐੱਲ ਦੇ 17ਵੇਂ ਸੀਜ਼ਨ ’ਚ ਅੱਜ ਰਾਜਸਥਾਨ ਦੀ ਟੀਮ ਦਾ ਸਾਹਮਣਾ ਹੈਦਰਾਬਾਦ ਦੀ ਟੀਮ ਨਾਲ ਹੈ। ਰਾਜਸਥਾਨ ਦੀ ਟੀਮ ਨੇ ਇਸ ਵਾਰ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਤੇ ਟੀਮ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਕਾਇਮ ਹੈ। ਟੀਮ ਦੇ 9 ਮੈਚਾਂ ’ਚ 8 ਜਿੱਤ ਤੇ 1 ਹਾਰ ਕਰਕੇ 16 ਪੁਆਇੰਟ ਹਨ। ਟੀਮ ਅੱਜ ਦਾ ਮੈਚ ਜਿੱਤ ਕੇ 18 ਪੁਆਇੰਟ ਕਰਕੇ ਅੱਜ ਕੁਆਲੀਫਾਈ ਕਰ ਸਕਦੀ ਹੈ। ਉਹ ਇਸ ਸੀਜ਼ਨ ’ਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਵੀ ਬਣ ਸਕਦੀ ਹੈ। ਜੇਕਰ ਟੀਮ ਅੱਜ ਦਾ ਮੈਚ ਹਾਰਦੀ ਹੈ ਤਾਂ ਫਿਰ ਵੀ ਟੀਮ ਪਹਿਲੇ ਹੀ ਨੰਬਰ ’ਤੇ ਕਾਇਮ ਰਹੇਗੀ। (Rituraj Gaikwad)

ਹੈਦਰਾਬਾਦ ਕੋਲ ਟਾਪ-4 ਵਿੱਚ ਆਉਣ ਦਾ ਮੌਕਾ | Rituraj Gaikwad

ਹੈਦਰਾਬਾਦ ਦੀ ਟੀਮ ਨੇ ਇਸ ਸੀਜ਼ਨ ’ਚ ਹੁਣ ਤੱਕ 9 ਮੈਚ ਖੇਡੇ ਹਨ, ਤੇ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ ਤੇ 4 ਮੈਚ ਹਾਰੇ ਹਨ। ਟੀਮ ਨੇ ਪਿਛਲੇ 2 ਮੈਚ ਲਗਾਤਾਰ ਹਾਰੇ ਹਨ ਤੇ ਟੀਮ 5ਵੇਂ ਨੰਬਰ ’ਤੇ ਕਾਇਮ ਹੈ। ਜੇਕਰ ਉਹ ਅੱਜ ਦਾ ਮੈਚ ਜਿੱਤਦੇ ਹਨ ਤਾਂ ਉਸ ਦੇ 12 ਅੰਕ ਹੋ ਜਾਣਗੇ ਤੇ ਟੀਮ ਟਾਪ-4 ’ਚ ਆ ਜਾਵੇਗੀ। ਜੇਕਰ ਅੱਜ ਦਾ ਮੈਚ ਹਾਰੇ ਤਾਂ ਟੀਮ ਉੱਥੇ ਹੀ 5ਵੇਂ ਨੰਬਰ ’ਤੇ ਰਹੇਗੀ।

ਗਾਇਕਵਾੜ ਕੋਲ ਪਹੁੰਚੀ ਆਰੈਂਜ ਕੈਪ | Rituraj Gaikwad

ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ ਕੋਲ ਹੁਣ ਆਰੈਂਜ ਕੈਪ ਪਹੁੰਚ ਗਈ ਹੈ। ਗਾਇਕਵਾੜ ਨੇ ਲਗਾਤਾਰ ਤੀਜੇ ਮੈਚ ’ਚ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ। ਉਨ੍ਹਾਂ ਨੇ 48 ਗੇਂਦਾਂ ’ਚ 52 ਦੌੜਾਂ ਬਣਾਇਆਂ। ਇਸ ਦੇ ਨਾਲ ਹੀ ਉਹ 17ਵੇਂ ਸੀਜ਼ਨ ’ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਵਿਰਾਟ ਕੋਹਲੀ ਹੁਣ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਵਿਰਾਟ ਦੀਆਂ ਹੁਣ ਤੱਕ 500 ਦੌੜਾਂ ਸਨ, ਜਦਕਿ ਗਾਇਕਵਾੜ ਨੇ ਹੁਣ 509 ਦੌੜਾਂ ਬਣਾ ਕੇ 9 ਦੌੜਾਂ ਅੱਗੇ ਹਨ। ਗਾਇਕਵਾੜ ਇਸ ਸੀਜ਼ਨ ’ਚ 500 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਹਨ। (Rituraj Gaikwad)

LEAVE A REPLY

Please enter your comment!
Please enter your name here