KKR vs MI: ਮੁੰਬਈ IPL ਪਲੇਆਫ ਦੀ ਦੌੜ ’ਚੋਂ ਬਾਹਰ

KKR vs MI

ਕੋਲਕਾਤਾ ਨੇ ਵਾਨਖੇੜੇ ’ਚ 12 ਸਾਲਾਂ ਬਾਅਦ ਮੁੰਬਈ ਨੂੰ ਹਰਾਇਆ | KKR vs MI

  • ਵੈਂਕਟੇਸ਼ ਅਈਅਰ ਦਾ ਅਰਧਸੈਂਕੜਾ
  • ਸਟਾਰਕ ਨੂੰ ਮਿਲਿਆਂ 4 ਵਿਕਟਾਂ

ਮੁੰਬਈ (ਏਜੰਸੀ)। 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ ਆਈਪੀਐੱਲ-2024 ਦੇ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਕੋਲਕਾਤਾ ਨਾਈਟ ਰਾਈਡਰਜ ਨੇ 24 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਵਾਨਖੇੜੇ ਮੈਦਾਨ ’ਤੇ 12 ਸਾਲਾਂ ਬਾਅਦ ਮੁੰਬਈ ਨੂੰ ਹਰਾਇਆ। ਇਸ ਮੈਦਾਨ ’ਤੇ ਨਾਈਟ ਰਾਈਡਰਜ ਦੀ ਆਖਰੀ ਜਿੱਤ 2012 ’ਚ ਮੁੰਬਈ ਖਿਲਾਫ ਹੋਈ ਸੀ। ਸ਼ੁੱਕਰਵਾਰ ਨੂੰ ਮੁੰਬਈ ਨੇ ਘਰੇਲੂ ਮੈਦਾਨ ’ਤੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ 19.5 ਓਵਰਾਂ ’ਚ 169 ਦੌੜਾਂ ’ਤੇ ਆਲ ਆਊਟ ਹੋ ਗਈ। ਜਵਾਬ ’ਚ ਮੁੰਬਈ ਦੀ ਟੀਮ 18.5 ਓਵਰਾਂ ’ਚ 145 ਦੌੜਾਂ ’ਤੇ ਆਲ ਆਊਟ ਹੋ ਗਈ। ਮਿਸੇਲ ਸਟਾਰਕ ਨੇ 4 ਵਿਕਟਾਂ ਲਈਆਂ, ਜਦਕਿ ਵੈਂਕਟੇਸ ਅਈਅਰ ਨੇ 52 ਗੇਂਦਾਂ ’ਤੇ 70 ਦੌੜਾਂ ਬਣਾਈਆਂ। ਉਨ੍ਹਾਂ ਨੂੰ ‘ਪਲੇਅਰ ਆਫ ਦੀ ਮੈਚ’ ਦਾ ਅਵਾਰਡ ਮਿਲਿਆ। (KKR vs MI)

KKR vs MI

ਖਿਡਾਰੀਆਂ ਦਾ ਪ੍ਰਦਰਸਨ : ਮਨੀਸ਼ ਪਾਂਡੇ ਦੀ ਉਪਯੋਗੀ ਪਾਰੀ, ਸਟਾਰਕ ਨੇ ਲਈਆਂ 4 ਵਿਕਟਾਂ

ਕੇਕੇਆਰ ਵੱਲੋਂ ਵੈਂਕਟੇਸ ਅਈਅਰ ਦੇ ਅਰਧ ਸੈਂਕੜੇ ਤੋਂ ਇਲਾਵਾ ਮਨੀਸ਼ ਪਾਂਡੇ ਨੇ 31 ਗੇਂਦਾਂ ’ਤੇ 42 ਦੌੜਾਂ ਬਣਾਈਆਂ। ਨੁਵਾਨ ਤੁਸ਼ਾਰਾ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ 2 ਵਿਕਟਾਂ ਹਾਸਲ ਕੀਤੀਆਂ। ਇੱਕ ਵਿਕਟ ਪੀਯੂਸ਼ ਚਾਵਲਾ ਦੇ ਹਿੱਸੇ ਆਈ। ਮੁੰਬਈ ਲਈ ਸੂਰਿਆਕੁਮਾਰ ਯਾਦਵ ਨੇ 35 ਗੇਂਦਾਂ ਵਿੱਚ 56 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸਟਾਰਕ ਤੋਂ ਇਲਾਵਾ ਵਰੁਣ ਚੱਕਰਵਰਤੀ, ਸੁਨੀਲ ਨਰਾਇਣ ਅਤੇ ਆਂਦਰੇ ਰਸਲ ਨੇ 2-2 ਵਿਕਟਾਂ ਹਾਸਲ ਕੀਤੀਆਂ। (KKR vs MI)

ਮੁੁੰਬਈ ਦੀ ਹਾਰ ਦੇ ਮੁੱਖ ਕਾਰਨ | KKR vs MI

  • ਹਾਰਦਿਕ ਪੰਡਯਾ ਦੀ ਕਪਤਾਨੀ : ਹਾਰਦਿਕ ਪੰਡਯਾ ਨੇ ਮੈਚ ਦੌਰਾਨ ਖਰਾਬ ਕਪਤਾਨੀ ਕੀਤੀ। ਕੋਲਕਾਤਾ ਨੇ 6.1 ਓਵਰਾਂ ’ਚ 57 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਇੱਥੇ ਬੱਲੇਬਾਜ ਦਬਾਅ ’ਚ ਸਨ। ਪਾਵਰਪਲੇ ਤੋਂ ਬਾਅਦ ਪੰਡਯਾ ਨੇ ਪੀਯੂਸ਼ ਚਾਵਲਾ ਤੇ ਨਮਨ ਧੀਰ ਦਾ ਓਵਰ ਕਰਵਾਇਆ। ਉਸ ਨੇ ਵਿਚਕਾਰਲੇ 4 ਓਵਰ ਸਪਿਨਰਾਂ ਨਾਲ ਗੇਂਦਬਾਜੀ ਕੀਤੀ। ਇਨ੍ਹਾਂ ਓਵਰਾਂ ’ਚ ਕੇਕੇਆਰ ਨੂੰ ਵਾਪਸੀ ਦਾ ਮੌਕਾ ਮਿਲਿਆ।
  • ਵੈਂਕਟੇਸ-ਮਨੀਸ਼ ਦੀ ਅਹਿਮ ਸਾਂਝੇਦਾਰੀ : 57/5 ਦੇ ਸਕੋਰ ਤੋਂ ਬਾਅਦ ਮੁੰਬਈ ਦੇ ਗੇਂਦਬਾਜ ਵੈਂਕਟੇਸ਼ ਅਈਅਰ ਅਤੇ ਮਨੀਸ਼ ਪਾਂਡੇ ਦੀ ਸਾਂਝੇਦਾਰੀ ਨੂੰ ਸਮੇਂ ਸਿਰ ਤੋੜ ਨਹੀਂ ਸਕੇ। ਦੋਵਾਂ ਨੇ ਛੇਵੇਂ ਵਿਕਟ ਲਈ 62 ਗੇਂਦਾਂ ’ਤੇ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਕੋਲਕਾਤਾ ਨੂੰ 140 ਦੇ ਸਕੋਰ ਤੱਕ ਪਹੁੰਚਾਇਆ। ਪੰਡਯਾ ਨੇ ਖੁਦ ਇਸ ਸਾਂਝੇਦਾਰੀ ਨੂੰ 17ਵੇਂ ਓਵਰ ਵਿੱਚ ਤੋੜਿਆ।
  • ਖਰਾਬ ਸ਼ੁਰੂਆਤ, ਪਾਵਰਪਲੇ ’ਚ ਟਾਪ-3 ਬੱਲੇਬਾਜ਼ ਆਊਟ : 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਪਾਵਰਪਲੇ ’ਚ ਈਸ਼ਾਨ ਕਿਸ਼ਨ, ਨਮਨ ਧੀਰ ਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੀਆਂ ਵਿਕਟਾਂ ਗੁਆ ਦਿੱਤੀਆਂ। ਇਹ ਤਿੰਨੇ 35 ਦੌੜਾਂ ਹੀ ਬਣਾ ਸਕੇ।
  • ਸੂਰਿਆ ਤੋਂ ਇਲਾਵਾ ਬਾਕੀ ਬੱਲੇਬਾਜ਼ ਰਹੇ ਫੇਲ : ਘਰੇਲੂ ਮੈਦਾਨ ’ਤੇ ਮੁੰਬਈ ਦੀ ਬੱਲੇਬਾਜੀ ਖਰਾਬ ਰਹੀ। ਸੂਰਿਆਕੁਮਾਰ ਯਾਦਵ ਅਤੇ ਟਿਮ ਡੇਵਿਡ ਤੋਂ ਇਲਾਵਾ ਕੋਈ ਵੀ ਬੱਲੇਬਾਜ 20 ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ।
  • ਨਿਯਮਤ ਅੰਤਰਾਲ ’ਤੇ ਗੁਆਇਆਂ ਵਿਕਟਾਂ : ਮੁੰਬਈ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ ਨਿਯਮਤ ਅੰਤਰਾਲ ’ਤੇ ਵਿਕਟ ਗੁਆਏ। ਟੀਮ ਇੱਕ ਵੀ ਪੰਜਾਹ ਦੀ ਸਾਂਝੇਦਾਰੀ ਨਹੀਂ ਕਰ ਸਕੀ।

ਰੋਹਿਤ, ਈਸਾਨ ਤੇ ਧੀਰ ਪਾਵਰਪਲੇ ’ਚ ਹੀ ਆਊਟ | KKR vs MI

170 ਦੌੜਾਂ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਟੀਮ ਨੇ ਪਾਵਰਪਲੇ ’ਚ 46 ਦੌੜਾਂ ਬਣਾ ਕੇ ਟਾਪ-3 ਵਿਕਟਾਂ ਗੁਆ ਦਿੱਤੀਆਂ। ਈਸ਼ਾਨ ਕਿਸ਼ਨ 13 ਦੌੜਾਂ, ਰੋਹਿਤ ਸ਼ਰਮਾ 11 ਤੇ ਨਮਨ ਧੀਰ 11 ਦੌੜਾਂ ਬਣਾ ਕੇ ਆਊਟ ਹੋਏ। ਸੂਰਿਆ ਇੱਕ ਪਾਸੇ ਤੋਂ ਖੜ੍ਹੇ ਰਹੇ ਤੇ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਤਿਲਕ ਵਰਮਾ 4, ਨੇਹਾਲ ਵਢੇਰਾ 6 ਤੇ ਕਪਤਾਨ ਹਾਰਦਿਕ ਪੰਡਯਾ 1 ਰਨ ਬਣਾ ਕੇ ਆਊਟ ਹੋਏ। ਸੂਰਿਆ ਨੇ 7ਵੀਂ ਵਿਕਟ ਲਈ ਟਿਮ ਡੇਵਿਡ ਨਾਲ 49 ਦੌੜਾਂ ਦੀ ਸਾਂਝੇਦਾਰੀ ਕੀਤੀ। (KKR vs MI)

ਇਹ ਵੀ ਪੜ੍ਹੋ : MSG Satsang Bhandara: ਬਰਨਾਵਾ ’ਚ MSG ਸਤਿਸੰਗ ਭੰਡਾਰਾ ਭਲਕੇ

ਮੈਚ ਲਈ ਦੋਵਾਂ ਟੀਮਾਂ ਦੀ ਪਲੇਇੰਗ-11 | KKR vs MI

ਕੋਲਕਾਤਾ ਨਾਈਟ ਰਾਈਡਰਜ : ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਅੰਗਕ੍ਰਿਸ ਰਘੂਵੰਸ਼ੀ, ਵੈਂਕਟੇਸ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸੇਲ ਸਟਾਰਕ, ਵੈਭਵ ਅਰੋੜਾ ਅਤੇ ਵਰੁਣ ਚੱਕਰਵਰਤੀ।

ਪ੍ਰਭਾਵੀ ਖਿਡਾਰੀ : ਮਨੀਸ਼ ਪਾਂਡੇ। | KKR vs MI

ਮੁੰਬਈ ਇੰਡੀਅਨਜ : ਹਾਰਦਿਕ ਪੰਡਯਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨੇਹਾਲ ਵਢੇਰਾ, ਟਿਮ ਡੇਵਿਡ, ਨਮਰ ਧੀਰ, ਗੇਰਾਲਡ ਕੋਏਟਜੀ, ਪੀਯੂਸ਼ ਚਾਵਲਾ, ਨੁਵਾਨ ਥੁਸਾਰਾ ਤੇ ਜਸਪ੍ਰੀਤ ਬੁਮਰਾਹ।

ਪ੍ਰਭਾਵੀ ਖਿਡਾਰੀ : ਰੋਹਿਤ ਸਰਮਾ। | KKR vs MI

LEAVE A REPLY

Please enter your comment!
Please enter your name here