Royal Challengers Bengaluru: ਇਸ ਸੀਜ਼ਨ ’ਚ 6 ਮੈਚ ਹਾਰਨ ਤੋਂ ਬਾਅਦ ਜਿੱਤ ਮਿਲਣ ’ਤੇ RCB ਕਪਤਾਨ ਪਲੇਸਿਸ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ…

Royal Challengers Bengaluru

ਕਪਤਾਨ ਨੇ ਕਿਹਾ ‘ਚੈਨ ਦੀ ਨੀਂਦ ਆਵੇਗੀ…,’ | Royal Challengers Bengaluru

  • ਹੈਦਰਾਬਾਦ 4 ਜਿੱਤ ਤੋਂ ਬਾਅਦ ਹਾਰੀ ਮੈਚ
  • ਕੋਹਲੀ ਤੇ ਪਾਟੀਦਾਰ ਦੇ ਅਰਧਸੈਂਕੜੇ, ਗੇਂਦਬਾਜ਼ਾਂ ਦਾ ਵੀ ਚੰਗਾ ਪ੍ਰਦਰਸ਼ਨ

ਸਪੋਰਟਸ ਡੈਸਕ। Faf du Plessis : Indian Premier League 2024 ਦਾ 41ਵਾਂ ਮੈਚ ਰਾਤ ਹੈਦਰਾਬਾਦ ਤੇ ਬੈਂਗਲੁਰ ਵਿਚਕਾਰ ਖੇਡਿਆ ਗਿਆ, ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਗਿਆ, ਹੈਦਰਾਬਾਦ ਦਾ ਇਹ 8ਵਾਂ ਮੈਚ ਸੀ, ਜਦਕਿ ਬੈਂਗਲੁਰੂ ਦਾ ਇਹ 9ਵਾਂ ਮੈਚ ਸੀ, ਲਗਾਤਾਰ 7 ਮੈਚ ਹਾਰਨ ਤੋਂ ਬਾਅਦ ਆਰਸੀਬੀ ਨੂੰ 9ਵੇਂ ਮੁਕਾਬਲੇ ’ਚ ਜਾ ਕੇ ਜਿੱਤ ਮਿਲੀ, ਇਸ ਤੋਂ ਪਹਿਲਾਂ ਆਈਪੀਐੱਲ ਦੇ ਇਸ ਸੀਜ਼ਨ ’ਚ ਬੈਂਗਲੁਰੂ ਦੀ ਸਥਿਤੀ ਖਰਾਬ ਰਹੀ ਸੀ, ਬੈਂਗਲੁਰੂ ਨੇ ਸਿਰਫ 1 ਮੈਚ ਜਿੱਤਿਆ ਸੀ, ਰਾਤ ਬੈਂਗਲੁਰੂ ਨੂੰ ਇਸ ਸੀਜ਼ਨ ’ਚ ਦੂਜੀ ਜਿੱਤ ਹਾਸਲ ਹੋਈ ਹੈ। ਬੈਂਗਲੁਰੂ ਨੇ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ, ਇਸ ਜਿੱਤ ’ਤੇ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ‘ਅੱਜ ਰਾਜ ਚੈਨ ਦੀ ਨੀਂਦ ਸੋਵਾਂਗੇ।’ (Royal Challengers Bengaluru)

ਇਹ ਵੀ ਪੜ੍ਹੋ : ਨਸ਼ਿਆਂ ਦੀ ਸਮੱਸਿਆ ਤੇ ਲੇਖ: ਨਸ਼ੇ ‘ਚ ਫਸੇ ਨੌਜਵਾਨਾਂ ਨੁੰ ਖੁਸ਼ਹਾਲ ਜਿ਼ੰਦਗੀ ਵੱਲ ਕਿਵੇਂ ਮੋੜਿਆ ਜਾਵੇ?

ਪਲੇਸਿਸ : ‘ਅੱਜ ਰਾਤ ਚੈਨ ਦੀ ਨੀਂਦ ਆਵੇਗੀ’

Indian Premier League ’ਚ ਵੀਰਵਾਰ ਨੂੰ Sunrisers Hyderabad ਖਿਲਾਫ ਆਰਸੀਬੀ ਨੂੰ 35 ਦੌੜਾਂ ਨਾਲ ਜਿੱਤ ਮਿਲਣ ’ਤੇ ਕਪਤਾਨ ਪਲੇਸਿਸ ਨੇ ਖੁਸ਼ੀ ਜਾਹਿਰ ਕੀਤੀ, ਉਨ੍ਹਾਂ ਕਿਹਾ- ਪਿਛਲੇ ਦੋ ਮੈਚਾਂ ’ਚ ਅਸੀਂ ਚੰਗੀ ਲੜਾਈ ਲੜੀ ਹੈ, ਹੈਦਰਾਬਾਦ ਨੇ 270 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ, ਅਸੀਂ 260 ਦੌੜਾਂ ਬਣਾਈਆਂ, ਕਲਕੱਤਾ ਖਿਲਾਫ ਵੀ ਅਸੀਂ ਸਿਰਫ 1 ਦੌੜ ਨਾਲ ਮੈਚ ਹਾਰੇ ਸੀ, ਅਸੀਂ ਕਾਫੀ ਸਮੇਂ ਤੋਂ ਕਰੀਬ ਪਹੁੰਚ ਰਹੇ ਸੀ, ਪਰ ਜਿੱਤ ਹਾਸਲ ਕਰਨਾ ਜ਼ਰੂਰੀ ਹੈ ਤਾਂਕਿ ਟੀਮ ’ਚ ਆਤਮ ਵਿਸ਼ਵਾਸ਼ ਪੈਦਾ ਹੋ ਸਕੇ, ਅੱਜ ਰਾਤ ਚੈਨ ਦੀ ਨੀਂਦ ਆਵੇਗੀ’’। ਡੂ ਪਲੇਸੀ ਨੇ ਅੱਗੇ ਕਿਹਾ, ‘ਤੁਸੀਂ ਟੀਮ ’ਚ ਸਿਰਫ ਗੱਲਾਂ ਨਾਲ ਆਤਮਵਿਸ਼ਵਾਸ਼ ਨਹੀਂ ਜਗਾ ਸਕਦੇ। (Royal Challengers Bengaluru)

ਤੁਸੀਂ ਦਿਖਾਵਾ ਵੀ ਨਹੀਂ ਕਰ ਸਕਦੇ, ਆਤਮਵਿਸ਼ਵਾਸ਼ ਸਿਰਫ ਪ੍ਰਦਰਸ਼ਨ ਨਾਲ ਮਿਲਦਾ ਹੈ।’’ ਨਾਲ ਹੀ ਪਲੇਸਿਸ ਇਸ ਗੱਲ ਨਾਲ ਖੁਸ਼ ਹਨ ਕਿ ਸਿਰਫ ਕੋਹਲੀ ਹੀ ਨਹੀਂ, ਸਗੋਂ ਦੂਜੇ ਬੱਲੇਬਾਜ਼ ਵੀ ਦੌੜਾਂ ਬਣਾ ਰਹੇ ਹਨ, ਉਨ੍ਹਾਂ ਕਿਹਾ, ‘ਆਈਪੀਐੱਲ ’ਚ ਹਰ ਟੀਮ ਮਜ਼ਬੂਤ ਹੈ, ਜੇਕਰ ਤੁਸੀਂ 100 ਫੀਸਦੀ ਨਹੀਂ ਦਿੰਦੇ ਹੋਂ ਤਾਂ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਹੁਣ ਜ਼ਿਆਦਾ ਬੱਲੇਬਾਜ਼ ਦੌੜਾਂ ਬਣਾ ਰਹੇ ਹਨ, ਟੂਰਨਾਮੈਂਟ ਤੋਂ ਪਹਿਲਾਂ ਹਾਫ ’ਚ ਸਿਰਫ ਵਿਰਾਟ ਹੀ ਦੌੜਾਂ ਬਣਾ ਰਹੇ ਸਨ, ਰਜਤ ਪਾਟੀਦਾਰ ਦਾ ਹੁਣ ਦੌੜਾਂ ਬਣਾਉਣਾ ਟੀਮ ਲਈ ਬਹੁਤ ਚੰਗਾ ਹੈ। (Royal Challengers Bengaluru)

ਦੋਵਾਂ ਟੀਮਾਂ ਦਾ ਪ੍ਰਦਰਸ਼ਨ | Royal Challengers Bengaluru

ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ’ਤੇ ਸੀ, ਜਿੱਥੇ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 206 ਦੌੜਾਂ ਬਣਾਈਆਂ, ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਦਾ ਤੂਫਾਨੀ ਅਰਧਸੈਂਕੜਾ ਸ਼ਾਮਲ ਸੀ, ਪਾਟੀਦਾਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਉਨ੍ਹਾਂ ਸਿਰਫ 20 ਗੇਂਦਾਂ ਦਾ ਸਾਹਮਣਾ ਕੀਤਾ ਅਤੇ 50 ਦੌੜਾਂ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਜਵਾਬ ’ਚ ਹੈਦਰਾਬਾਦ ਦੀ ਟੀਮ ਸ਼ੁਰੂਆਤ ’ਚ ਡਗਮਗਾ ਗਈ ਅਤੇ ਆਪਣੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ, ਜਿਸ ਕਰਕੇ ਬੈਂਗਲੁਰੂ ਨੇ ਇਹ ਮੈਚ 35 ਦੌੜਾਂ ਨਾਲ ਆਪਣੇ ਨਾਂਅ ਕਰ ਲਿਆ। (Royal Challengers Bengaluru)

LEAVE A REPLY

Please enter your comment!
Please enter your name here