Barnawa: ਭਿਆਨਕ ਗਰਮੀ ਵੀ ਨਹੀਂ ਰੋਕ ਸਕੀ ਰਾਮ-ਨਾਮ ਦੀ ਦੀਵਾਨਗੀ, ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

Barnawa

ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ’ਚ ਐਤਵਾਰ ਨੂੰ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ। ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰੇ ਦੀ ਖੁਸ਼ੀ ’ਚ ਕਰਵਾਈ ਨਾਮ ਚਰਚਾ ਸਤਿਸੰਗ ਪ੍ਰੋਗਰਾਮ ’ਚ ਕੜਕਦੀ ਧੁੱਪ ਤੇ ਭਿਆਨਕ ਗਰਮੀ ਦੀ ਪਰਵਾਹ ਕੀਤੇ ਬਿਨ੍ਹਾਂ ਦੋਵਾਂ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਰਾਮ-ਨਾਮ ਰੂਪੀ ਠੰਡੀ ਫੁਹਾਰੇ ਲੈਣ ਪਹੁੰਚੀ ਤੇ ਗੁਰੂਯਸ਼ ਗਾ ਕੇ ਪਵਿੱਤਰ ਮਹੀਨੇ ਦੀਆਂ ਖੁਸ਼ੀਆਂ ਮਨਾਈਆਂ। (Barnawa)

ਸਵੇਰੇ ਹੀ ਸਾਧ-ਸੰਗਤ ਦਾ ਆਸ਼ਰਮ ’ਚ ਆਉਣਾ ਸ਼ੁਰੂ ਹੋ ਗਿਆ ਸੀ ਤੇ ਪ੍ਰੋਗਰਾਮ ਦੀ ਸਮਾਪਤੀ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਨਾਮ ਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਤਾ ਦਿਵਸ ’ਤੇ ਭੇਜੀ ਗਈ 19ਵੀਂ ਰੂਹਾਨੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਜਿਸ ਨੂੰ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ। ਸਵੇਰੇ 11 ਵਜੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦੇਣ ਤੋਂ ਬਾਅਦ ਨਾਮਚਰਚਾ ਦੀ ਸ਼ੁਰੂਆਤ ਕੀਤੀ। (Barnawa)

ਇਹ ਵੀ ਪੜ੍ਹੋ : Welfare Work: ਪੂਜਨੀਕ ਗੁਰੂ ਜੀ ਦੀ ਨਵੀਂ ਮੁਹਿੰਮ ਲਿਆ ਰਹੀ ਐ ਰੰਗ!

ਕਵੀਰਾਜ਼ਾਂ ਨੇ ਭਗਤੀ ਵਾਲੇ ਭਜਨਾਂ ਨਾਲ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਬਾਅਦ ’ਚ ਸਤਿਸੰਗ ਭੰਡਾਰੇ ’ਚ ਲਾਈਆਂ ਗਈਆਂ ਵੱਡੀਆਂ-ਵੱਡੀਆਂ ਐੱਲਈਡੀ ਸਕਰੀਨਾਂ ’ਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਇੱਕ ਚਿੱਤ ਹੋ ਕੇ ਸੁਣਿਆ। ਨਾਮ ਚਰਚਾ ਦੀ ਸਮਾਪਤੀ ’ਤੇ ਸਥਾਨੀ ਸਾਧ-ਸੰਗਤ ਵੱਲੋਂ ਕਲਾਥ ਬੈਂਕ ਮੁਹਿੰਮ ਤਹਿਤ 76 ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਵੰਡੇ ਗਏ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੰਬੋਧਿਤ ਕਰਦੇ ਹੋਏ ਫਰਮਾਇਆ ਕਿ ਸਮਾਂ ਹਮੇਸ਼ਾ ਕੀਮਤੀ ਰਿਹਾ ਹੈ। ਕਿਸੇ ਨੂੰ ਇਸ ਦਾ ਬਚਪਨ ’ਚ ਅਹਿਸਾਸ ਹੁੰਦਾ ਹੈ, ਉਹ ਬਹੁਤ ਭਾਗਾਂ ਵਾਲਾ ਹੈ। (Barnawa)

Barnawa Barnawa

ਕੋਈ ਜਵਾਨੀ ’ਚ ਮਹਿਸੂਸ ਕਰ ਲੈਂਦਾ ਹੈ, ਉਹ ਵੀ ਭਾਗਾਂ ਵਾਲਾ ਹੈ। ਕੋਈ ਬੁਢਾਪੇ ’ਚ ਆ ਕੇ ਮਹਿਸੂਸ ਕਰਦਾ ਹੈ, ਉਹ ਵੀ ਚੰਗਾ ਹੈ। ਕੋਈ ਬਜੁਰਗ ਅਵਸਥਾ ’ਚ ਆ ਕੇ ਮਹਿਸੂਸ ਕਰਦਾ ਹੈ ਤਾਂ ਨਾ ਤਾਂ ਉਹ ਅੱਛਾ ਹੈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਮਾਂ ਅਜਿਹੀ ਚੀਜ਼ ਹੈ ਜੋ ਇੱਕ ਵਾਰ ਨਿਕਲ ਗਿਆ ਤਾਂ ਉਹ ਵਾਪਸ ਨਹੀਂ ਆਉਂਦਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਮਿਤੀ ਦੀ ਗੱਲ ਕਰਦੇ ਹੋਂ ਕਿ ਉਹ ਦੋਵਾਰਾ ਨਹੀਂ ਆਉਂਦੀ। ਤਰੀਖ ਨੂੰ ਤਾਂ ਛੱਡੋ, ਜਿਹੜਾ ਪਲ ਨਿਕਲ ਜਾਂਦਾ ਹੈ ਉਹ ਵੀ ਦੋਵਾਰਾ ਨਹੀਂ ਆਉਂਦਾ। ਅੱਜ ਦੀ ਤਰੀਖ, ਅੱਜ ਦਾ ਦਿਨ, ਅੱਜ ਦਾ ਸਨ ਅੱਜ ਦਾ ਇਹ ਪਲ, ਇਹ ਜਦੋਂ ਨਿਕਲ ਗਿਆ ਤਾਂ ਫਿਰ ਕਦੇ ਨਹੀਂ ਆਵੇਗਾ। (Barnawa)

ਸਮਾਂ ਕਦੇ ਵੀ ਕਿਸੇ ਲਈ ਨਾ ਤਾਂ ਰੁਕਿਆ ਸੀ, ਨਾ ਰੁਕਿਆ ਹੈ ਤੇ ਨਾ ਹੀ ਕਦੇ ਰੂਕੇਗਾ। ਇਹ ਤਾਂ ਚਲਦਾ ਰਹਿੰਦਾ ਹੈ। ਸਮਾਂ ਇੱਕ ਅਜਿਹੀ ਚੀਜ਼ ਹੈ ਜੇਕਰ ਉਹ ਰੂਕ ਗਿਆ ਤਾਂ ਸਭ ਕੁਝ ਰੂਕ ਜਾਵੇਗਾ। ਪਰ ਮਨੁੱਖ ਇੱਕ ਅਜਿਹਾ ਜੀਵ ਹੈ ਤਾਂ ਇਸ ਸਮੇਂ ਨਾਲ ਚੱਲ ਸਕਦਾ ਹੈ। ਚੱਲ ਤਾਂ ਹੋਰ ਵੀ ਸਕਦੇ ਹਨ, ਪਰ ਉਨ੍ਹਾਂ ਨੂੰ ਇਨ੍ਹੀਂ ਅਕਲ ਨਹੀਂ ਹੁੰਦੀ ਕਿ ਉਹ ਨਾਲ ਕਿਵੇਂ ਚੱਲ ਸਕਣ। ਸਮੇਂ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਹੈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪੀਰ-ਫਰੀਕ ਸਮੇਂ ਮੁਤਾਬਕ ਆਪਣੀਆਂ ਗੱਲਾਂ ’ਚ ਥੋੜਾ-ਥੋੜਾ ਬਦਲਾਅ ਕਰਦੇ ਰਹਿੰਦੇ ਹਨ। ਪਰ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਗੰਦਗੀ ਕਦੇ ਨਾ ਵੇਖੋ। ਚੰਗੀਆਂ ਚੀਜ਼ਾਂ ਵੇਖੋ। ਜੇਕਰ ਸਿਖਣਾ ਹੈ ਤਾਂ ਇਹ ਡਿਵਾਈਸ ’ਤੇ ਬਹੁਤ ਕੁਝ ਚੰਗਾ ਸਿਖਿਆ ਜਾ ਸਕਦਾ ਹੈ। (Barnawa)

Barnawa

ਇਸ ਲਈ ਮਨਾਇਆ ਜਾਂਦਾ ਹੈ ਐੱਮਐੱਸਜੀ ਸਤਿਸੰਗ ਭੰਡਾਰਾ | Barnawa

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਤੇ ਮਈ ਮਹੀਨੇ ’ਚ ਪਹਿਲਾ ਸਤਿਸੰਗ ਫਰਮਾਇਆ ਸੀ। ਇਸ ਲਈ ਮਈ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਐੱਮਐੱਸਜੀ ਸਤਿਸੰਗ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਤੇ ਐਤਵਾਰ ਨੂੰ ਉੱਤਰ-ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਇਸ ਨੂੰ ਐੱਮਐੱਸਜੀ ਸਤਿਸੰਗ ਭੰਡਾਰੇ ਦੇ ਰੂਪ ’ਚ ਮਨਾਇਆ ਹੈ। (Barnawa)

ਡਾਕੂਮੈਂਟਰੀ ਨਾਲ ਪੰਛੀਆਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਨ ਦੀ ਦਿੱਤੀ ਸਿੱਖਿਆ | Barnawa

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ 163 ਕਾਰਜ਼ ਕਰ ਰਹੀ ਹੈ। ਇਨ੍ਹਾਂ ਕਾਰਜ਼ਾਂ ’ਚ 37ਵੇਂ ਕਾਰਜ਼ ਦੇ ਰੂਪ ’ਚ ਸ਼ਾਮਲ ਪੰਛੀਆਂ ਉਧਾਰ ਮੁਹਿੰਮ ਭਾਵ ਪੰਛੀਆਂ ਲਈ ਘਰਾਂ ਦੀਆਂ ਛੱਤਾਂ ’ਤੇ ਦਾਨਾ (ਚੋਗਾ) ਤੇ ਪਾਣੀ ਦਾ ਪ੍ਰਬੰਧ ਕਰਨਾ ਨਾਲ ਸਬੰਧਿਤ ਇੱਕ ਡਾਕੂਮੈਂਟਰੀ ਵੀ ਚਲਾਈ ਗਈ। ਡਾਕੂਮੈਂਟਰੀ ਰਾਹੀਂ ਆਮਜਨ ਨੂੰ ਗਰਮੀ ਦੇ ਮੌਮਸ ’ਚ ਬੇਜੁਬਾਨ ਪੰਛੀਆਂ ਲਈ ਚੋਗਾ-ਪਾਣੀ ਦਾ ਪ੍ਰਬੰਧ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸਾਂਗ ਰਾਹੀਂ ਦਿੱਤਾ ਨਸ਼ਾ ਛੱਡਣ ਦਾ ਸੰਦੇਸ਼ | Barnawa

ਨਾਮ ਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਪੰਡਾਲ ’ਚ ਲਾਈਆਂ ਗਈਆਂ ਐੱਲਈਡੀ ਸਕ੍ਰੀਨਾਂ ’ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਗਾਏ ਗਏ ਸਾਂਗ ‘ਮੇਰੇ ਦੇਸ਼ ਕੀ ਜਵਾਨੀ’ ਤੇ ‘ਆਸ਼ੀਰਵਾਦ ਮਾਂਓਂ ਕਾ’ ਚਲਾਇਆ ਗਿਆ। ਸਾਂਗ ਰਾਹੀਂ ਨਸ਼ੇ ’ਚ ਬਰਬਾਦ ਹੁੰਦੇ ਨੌਜਵਾਨਾਂ ਨੂੰ ਰਾਮ-ਨਾਮ ਦਾ ਜਾਪ ਕਰਕੇ ਨਸ਼ਾ ਛੱਡਣ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਇਨਾਵਾ ਇਨ੍ਹਾਂ ਭਜਨਾਂ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਖੁਸ਼ੀਆਂ ਮਨਾਈਆਂ। ਇਨ੍ਹਾਂ ਸ਼ਬਦਾਂ ਨੂੰ ਸੁਣਕੇ ਹਜ਼ਾਰਾਂ ਨੌਜਵਾਨ ਨਸ਼ਾ ਛੱਡ ਚੁੱਕੇ ਹਨ। (Barnawa)

Barnawa

LEAVE A REPLY

Please enter your comment!
Please enter your name here