ਖਰੜ ਵਿਖੇ ਧੂਮ-ਧਾਮ ਨਾਲ ਹੋਈ ਬਲਾਕ ਪੱਧਰੀ ਨਾਮ ਚਰਚਾ

Kharad News

5 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Kharad News

ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੀ ਬਲਾਕ ਪੱਧਰੀ ਨਾਮ ਚਰਚਾ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਪੰਡਾਲ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਨਾਮ ਚਰਚਾ ਦੌਰਾਨ ਬਲਾਕ ਖਰੜ ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। (Kharad News)

Kharad News

ਬਲਾਕ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਪਾਵਨ ਨਾਅਰੇ ਨਾਲ ਕੀਤੀ। ਕਵੀਰਾਜ ਵੀਰਾਂ ਨੇ ਪ੍ਰੇਮ-ਭਗਤੀ ਦੇ ਭਜਨ ਸੁਣਾ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ। ਸਾਧ-ਸੰਗਤ ਨੇ ਪੂਰੀ ਸ਼ਰਧਾ ਭਾਵਨਾ ਨਾਲ ਸ਼ਬਦ ਬਾਣੀ ਸੁਣ ਕੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ। ਨਾਮਚਰਚਾ ਦੌਰਾਨ ਸਾਧ ਸੰਗਤ ਨੇ ਨਿਰੰਤਰ ਬਖਸ਼ਿਸ਼ਾਂ ਅਤੇ ਰਹਿਮਤਾਂ ਦੀ ਵਰਖਾ ਕਰਨ ਲਈ ਪੂਜਨੀਕ ਗੁਰੂ ਦਾ ਧੰਨਵਾਦ ਕੀਤਾ।

Kharad News

Also Read : ‘ਪੰਛੀਆਂ ਦੀ ਸੰਭਾਲ ਲਈ ਯਤਨ ਦਿੰਦੇ ਨੇ ਦਿਲੀ ਸਕੂਨ’

ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਾ ਛੱਡਣ ਲਈ ਵਿੱਢੀ ਗਈ ਡੈਪਥ ਮੁਹਿੰਮ ਤਹਿਤ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰੇਰਦਿਆਂ ਹਾਜ਼ਰ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲਿਆ। ਨਾਮ ਚਰਚਾ ਉਪਰੰਤ ਆਰਥਿਕ ਤੰਗੀ ਨਾਲ ਜੂਝ ਰਹੇ 5 ਅਤੀ ਜ਼ਰੂਰਤਮੰਦ ਪਰਿਵਾਰਾਂ ਨੂੰ ਢਿੱਡ ਭਰਨ ਦੇ ਲਈ ਇੱਕ-ਇੱਕ ਮਹੀਨੇ ਦਾ ਰਾਸ਼ਨ ਵੀ ਵੰਡਿਆ ਗਿਆ। ਰਾਸ਼ਨ ਲੈਣ ਆਏ ਪਰਿਵਾਰਾਂ ਨੇ ਪੂਜਨੀਕ ਗੁਰੂ ਜੀ ਦਾ ਇਸ ਉਪਕਾਰ ਲਈ ਧੰਨਵਾਦ ਕੀਤਾ। ਇਸ ਮੌਕੇ 15 ਮੈਂਬਰ ਬ੍ਰਿਜਪਾਲ ਇੰਸਾਂ, ਮੋਹਿਤ ਬਜਾਜ ਇੰਸਾਂ, ਸੰਜੀਵ ਇੰਸਾਂ, ਟੋਨੀ ਇੰਸਾਂ, ਰਾਜਿੰਦਰ ਪਾਲ ਇੰਸਾਂ, ਕਸ਼ਮੀਰੀ ਇੰਸਾ, ਐਮਐਸਜੀ ਆਈਟੀ ਵਿੰਗ ਮੈਂਬਰ ਵਿਸ਼ਾਲ ਬਜਾਜ, ਅਮਿਤ ਬਜਾਜ, ਨੀਰਜ ਇੰਸਾਂ ਤੇ ਹੋਰ ਸਾਧ-ਸੰਗਤ ਹਾਜ਼ਰ ਸੀ।

LEAVE A REPLY

Please enter your comment!
Please enter your name here