ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੇ ਜੱਦੀ ਘਰ ਪਹੁੰਚਕੇ ਕਦੇ ਕਿਸੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਨਹੀਂ ਦਿੱਤੀ ਸ਼ਰਧਾਂਜਲੀ : ਪ੍ਰਧਾਨ ਮਿੱਤਲ/ਬਾਂਸਲ

Ludhiana News

ਕਿਹਾ : ਹਲਵਾਰਾ ਵਿਖੇ ਬਣ ਰਹੇ ਹਵਾਈ ਅੱਡੇ ਦਾ ਨਾਂਅ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਕੀਤਾ ਜਾਵੇ | Ludhiana News

ਜਗਰਾਓਂ (ਜਸਵੰਤ ਰਾਏ)। ਦੇਸ਼ ਦੀ ਆਜਾਦੀ ਤੋਂ ਬਾਅਦ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਸਨਾਤਨ ਧਰਮ ਦੇ ਥੰਮ ਅਤੇ ਦੇਸ਼ ਦੀ ਆਜਾਦੀ ’ਚ ਆਪਣਾ ਅਹਿਮ ਰੋਲ ਅਦਾ ਕਰਨ ਵਾਲੇ ਲਾਲਾ ਲਾਜਪਤ ਰਾਏ ਅੱਗਰਵਾਲ ਦੇ ਜੱਦੀ ਘਰ ਜਗਰਾਓਂ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਮੁਨਾਸਿਬ ਨਹੀਂ ਸਮਝੀ। ਇਹ ਰੋਸ ਅੱਗਰਵਾਲ ਪਰਿਵਾਰ ਮਿਲਨ ਸੰਘ ਦੇ ਸੂਬਾ ਪ੍ਰਧਾਨ ਸੁਨੀਲ ਜੈਨ ਮਿੱਤਲ ਅਤੇ ਪਿਛਲੇ ਕਈ ਸਾਲਾਂ ਤੋਂ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਦੇਖ-ਰੇਖ ਕਰਨ ਵਾਲੀ ਸੰਸਥਾ ਸ਼੍ਰੀ ਅਗਰਸੇਨ ਕਮੇਟੀ ਜਗਰਾਓਂ ਅਗਰਵਾਲ ਸਮਾਜ ਦੇ ਪ੍ਰਧਾਨ ਕਮਲਦੀਪ ਬਾਂਸਲ ਨੇ ਪ੍ਰਗਟਾਇਆ। (Ludhiana News)

Punjab Weather: ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੱਕ ਨਹੀਂ ਗਰਮੀ ਤੋਂ ਰਾਹਤ, ਇਸ ਦਿਨ ਬਦਲੇਗਾ ਮੌਸਮ, ਜਾਣੋ

ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜੱਦੀ ਘਰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਜਗਰਾਓਂ ਵਿੱਚ ਸਥਿਤ ਹੈ, ਜਿੱਥੇ ਲਾਲਾ ਜੀ ਦੀਆਂ ਬੇਸ਼ਕੀਮਤੀ ਯਾਦਗਾਰਾਂ ਅੱਜ ਵੀ ਮੌਜੂਦ ਹਨ, ਪਰ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਕਿਸੇ ਵੀ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਨੇ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਤਾਂ ਦੂਰ ਉਨਾਂ ਦੇ ਘਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਜਿਸ ਨੂੰ ਲੈਕੇ ਅੱਗਰਵਾਲ ਭਾਈਚਾਰੇ ’ਚ ਕਾਫੀ ਰੋਸ ਹੈ। ਆਗੂਆਂ ਕਿਹਾ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਰ ਲੱਖ ਅੱਗਰਵਾਲ ਪਰਿਵਾਰ ਹਨ, ਅਤੇ ਅੱਗਰਵਾਲ ਭਾਈਚਾਰੇ ਨੇ ਕਦੇ ਵੀ ਕਿਸੇ ਸਰਕਾਰ ਤੋਂ ਕੋਈ ਮੰਗ ਨਹੀਂ ਕੀਤੀ। (Ludhiana News)

ਸਗੋਂ ਹਮੇਸ਼ਾ ਸਮਾਜ ਨੂੰ ਬਣਦਾ ਮਾਣ- ਸਤਿਕਾਰ ਦੇਣ ਦੀ ਗੱਲ ਕੀਤੀ ਹੈ ਪਰ ਕੋਈ ਵੀ ਸਰਕਾਰ ਅੱਗਰਵਾਲ ਸਮਾਜ ਨੂੰ ਸਤਿਕਾਰ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਉੱਚ ਅਹੁਦਿਆਂ ’ਤੇ ਕੰਮ ਕਰ ਰਹੇ ਹਾਂ ਤਾਂ ਇਹ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹੀਦਾਂ ਨੂੰ ਪੂਰਾ ਸਤਿਕਾਰ ਦੇਵੇ। ਸੁਨੀਲ ਜੈਨ ਮਿੱਤਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ। (Ludhiana News)

ਕਿ ਉਹ ਆਪਣੀ ਪੰਜਾਬ ਫੇਰੀ ਦੌਰਾਨ ਅੱਗਰਵਾਲ ਭਾਈਚਾਰੇ ਦੇ ਸ਼ਹੀਦ ਲਾਲਾ ਲਾਜਪਤ ਰਾਏ ਜੀ ਨੂੰ ਉਨ੍ਹਾਂ ਦੇ ਜੱਦੀ ਘਰ ਜਗਰਾਓਂ ਵਿਖੇ ਫੁੱਲ ਮਾਲਾਵਾਂ ਭੇਟ ਕਰਕੇ ਅੱਗਰਵਾਲ ਭਾਈਚਾਰੇ ਦੀ ਇਸ ਮੰਗ ਨੂੰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਜਗਰਾਓਂ ਨੇੜੇ ਹਲਵਾਰਾ ਵਿੱਚ ਬਣ ਰਹੇ ਹਵਾਈ ਅੱਡੇ ਦਾ ਨਾਂਅ ਵੀ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਨਾਂਅ ’ਤੇ ਰੱਖਿਆ ਜਾਵੇ। ਇਨ੍ਹਾਂ ਦੋਵਾਂ ਕੰਮਾਂ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੋਈ ਵੱਖਰਾ ਖਰਚ ਵੀ ਨਹੀਂ ਹੋਵੇਗਾ। (Ludhiana News)

ਕੈਪਸ਼ਨ – ਅੱਗਰਵਾਲ ਪਰਿਵਾਰ ਮਿਲਨ ਸੰਘ ਦੇ ਸੂਬਾ ਪ੍ਰਧਾਨ ਸੁਨੀਲ ਜੈਨ ਮਿੱਤਲ ਤੇ ਸ਼੍ਰੀ ਅਗਰਸੇਨ ਕਮੇਟੀ ਜਗਰਾਓਂ ਅਗਰਵਾਲ ਸਮਾਜ ਦੇ ਪ੍ਰਧਾਨ ਕਮਲਦੀਪ ਬਾਂਸਲ।

LEAVE A REPLY

Please enter your comment!
Please enter your name here