RCB vs GT: ਵਿਰਾਟ, ਪਲੇਸਿਸ ਦੀਆਂ ਤੂਫਾਨੀ ਪਾਰੀਆਂ, ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ

RCB vs GT

ਗੁਜਰਾਤ ਨੂੰ 4 ਵਿਕਟਾਂ ਨਾਲ ਹਰਾਇਆ

  • ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ
  • ਗੁਜਰਾਤ ਵੱਲੋਂ ਜੋਸ਼ੂਆ ਲਿਟਿਲ ਨੂੰ ਮਿਲਿਆਂ 4 ਵਿਕਟਾਂ

ਸਪੋਰਟਸ ਡੈਸਕ। Faf du Plessis : ਇੰਡੀਅਨ ਪ੍ਰੀਮੀਅਰ ਲੀਗ (IPL) ਦਾ 52ਵਾਂ ਮੈਚ ਬੈਂਗਲੁਰੂ ਤੇ ਗੁਜਰਾਤ ਟਾਈਂਟਸ ਵਿਚਕਾਰ ਖੇਡਿਆ ਗਿਆ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਹੋਇਆ, ਜਿੱਥੇ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਗੁਜਰਾਤ ਨੂੰ ਸਿਰਫ 147 ਦੌੜਾਂ ‘ਤੇ ਆਲਆਊਟ ਕਰ ਦਿੱਤਾ, ਆਰਸੀਬੀ ਵੱਲੋਂ ਯਸ਼ ਦਿਆਲ, ਮੁਹੰਮਦ ਸਿਰਾਜ ਤੇ ਵਿਜੈ ਨੂੰ 2-2 ਵਿਕਟਾਂ ਮਿਲੀਆਂ। ਜਵਾਬ ‘ਚ ਬੈਂਗਲੁਰੂ ਦੀ ਸ਼ੁਰੂਆਤ ਬਹੁਤ ਚੰਗੀ ਰਹੀ। (RCB vs GT)

ਇਹ ਵੀ ਪੜ੍ਹੋ : RCB vs GT: ਬੈਂਗਲੁਰੂ ਦੀ ਖਤਰਨਾਕ ਗੇਂਦਬਾਜ਼ੀ ਅੱਗੇ ਗੁਜਰਾਤ ਢੇਰ, ਜਵਾਬ ‘ਚ RCB ਦੀ ਤੇਜ਼ ਸ਼ੁਰੂਆਤ

ਬੈਂਗਲੁਰੂ ਨੇ ਆਪਣੇ ਪਾਵਰਪਲੇ ਓਵਰਾਂ ‘ਚ 93 ਦੌੜਾਂ ਬਣਾ ਦਿੱਤੀਆਂ। ਜਿਸ ਵਿੱਚ ਕਪਤਾਨ ਫਾਫ ਡੂ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ ਸ਼ਾਮਲ ਸੀ। ਪਲੇਸਿਸ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕੀਤਾ ਤੇ 64 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 42 ਦੌੜਾਂ ਬਣਾਇਆਂ, ਇੱਕ ਸਮੇਂ ਤਾਂ ਲੱਗ ਰਿਹਾ ਸੀ ਕਿ ਬੈਂਗਲੁਰੂ ਇਸ ਛੋਟੇ ਜਿਹੇ ਸਕੋਰ ਅੱਗੇ ਵੀ ਹਾਰ ਜਾਵੇਗੀ, ਕਿਉਂਕਿ ਟੀਮ ਲਗਾਤਾਰਾ ਅੰਤਰਾਲ ‘ਚ ਵਿਕਟਾਂ ਗੁਆਉਂਦੀ ਰਹੀ। ਬੈਂਗਲੁਰੂ ਵੱਲੋਂ ਵਿਲ ਜੈਕ (1), ਰਜਤ ਪਾਟੀਦਾਰ (2) ਤੇ ਗਲੇਨ ਮੈਕਸਵੈੱਲ (4) ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। (RCB vs GT)

ਫਿਰ ਕੈਮਰਨ ਗ੍ਰੀਨ ਵੀ ਕੁਝ ਨਹੀਂ ਕਰ ਸਕੇ ਤੇ ਸਿਰਫ (1) ਦੌੜ ਬਣਾ ਕੇ ਆਊਟ ਹੋ ਗਏ, ਫਿਰ ਦਿਨੇਸ਼ ਕਾਰਤਿਕ ਤੇ ਸਰਪ੍ਰਿਲ ਸਿੰਘ ਨੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚ ਦਿੱਤਾ। ਬੈਂਗਲੁਰੂ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ। ਪਰ ਗੁਜਰਾਤ ਲਈ ਹੁਣ ਮੁਸ਼ਕਲ ਹੋ ਗਈ ਹੈ। ਬੈਂਗਲੁਰੂ ਨੇ ਇਹ ਟੀਚਾ 13.4 ਓਵਰਾਂ ‘ਚ ਹਾਸਲ ਕੀਤਾ, ਸਵਪ੍ਰਿਲ ਸਿੰਘ ਨੇ ਰਾਸ਼ੀਦ ਖਾਨ ਦੀ ਗੇਂਦ ‘ਤੇ ਜੇਤੂ ਛੱਕਾ ਜੜਿਆ। ਗੁਜਰਾਤ ਵੱਲੋਂ ਜੋਸ਼ੁਆਂ ਲਿਟਿਲ ਨੇ 4 ਵਿਕਟਾਂ, ਜਦਕਿ ਨੂਰ ਅਹਿਮਦ ਨੂੰ 2 ਵਿਕਟਾਂ ਮਿਲੀਆ। (RCB vs GT)

ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ | RCB vs GT

ਕਪਤਾਨ ਪਲੇਸਿਸ ਨੇ ਤੂਫਾਨੀ ਅਰਧਸੈਂਕੜਾ ਜੜਿਆ, ਉਨ੍ਹਾਂ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕੀਤਾ ਤੇ 64 ਦੌੜਾਂ ਦੀ ਪਾਰੀ ਖੇਡੀ। ਜਿਸ ਵਿੱਚ 10 ਚੌਕੇ ਤੇ 3 ਛੱਕੇ ਸ਼ਾਮਲ ਸਨ। ੳਨ੍ਹਾਂ ਦੇ ਤੂਫਾਨੀ ਅਰਧਸੈਂਕੜੇ ਦੀ ਮੱਦਦ ਨਾਲ ਹੀ ਆਰਸੀਬੀ ਪਾਵਰਪਲੇ ‘ਚ 93 ਦੌੜਾਂ ਬਣਾਉਣ ‘ਚ ਸਫਲ ਰਹੀ। ਉਨ੍ਹਾਂ ਦਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਚੰਗਾ ਸਾਥ ਦਿੱਤਾ। (RCB vs GT)

LEAVE A REPLY

Please enter your comment!
Please enter your name here