RCB vs GT: ਬੈਂਗਲੁਰੂ ਦੀ ਖਤਰਨਾਕ ਗੇਂਦਬਾਜ਼ੀ ਅੱਗੇ ਗੁਜਰਾਤ ਢੇਰ, ਜਵਾਬ ‘ਚ RCB ਦੀ ਤੇਜ਼ ਸ਼ੁਰੂਆਤ

RCB vs GT

ਸਿਰਾਜ਼, ਯਸ਼ ਦਿਆਲ ਦੀ ਖਤਰਨਾਕ ਗੇਂਦਬਾਜ਼ੀ, ਗੁਜਰਾਤ ਆਲਆਊਟ | RCB vs GT

  • ਸਿਰਾਜ, ਦਿਆਲ ਤੇ ਵਿਜੈ ਕੁਮਾਰ ਨੂੰ ਮਿਲਿਆਂ 2-2 ਵਿਕਟਾਂ | RCB vs GT
  • ਕਰਨ ਸ਼ਰਮਾ ਤੇ ਕੈਮਰਨ ਗ੍ਰੀਨ ਨੂੰ 1-1 ਵਿਕਟ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦਾ 52ਵਾਂ ਮੁਕਾਬਲਾ ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿੱਥੇ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਕਪਤਾਨ ਦੇ ਇਸ ਫੈਸਲੇ ਨੂੰ ਸਹੀ ਸਾਬਤ ਕੀਤਾ। ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਗੁਜਰਾਤ ਦੇ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ ਤੇ ਗੁਜਰਾਤ ਨੂੰ 147 ਦੌੜਾਂ ’ਤੇ ਆਲਆਊਟ ਕਰ ਦਿੱਤਾ, ਹੁਣ ਬੈਂਗਲੁਰੂ ਨੂੰ ਜਿੱਤ ਲਈ ਤੇ ਪਲੇਆਫ ਦੀਆਂ ਉਮੀਦਾਂ ਲਈ ਆਪਣੇ 20 ਓਵਰਾਂ ’ਚ 148 ਦੌੜਾਂ ਦੀ ਜ਼ਰੂਰਤ ਹੈ। (RCB vs GT)

ਮਾਲੇਰਕੋਟਲਾ ਪੁਲਿਸ ਨੂੰ ਸਫਲਤਾ, 29 ਕਿੱਲੋ ਭੁੱਕੀ, ਡੇਢ ਕਿੱਲੋ ਅਫੀਮ ਸਮੇਤ ਦੋ ਅੰਤਰਰਾਜ਼ੀ ਨਸ਼ਾ ਤਸਕਰ ਕਾਬੂ

ਬੈਂਗਲੁਰੂ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼, ਯਸ਼ ਦਿਆਲ ਤੇ ਵਿਸ਼ਕ ਵਿਜੈ ਕੁਮਾਰ ਨੇ 2-2 ਵਿਕਟਾਂ ਲਈਆਂ, ਜਦਕਿ ਕਰਨ ਸ਼ਰਮਾ ਤੇ ਕੈਮਰਨ ਗ੍ਰੀਨ ਨੂੰ 1-1 ਵਿਕਟ ਮਿਲੀ। ਗੁਜਰਾਤ ਵੱਲੋਂ ਸ਼ਾਹਰੁਖ ਖਾਨ ਨੇ (37), ਡੇਵਿਡ ਮਿਲਰ ਨੇ (30) ਤੇ ਰਾਹੁਲ ਤੇਵਤਿਆ ਨੇ (35) ਦੌੜਾਂ ਦੀਆਂ ਪਾਰੀਆਂ ਖੇਡੀਆਂ। ਗੁਜਰਾਤ ਦੇ 5 ਬੱਲੇਬਾਜ਼ ਤਾਂ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਗੁਜਰਾਤ ਨੇ ਆਖਿਰੀ ਓਵਰ ’ਚ 3 ਵਿਕਟਾਂ ਗੁਆਇਆਂ। ਵਿਜੈ ਸ਼ੰਕਰ, ਮਾਨਵ ਸੁਧਾਰ ਤੇ ਮੋਹਿਤ ਸ਼ਰਮਾ ਬਿਨ੍ਹਾਂ ਕੋਈ ਦੌੜ ਬਣਾਏ ਆਊਟ ਹੋ ਗਏ। ਨੂਰ ਅਹਿਮਦ ਬਿਨ੍ਹਾਂ ਖਾਤਾ ਖੋਲ੍ਹੇ ਨਾਬਾਦ ਰਹੇ। ਇਸ ਮੈਚ ’ਚ ਆਰਸੀਬੀ ਦੇ ਗੇਂਦਬਾਜ਼ਾਂ ਨੇ ਕਹਿਰ ਸੁੱਟਿਆ। (RCB vs GT)

ਜਵਾਬ ’ਚ ਆਰਸੀਬੀ ਦੀ ਤੇਜ਼ ਸ਼ੁਰੂਆਤ | RCB vs GT

ਗੁਜਰਾਤ ਵੱਲੋਂ ਮਿਲੇ 148 ਦੌੜਾਂ ਦੇ ਟੀਚੇ ਦੀ ਤੇਜ਼ ਸ਼ੁਰੂਆਤ ਹੋਈ ਹੈ। ਬੈਂਗਲੁਰੂ ਨੇ ਪਹਿਲੇ ਹੀ ਓਵਰ ’ਚ 14 ਦੌੜਾਂ ਬਣਾ ਦਿੱਤੀਆਂ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਮੋਹਿਤ ਸ਼ਰਮਾ ਦੇ ਪਹਿਲੇ ਹੀ ਓਵਰ ’ਚ ਦੋ ਛੱਕੇ ਜੜ ਦਿੱਤੇ। ਆਰਸੀਬੀ ਵੱਲੋਂ ਦੋਵੇਂ ਹੀ ਬੱਲੇਬਾਜ਼ ਚੰਗੀ ਫਾਰਮ ’ਚ ਹਨ। ਦੂਜੇ ਓਵਰ ਦੀ ਸ਼ੁਰੂਆਤ ਕਪਤਾਨ ਨੇ ਤੇਜ਼ ਕੀਤੀ। ਦੂਜੇ ਓਵਰ ’ਚ ਆਰਸੀਬੀ ਨੇ 20 ਦੌੜਾਂ ਬਣਾਈਆਂ। 3.3 ਓਵਰਾਂ ਦੀ ਸਮਾਪਤੀ ਤੱਕ ਆਰਸੀਬੀ ਨੇ 52 ਦੌੜਾਂ ਬਣਾ ਲਈਆਂ ਹਨ। ਕਪਤਾਨ ਪਲੇਸਿਸ ਤੇ ਵਿਰਾਟ ਕੋਹਲੀ ਕ੍ਰੀਜ ’ਤੇ ਨਾਬਾਦ ਹਨ। (RCB vs GT)

LEAVE A REPLY

Please enter your comment!
Please enter your name here