CSK vs LSG: ਗਾਇਕਵਾੜ ਦੇ ਸੈਂਕੜੇ ’ਤੇ ਭਾਰੀ ਪਿਆ ਸਟੋਇਨਿਸ ਦਾ ਸੈਂਕੜਾ

CSK vs LSG

ਗਾਇਕਵਾੜ 2 ਸੈਂਕੜੇ ਜੜਨ ਵਾਲੇ ਤੀਜੇ CSK ਦੇ ਖਿਡਾਰੀ | CSK vs LSG

  • ਲਖਨਓ ਨੇ ਚੇਪਾਕ ’ਚ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ ਕੀਤਾ

ਸਪੋਰਟਸ ਡੈਸਕ। ਪਿਛਲੇ ਵਾਰ ਦੀ ਚੈਂਪੀਅਨ ਚੇੱਨਈ ਸੁਪਰ ਕਿੰਗਜ ਤੇ ਲਖਨਓ ਸੁਪਰ ਜਾਇੰਟਸ ਵਿਚਕਾਰ ਆਈਪੀਐੱਲ ਦਾ ਮੈਚ ਚੈੱਨਈ ’ਚ ਖੇਡਿਆ ਗਿਆ। ਜਿਸ ’ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਰਿਤੂਰਾਜ ਗਾਇਵਾੜ ਦੇ ਸੈਂਕੜੇ ਤੇ ਸ਼ਿਵਮ ਦੁੱਬੇ ਦੀ ਤੂਫਾਨੀ ਅਰਧਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਸੀਐੱਸਕੇ ਨੇ ਆਪਣੇ 20 ਓਵਰਾਂ ’ਚ 210 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਬੱਲਬਾਜ਼ੀ ਕਰਨ ਆਈ ਚੇਨਈ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਓਪਨਰ ਬੱਲੇਬਾਜ਼ ਰਹਾਣੇ ਸਿਰਫ ਇੱਕ ਦੌੜ ਬਣਾ ਕੇ ਆਊਟ ਹੋ ਗਏ ਸਨ, ਫਿਰ ਤੀਜੇ ਨੰਬਰ ’ਤੇ ਆਏ ਡੈਰਿਲ ਮਿਸ਼ੇਲ ਉਹ ਵੀ ਕੁਝ ਖਾਸ ਨਹੀਂ ਕਰ ਪਾਏ। (CSK vs LSG)

Election Commission: ਚੋਣ ਅਧਿਕਾਰੀਆਂ ਦੀ ਵਿਆਹ ਵਾਲੇ ਜੋੜਿਆਂ ਨੂੰ ਅਨੋਖੀ ਤੇ ਖਾਸ ਅਪੀਲ

CSK vs LSG

ਉਨ੍ਹਾਂ ਤੋਂ ਬਾਅਦ ਰਵਿੰਦਰ ਜਡੇਜ਼ਾ ਨੂੰ ਭੇਜਿਆ ਗਿਆ, ਜਡੇਜਾ ਵੀ ਕੁਝ ਜ਼ਿਆਦਾ ਖਾਸ ਨਹੀਂ ਕਰ ਸਕੇ, ਉਨ੍ਹਾਂ ਤੋਂ ਬਾਅਦ ਆਏ ਸ਼ਿਵਮ ਦੁੱਬੇ ਨੇ ਕਪਤਾਨ ਗਾਇਕਵਾੜ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਤੇ ਸਿਰਫ 26 ਗੇਂਦਾਂ ਦਾ ਸਾਹਮਣਾ ਕਰਦੇ ਹੋਏ 66 ਦੌੜਾਂ ਦੀ ਪਾਰੀ ਖੇਡੀ, ਦੁੱਬੇ ਨੇ ਆਪਣੀ ਤੂਫਾਨੀ ਪਾਰੀ ’ਚ 3 ਚੌਕੇ ਤੇ 7 ਛੱਕਿਆਂ ਦੀ ਮੱਦਦ ਨਾਲ ਤੂਫਾਨੀ ਪਾਰੀ ਖੇਡੀ, ਕਪਤਾਨ ਗਾਇਕਵਾੜ ਨੇ ਵੀ ਆਪਣੀ ਪਾਰੀ ’ਚ 12 ਚੌਕੇ ਤੇ 3 ਛੱਕੇ ਜੜੇ। ਉਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਲਈ ਲਖਨਓ ਦੀ ਸ਼ੁਰੂਆਤ ਖਰਾਬ ਰਹੀ ਅਤੇ ਕਿਵੰਟਨ ਡੀ ਕਾਕ (0) ਤੇ ਕਪਤਾਨ ਰਾਹੁਲ ਸਿਰਫ (16) ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਮਾਰਕਸ ਸਟੋਇਨਿਸ ਨੇ ਤੂਫਾਨੀ ਪਾਰੀ ਖੇਡੀ, ਸਟੋਇਨਿਸ ਨੇ 63 ਗੇਂਦਾਂ ’ਚ 124 ਦੌੜਾਂ ਬਣਾਈਆਂ। (CSK vs LSG)

Haryana School Holidays: ਹਰਿਆਣਾ ਦੇ ਸਾਰੇ ਸਕੂਲਾਂ ’ਚ ਇਸ ਦਿਨ ਤੋਂ ਸ਼ੁਰੂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ

ਇੱਕ ਸਮੇਂ 11 ਓਵਰਾਂ ਦੀ ਸਮਾਪਤੀ ਤੱਕ ਲਖਨਓ ਸੁਪਰ ਜਾਇੰਟਸ ਨੇ ਸਿਰਫ 88 ਦੌੜਾਂ ਬਣਾਈਆਂ ਸਨ ਤੇ ਟੀਮ ਨੂੰ 9 ਓਵਰਾਂ ’ਚ 123 ਦੌੜਾਂ ਦੀ ਜ਼ਰੂਰਤ ਸੀ, ਫਿਰ ਨਿਕੋਲਸ ਤੇ ਸਟੋਇਨਿਸ ਵਿਚਕਾਰ 70 ਦੌੜਾਂ ਦੀ ਸਾਂਝੇਦਾਰੀ ਹੋਈ। ਪਰ 17ਵੇਂ ਓਵਰ ’ਚ ਪਥਿਰਾਨਾ ਨੇ ਨਿਕੋਲਸ ਨੂੰ ਆਊਟ ਕਰ ਦਿੱਤਾ। ਉਸ ਸਮੇਂ ਲਖਨਓ ਨੂੰ ਬਾਕੀ ਰਹਿੰਦੇ 3 ਓਵਰਾਂ ’ਚ 47 ਦੌੜਾਂ ਦੀ ਜ਼ਰੂਰਤ ਸੀ, ਪਰ 18ਵੇਂ ਓਵਰ ’ਚ ਰਹਿਮਾਨ 15 ਦੌੜਾਂ ਦੇ ਬੈਠੇ। 19ਵੇਂ ਓਵਰ ’ਚ ਵੀ 15 ਦੌੜਾਂ ਆਈਆਂ। ਆਖਿਰੀ ਓਵਰ ’ਚ ਲਖਨਓ ਨੂੰ ਜਿੱਤ ਲਈ 17 ਦੌੜਾਂ ਦੀ ਜ਼ਰੂਰਤ ਸੀ, ਆਖਿਰੀ ਓਵਰ ਦੀਆਂ 2 ਗੇਂਦਾਂ ’ਤੇ ਹੀ 15 ਦੌੜਾਂ ਬਣ ਗਈਆਂ ਸਨ, ਜਿਸ ’ਚ ਇੱਕ ਨੋ-ਬਾਲ ਵੀ ਸ਼ਾਮਲ ਸੀ, ਫਿਰ ਓਵਰ ਦੀ ਤੀਜੀ ਗੇਂਦ ’ਤੇ ਸਟੋਇਨਿਸ ਨੇ ਚੌਕਾ ਮਾਰ ਕੇ ਲਖਨਓ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚਾ ਦਿੱਤਾ। (CSK vs LSG)

LEAVE A REPLY

Please enter your comment!
Please enter your name here