Weather Update: ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਤੂਫਾਨ ਤੇ ਮੀਂਹ ਦਾ ਅਲਰਟ, 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ

Weather Update

ਰਾਜਸਥਾਨ ਦੇ 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ | Weather Update

  • ਫਿਲਹਾਲ ਦਿਨ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚਿਆ

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬਾੜਮੇਰ, ਜਾਲੌਰ ’ਚ ਤਾਪਮਾਨ ਹੁਣ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਜ ਤੇ ਕੱਲ੍ਹ ਵੀ ਤਾਪਮਾਨ ਵਧੇਗਾ। 26 ਅਪਰੈਲ ਭਾਵ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਮੌਸਮ ’ਚ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਦਿਨ ਰਾਜਸਥਾਨ ਦੇ 19 ਜ਼ਿਲ੍ਹਿਆਂ ’ਚ ਬੱਦਲ ਛਾਉਣ ਕਾਰਨ ਹਨੇਰੀ ਵੀ ਚੱਲ ਸਕਦੀ ਹੈ। ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਜੈਪੁਰ ਮੌਸਮ ਕੇਂਦਰ ਤੋਂ ਜਾਰੀ ਪੂਰਵ ਅਨੁਮਾਨ ਮੁਤਾਬਕ, ਅੱਜ ਅਤੇ 25 ਅਪਰੈਲ ਨੂੰ ਰਾਜਸਥਾਨ ’ਚ ਮੌਸਮ ਬਿਲਕੁਲ ਸਾਫ ਰਹੇਗਾ। ਤਾਪਮਾਨ ’ਚ ਵਾਧਾ ਹੋਵੇਗਾ। (Weather Update)

CSK vs LSG: ਗਾਇਕਵਾੜ ਦੇ ਸੈਂਕੜੇ ’ਤੇ ਭਾਰੀ ਪਿਆ ਸਟੋਇਨਿਸ ਦਾ ਸੈਂਕੜਾ

ਮੌਸਮ ਕੇਂਦਰ ਦੇ ਨਿਦੇਸ਼ਕ ਰਾਧੇਸ਼ਿਆਮ ਨੇ ਦੱਸਿਆ ਕਿ ਬਾੜਮੇਰ, ਫਲੌਦੀ ਸਮੇਤ ਕੁਝ ਸ਼ਹਿਰਾਂ ’ਚ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। 26 ਅਪਰੈਲ ਨੂੰ ਰਾਜਸਥਾਨ ’ਚ ਇੱਕ ਪੱਛਮੀ ਗੜਬੜੀ ਦੇ ਹੋਣ ਦੀ ਸੰਭਾਵਨਾ ਹੈ। ਇਸ ਸਿਸਟਮ ਦੇ ਅਸਰ ਨਾਲ ਉੱਤਰ-ਪੱਛਮੀ ਰਾਜਸਥਾਨ ਦੇ ਬੀਕਾਨੇਰ, ਜੋਧਪੁਰ ਸੰਭਾਗ ਤੋਂ ਇਲਾਵਾ ਜੈਪੁਰ, ਉਦੈਪੁਰ, ਕੋਟਾ, ਭਰਤਪੁਰ ਸੰਭਾਗ ਦੇ ਜ਼ਿਲ੍ਹਿਆਂ ’ਚ ਤੂਫਾਨ ਤੇ ਮੀਂਹ ਦੀ ਸੰਭਾਵਨਾ ਹੈ। (Weather Update)

ਬਾੜਮੇਰ ’ਚ ਤਾਪਮਾਨ 40 ਤੋਂ ਪਾਰ | Weather Update

ਰਾਜਸਥਾਨ ਦੇ ਬਾੜਮੇਰ ’ਚ ਕੱਲ੍ਹ ਦਿਨ ਦਾ ਤਾਪਮਾਨ 40.7 ਡਿਗਰੀ ਸੈਲਸੀਆਸ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਹੀ ਜਲੋਰ ਫਲੌਦੀ ’ਚ ਵੀ ਕੱਲ੍ਹ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੂਰਵੀ ਰਾਜਸਥਾਨ ਦੇ ਧੌਲਪੁਰ-ਕਰੌਲੀ ਤੋਂ ਇਲਾਵਾ ਜੈਸਲਮੇਰ, ਜੋਧਪੁਰ, ਪਾਲੀ ਡੂੰਗਰਪੁਰ ’ਚ ਪਾਰਾ 39 ਡਿਗਰੀ ਸੈਲਸੀਅਸ, ਬੀਕਾਨੇਰ, ਚੁਰੂ, ਅਲਵਰ, ਜੈਪੁਰ ’ਚ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। (Weather Update)

ਇਹ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ | Weather Update

26 ਅਪਰੈਲ ਨੂੰ ਅਲਵਰ, ਬਾਂਸਵਾੜਾ, ਬਾਰਾਂ, ਭਰਤਪੁਰ, ਚਿਤੌੜਗੜ੍ਹ, ਦੌਸਾ, ਡੂੰਗਰਪੁਰ, ਜੈਪੁਰ, ਝਾਲਾਵਾੜ, ਝੂੰਝਨੂੰ, ਕੋਟਾ, ਪ੍ਰਤਾਪਗੜ੍ਹ, ਸੀਕਰ, ਬੀਕਾਨੇਰ, ਚੁਰੂ, ਹਨੁਮਾਨਗੜ੍ਹ, ਜੈਸਲਮੇਰ, ਨਾਗੌਰ, ਗੰਗਾਨਗਰ ’ਚ ਤੂਫਾਨ ਤੇ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।

LEAVE A REPLY

Please enter your comment!
Please enter your name here