ਬੇਲਗਾਮ ਨਕਸਲੀਆਂ ’ਤੇ ਸ਼ਿਕੰਜਾ ਕਸਣ ਦੀ ਲੋੜ

Naxalites

ਛੱਤੀਸਗੜ੍ਹ ’ਚ ਨਕਸਲੀਆਂ ਦਾ ਸੰਗਠਨ ਹੁਣ ਸਿਮਟਦਾ ਦਿਖਾਈ ਦੇ ਰਿਹਾ ਹੈ ਕਾਂਕੇਰ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ 29 ਨਕਸਲੀ ਢੇਰ ਕਰ ਦਿੱਤੇ ਇਸ ਸਾਲ ਹੁਣ ਤੱਕ 80 ਨਕਸਲੀ ਮਾਰੇ ਜਾ ਚੁੱਕੇ ਹਨ ਇਸ ਲਈ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਛੱਤੀਸਗੜ੍ਹ ’ਚ ਨਕਸਲੀ ਸੀਮਿਤ ਖੇਤਰ ’ਚ ਸਿਮਟ ਕੇ ਰਹਿ ਗਏ ਹਨ, ਜਿਨ੍ਹਾਂ ਦਾ ਜਲਦ ਸਫਾਇਆ ਕਰ ਦਿੱਤਾ ਜਾਵੇਗਾ। ਹਲਾਂਕਿ ਅਜਿਹੇ ਦਾਅਵੇ ਨਵੇਂ ਨਹੀਂ ਹਨ ਕੇਂਦਰ ਅਤੇ ਸੂਬਾ ਸਰਕਾਰਾਂ ਨਕਸਲੀਆਂ ਦੇ ਸਮੂਹ ’ਚ ਮਾਰੇ ਜਾਣ ਤੋਂ ਬਾਅਦ ਇਹ ਦਾਅਵੇ ਹਮੇਸ਼ਾ ਕਰਦੀਆਂ ਰਹੀਆਂ ਹਨ ਇਸ ਦੇ ਬਾਵਜੂਦ ਮਾਓਵਾਦੀ ਹਿੰਸਕ ਘਟਨਾਵਾਂ ਦੇਖਣ ’ਚ ਆਉਂਦੀਆਂ ਰਹੀਆਂ ਹਨ। (Naxalites)

ਇਸ ਦੇ ਸ਼ਿਕਾਰ ਸੁਰੱਖਿਆ ਬਲ ਅਤੇ ਸਥਾਨਕ ਪੁਲਿਸਕਰਮੀ ਹੁੰਦੇ ਰਹੇ ਹਨ ਵੱਡੀ ਗਿਣਤੀ ’ਚ ਕਾਂਗਰਸ ਅਤੇ ਭਾਜਪਾ ਦੇ ਆਗੂ ਵੀ ਮਾਰੇ ਗਏ ਹਨ ਦਰਅਸਲ ਸੀਮਿਤ ਖੇਤਰ ’ਚ ਸਿਮਟ ਜਾਣ ਦੇ ਬਾਵਜੂਦ ਨਕਸਲੀਆਂ ਨੂੰ ਆਧੁਨਿਕ ਹਥਿਆਰ ਅਤੇ ਪਹੁੰਚਯੋਗ ਖੇਤਰਾਂ ’ਚ ਵੀ ਕੰਮ ਕਰਨ ਵਾਲੀ ਸੰਚਾਰ ਪ੍ਰਣਾਲੀ ਦੀ ਉਪਲੱਬਤਾ ਕਰਾਈ ਜਾ ਰਹੀ ਹੈ ਇਸ ਤੋਂ ਸਾਫ਼ ਹੁੰਦਾ ਹੈ ਕਿ ਨਕਸਲੀਆਂ ਦੀ ਚੈਨ ਹਾਲੇ ਪੂਰੀ ਤਰ੍ਹਾਂ ਟੁੱਟੀ ਨਹੀਂ ਹੈ। ਇਸ ਲਈ 40 ਸਾਲ ਤੋਂ ਨਕਸਲੀਆਂ ਦਾ ਕਹਿਰ ਸੁਰੱਖਿਆਬਲਾਂ ਤੋਂ ਲੈ ਕੇ ਉਨ੍ਹਾਂ ਦੀ ਮੁਖਬਰੀ ਕਰਨ ਵਾਲਾ ਅਤੇ ਨਿਰਦੇਸ਼ ਲੋਕਾਂ ’ਤੇ ਟੁੱਟਦਾ ਰਿਹਾ ਹੈ ਪਰ ਬੀਤੇ ਸਾਢੇ ਤਿੰਨ ਮਹੀਨਿਆਂ ਅੰਦਰ 80 ਨਕਸਲੀਆਂ ਦਾ ਮਾਰਿਆ ਜਾਣਾ ਇੱਕ ਵੱਡੀ ਪ੍ਰਾਪਤੀ ਹੈ ਅਤੇ ਕਿਹਾ ਜਾ ਸਕਦਾ ਹੈ। ਕਿ ਸਰਕਾਰ ਅਤੇ ਸੁਰੱਖਿਆਬਲ ਇਨ੍ਹਾਂ ਨੂੰ ਨਿਰਮੂਲ ਕਰ ਦੇਣ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਨ।

ਛੱਤੀਸਗੜ੍ਹ ’ਚ ਨਕਸਲੀ ਤੰਤਰ ਕਮਜ਼ੋਰ ਜ਼ਰੂਰ ਹੋਇਆ ਹੈ, ਪਰ ਉਸ ਦੀ ਸ਼ਕਤੀ ਬਾਕੀ ਹੈ ਪੁਲਿਸ ਅਤੇ ਗੁਪਤਚਰ ਏਜੰਸੀਆਂ ਇਨ੍ਹਾਂ ਦਾ ਸੁਰਾਗ ਲਾਉਣ ’ਚ ਨਾਕਾਮ ਹੁੰਦੀ ਰਹੀਆਂ ਹਨ, ਜਦੋਂ ਕਿ ਸ਼ਾਂਤੀ ਦਾ ਪੈਗਾਮ ਦੇ ਕੇ ਨਕਸਲੀ ਆਪਣੇ ਸੰਗਠਨ ਦੀ ਤਾਕਤ ਵਧਾਉਣ ਅਤੇ ਹਥਿਆਰ ਇਕੱਠਾ ਕਰਨ ’ਚ ਲੱਗੇ ਰਹਿੰਦੇ ਹਨ ਅਜਿਹਾ ਇਸ ਲਈ ਹੈ ਕਿ ਛੱਸੀਤਗੜ੍ਹ ਦੇ ਜ਼ਿਆਦਾਤਰ ਨਕਸਲੀ ਆਦਿਵਾਸੀ ਹਨ ਅਤੇ ਇਨ੍ਹਾਂ ਦਾ ਕਾਰਜ ਖੇਤਰ ਉਹ ਆਦਿਵਾਸੀ ਬਹੁਲ ਇਲਾਕਾ ਹੈ, ਜਿਸ ਨਾਲ ਇਹ ਖੁਦ ਆ ਕੇ ਨਕਸਲੀ ਬਣੇ ਹਨ ਇਸ ਲਈ ਇਨ੍ਹਾਂ ਦਾ ਸੁਰਾਗ ਸੁਰੱਖਿਆ ਬਲਾਂ ਨੂੰ ਲੱਗਣਾ ਮੁਸ਼ਕਿਲ ਹੁੰਦਾ ਹੈ। (Naxalites)

ਪਰ ਇਹ ਇਸ ਆਦਿਵਾਸੀ ਤੰਤਰ ਨਾਲ ਬਣੇ ਮੁਖ਼ਬਰਾਂ ਤੋਂ ਸੂਚਨਾਵਾਂ ਆਸਾਨੀ ਨਾਲ ਹਾਸਲ ਕਰ ਲੈਂਦੇ ਹਨ ਨਾ ਪਹੁੰਚਣਯੋਗ ਜੰਗਲੀ ਖੇਤਰਾਂ ਦੇ ਮਾਰਗਾਂ, ਛੁਪਣ ਦੀਆਂ ਥਾਵਾਂ ਅਤੇ ਜਲ ਸਰੋਤਾਂ ਦੇ ਇਹ ਵੀ ਚੰਗੀ ਤਰ੍ਹਾਂ ਜਾਣੂ ਹਨ ਇਸ ਲਈ ਇਹ ਅਤੇ ਇਨ੍ਹਾਂ ਦੀ ਸ਼ਕਤੀ ਬਰਕਰਾਰ ਹੈ ਹਾਲਾਂਕਿ ਹੁਣ ਇਨ੍ਹਾਂ ਦੇ ਹਮਲਿਆਂ ’ਚ ਕਮੀ ਆਈ ਹੈ ਦਰਅਸਲ ਇਨ੍ਹਾਂ ਵਨਵਾਸੀਆਂ ’ਚ ਅਰਬਨ ਮਾਓਵਾਦੀ ਨਕਸਲੀਆਂ ਨੇ ਇਹ ਭਰਮ ਫੈਲਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੇ ਜੰਗਲ, ਜ਼ਮੀਨ ਅਤੇ ਜਲ-ਸਰੋਤ ਉਦਯੋਗਪਤੀਆਂ ਨੂੰ ਸੌਂਪ ਕੇ ਉਨ੍ਹਾਂ ਨੂੰ ਬੇਦਖਲ ਕਰਨ ’ਚ ਲੱਗੀ ਹੈ, ਇਸ ਲਈ ਇਹ ਸਿਲਸਿਲਾ ਜਦੋਂ ਤੱਕ ਰੁਕਦਾ ਨਹੀਂ ਹੈ, ਵਿਰੋਧ ਦੀ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। (Naxalites)

ਸਰਕਾਰਾਂ ਇਸ ਸਮੱਸਿਆ ਦੇ ਨਿਦਾਨ ਲਈ ਗੱਲਬਾਤ ਲਈ ਵੀ ਅੱਗੇ ਆਈਆਂ ਹਨ, ਪਰ ਬੇਨਤੀਜਾ ਰਹੀਆਂਬਸਤਰ ਦੇ ਇਸ ਜੰਗਲੀ ਖੇਤਰ ’ਚ ਨਕਸਲੀ ਆਗੂ ਹਿਡਮਾ ਦਾ ਬੋਲਬਾਲਾ ਹੈ ਉਹ ਸਰਕਾਰ ਅਤੇ ਸੁਰੱਖਿਆ ਬਲਾ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਹੈ, ਜਦੋਂ ਕਿ ਸੂਬਾ ਅਤੇ ਕੇਂਦਰ ਸਰਕਾਰ ਕੋਲ ਰਣਨੀਤੀ ਦੀ ਕਮੀ ਹੈ ਇਹੀ ਵਜ੍ਹਾ ਹੈ ਕਿ ਨਕਸਲੀ ਖੇਤਰ ’ਚ ਜਦੋਂ ਵੀ ਕੋਈ ਕਿਵਾਸ ਕਾਰਜ ਕਰਦਾ ਜਾਂ ਚੋਣ ਪ੍ਰਕਿਰਿਆ ਸੰਪੰਨ ਹੁੰਦੀ ਹੈ ਤਾਂ ਨਕਸਲੀ ਉਸ ’ਚ ਅੜਿੱਕਾ ਲਾਉਂਦੇ ਹਨ ਨਕਸਲੀ ਸਮੱਸਿਆ ਨਾਲ ਨਿਪਟਣ ਲਈ ਸੂਬਾ ਅਤੇ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ। (Naxalites)

ਐੱਨਆਰਆਈ ਥਾਣੇ ਦੇ ਮੁਖੀ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

ਕਿ ਵਿਕਾਸ ਇਸ ਸਮੱਸਿਆ ਦਾ ਹੱਲ ਹੈ ਜੇਕਰ ਛੱਤੀਸਗੜ੍ਹ ਸਰਕਾਰ ਦੇ ਵਿਕਾਸ ਸਬੰਧੀ ਇਸਤਿਹਾਰਾਂ ’ਚ ਦਿੱਤੇ ਜਾ ਰਹੇ ਅੰਕੜਿਆਂ ’ਤੇ ਭਰੋਸਾ ਕਰੀਏ ਤਾਂ ਛੱਤੀਸਗੜ੍ਹ ਦੀ ਤਸਵੀਰ ਵਿਕਾਸ ਦੇ ਮਾਪਦੰਡ ਨੂੰ ਛੂਹਦੀ ਦਿਖ ਰਿਹੀ ਹੈ, ਪਰ ਇਸ ਅਨੁਪਾਤ ’ਚ ਇਹ ਦਾਅਵਾ ਬੇਮਾਨੀ ਹੈ ਕਿ ਸਮੱਸਿਆ ’ਤੇ ਰੋਕ ਲੱਗ ਰਹੀ ਹੈ? ਸਗੋਂ ਹੁਣ ਛੱਤੀਸਗੜ੍ਹ ਨਕਸਲੀ ਹਿੰਸਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਸੂਬਾ ਬਣ ਗਿਆ ਹੈ ਹੁਣ ਵੱਡੀ ਗਿਣਤੀ ’ਚ ਮਹਿਲਾਵਾਂ ਨੂੰ ਨਕਸਲੀ ਬਣਾਏ ਜਾਣ ਦੀ ਦੇ ਸਬੂਤ ਮਿਲ ਰਹੇ ਹਨ ਇਸ ਦੇ ਬਾਵਜੂਦ ਕਾਂਗਰਸ ਨੇ ਇਨ੍ਹਾਂ ਨਕਸਲੀ ਖੇਤਰਾਂ ਤੋਂ ਜਿਆਦਾ ਵਿਧਾਇਕ ਜਿੱਤ ਕੇ ਆਉਂਦੇ ਰਹੇ ਹਨ ਕਾਂਗਰਸ ਆਗੂ ਮਹਿੰਦਰ ਕਰਮਾ ਨੇ ਨਕਸਲੀਆਂ ਖਿਲਾਫ਼ ਸਲਵਾ ਜੁਡੁੂਮ ਨੂੰ 2005 ’ਚ ਖੜਾ ਕੀਤਾ ਸੀ। (Naxalites)

ਸਭ ਤੋਂ ਪਹਿਲਾਂ ਬੀਜਾਪੁਰ ਜਿਲ੍ਹੇ ਦੇ ਹੀ ਕੁਰਤੂ ਵਿਕਾਸਖੰਡ ਦੇ ਆਦਿਵਾਸੀ ਗ੍ਰਾਂਮ ਅੰਬੇਲੀ ਦੇ ਲੋਕ ਨਕਸਲੀਆਂ ਖਿਲਾਫ਼ ਖੜੇ ਹੋਣ ਲੱਗੇ ਸਨ ਨਤੀਜੇ ਵਜੋਂ ਨਕਸਲੀਆਂ ਦੀ ਮਹਿੰਦਰ ਕਰਮਾ ਨਾਲ ਦੁਸ਼ਮਣੀ ਲੱਗ ਗਈ। ਵਿਵਸਥਾ ਬਦਲਣ ਦੇ ਬਹਾਨੇ 1967 ’ਚ ਪੱਛਮੀ ਬੰਗਾਲ ਦੇ ਉੱਤਰੀ ਪਾਸੇ ’ਤੇ ਨਕਸਲਵਾੜੀ ਗ੍ਰਾਮ ਤੋਂ ਇਹ ਖੂਨੀ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਇਸ ਨਵੇਂ ਵਿਚਾਰ ਅਤੇ ਰਾਜਨੀਤੀ ਦੇ ਵਾਹਕ ਕੁਝ ਸਮਾਜਸ਼ਾਤਰੀ, ਅਰਥਸ਼ਾਸਤਰੀ ਅਤੇ ਮਨੁੱਖੀ ਅਧਿਕਾਰਵਾਦੀਆਂ ਨੇ ਮੰਨਿਆ ਸੀ ਪਰ ਆਖ਼ਰ ਮਾਓਵਾਦੀ ਨਕਸਲਵਾਦ ’ਚ ਬਦਲਿਆ ਇਹ ਕਥਿਤ ਤੌਰ ’ਤੇ ਅੰਦੋਲਨ ਖੂਨ ਨਾਲ ਇਬਾਦਤ ਲਿਖਣ ਦਾ ਹੀ ਵਿਕਲਪ ਬਣਿਆ ਹੋਇਆ ਹੈ। (Naxalites)

ਜਦੋਂ ਕਿ ਇਸ ਮੂਲ ਮਕਸਦਾਂ ’ਚ ਨੌਜਵਾਨਾਂ ਦੀ ਬੇਕਾਰੀ, ਬਿਹਾਰ ’ਚ ਜਾਤੀ ਅਤੇ ਜ਼ਮੀਨ ਦੇ ਸਵਾਲ ’ਤੇ ਕਮਜ਼ੋਰ ਅਤੇ ਨਿਬਰਲਾਂ ਦਾ ਉਥਾਨ, ਆਂਧਾਰਾ ਪ੍ਰਦੇਸ਼ ਅਤੇ ਅਣਵੰਡਿਆ-ਮੱਧ-ਪ੍ਰਦੇਸ਼ ਦੇ ਆਦਿਵਾਸੀਆਂ ਦਾ ਕਲਿਆਣ ਅਤੇ ਰਾਜਸਥਾਨ ਦੇ ਸ੍ਰੀਨਾਥ ਮੰਦਰ ’ਚ ਆਦਿਵਾਸੀਆਂ ਦੇ ਪ੍ਰਵੇਸ਼ ਸ਼ਾਮਲ ਹੈ ਪਰ ਵਿਸ਼ਮਤਾ ਅਤੇ ਸ਼ੋਸਣ ਨਾਲ ਜੁੜੀਆਂ ਗਲੋਬਲ ਆਰਥਿਕ ਉਦਾਰਵਾਦੀ ਨੀਤੀਆਂ ਨੂੰ ਜਬਰੀ ਅਮਲ ’ਚ ਲਿਆਉਣ ਦੀ ਪ੍ਰਕਿਰਿਆ ਨੇ ਦੇਸ਼ ’ਚ ਇੱਕ ਵੱਡੇ ਲਾਲ ਗਲਿਆਰੇ ਦਾ ਨਿਰਮਾਣ ਕਰ ਦਿੱਤਾ ਹੈ, ਜੋ ਪਸ਼ੂਪਤੀ ਨੇਪਾਲ ਤੋਂ ਤਿਰੁਪਤੀ-ਆਂਧਰਾਪ੍ਰਦੇਸ਼ ਤੱਕ ਜਾਂਦਾ ਹੈ ਇਸ ਪੂਰੇ ਖੇਤਰ ’ਚ ਮਾਓਵਾਦੀ ਵਾਮ ਚਰਮਪੰਥ ਪਸਰਿਆ ਹੋਇਆ ਹੈ। (Naxalites)

ਜਦੋਂ ਕਿਸੇ ਵੀ ਕਿਸਮ ਦਾ ਚਰਮਪੰਥ ਰਾਸ਼ਟਰ-ਸੂਬੇ ਦੀ ਪਰਿਕਲਪਨਾ ਦੀ ਚੁਣੌਤੀ ਬਣ ਜਾਵੇ ਤਾਂ ਜ਼ਰੂਰੀ ਹੋ ਜਾਂਦਾ ਹੈ, ਕਿ ਉਸ ਨੂੰ ਖਤਮ ਕਰਨ ਲਈ ਜੋ ਵੀ ਕਾਰਗਰ ਉਪਾਅ ਸਹੀ ਹੋਣ, ਉਨ੍ਹਾਂ ਦੀ ਵਰਤੋਂ ਕੀਤੀ ਜਾਵੇ ? ਹਾਲਾਂਕਿ ਦੇਸ਼ ’ਚ ਕਥਿਤ ਤੌਰ ’ਤੇ ਸ਼ਹਿਰੀ ਬੁੱਧੀਜੀਵੀਆਂ ਦਾ ਇੱਕ ਤਬਕਾ ਅਜਿਹਾ ਵੀ ਹੈ, ਜੋ ਮਾਓਵਾਦੀ ਹਿੰਸਾ ਨੂੰ ਸਹੀ ਦੱਸ ਕੇ ਸੰਵਿਧਾਨਕ ਲੋਕਤੰਤਰ ਨੂੰ ਮੁਖ ਚੁਣੌਤੀ ਦੇ ਕੇ ਨਕਸਲੀਆਂ ਦਾ ਇਮਾਇਤੀ ਬਣਿਆ ਹੋਇਆ ਹੈ ਇਹ ਨਾ ਕੇਵਲ ਉਨ੍ਹਾਂ ਨੂੰ ਵਿਚਾਰਿਕ ਖੁਰਾਕ ਦੇ ਕੇ ਉਨ੍ਹਾਂ ਨੂੰ ਉਕਸਾਉਣ ਦਾ ਕੰਮ ਕਰਦਾ ਹੈ, ਸਗੋਂ ਉਨ੍ਹਾਂ ਲਈ ਪੈਸਾ ਅਤੇ ਹਥਿਆਰ ਇਕੱਠਾ ਕਰਨ ਦਾ ਜਰੀਆ ਖੋਲਦਾ ਹੈ। (Naxalites)

ਇਸ ਦੇ ਬਾਵਜੂਦ ਇਸ ਨੂੰ ਵਿਬੰਡਨਾ ਹੀ ਕਿਹਾ ਜਾਵੇਗਾ ਕਿ ਜਦੋਂ ਇਹ ਰਾਸ਼ਟਰਘਾਤੀ ਬੁੱਧੀਜੀਵੀ ਪੁਖਤਾ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਤਾਂ ਬੌਧਿਕਾਂ ਅਤੇ ਵਕੀਲਾਂ ਦੇ ਇੱਕ ਧੜੇ ਨੇ ਦੇਸ਼ ਦੇ ਸੁਪਰੀਮ ਕੋਰਟ ਨੂੰ ਵੀ ਪ੍ਰਭਾਵ ’ਚ ਲੈਣ ਦੀ ਕੋਸ਼ਿਸ਼ ਕੀਤੀ ਅਤੇ ਗ੍ਰਿਫਤਾਰੀਆਂ ਨੂੰ ਗਲਤ ਦੱਸਿਆ ਸੀ ਮਾਓਵਾਦੀ ਕਿਸੇ ਵੀ ਪ੍ਰਕਾਰ ਦੀ ਲੋਕਤਾਂਤਰਿਕ ਪ੍ਰਕਿਰਿਆ ਅਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਪਸੰਦ ਨਹੀਂ ਕਰਦੇ ਲੋਕਤਾਂਤਰਿਕ ਪ੍ਰਕਿਰਿਆ ਅਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਪਸੰਦ ਨਹੀਂ ਕਰਦੇ ਹਨ ਇਸ ਲਈ ਜੋ ਵੀ ਉਨ੍ਹਾਂ ਖਿਲਾਫ਼ ਜਾਂਦਾ ਹੈ, ਉਸ ਦਾ ਬੋਲਣਾ ਬੰਦ ਕਰ ਦਿੱਤਾ ਜਾਂਦਾ ਹੈ। (Naxalites)

LEAVE A REPLY

Please enter your comment!
Please enter your name here