ਸੋਨੇ ਦੇ ਵਧੇ ਰੇਟ ਨੇ ਵਪਾਰੀਆਂ ਤੇ ਖਰੀਦਦਾਰਾਂ ਦੇ ਚਿਹਰੇ ਕੀਤੇ ਪੀਲੇ

Gold Price

Gold Price Today | 75 ਹਜ਼ਾਰ ਤੋਂ ਟੱਪੀ ਸੋਨੇ ਦੀ ਕੀਮਤ, 3 ਮਹੀਨਿਆਂ ’ਚ 12 ਹਜ਼ਾਰ ਰੇਟ ਵਧਿਆ | Rate of Gold

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਸੋਨੇ ਦੇ ਰੇਟ ’ਚ ਇੱਕਦਮ ਆਈ ਤੇਜ਼ੀ (Gold Price Today) ਨੇ ਸੋਨੇ ਦੇ ਵਪਾਰੀਆਂ ਤੇ ਖਰੀਦਦਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਸੋਨੇ ਦੇ ਰੇਟ ’ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਵਿਆਹ ਸ਼ਾਦੀ ਵਾਲੇ ਪਰਿਵਾਰਾਂ ਦੇ ਬਜਟ ਹਿੱਲ ਗਏ ਹਨ। ਵਿਆਹ ਸ਼ਾਦੀ ’ਚ ਸੋਨੇ ਦੇ ਗਹਿਣਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਭਾਵੇਂ ਕੋਈ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ ਸੋਨੇ ਦੀ ਖਰੀਦਦਾਰੀ ਤੋਂ ਬਿਨਾਂ ਵਿਆਹ ਸੁੰਨਾ ਸੁੰਨਾ ਜਾਪਦਾ ਹੈ। (Rate of Gold)

ਤਾਜ਼ਾ ਰਿਪੋਰਟ ਮੁਤਾਬਿਕ ਸੋਨੇ ਦੇ ਵਪਾਰੀਆਂ ਨੂੰ ਹੋਲਸੇਲ ਦੇ ਵੱਡੇ ਵਪਾਰੀਆਂ ਨੇ 80 ਹਜ਼ਾਰ ਰੁਪਏ ਨੂੰ ਹਾਂ ਨਹੀਂ ਕੀਤੀ। ਇਸਦਾ ਮੇਨ ਕਾਰਨ ਇਰਾਨ ਤੇ ਇਜ਼ਰਾਈਲ ਦਰਮਿਆਨ ਛਿੜੀ ਜੰਗ ਹੈ। ਤਾਜ਼ਾ ਰਿਪੋਰਟ ਮੁਤਾਬਿਕ 24 ਕੈਰੇਟ ਸੋਨੇ ਦੀ ਕੀਮਤ 75465 ਹਜ਼ਾਰ ਰੁਪਏ ਦੇ ਕਰੀਬ ਹੈ, ਸਿਰਫ ਤਿੰਨ ਮਹੀਨਿਆਂ ’ਚ ਹੀ ਸੋਨੇ ਦੀ ਕੀਮਤ ’ਚ 12 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਵਿਆਹਾਂ ਦਾ ਸੀਜ਼ਨ ਤੇ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਇਨ੍ਹੀਂ ਦਿਨੀਂ ਸੋਨੇ ਦੀ ਚਮਕ ਚਮਕਾਂ ਦਮਕਾਂ ਮਾਰ ਰਹੀ ਹੈ। (Gold Price Today)

ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ’ਚ ਰਿਕਾਰਡ ਤੋੜ ਦਰਾਂ ਦੇ ਹਿਸਾਬ ਨਾਲ ਵਾਧਾ ਹੋ ਰਿਹਾ ਹੈ। ਸੋਨੇ ਦੇ ਖਰੀਦਦਾਰਾਂ ਨੂੰ ਸੋਨੇ ਦੇ ਗਹਿਣੇ ਖਰੀਦਣ ਸਮੇਂ ਵਧ ਰਹੇ ਸੋਨੇ ਦਾ ਭਾਅ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ 73000 ਰੁਪਏ, ਸ਼ੁੱਕਰਵਾਰ 74100 ਰੁਪਏ, ਸ਼ਨਿੱਚਰਵਾਰ ਨੂੰ 24 ਕੈਰੇਟ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 73 ਹਜ਼ਾਰ 500 ਰੁਪਏ, ਸੋਮਵਾਰ 74800 ਦਾ ਰੇਟ ਰਿਹਾ। ਅੱਜ ਦੇ ਸੋਨੇ ਦੇ ਰੇਟ ਨੇ ਰਿਕਾਰਡ ਹੀ ਤੋੜ ਦਿੱਤਾ। 15 ਅਪਰੈਲ ਨੂੰ ਸਵੇਰੇ 74200, ਦੁਪਹਿਰ, 74400 ਬਾਅਦ ਦੁਪਹਿਰ 74800 ਰੁਪਏ ਹੋ ਗਿਆ ਭਾਵ ਇੱਕ ਦਿਨ ’ਚ ਹੀ 600 ਰੁਪਏ ਦਾ ਵਾਧਾ ਹੋ ਗਿਆ।

Gold Price Today

ਜੇਕਰ 2024 ਦੀ ਗੱਲ ਕਰੀਏ ਤਾਂ ਪਹਿਲੇ ਤਿੰਨ ਮਹੀਨਿਆਂ ’ਚ ਹੀ ਸੋਨੇ ਦੀ ਕੀਮਤ ’ਚ 12 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਅੱਜ ਚਾਂਦੀ ਦੀ ਕੀਮਤ 86400 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਜੇਕਰ ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਹੁਣ ਤੱਕ 24 ਕੈਰੇਟ ਸੋਨੇ ਦੀ ਕੀਮਤ ਵਿੱਚ ਕਰੀਬ 20 ਹਜਾਰ ਰੁਪਏ ਦਾ ਵਾਧਾ ਹੋਇਆ ਹੈ।

ਨਵੰਬਰ 2022 ਵਿੱਚ, 24 ਕੈਰੇਟ ਸੋਨੇ ਦੀ ਕੀਮਤ ਲਗਭਗ 52 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਸੀ। ਜੋ ਹੁਣ ਅਪ੍ਰੈਲ 2024 ਵਿੱਚ 74700 ਤੱਕ ਪਹੁੰਚ ਗਿਆ ਹੈ। ਹਾਲਾਂਕਿ ਹੁਣ ਵਿਆਹਾਂ ਦਾ ਸੀਜਨ ਆਖਰੀ ਪੜਾਅ ’ਤੇ ਪੁੱਜ ਗਿਆ ਹੈ ਅਤੇ ਬਾਜ਼ਾਰ ’ਚ ਰੇਟ ਤੇਜ਼ੀ ਨਾਲ ਵਧ ਰਹੇ ਹਨ। ਮਹਿੰਗਾਈ ਕਾਰਨ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਤਰ੍ਹਾਂ ਪਿਛਲੇ ਕੁਝ ਹੀ ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ ਰਿਕਾਰਡ ਤੋੜ ਵਾਧਾ ਹੋਇਆ ਹੈ।

Also Read : ਬਠਿੰਡਾ ਚੋਣ ਕਮਿਸ਼ਨ ਦੀ ਟੀਮ ਨੇ ਲੱਖਾਂ ਰੁਪਏ ਦੀ ਰਕਮ ਕੀਤੀ ਜ਼ਬਤ

ਸੋਨੇ ਦੇ ਇੱਕ ਵਪਾਰੀ ਦਾ ਕਹਿਣਾ ਹੈ ਕਿ ਦੇਸ਼ ’ਚ ਐਕਸਚੇਂਜ ਟਰੈਂਡ ਫੰਡ ਭਾਵ ਈਟੀਐੱਫ ਸੇਵਿੰਗਜ਼ ਦੀ ਮੰਗ ਵਧ ਰਹੀ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਸਮੇਂ ਉਦਯੋਗ ’ਚ ਹਲਚਲ ਮੱਚੀ ਹੋਈ ਹੈ। ਸੋਨੇ ਦੀ ਕੀਮਤ ਵਧਣ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ’ਚ ਬੈਂਕਾਂ ਦੀਆਂ ਘਟੀਆਂ ਵਿਆਜ ਦਰਾਂ ਹਨ। ਦੂਜਾ ਕਾਰਨ ਰੂਸ-ਯੂਕਰੇਨ ਯੁੱਧ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਸੋਨੇ ਦੇ ਭਾਅ ਵਿੱਚ ਲੋਕ ਸਭਾ ਚੋਣਾਂ ਤੱਕ ਵਾਧਾ ਰਹੇਗਾ, ਇਸ ਤੋਂ ਬਾਅਦ ਸੋਨੇ ਦਾ ਰੇਟ ਮੰਦਾ ਹੋਣ ਦੀ ਸੰਭਾਵਨਾ ਹੈ।

ਪਿਛਲੇ ਤਿੰਨ ਮਹੀਨਿਆਂ ’ਚ ਇਸ ਤਰ੍ਹਾਂ ਵਧੀ ਸੋਨੇ ਦੀ ਕੀਮਤ

  • 1 ਜਨਵਰੀ, 2024            63180
  • 1 ਫਰਵਰੀ, 2024            64150
  • 1 ਮਾਰਚ, 2024              65300
  • 3 ਅਪਰੈਲ 2024             68000
  • 15 ਅਪਰੈਲ 2024            74800
  • 18 ਅਪਰੈਲ 2024            75465

LEAVE A REPLY

Please enter your comment!
Please enter your name here