ਸੋਹਣੀਏ ਰੱਖੜੀਏ!

ਸੋਹਣੀਏ ਰੱਖੜੀਏ!

ਨੀ ਸੋਹਣੀਏ ਰੱਖੜੀਏ,
ਨੀ ਸੋਹਣੀਏ ਰੱਖੜੀਏ
ਆਇਆ ਤਿਉਹਾਰ ਪਵਿੱਤਰ,
ਗੁੰਦਿਆ ਤੇਰੇ ‘ਚ ਪਿਆਰ ਪਵਿੱਤਰ,
ਤੇਰੀ ਬੜੀ ਨੁਹਾਰ ਪਵਿੱਤਰ,
ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ
ਵੀਰ ਦੇ ਗੁੱਟ ‘ਤੇ ਬੰਨ੍ਹਾਂ,
ਤੇਰਾ ਚਮਕਾਰਾ ਵੰਨ-ਸੁਵੰਨਾ,
ਵੇਖ ਕੇ ਸੂਰਜ ਹੋਜੇ ਅੰਨ੍ਹਾ,
ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ
ਵਾਰੀ ਵੀਰ ਤੋਂ ਜਾਵਾਂ,
ਮਿੱਠਾ ਵੀਰ ਦਾ ਮੂੰਹ ਕਰਾਵਾਂ,
ਉਹਦੀ ਹਰਦਮ ਸੁੱਖ ਮਨਾਵਾਂ,
ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ
ਰੱਬ ਭਾਗ ਵੀਰ ਨੂੰ ਲਾਵੇ,
ਮੇਰੇ ਸਿਰ ‘ਤੇ ਹੱਥ ਧਰਾਵੇ,
‘ਦੇਵਲ’ ਭੈਣ ਦੇ ਬੋਲ ਪੁਗਾਵੇ,
ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ
ਸੁਰਜੀਤ ਦੇਵਲ, ਧੂਰੀ
ਮੋ. 92563-67202
ਹੱਥਾਂ ਨਾਲ ਬੁਣ

ਹੱਥਾਂ ਨਾਲ ਬੁਣ ਵੀਰ ਲਈ ਮੈਂ ਰੱਖੜੀ ਬਣਾਈ ਏ,
ਰੱਖੜੀ ਮੈਂ ਵੀਰ ਦੇ ਸੋਹਣੇ ਗੁੱਟ ‘ਤੇ ਸਜਾਈ ਏ
ਸੋਹਣੇ-ਸੋਹਣੇ ਮੋਤੀ ਰੱਖੜੀ ‘ਚ ਮੈਂ ਪਰੋਏ ਨੇ,
ਲੱਗਦਾ ਏ ਜਿਵੇਂ ਅੰਬਰਾਂ ਦੇ ਤਾਰੇ ਜੜੇ ਹੋਏ ਨੇ
ਪੂਰੀ ਰੀਝ ਮੈਂ ਇਹ ਰੱਖੜੀ ਬਣਾਉਣ ‘ਤੇ ਲਾਈ ਏ,
ਹੱਥਾਂ ਨਾਲ ਬੁਣ…..
ਸਤਰੰਗੀ ਪੀਂਘ ਕੋਲੋਂ ਮੈਂ ਤਾਂ ਸੱਤ ਰੰਗ ਮੰਗ ਲਏ,
ਵੀਰ ਭੈਣ ਵਾਲੇ ਸੱਚੇ ਪਿਆਰ ਵਿੱਚ ਰੰਗ ਲਏ
ਸਭ ਪਰੀਆਂ ਨੇ ਰਲ ਮੇਰੀ ਰੱਖੜੀ ਸਰਾਹੀ ਏ,
ਹੱਥਾਂ ਨਾਲ ਬੁਣ…..
ਵੀਰਾਂ ਲਈ ਭੈਣਾਂ ਸਦਾ ਮੰਗਦੀਆਂ ਸੁੱਖ ਨੇ,
ਲੱਗਣ ਨਾ ਤੱਤੀਆਂ ‘ਵਾਵਾਂ ਨਾ ਹੀ ਆਉਣ ਦੁੱਖ ਨੇ
ਪੂਰੀ ਕਰੀਂ ਰੱਬਾ ਭੈਣਾਂ ਨੇ ਜੋ ਆਸ ਲਾਈ ਏ,
ਹੱਥਾਂ ਨਾਲ ਬੁਣ…..
ਅਗਸਤ ਮਹੀਨੇ ਦੀ 18 ਪਿਆਰੀ ਓ ਤਰੀਕ ਏ,
ਭੈਣਾਂ ਨੂੰ ਜਿਸਦੀ ਬੜੀ ਬੇਸਬਰੀ ਨਾਲ ਉਡੀਕ ਏ
ਧੰਨਵਾਦ ਕਰਾਂ ਓਹਦਾ ਜਿਸਨੇ ਰੀਤ ਏ ਚਲਾਈ ਏ,
ਹੱਥਾਂ ਨਾਲ ਬੁਣ…..
ਪੱਪੀ, ਕਾਕਾ, ਰੀਨਾ, ਅਵਤਾਰ ਵੀਰ ਇਕੱਠੇ ਹੋਣਗੇ,
‘ਡਿੰਪੀ’ ਕੋਲੋਂ ਪਾਲੀ, ਛਿੰਦੂ ਰੱਖੜੀ ਬਨ੍ਹਾਉਣਗੇ
ਵਿਜੇ, ਨੀਲਮ ਨੇ ਵੀ ਰੱਖੜੀ ‘ਤੇ ਪੇਕੇ ਫੇਰੀ ਪਾਈ ਏ,
ਹੱਥਾਂ ਨਾਲ ਬੁਣ…..
ਕਮਲਜੀਤ ਇੰਸਾਂ ਡਿੰਪੀ,
ਡੂਡੀਆਂ (ਸੰਗਰੂਰ)
ਮੋ. 92177-70009