ਕਿਸਾਨ ਅੰਦੋਲਨ: 5 ਦਰਜ਼ਨ ਤੋਂ ਵੱਧ ਰੇਲ ਗੱਡੀਆਂ ਰੱਦ, 6 ਦਰਜਨ ਤੋਂ ਵੱਧ ਦੇ ਬਦਲੇ ਰੂਟ

Special Trains

ਮੁਸਾਫਰਾਂ ਅਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧੀਆਂ (Trains Cancelled Status)

(ਰਘਬੀਰ ਸਿੰਘ) ਲੁਧਿਆਣਾ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਵੱਲੋਂ 5 ਦਰਜ਼ਨ ਤੋਂ ਵੱਧ ਰੇਲ ਗੱਡੀਆਂ ਰੱਦ ਕਰਨ ਅਤੇ 6 ਦਰਜਨ ਤੋਂ ਵੱਧ ਦੇ ਰੂਟ ਬਦਲਣ ਕਾਰਨ ਮੁਸਾਫ਼ਰਾਂ ਅਤੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸਾਫ਼ਰਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਜਾਂ ਤਾਂ ਵੱਧ ਪੈਸੇ ਅਤੇ ਵੱਧ ਸਮਾਂ ਖ਼ਰਚਣਾ ਪੈ ਰਿਹਾ ਹੈ ਜਾਂ ਫਿਰ ਜਾਣਾ ਰੱਦ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਰੇਲਾਂ ਰਾਹੀਂ ਮਾਲ ਭੇਜਣ ਵਾਲੇ ਹੌਜਰੀ ਵਪਾਰੀਆਂ ਨੂੰ ਵੀ ਆਪਣੇ ਕੰਮ ਧੰਦੇ ਵਿੱਚ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Trains Cancelled Status

ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਲਡ਼ੇਗਾ ਚੋਣ 

ਰੇਲਵੇ ਵਿਭਾਗ ਵੱਲੋਂ ਜਾਰੀ ਤਾਜ਼ਾ ਲਿਸਟ ਵਿੱਚ 139 ਰੇਲ ਗੱਡੀਆਂ ਦਰਜ ਹਨ ਜਿਹਨਾਂ ਵਿੱਚੋਂ 5 ਦਰਜਨ ਤੋਂ ਵੱਧ ਰੇਲ ਗੱਡੀਆਂ ਰੱਦ ਕੀਤੀਆਂ ਦੱਸੀਆਂ ਗਈਆਂ ਹਨ ਅਤੇ ਬਾਕੀਆਂ ਦੇ ਰੂਟ ਬਦਲ ਕੇ ਮੰਜ਼ਿਲ ਵੱਲ ਰਵਾਨਾ ਕੀਤੀਆਂ ਜਾ ਰਹੀਆਂ ਹਨ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟੈਕਸੀਆਂ ਰਾਹੀਂ ਵੱਧ ਪੈਸੇ ਖਰਚ ਕੇ ਮੰਜ਼ਿਲ ਵੱਲ ਜਾਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਲ ਪਹੁੰਚਣ ਵਿੱਚ ਸਮਾਂ ਵੱਧ ਲੱਗ ਰਿਹਾ ਹੈ ਜਾਂ ਫਿਰ ਮਹਿੰਗੇ ਭਾੜੇ ’ਤੇ ਟਰਾਂਸਪੋਰਟ ਰਾਹੀਂ ਮਾਲ ਭੇਜਣਾ ਪੈ ਰਿਹਾ ਹੈ। Trains Cancelled Status

ਹੌਜਰੀ ਕਾਰੋਬਾਰੀਆਂ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ

ਹੌਜਰੀ ਕਾਰੋਬਾਰੀ ਗੋਲਡੀ ਗਾਰਮੈਂਟਸ ਅਤੇ ਨੰਦਨੀ ਕੁਲੈਕਸ਼ਨ ਮਾਲਕਾਂ ਦਾ ਕਹਿਣਾ ਹੈ ਕਿ ਹੌਜਰੀ ਕਾਰੋਬਾਰੀਆਂ ਦਾ ਕੱਚਾ ਮਾਲ ਬਾਹਰੋਂ ਆਉਂਦਾ ਵੀ ਹੈ ਅਤੇ ਬਣਿਆ ਮਾਲ ਬਾਹਰ ਜਾਂਦਾ ਵੀ ਹੈ। ਰੇਲਾਂ ਰੱਦ ਹੋਣ ਨਾਲ ਅਤੇ ਰੂਟ ਬਦਲਣ ਨਾਲ ਹੌਜਰੀ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਹਰੋਂ ਆਉਣ ਵਾਲਾ ਵਪਾਰੀ ਵੀ ਰੇਲਾਂ ਰੱਦ ਹੋਣ ਕਾਰਨ ਲੁਧਿਆਣਾ ਨਹੀਂ ਆ ਪਾਉਂਦਾ। ਰੇਲ ਰਾਹੀਂ ਬਾਹਰੋਂ ਆਉਣ ਵਾਲਾ ਮਾਲ ਲੇਟ ਪਹੁੰਚ ਰਿਹਾ ਹੈ ਜਿਸ ਨਾਲ ਨੁਕਸਾਨ ਝੱਲਣਾ ਪੈ ਰਿਹਾ ਹੈ।

LEAVE A REPLY

Please enter your comment!
Please enter your name here