ਸ਼ੈਤਾਨ ਚੂਹਾ (ਬਾਲ ਕਹਾਣੀ)

Devil Rat

ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ ਖਹਿੜੇ ਹੀ ਪੈ ਗਏ ਸਨ ਮਾਸਟਰ ਜੀ ਮਜ਼ਬੂਰ ਹੋ ਗਏ ਤੇ ਉਨ੍ਹਾਂ ਬੱਚਿਆਂ ਨੂੰ ਕਿਹਾ, ‘‘ਅੱਛਾ ਬੱਚਿਓ! ਅੱਜ ਮੈਂ ਤੁਹਾਨੂੰ ਇੱਕ ਸ਼ੈਤਾਨ ਚੂਹੇ ਦੀ ਕਹਾਣੀ ਸੁਣਾਵਾਂਗਾ ਜੋ ਕਿ ਦੂਸਰੇ ਚੂਹਿਆਂ ਨੂੰ ਬਹੁਤ ਪ੍ਰੇਸ਼ਾਨ ਕਰਦਾ ਸੀ, ਤਾਂ ਸੁਣੋ ਫਿਰ:-

‘‘ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਦੇ ਕੋਲ ਇੱਕ ਬਹੁਤ ਉੱਚਾ ਟਿੱਬਾ ਸੀ ਉੱਥੇ ਵੱਖੋ-ਵੱਖ ਖੁੱਡਾਂ ਵਿਚ ਕਈ ਚੂਹੇ ਰਹਿੰਦੇ ਸਨ ਉਹ ਆਪਣੇ ਆਲੇ-ਦੁਆਲੇ ਤੋਂ ਭੋਜਨ ਪ੍ਰਾਪਤ ਕਰਦੇ ਤੇ ਖਾਂਦੇ ਉਨ੍ਹਾਂ ਸਾਰਿਆਂ ਦਾ ਆਪਸ ਵਿਚ ਬਹੁਤ ਪਿਆਰ ਸੀ ਪਰ ਉਨ੍ਹਾਂ ਵਿਚ ਇੱਕ ਚੂਹਾ ਬਹੁਤ ਸ਼ੈਤਾਨ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਤੰਗ ਕਰਦਾ ਰਹਿੰਦਾ ਸੀ ਜਦੋਂ ਜੀ ਕਰਦਾ ਕਿਸੇ ਨਾ ਕਿਸੇ ਚੂਹੇ ਨੂੰ ਕੁੱਟ ਸੁੱਟਦਾ ਚਲਾਕ ਤੇ ਤਕੜਾ ਹੋਣ ਕਰਕੇ ਸਾਰੇ ਚੂਹੇ ਉਸ ਤੋਂ ਡਰਦੇ ਸਨ ਉਹ ਕਈ ਵਾਰ ਇਕੱਠੇ ਹੋ ਕੇ ਉਸਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਦੀ ਇੱਕ ਨਾ ਚੱਲਣ ਦਿੰਦਾ ਕਈ ਵਾਰ ਉਹ ਅਜਿਹੀ ਚਲਾਕੀ ਕਰਦਾ ਕਿ ਸਾਰੇ ਚੂਹਿਆਂ ਨੂੰ ਸਾਰਾ ਦਿਨ ਭੁੱਖਿਆਂ ਰਹਿਣਾ ਪੈਂਦਾ ਇੱਕ ਦਿਨ ਉਸ ਨੇ ਸਾਰੇ ਚੂਹਿਆਂ ਨੂੰ ਕਹਿ ਦਿੱਤਾ ਕਿ ਥੋਡੀਆਂ ਖੁੱਡਾਂ ਵਿਚ ਸੱਪ ਵੜ ਗਏ ਨੇ ਸਾਰੇ ਚੂਹੇ ਡਰਦੇ ਹੋਏ ਉੱਥੋਂ ਭੱਜ ਗਏ ਉਹ ਆਰਾਮ ਨਾਲ ਉਨ੍ਹਾਂ ਦੀਆਂ ਖੁੱਡਾਂ ਵਿਚ ਰਹਿਣ ਲੱਗਾ ਇਸ ਤਰ੍ਹਾਂ ਦਿਨੋਂ-ਦਿਨ ਉਸ ਦੀਆਂ ਸ਼ੈਤਾਨੀਆਂ ਤੋਂ ਚੂਹੇ ਤੰਗ ਆ ਰਹੇ ਸਨ

ਸੂਬੇ ਦੇ 31 ਸਕੂਲਾਂ ਦੇ ਨਾਂਅ ਰੱਖੇ ਗਏ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਂਅ ’ਤੇ

ਇੱਕ ਵਾਰ ਸਾਰੇ ਚੂਹੇ ਭੋਜਨ ਦੀ ਤਲਾਸ਼ ਵਿਚ ਇੱਕ ਸੇੇਠ ਦੇ ਘਰ ਵੱਲ ਗਏ ਸ਼ੈਤਾਨ ਚੂਹਾ ਵੀ ਉਨ੍ਹਾਂ ਦੇ ਨਾਲ ਸੀ ਸਾਰਿਆਂ ਨੂੰ ਡਬਲ ਰੋਟੀ ਦੀ ਸੁਗੰਧ ਆ ਰਹੀ ਸੀ ਸ਼ੈਤਾਨ ਚੂਹੇ ਨੂੰ ਵੀ ਪਤਾ ਲੱਗ ਗਿਆ ਉਸ ਨੇ ਸਾਰਿਆਂ ਨੂੰ ਕਿਹਾ ਕਿ ਇੱਧਰ ਨਾ ਜਾਇਓ ਇੱਧਰ ਬਿੱਲੀ ਬੈਠੀ ਹੈ ਉਹ ਆਪਾਂ ਸਾਰਿਆਂ ਨੂੰ ਖਾ ਜਾਵੇਗੀ ਸਾਰੇ ਚੂਹੇ ਡਰਦੇ ਹੋਏ ਦੂਸਰੇ ਪਾਸੇ ਦੌੜ ਗਏ ਸਾਰਿਆਂ ਦੇ ਜਾਣ ਤੋਂ ਬਾਅਦ ਸ਼ੈਤਾਨ ਚੂਹਾ ਉੱਧਰ ਤੁਰ ਪਿਆ, ਜਿੱਧਰੋਂ ਸੁਗੰਧ ਆ ਰਹੀ ਸੀ ਉਸ ਨੇ ਵੇਖਿਆ ਕਿ ਇੱਕ ਛੋਟਾ ਜਿਹਾ ਡੱਬਾ ਸੀ ਜੋ ਲੋਹੇ ਦੀਆਂ ਤਾਰਾਂ ਦਾ ਬਣਿਆ ਹੋਇਆ ਸੀ ਉਸ ਦੇ ਸਾਹਮਣੇ ਇੱਕ ਦਰਵਾਜ਼ਾ ਜਿਹਾ ਸੀ ਉਸ ਦੇ ਸਾਹਮਣੇ ਇੱਕ ਡਬਲ ਰੋਟੀ ਤਾਰ ’ਤੇ ਟੰਗੀ ਪਈ ਸੀ, ਜਿਸ ’ਤੇ ਕੋਈ ਚੀਜ਼ ਜਿਹੀ ਵੀ ਲੱਗੀ ਹੋਈ ਸੀ ਚੂਹੇ ਨੇ ਸੋਚਿਆ ਭੋਜਨ ਕਾਫੀ ਹੈ ਹੁਣ ਉਹ ਇੱਕ ਦਿਨ ਬੈਠ ਕੇ ਭੋਜਨ ਖਾਵੇਗਾ ਉਸ ਦੇ ਮੂੰਹ ਵਿਚ ਪਾਣੀ ਆ ਗਿਆ ਜਦੋਂ ਡਬਲ ਰੋਟੀ ਖਾਣ ਲਈ ਉਸ ਨੇ ਆਪਣੇ ਤਿੱਖੇ ਦੰਦ ਡਬਲ ਰੋਟੀ ਵਿਚ ਮਾਰੇ ਤਾਂ ਤੜਾਕ ਕਰਦਾ ਪਿੰਜਰਾ ਬੰਦ ਹੋ ਗਿਆ ਉਸ ਨੇ ਬਹੁਤ ਯਤਨ ਕੀਤੇ ਪਰ ਉਹ ਪਿੰਜਰੇ ’ਚੋਂ ਬਾਹਰ ਨਾ ਨਿੱਕਲ ਸਕਿਆ (Devil Rat)

ਪੀ.ਆਰ.ਟੀ.ਸੀ ਨੇ ਦਿੱਤਾ ਦੀਵਾਲਾ ਦਾ ਤੋਹਫਾ, ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ

ਸ਼ਾਮ ਦੇ ਸਮੇਂ ਜਦੋਂ ਸਾਰੇ ਚੂਹੇ ਆਪਣਾ ਭੋਜਨ ਪ੍ਰਾਪਤ ਕਰਕੇ ਆਪਣੀਆਂ ਖੁੱਡਾਂ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਵੇਖਿਆ ਕਿ ਸੇਠ ਦਾ ਨੌਕਰ ਇੱਕ ਪਿੰਜਰਾ ਫੜੀ ਜਾ ਰਿਹਾ ਸੀ ਉਹ ਚੂਹਿਆਂ ਦੇ ਕੋਲ ਦੀ ਲੰਘਾ ਤਾਂ ਉਨ੍ਹਾਂ ਵੇਖਿਆ ਕਿ ਪਿੰਜਰੇ ਵਿਚ ਉਹੀ ਸ਼ੈਤਾਨ ਚੂਹਾ ਮਰਿਆ ਪਿਆ ਸੀ ਨੌਕਰ ਉਸਨੂੰ ਸੁੱਟਣ ਵਾਸਤੇ ਝਾੜੀਆਂ ਵੱਲ ਜਾ ਰਿਹਾ ਸੀ ਚੂਹਿਆਂ ਨੂੰ ਇਸ ਦਾ ਦੁੱਖ ਹੋਇਆ ਪਰ ਕੁਝ ਚੂਹਿਆਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਹੁਣ ਉਹ ਆਜ਼ਾਦੀ ਨਾਲ ਆਪਣੀਆਂ ਖੁੱਡਾਂ ਵਿਚ ਰਹਿਣਗੇ, ਰਲ-ਮਿਲ ਕੇ ਖਾਣਗੇ ਤੇ ਆਪਸ ਵਿਚ ਨਹੀਂ ਲੜਨਗੇ’’।

ਕਹਾਣੀ ਸੁਣਾਉਣ ਤੋਂ ਬਾਅਦ ਮਾਸਟਰ ਜੀ ਨੇ ਕਿਹਾ, ‘‘ਸੋ ਬੱਚਿਓ! ਸਾਨੂੰ ਕਦੇ ਵੀ ਆਪਣੇ ਦੋਸਤਾਂ ਨਾਲ, ਆਪਣੇ ਲੋਕਾਂ ਨਾਲ ਸ਼ੈਤਾਨੀ ਨਹੀਂ ਕਰਨੀ ਚਾਹੀਦੀ ਨਾ ਹੀ ਕਿਸੇ ਨੂੰ ਧੋਖਾ ਦੇਣਾ ਚਾਹੀਦਾ ਹੈ, ਵੈਰ-ਵਿਰੋਧ ਤੋਂ ਉੱਪਰ ਉੱਠ ਕੇ ਸਾਨੂੰ ਆਪਸੀ ਸਾਂਝ ਪੈਦਾ ਕਰਨੀ ਚਾਹੀਦੀ ਹੈ ਅਤੇ ਹਰ ਮੁਸੀਬਤ ਵਿਚ ਸਾਨੂੰ ਸਭ ਦੀ ਸਹਾਇਤਾ ਕਰਨੀ ਚਾਹੀਦੀ ਹੈ’’। (Devil Rat)