ਸਾਖ਼ ਦਾ ਸਵਾਲ Credibility Question

Credibility Question | ਸਾਖ਼ ਦਾ ਸਵਾਲ

ਪ੍ਰ੍ਰਸਿੱਧ ਰਸਾਇਣਿਕ ਮਾਹਿਰ ਪ੍ਰਫੁੱਲ ਚੰਦ ਰਾਏ ਨੇ ਸੰਨ 1892 ‘ਚ ਦਵਾਈ ਦੀ ਮਸ਼ਹੂਰ ਕੰਪਨੀ ਬੰਗਾਲ ਕੈਮੀਕਲ ਦੀ ਸ਼ੁਰੂਆਤ ਅੱਠ ਸੌ ਰੁਪਏ ਦੀ ਮਾਮੂਲੀ ਪੂੰਜੀ ਨਾਲ ਕੀਤੀ ਸੀ। ਰਾਏ ਦੇਸ਼ ਭਗਤ ਸਨ ਤੇ ਰਾਸ਼ਟਰੀ ਅੰਦੋਲਨ ਨਾਲ ਜੁੜੇ ਸਨ ਉਹ ਆਪਣੇ ਕੰਮ ਪ੍ਰਤੀ ਸਮਰਪਿਤ ਸਨ ਬੰਗਾਲ ਕੈਮੀਕਲ ਨੂੰ ਲੈ ਕੇ  ਕਈ ਲੋਕਾਂ ਦੀ ਮਾਨਤਾ ਸੀ ਕਿ ਉਹ ਵਿਦੇਸ਼ੀ ਦਵਾਈਆਂ ਵਾਲੀਆਂ ਕੰਪਨੀਆਂ ਦੇ ਅੱਗੇ ਨਹੀਂ ਟਿਕ ਸਕੇਗੀ ਪਰ ਪ੍ਰਫੁੱਲ ਚੰਦ ਰਾਇ ਨੇ ਸੰਕਲਪ  ਲਿਆ ਸੀ ਕਿ ਇਸ ‘ਚ ਬਣੀ  ਕੋਈ ਵੀ ਦਵਾਈ ਵਿਦੇਸ਼ੀ ਦਵਾਈ ਤੋਂ ਕਮਜ਼ੋਰ ਨਹੀਂ ਹੋਵੇਗੀ ਇੱਕ ਦਿਨ ਜਦੋਂ ਇੱਕ ਦਵਾਈ ਬਣ ਰਹੀ ਸੀ ਤਾਂ ਕਈ ਸੌ ਬੋਤਲਾਂ ਦਾ ਰਸਾਇਣ ਕੁੱਝ ਵਿਗੜ ਗਿਆ।

ਇਸ ‘ਤੇ ਕਾਰਖਾਨੇ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਥੋੜ੍ਹਾ ਜਿਹਾ ਹੀ ਤਾਂ ਵਿਗੜਿਆ ਹੈ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਬਜ਼ਾਰ ‘ਚ ਇਹ ਅਸਾਨੀ ਨਾਲ ਵਿਕ ਜਾਵੇਗੀ ਇਸ ਨਾਲ ਦਵਾਈ ਦੇ ਗੁਣਾਂ ‘ਤੇ ਕੋਈ ਫ਼ਰਕ ਨਹੀਂ ਪਵੇਗਾ ਇਸ ‘ਤੇ ਦੂਜਾ ਕਰਮਚਾਰੀ ਬੋਲਿਆ ਉਂਜ ਵੀ ਹੁਣ ਬੰਗਾਲ ਕੈਮੀਕਲਸ ਕੰਪਨੀ ਚੰਗੀਆਂ ਤੇ ਸਰਵੋਤਮ ਦਵਾਈਆਂ ਬਣਾਉਣ ਵਾਲੀ ਬਣ ਗਈ ਹੈ।

ਇਸ ਲਈ ਇਸ ਨੂੰ ਖਰੀਦਣ ‘ਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਵੇਗਾ ਉਸ ਦੀਆਂ ਗੱਲਾਂ ਸੁਣ ਕੇ ਪ੍ਰਫੁੱਲ ਚੰਦ ਰਾਏ ਬੋਲੇ, ਸਾਡੀ ਬਦਨਾਮੀ ਹੋਵੇਗੀ ਕੰਪਨੀ ਨੂੰ ਦਾਗ ਲੱਗੇਗਾ। ਲਾਲਚ ਕੰਪਨੀ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਲਾ ਦੇਵੇਗਾ ਮੈਂ ਗ੍ਰਾਹਕਾਂ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦਾ ਕੰਪਨੀ ਦੀ ਸਫ਼ਲਤਾ ਗ੍ਰਾਹਕਾਂ ਦੇ ਵਿਸ਼ਵਾਸ ਦੇ ਦਮ ‘ਤੇ ਹੁੰਦੀ ਹੈ ਮੈਂ ਇਸ ਸਾਖ ਨੂੰ ਨਹੀਂ ਡਿੱਗਣ ਦੇਵਾਂਗਾ, ਭਾਵੇਂ ਮੈਨੂੰ ਕਿੰਨਾ ਵੀ ਵੱਡਾ ਨੁਕਸਾਨ ਕਿਉਂ ਨਾ ਉਠਾਉਣਾ ਪਵੇ ਇਸ ਤੋਂ ਬਾਅਦ ਪ੍ਰਫੁੱਲ ਚੰਦ ਰਾਏ ਨੇ ਇਸ ਰਸਾਇਣ ਨੂੰ ਸੁਟਵਾ ਦਿੱਤਾ ਤੇ ਨਵੇਂ ਸਿਰੇ ਤੋਂ ਦਵਾਈ ਬਣਾਉਣ ‘ਚ ਜੁਟ ਗਏ ਇਸ ਤਰ੍ਹਾਂ ਕੰਪਨੀ ਦੇ ਕਰਮਚਾਰੀਆਂ ਨੂੰ ਇੱਕ ਵੱਡੀ ਸਿੱਖਿਆ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.