ਚੋਣਾਂ ’ਚ ਵਿਅਕਤੀ ਵਿਸ਼ੇਸ਼ ਨਹੀਂ, ਨੈਤਿਕ ਕਦਰਾਂ ਕੀਮਤਾਂ ਜ਼ਰੂਰੀ

Elections

ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਬਦ ਤੋਂ ਬਦਤਰ ਹੁੰਦੀਆਂ ਜਾ ਰਹੀਆਂ ਹਨ, ਪਹਿਲੀ ਵਾਰ ਭ੍ਰਿਸ਼ਟਾਚਾਰ ਚੁਣਾਵੀ ਮੁੱਦਾ ਬਣ ਰਿਹਾ ਹੈ, ਕੁਝ ਭ੍ਰਿਸ਼ਟਾਚਾਰ ਮਿਟਾਉਣ ਦੀ ਗੱਲ ਕਰ ਰਹੇ ਹਨ ਤਾਂ ਕੁਝ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ। ਮੁਸਲਮਾਨ ਵੋਟਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਆਪਣੇ ਐਲਾਨ ਪੱਤਰਾਂ ’ਚ ਉਨ੍ਹਾਂ ਦੇ ਕਲਿਆਣ ਦੀ ਕੋਈ ਗੱਲ ਹੀ ਨਹੀਂ ਕਰ ਰਹੀ ਹੈ, ਮੁਸਲਮਾਨਾਂ ਦਾ ਸ਼ਕਤੀਕਰਨ ਕਰਨ ਦੀ ਬਜਾਇ ਉਨ੍ਹਾਂ ਦੇ ਤੁਸ਼ਟੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੁਝ ਪਾਰਟੀਆਂ ਦੇਸ਼ ਵਿਕਾਸ ਦੀ ਗੱਲ ਕਰ ਰਹੀਆਂ ਹਨ ਤਾਂ ਕੁਝ ਪਾਰਟੀਆਂ ਵਿਕਾਸ ਯੋਜਨਾਵਾਂ ਨੂੰ ਮਜਾਕ ਬਣਾ ਰਹੀਆਂ ਹਨ (Elections)

ਸਿਆਸੀ ਮੁੱਲਾਂ ਦੇ ਅੰਦੋਲਨ

ਕਿਸੇ ਵੀ ਪਾਰਟੀ ਦੇ ਚੁਣਾਵੀਂ ਮੁੱਦੇ ’ਚ ਵਾਤਾਵਰਨ ਵਿਕਾਸ ਦੀ ਗੱਲ ਨਹੀਂ ਹੈ। , ਸਮਾਜਿਕ ਮੁੱਲਾਂ ਦੀ ਸਥਾਪਨਾ ਦੇ ਸੁਰ ਕਿਤੇ ਵੀ ਸੁਣਾਈ ਨਹੀਂ ਦੇ ਰਹੇ ਹਨ। ਸੱਤਾ ਅਤੇ ਸਵਾਰਥ ਨੇ ਯੋਜਨਾਵਾਂ ਨੂੰ ਪੂਰਨ ਰੂਪ ਦੇਣ ’ਚ ਨੈਤਿਕ ਕਾਇਰਤਾ ਦਿਖਾਈ ਹੈ। ਕੇਜਰੀਵਾਲ ਨੇ ਜੇਲ੍ਹ ਤੋਂ ਸਰਕਾਰ ਚਲਾਉਣ ਦੀ ਗੱਲ ਕਰਕੇ ਨੈਤਿਕ ਅਤੇ ਸਿਆਸੀ ਮੁੱਲਾਂ ਦੇ ਅੰਦੋਲਨ ਨਾਲ ਸਰਕਾਰ ਬਣਾਉਣ ਦੇ ਸੱਚ ਨੂੰ ਹੀ ਬਦਨੁਮਾ ਬਣਾ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਲੋਕਾਂ ’ਚ ਵਿਸ਼ਵਾਸ ਇਸ ਕਦਰ ਉਠ ਗਿਆ ਹੈ ਕਿ ਚੋਰਾਹੇ ’ਤੇ ਖੜੇ ਆਦਮੀ ਨੂੰ ਸਹੀ ਰਸਤਾ ਦਿਖਾਉਣ ਵਾਲਾ ਵੀ ਝੂਠਾ ਜਿਹਾ ਲੱਗਦਾ ਹੈ। ਅੱਖਾਂ ਉਸ ਚਿਹਰੇ ’ਤੇ ਸੱਚਾਈ ਦਾ ਗਵਾਹ ਲੱਭਦੀਆਂ ਹਨ। ਸਮੱਸਿਆਵਾਂ ਨਾਲ ਲੜਨ ਲਈ ਸਾਡੀ ਤਿਆਰੀ ਪੂਰੇ ਮਨ ਨਾਲ ਹੋਣੀ ਚਾਹੀਦੀ ਹੈ। (Elections)

ਲੋਕਤੰਤਰ ਦੇ ਮਹਾਂਉਤਸ਼ਵ ’ਤੇ ਸਮਝਣਾ ਚਾਹੀਦਾ ਹੈ ਕਿ ਅਸੀਂ ਜਿਉਣ ਦਾ ਸਹੀ ਅਰਥ ਹੀ ਖੋਹ ਦਿੱਤਾ ਹੈ। ਸਗੋਂ ਬਹੁਤ ਕੁਝ ਮੁਹੱਈਆ ਹੋਇਆ ਹੈ। ਕਿੰਨੇ ਹੀ ਨਵੇਂ ਰਸਤੇ ਬਣੇ ਹਨ। ਫਿਰ ਵੀ ਕਿੰਨਾ ਦ੍ਰਿਸ਼ਟੀ ਤੋਂ ਅਸੀਂ ਭਟਕ ਰਹੇ ਹਾਂ। ਭੌਤਿਕ ਪਦਾਰਥਾਂ ਦੀ ਪ੍ਰਾਪਤੀ ਕਰਕੇ ਵੀ ਨਾ ਜਾਣੇ ਕਿੰਨੀਆਂ ਸਮੱਸਿਆਵਾਂ ਦਾ ਦਰਦ ਸਹਿ ਰਹੇ ਹਾਂ। ਗਰੀਬ ਘਾਟ ਨਾਲ ਤੜਫਿਆ ਹੈ, ਅਮੀਰ ਅਸੰਤੁਸ਼ਟੀ ਨਾਲ। ਕਿਤੇ ਅਤਿ ਦੀ ਭਾਵਨਾ, ਕਿਤੇ ਤੰਗੀਆਂ ਤਰੁਸੀਆਂ ਜ਼ਿੰਦਗੀ ਵਿੱਚ ਆਪਣਿਆਂ ਨੂੰ ਆਪਣਾ ਸਮਝਣ ਦੀ ਸੋਚ ਘਟ ਰਹੀ ਹੈ। ਅਟਕਲਾਂ ਖੜੀਆਂ ਹੋ ਰਹੀਆਂ ਹਨ, ਬਸਤੀਆਂ ਵਸ ਰਹੀਆਂ ਹਨ ਪਰ ਆਦਮੀ ਉਜੜਦਾ ਜਾ ਰਿਹਾ ਹੈ।

Elections

ਪੂਰੇ ਦੇਸ਼ ’ਚ ਮਨੁੱਖੀ ਮੁੱਲਾਂ ਦਾ ਨਾਸ, ਰਾਜਨੀਤੀ ਅਪਰਾਧ, ਭ੍ਰਿਸ਼ਟਾਚਾਰ, ਕਾਲੇਧਨ ਦੀ ਗਰਮੀ, ਲੋਕਤਾਂਤਰਿਕ ਮੁੱਲਾਂ ਦਾ ਉਲੰਘਣ, ਅਨਿਆਂ ਸ਼ੋਸਣ, ਵੱਧ ਇਕੱਠ ਕਰਨ ਦੀ ਲਾਲਸਾ, ਝੂਠ, ਚੋਰੀ ਵਰਗੇ ਅਨੈਤਿਕ ਅਪਰਾਧ ਪੈਂਦਾ ਹੋਏ ਹਨ। ਧਰਮ, ਜਾਤੀ, ਰਾਜਨੀਤੀ-ਸੱਤਾ ਅਤੇ ਪ੍ਰ੍ਰਾਂਤ ਦੇ ਨਾਂਅ ’ਤੇ ਸਮੱਸਿਆਵਾਂ ਨੇ ਖੰਭ ਫੈਲਾਏ ਹਨ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ, ਅਸੀਂ ਸਾਰੇ ਆਪਣੇ ਆਪਣੇ ਜੀਵਨ ਨਾਲ ਜੁੜੀਆਂ ਅੰਤਹੀਣ ਸਮੱਸਿਆਵਾਂ ਦੇ ਕਟਹਿਰੇ ’ਚ ਖੜੇ ਦਿਸ ਰਹੇ ਹਾਂ।

ਕਿਹਾ ਨਹੀਂ ਜਾ ਸਕਦਾ ਕਿ ਜਨਤਾ ਦੀ ਅਦਾਲਤ ’ਚ , ਕੌਣ ਦੋਸ਼ੀ ਹੈ? ਪਰ ਇਹ ਚਿੰਤਾਯੋਗ ਸਵਾਲ ਜ਼ਰੂਰੀ ਹੈ। ਅਸੀਂ ਐਨੇ ਉਦਾਸੀਨ ਅਤੇ ਲਾਪਰਵਾਹ ਕਿਵੇਂ ਹੋ ਗਏ ਕਿ ਰਾਜਨੀਤੀ ਨੂੰ ਐਨਾ ਅਪਰਾਧਿਕ ਹੋਣ ਦਿੱਤਾ? ਜਦੋਂ ਤੁਹਾਡੇ ਦੁਆਰ ਦੀਆਂ ਪੌੜੀਆਂ ਸੈਲੀਆਂ ਹਨ ਤਾਂ ਆਪਣੇ ਗੁਆਂਢੀ ਦੀ ਛੱਤ ’ਤੇ ਗੰਦਗੀ ਦਾ ਉਲਾਭਾ ਨਾ ਦਿਓ। ਕੋਈ ਵੀ ਚੰਗੀ ਸ਼ੁਰੂਆਤ ਸਭ ਤੋਂ ਪਹਿਲਾਂ ਖੁਦ ਕੀਤੀ ਜਾਣੀ ਜ਼ਰੂਰੀ ਹੈ।

Elections

ਦੇਸ਼ ਦੇ ਲੋਕਤੰਤਰ ਨੂੰ ਚਲਾਉਣ ਵਾਲੇ ਲੋਕ ਹੋ ਕੇ ਬੇਸ਼ਰਮ ਹੋ ਕੇ ਅਜਿਹੇ ਕਾਰਨਾਮੇ ਕਰਨਗੇ, ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਚੁਰਾਹੇ ’ਤੇ ਖੜਾ ਆਦਮੀ ਸਭ ਕੁਝ ਦੇਖ ਰਿਹਾ ਹੈ। ਉਸ ਨੂੰ ਕੁਝ ਸੂਝ ਨਹੀਂ ਰਿਹਾ ਕਿ ਉਹ ਕਿਹੜਾ ਰਾਹ ਫੜੇ। ਸਾਡੇ ਅੰਦਰ ਨੀਤੀ ਅਤੇ ਨਿਸ਼ਠਾ ਨਾਲ ਡੂੰਘੀ ਜਾਗਰੂਤਾ ਦੀ ਜ਼ਰੂਰਤ ਹੈ। ਨੀਤੀਆਂ ਸਿਰਫ਼ ਸ਼ਬਦਾਂ ’ਚ ਹੋਵੇ ਅਤੇ ਨਿਸ਼ਠਾ ’ਤੇ ਸ਼ੱਕ ਦੀਆਂ ਪਰਤਾਂ ਪੈਣ ਲੱਗਣ ਤਾਂ ਭਲਾ ਉਪਲੱਬਧੀਆਂ ਦਾ ਅੰਕੜਾ ਵਜਨਦਾਰ ਕਿਵੇਂ ਹੋਵੇਗਾ? ਬਿਨਾਂ ਅੱਖਾਂ ਖੋਲੇ ਸੁਰੱਖਿਆ ਦੀ ਗਵਾਹੀ ਵੀ ਕਿਹੋ ਜਿਹੀ! ਇੱਕ ਵਫਾਦਾਰ ਚੌਂਕੀਦਾਰ ਚੰਗਾ ਸੁਫ਼ਨਾ ਦੇਖਣ ’ਤੇ ਹੀ ਇਸ ਲਈ ਮਾਲਕ ਵੱਲੋਂ ਤੁਰੰਤ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਕਿ ਪਹਿਰੇਦਾਰੀ ’ਚ ਸੁਫਨਿਆਂ ਦਾ ਖਿਆਲ ਚੋਰੀ ਨੂੰ ਖੁੱਲ੍ਹਾ ਸੱਦਾ ਹੈ।

Also Read : ਸਿਵਲ ਸਰਜਨ ਨੇ ਸੀਐੱਮਓ ਤੇ ਈਐੱਮਓ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ

ਰਾਜਨੀਤੀ ਦਾ ਉਹ ਯੁੱਗ ਬੀਤ ਗਿਆ ਜਦੋਂ ਸਿਆਸੀ ਮਾਹਿਰ ਆਦਰਸ਼ਾਂ ’ਤੇ ਚੱਲਦੇ ਸਨ। ਅੱਜ ਅਸੀਂ ਸਿਆਸੀ ਪਾਰਟੀਆਂ ਦੀ ਦਹਿਸਤ ਤੋਂ ਤੰਗ ਹੋ ਕੇ ਰਾਸ਼ਟਰ ਦੇ ਮੁੱਲਾਂ ਨੂੰ ਭੁੱਲ ਗਏ ਹਾਂ। ਭਾਰਤੀ ਰਾਜਨੀਤੀ ਉਥਲ ਪੁਥਲ ਦੇ ਦੌਰ ’ਚੋਂ ਲੰਘ ਰਹੀ ਹੈ। ਚਾਰੇ ਪਾਸੇ ਭਰਮ ਅਤੇ ਮਾਇਆਜਾਲ ਦਾ ਵਾਤਾਵਰਨ ਹੈ। ਭ੍ਰਿਸ਼ਟਾਚਾਰ ਅਤੇ ਘਪਲਿਆਂ ਦੇ ਰੌਲੇ ਅਤੇ ਕਿਸਮ-ਕਿਸਮ ਦੇ ਦੋਸ਼ਾਂ ਵਿਚਕਾਰ ਦੇਸ਼ ਨੇ ਆਪਣੀ ਨੈਤਿਕ ਅਤੇ ਵਿਸੇਸ਼ਤਾ ਮਰਿਆਦਾ ਨੂੰ ਗੁਆ ਦਿੱਤਾ ਹੈ। ਮੁੱਦਿਆਂ ਦੀ ਥਾਂ ਅਭੱਦਰ ਟਿੱਪਣੀਆਂ ਨੇ ਲੈ ਲਈ ਹੈ। ਵਿਅਕਤੀਗਤ ਰੂਪ ਨਾਲ ਦੂਸ਼ਣ ਲਾਏ ਜਾ ਰਹੇ ਹਨ।

Elections

ਕਈ ਰਾਜਨੀਤਕ ਦਲ ਤਾਂ ਪਰਿਵਾਰਾਂ ਦਾ ਵਪਾਰ ਵਧਾਉਣ ਦਾ ਸਾਧਨ ਬਣ ਰਹੇ ਹਨ। ਸਮਾਜਿਕ ਏਕਤਾ ਦੀ ਗੱਲ ਕੌਣ ਕਰਦਾ ਹੈ। ਅੱਜ ਦੇਸ਼ ’ਚ ਭਾਰਤੀ ਕੋਈ ਨਹੀਂ ਨਜ਼ਰ ਆ ਰਿਹਾ ਕਿਉਂਕਿ ਉੱਤਰ ਭਾਰਤੀ, ਦੱਖਣੀ ਭਾਰਤੀ, ਮਹਾਂਰਾਸ਼ਟਰੀਕਰਨ, ਪੰਜਾਬੀ, ਤਮਿਲ ਦੀ ਪਛਾਣ ਭਾਰਤੀਅਤਾ ’ਤੇ ਹਾਵੀ ਹੋ ਗਈ ਹੈ। ਵੋਟ ਬੈਂਕ ਦੀ ਰਾਜਨੀਤੀ ਨੇ ਸਮਾਜਿਕ ਵਿਵਸਥਾ ਨੂੰ ਖਰਾਬ ਕਰ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਸਾਰੇ ਚੋਰ ਇਕੱਠੇ ਰੌਲਾ ਪਾ ਰਹੇ ਹਨ ਅਤੇ ਦੇਸ਼ ਦੀ ਜਨਤਾ ਬੋਰ ਹੋ ਗਈ ਹੈ। ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸੁਧਾਰਨ ਅਤੇ ਭਵਿੱਖ ਦੇ ਨਿਰਮਾਣ ’ਚ ਸਾਵਧਾਨੀ ਨਾਲ ਅੱਗੇ ਕਦਮਾਂ ਨੂੰ ਵਧਾਉਣਾ ਹੈ।

Elections

ਵਰਤਮਾਨ ਦੇ ਹੱਥਾਂ ’ਚ ਜੀਵਨ ਦੀਆਂ ਸੰਪੂਰਨ ਜਿੰਮੇਵਾਰੀਆਂ ਰੁਕੀਆਂ ਹੋਈਆਂ ਹਨ। ਹੋ ਸਕਦਾ ਹੈ ਕਿ ਅਸੀਂ ਹਾਲਾਤਾਂ ਨੂੰ ਨਾ ਬਦਲ ਸਕੀਏ ਪਰ ਉਨ੍ਹਾਂ ਪ੍ਰਤੀ ਆਪਣਾ ਰੁਖ ਬਦਲ ਕੇ ਨਵਾਂ ਰਸਤਾ ਤਾਂ ਜ਼ਰੂਰ ਲੱਭ ਸਕਦੇ ਹਾਂ। ਆਉਣ ਵਾਲੇ ਨਵੇਂ ਸਿਆਸੀ ਅਗਵਾਈ ਦਾ ਸਭ ਤੋਂ ਵੱਡਾ ਸੰਕਲਪ ਇਹੀ ਹੋਵੇ ਕਿ ਰਾਸ਼ਟਰਹਿੱਤ ’ਚ ਸਵਾਰਥਾਂ ਤੋਂ ਉਪਰ ਉਠ ਕੇ ਕੰਮ ਕਰਾਂਗੇ। ਰਾਸ਼ਟਰ ਸਰਵਉੱਤਮ ਹੈ ਅਤੇ ਰਾਸ਼ਟਰ ਸਰਵੋਤਮ ਰਹੇਗਾ। ਵਿਅਕਤੀ ਵਿਸੇਸ਼ ਦੀ ਰਾਜ ਤੋਂ ਉਪਰ ਨਹੀਂ ਵਿਸਾਤ। ਵਿਰੋਧ ਨੀਤੀਗਤ ਹੋਣਾ ਚਾਹੀਦਾ ਹੈ ਵਿਅਕਤੀਗਤ ਨਹੀਂ। ਇੱਕ ਉੱਨਤ ਅਤੇ ਵਿਕਾਸਸ਼ੀਲ ਭਾਰਤ ਦਾ ਨਿਰਮਾਣ ਕਰਨ ਲਈ ਸਾਨੂੰ ਵਿਅਕਤੀ ਨਹੀਂ, ਮੁੱਲਾਂ ਅਤੇ ਸਿਧਾਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਹੋਵੇਗਾ।

ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ।