ਸਿਵਲ ਸਰਜਨ ਨੇ ਸੀਐੱਮਓ ਤੇ ਈਐੱਮਓ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ

Ludhiana News
ਲੁਧਿਆਣਾ ਸਿਵਲ ਸਰਜਨ ਦਫ਼ਤਰ ਲੁਧਿਆਣਾ ਦਾ ਬਾਹਰੀ ਦ੍ਰਿਸ਼।

ਮਾਮਲਾ: ਸਿਵਲ ਹਸਪਤਾਲ ’ਚ ਮਰੀਜ਼ ਨਾਲ ਉਸਦੇ ਬੈੱਡ ’ਤੇ ਪਈ ਲਾਸ਼ ਨੂੰ ਦੋ ਘੰਟੇ ਦੀ ਦੇਰੀ ਨਾਲ ਮੋਰਚਰੀ ’ਚ ਰਖਵਾਉਣ ਦਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੰ. ਲਾਰਡ ਮਹਾਂਵੀਰ ਸਿਵਲ ਹਸਪਤਾਲ ਲੁਧਿਆਣਾ ’ਚ ਇੱਕ ਬਜ਼ੁਰਗ ਮਰੀਜ਼ ਦੀ ਮੌਤ ਹੋਣ ’ਤੇ ਉਸਦੀ ਲਾਸ਼ ਨੂੰ ਦੋ ਘੰਟੇ ਦੀ ਦੇਰੀ ਨਾਲ ਮ੍ਰਿਤਕ ਦੇਹ ਸੰਭਾਲ ਘਰ ’ਚ ਰਖਵਾਏ ਜਾਣ ਦੇ ਮਾਮਲੇ ਦੀ ਮੁੱਢਲੀ ਪੜਤਾਲ ’ਚ ਹੈਰਾਨੀ ਜਨਕ ਖੁਲਾਸੇ ਹੋਏ ਹਨ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਨੇ ਪੱਤਰ ਲਿਖ ਕੇ ਸਪੱਸ਼ਟ ਤੌਰ ’ਤੇ ਪ੍ਰਬੰਧਕੀ ਅਣਗਹਿਲੀ ਦਾ ਨਤੀਜਾ ਦੱਸਦਿਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸੀਐੱਮਓ ਤੇ ਈਐੱਮਓ ਖਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।

ਕਿਹਾ: ਸਿਵਲ ਹਸਪਤਾਲ ’ਚ ਮਰੀਜ਼ ਦੀ ਮੌਤ ਸੀਐੱਮਓ ਦੀ ਪ੍ਰਬੰਧਕੀ ਅਣਗਹਿਲੀ ਦਾ ਨਤੀਜਾ, ਕੀਤੀ ਜਾਵੇ ਕਾਰਵਾਈ

ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ 9 ਅਪਰੈਲ ਨੂੰ ਰਾਤ ਨੂੰ 8:40 ’ਤੇ ਸਿਵਲ ਹਸਪਤਾਲ ’ਚ ਇੱਕ ਅਣਪਛਾਤੇ ਮਰੀਜ਼ ਨੂੰ ਐਮਰਜੈਂਸੀ ’ਚ ਦਾਖਲ ਕੀਤਾ ਗਿਆ ਸੀ, ਜਿਸ ਦਾ ਪੱਟ ਟੁੱਟਿਆ ਹੋਇਆ ਸੀ, ਦੀ ਦਾਖਲਾ ਪਰਚੀ ਤੇ ਮਰੀਜ਼ ਦੇ ਪਾਏ ਗਏ ਨੋਟਸਾਂ ’ਤੇ ਕਿਸੇ ਵੀ ਡਾਕਟਰ ਦੇ ਦਸਤਖ਼ਤ ਨਹੀਂ ਸਨ ਤੇ ਨਾ ਹੀ ਕੋਈ ਤਾਰੀਖ ਪਾਈ ਗਈ ਸੀ। ਮਰੀਜ਼ ਦੇ ਕੁੱਝ ਐਕਸਰੇ, ਸੀਟੀ ਹੈੱਡ ਤੇ ਕੁਝ ਟੈਸਟ ਲਿਖੇ ਗਏ ਪਰ ਕਰਵਾਏ ਨਹੀਂ ਗਏ। ਇਸ ਤੋਂ ਇਲਾਵਾ ਮਰੀਜ਼ ਦੇ ਮੁੱਢਲੇ/ਦਾਖਲੇ ਨੋਟਸ ’ਤੇ ਆਰਥੋ ਕੰਨਸਲਟੇਸ਼ਨ ਲਿਖੀ ਗਈ ਪਰ ਕਰਵਾਈ ਨਹੀਂ ਗਈ। ਜਦੋਂਕਿ ਮਰੀਜ਼ ਦੀ ਰੈਫ਼ਰ ਸਲਿੱਪ ’ਤੇ ਫਰੈਕਚਰ ਲਿਖੇ ਗਏ ਹਨ।

ਉਨ੍ਹਾਂ ਦੱਸਿਆ ਕਿ 10 ਤੇ 11 ਅਪਰੈਲ ਨੂੰ ਮਰੀਜ਼ ਨੂੰ ਕਿਸੇ ਵੀ ਜਨਰਲ ਡਿਊਟੀ ਡਾਕਟਰ ਜਾਂ ਸਪੈਸ਼ਲਿਸਟ ਡਾਕਟਰ ਵੱਲੋਂ ਚੈੱਕ ਨਹੀਂ ਕੀਤਾ ਗਿਆ। ਇਹੀ ਨਹੀਂ 12 ਅਪਰੈਲ ਨੂੰ ਸਵੇਰੇ 9:30 ਵਜੇ ਮਰੀਜ਼ ਦੀ ਫਾਇਲ ’ਤੇ ‘ਪੇਸੈਂਟ ਇਜ ਨਾਟ ਆਨ ਬੈੱਡ’ ਲਿਖਿਆ ਗਿਆ। ਅਗਲੀ ਸਵੇਰ 13 ਅਪਰੈਲ ਨੂੰ 9 ਵਜੇ ਇੱਕ ਡਾਕਟਰ ਵੱਲੋਂ ਮਰੀਜ਼ ਨੂੰ ਨੋਟਸ ਪਾਏ ਗਏ ਪਰ ਸਬੰਧਿਤ ਡਾਕਟਰ ਦੇ ਦਸਤਖ਼ਤ ਨਹੀਂ ਹਨ। ਅਗਲੀ ਸਵੇਰ 14 ਅਪਰੈਲ ਨੂੰ ਫ਼ਿਰ 8:05 ਵਜੇ ਮੁੜ ਇੱਕ ਡਾਕਟਰ ਨੇ ਨੋਟਸ ਪਾਏ, ਜਿਸ ’ਚ ਬੀਪੀ, ਹਾਰਟ ਰੇਟ ਆਦਿ ਲਿਖਿਆ ਗਿਆ ਪਰ ਇੱਥੇ ਵੀ ਨੋਟਸ ਪਾਉਣ ਵਾਲੇ ਡਾਕਟਰ ਦੇ ਦਸਤਖ਼ਤ ਨਹੀਂ ਹਨ।

Civil Surgeon

ਇਸ ਤੋਂ ਬਾਅਦ 8:20 ਵਜੇ ਅਨੈਸਥੀਜੀਆ ਵਿਭਾਗ ਦੇ ਰੈਜ਼ੀਡੈਂਟ ਡਾਕਟਰ ਵੱਲੋਂ ਚੈੱਕ ਕੀਤੇ ਜਾਣ ਤੇ 9 ਵਜੇ ਇੱਕ ਮੈਡੀਸਨ ਵਿਭਾਗ ਦੇ ਰੈਜ਼ੀਡੈਂਟ ਡਾਕਟਰ ਵੱਲੋਂ ਮਰੀਜ਼ ਦੀ ਰੈਫ਼ਰ ਸਲਿੱਪ ਬਣਾਈ ਗਈ ਪਰ ਕਿਸੇ ਵੱਲੋਂ ਵੀ ਮਰੀਜ਼ ਨੂੰ ਚੈੱਕ ਨਹੀਂ ਕੀਤਾ ਗਿਆ, ਜਿਸ ਕਾਰਨ ਮਰੀਜ਼ ਦੀ ਹਾਲਤ ਲਗਾਤਾਰ ਵਿਗੜਦੀ ਗਈ ਤੇ 14 ਅਪਰੈਲ ਨੂੰ 11:40 ਵਜੇ ਮਰੀਜ਼ ਦੀ ਮੌਤ ਹੋ ਗਈ।

ਮਾਮਲਾ ਮੀਡੀਆ ’ਚ ਨਸਰ ਹੋਣ ’ਤੇ ਜਦ ਉਨ੍ਹਾਂ ਡਾ. ਮਨਦੀਪ ਕੌਰ ਸਿੱਧੂ ਸੀਐੱਮਓ ਸਿਵਲ ਹਸਪਤਾਲ ਪਾਸੋਂ ਰਿਪੋਰਟ ਮੰਗੀ ਤਾਂ ਉਹ ਘਟਨਾ ਦੌਰਾਨ ਡਿਊਟੀ ’ਤੇ ਤਾਇਨਾਤ ਈਐੱਮਓ ਡਾ. ਮੰਜੂ ਨਾਹਰ ਸਟਾਫ਼ ਨਰਸ ਤੇ ਦਰਜਾਚਾਰ ਕਰਮਚਾਰੀ ਨੂੰ ਨਾਲ ਲੈ ਕੇ ਸਿਵਲ ਸਰਜਨ ਦਫ਼ਤਰ ਪੁੱਜੇ ਤੇ ਜੁਬਾਨੀ ਸੂਚਨਾ ਦਿੰਦੇ ਹੋਏ ਦੱਸਿਆ ਕਿ ਮਰੀਜ਼ ਦੀ ਮੌਤ 11:40 ’ਤੇ ਹੋਈ, ਜਿਸ ਦੀ ਲਾਸ਼ ਨੂੰ 1:40 ਵਜੇ (ਦੋ ਘੰਟੇ) ਬਾਅਦ ਮੋਰਚਰੀ ’ਚ ਰਖਵਾਇਆ ਗਿਆ। ਜਦਕਿ ਬਾਅਦ ’ਚ ਪੱਤਰ ਨੰਬਰ ਸੀਐੱਚ ਲੁਧਿਆਣਾ/24/2593 ਮਿਤੀ 15/4/2024 ਨੂੰ ਭੇਜੀ ਗਈ ਮੁੱਢਲੀ ਪੜਤਾਲ ਰਿਪੋਰਟ ’ਚ ਸੀਐੱਮਓ ਲਿਖਦੇ ਹਨ ਕਿ ਰਿਕਾਰਡ ਮੁਤਾਬਕ ਮਰੀਜ਼ ਦੀ ਲਾਸ਼ ਦੁਪਹਿਰ 12:17 ਵਜੇ ਮੋਰਚਰੀ ’ਚ ਰਖਵਾਈ ਗਈ ਹੈ।

ਪ੍ਰਬੰਧਕੀ ਅਣਗਹਿਲੀ ਦਾ ਨਤੀਜਾ

ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ ਘਟਨਾ ’ਤੇ ਲਾਸ਼ ਨੂੰ ਮੋਰਚਰੀ ’ਚ ਰਖਵਾਉਣ ’ਚ ਦੇਰੀ ਸੀਐੱਮਓ ਡਾ. ਮਨਦੀਪ ਕੌਰ ਸਿੱਧੂ ਦੀ ਪ੍ਰਬੰਧਕੀ ਅਣਗਹਿਲੀ ਦਾ ਨਤੀਜਾ ਹੈ। ਕਿਉਂਕਿ 9 ਅਪਰੈਲ ਤੋਂ 14 ਅਪਰੈਲ ਤੱਕ ਰਿਕਾਰਡ ਮੁਤਾਬਕ ਸੀਐੱਮਓ ਡਾ. ਮਨਦੀਪ ਕੌਰ ਸਿੱਧੂ ਵੱਲੋਂ ਹਸਪਤਾਲ ਦਾ ਕੋਈ ਚੱਕਰ ਨਹੀਂ ਲਗਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜੇਕਰ 2 ਮਰੀਜ਼ ਇੱਕ ਬੈੱਡ ’ਤੇ ਮਜ਼ਬੂਰੀਵੱਸ ਪਾਉਣੇ ਵੀ ਪੈ ਗਏ ਤਾਂ ਜਦੋਂ ਸੀਰੀਅਸ ਹੋਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ ਸੀ ਤਾਂ ਘੱਟੋ ਘੱਟ ਦੂਸਰੇ ਮਰੀਜ਼ ਨੂੰ ਦੂਸਰੇ ਬੈੱਡ ’ਤੇ ਲਿਟਾ ਦੇਣਾ ਚਾਹੀਦਾ ਸੀ ਪਰ ਈਐੱਮਓ ਆਨ ਡਿਊਟੀ ਡਾ. ਮੰਜੂ ਨਾਹਰ ਦੀ ਗੈਰ ਸੰਵੇਦਸ਼ੀਲਤਾ ਸਾਬਿਤ ਹੁੰਦੀ ਹੈ। ਜਿਨ੍ਹਾਂ ਅਜਿਹਾ ਨਹੀਂ ਕੀਤਾ। ਇਸ ਲਈ ਉਨ੍ਹਾਂ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਸੀਐੱਮਓ ਡਾ. ਮਨਦੀਪ ਕੌਰ ਸਿੱਧੂ ਤੇ ਈਐੱਮਓ ਡਾ. ਮੰਜੂ ਨਾਹਰ ਖਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਬਾਦਲ ਨੇ ‘ਆਪ’ ਨੂੰ ਘੇਰਿਆ

ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਖਬੀਰ ਸਿੰਘ ਬਾਦਲ ਨੇ ਐਕਸ ’ਤੇ ਜ਼ਿੰਦਾ ਮਰੀਜ਼ ਤੇ ਉਸ ਨਾਲ ਹੀ ਬੈੱਡ ’ਤੇ ਪਈ ਇੱਕ ਵਿਅਕਤੀ ਦੀ ਲਾਸ਼ ਦੀ ਫੋਟੋ ਸ਼ੇਅਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਹਤ ਦੇ ਖੇਤਰ ’ਚ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਅਖੌਤੀ ਕਰਾਰ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ‘ਇੱਕ ਤਸਵੀਰ ਹਜ਼ਾਰਾਂ ਸ਼ਬਦ ਬਿਆਨ ਕਰਦੀ ਹੈ। ਇਸ ਤਸਵੀਰ ’ਚ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਇੱਕੋ ਬੈੱਡ ’ਤੇ ਪਏ ਇੱਕ ਮਰੀਜ਼ ਤੇ ਇੱਕ ਲਾਸ਼ ਦੀ ਆਮ ਆਦਮੀ ਪਾਰਟੀ ਦੇ ਰਾਜ ’ਚ ਪੰਜਾਬ ’ਚ ਸਿਹਤ ਸੇਵਾਵਾਂ ਦਾ ਅਸਲ ਪ੍ਰਤੀਬਿੰਬ ਹੈ। ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਖੇਤਰ ’ਚ ਅਖੌਤੀ ਆਮ ਆਦਮੀ ਪਾਰਟੀ ਸਰਕਾਰ ਦੀਆਂ ‘ਪ੍ਰਾਪਤੀਆਂ’ ਦੀ ਮਸ਼ਹੂਰੀ ਕਰਨ ਲਈ ਸਸਤੇ ਤਮਾਸ਼ੇ ਕਰਨ ’ਚ ਵਿਸ਼ਵਾਸ ਰੱਖਦੇ ਹਨ, ਭਾਵੇਂ ਕਿ ਸਾਰਿਆਂ ਲਈ ਮੌਜ਼ੂਦ ਹੈ।

LEAVE A REPLY

Please enter your comment!
Please enter your name here