ਚੋਣਾਂ ’ਚ ਵਿਵਾਦਾਂ ਦੀ ਹਨ੍ਹੇਰੀ

Lok Sabha Election 2024

ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਹੈ ਜਿੱਥੇ ਵੋਟਰ ਸਿੱਧੀ ਵੋਟ ਪਾ ਕੇ ਸਰਕਾਰ ਚੁਣਦਾ ਹੈ ਚੋਣਾਂ ਲਈ ਸਿਆਸੀ ਆਗੂਆਂ ’ਚ ਭਾਰੀ ਉਤਸ਼ਾਹ ਹੁੰਦਾ ਹੈ ਪਰ ਜਿਸ ਤਰ੍ਹਾਂ ਚੋਣਾਂ ਸਬੰਧੀ ਵਿਵਾਦ ਵਧ ਰਹੇ ਹਨ। ਉਸ ਦੇ ਮੁਤਾਬਿਕ ਇਹ ਲੋਕਤੰਤਰ ਸਬੰਧੀ ਨਿਰਾਸ਼ਾ ਵਾਲੀ ਗੱਲ ਹੈ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦੀ ਏਨੀ ਜ਼ਿਆਦਾ ਭਰਮਾਰ ਹੈ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਦੀ ਸੁਣਵਾਈ ਲਈ ਵੱਡੀ ਮੁਸ਼ੱਕਤ ਕਰਨੀ ਪੈਂਦੀ ਹੈ। ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ਇਕੱਲੇ ਕੇਰਲ ਅੰਦਰ ਹੀ 2 ਲੱਖ ਸ਼ਿਕਾਇਤਾਂ ਆਈਆਂ ਹਨ। ਕਿਤੇ ਇਤਰਾਜ਼ਯੋਗ ਬਿਆਨਾਂ ਨੂੰ ਲੈ ਕੇ ਝਗੜਾ ਹੈ ਕਿਤੇ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਚੱਲ ਰਿਹਾ ਹੈ। (Lok Sabha Election 2024)

Congress: ਕਾਂਗਰਸ ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ

ਕਈ ਮਾਮਲਿਆਂ ’ਚ ਪੁਲਿਸ ਵੀ ਕਾਰਵਾਈ ਕਰ ਰਹੀ ਹੈ। ਤਾਜ਼ਾ ਮਾਮਲਾ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਦਾ ਹੈ। ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਸੰਮਨ ਜਾਰੀ ਕੀਤਾ ਹੈ ਰੈੱਡੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀਡੀਓ ਨਾਲ ਛੇੜਛਾੜ ਕਰਕੇ ਵਾਇਰਲ ਕੀਤੀ ਸੀ। ਚੋਣਾਂ ਦੇ ਵਿਵਾਦ ਲੋਕਤੰਤਰ ਦੀ ਚਮਕ ਨੂੰ ਮੱਧਮ ਪਾਉਂਦੇ ਹਨ ਜ਼ਰੂਰੀ ਹੈ ਕਿ ਸਿਆਸਤਦਾਨ ਇਮਾਨਦਾਰੀ ਤੇ ਸਦਭਾਵਨਾ ਨਾਲ ਕੰਮ ਕਰਨ ਤਾਂ ਕਿ ਲੋਕਤੰਤਰ ਦੀ ਸ਼ਾਨ ਕਾਇਮ ਰਹਿ ਸਕੇ ਸਿਆਸੀ ਆਗੂ ਜਿੰਨੇ ਜ਼ਿਆਦਾ ਇਮਾਨਦਾਰ ਅਤੇ ਨੇਕ ਸੋਚ ਵਾਲੇ ਹੋਣਗੇ ਓਨੇ ਹੀ ਵਿਵਾਦ ਘੱਟ ਹੋਣਗੇ ਜਿੱਤਣ ਲਈ ਵਿਵਾਦਾਂ ਦੀ ਵੀ ਪਰਵਾਹ ਨਾ ਕਰਨੀ ਰਾਜਨੀਤੀ ਦੇ ਪਤਨ ਦੀ ਹੀ ਨਿਸ਼ਾਨੀ। (Lok Sabha Election 2024)

LEAVE A REPLY

Please enter your comment!
Please enter your name here